ਸ਼੍ਰੀ ਦਸਮ ਗ੍ਰੰਥ

ਅੰਗ - 782


ਸਤ੍ਰੁ ਸਬਦ ਤਿਹ ਅੰਤਿ ਉਚਰੀਐ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਉਚਾਰੋ।

ਨਾਮ ਤੁਪਕ ਕੇ ਸਭ ਜੀਅ ਧਰੀਐ ॥੧੦੩੨॥

(ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਜਾਣ ਲਵੋ ॥੧੦੩੨॥

ਜਵਨ ਕਰਣ ਭਗਣਿਨੀ ਬਖਾਨਹੁ ॥

ਪਹਿਲਾਂ 'ਜਵਨ ਕਰਣ (ਚੰਦ੍ਰਮਾ) ਭਗਣਿਨੀ' (ਸ਼ਬਦ) ਕਥਨ ਕਰੋ।

ਸੁਤ ਚਰ ਕਹਿ ਪਤਿ ਸਬਦ ਪ੍ਰਮਾਨਹੁ ॥

(ਫਿਰ) 'ਸੁਤ ਚਰ ਪਤਿ' ਸ਼ਬਦ ਜੋੜੋ।

ਤਾ ਕੇ ਅੰਤਿ ਸਤ੍ਰੁ ਪਦ ਦੀਜੈ ॥

ਉਸ ਦੇ ਅੰਤ ਉਤੇ 'ਸਤ੍ਰੁ' ਪਦ ਉਚਾਰੋ।

ਨਾਮ ਤੁਪਕ ਕੇ ਸਭ ਲਹਿ ਲੀਜੈ ॥੧੦੩੩॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੧੦੩੩॥

ਕ੍ਰਿਸਨਿਨਿ ਆਦਿ ਬਖਾਨਨ ਕੀਜੈ ॥

ਪਹਿਲਾਂ 'ਕ੍ਰਿਸਨਿਨਿ' (ਕਾਲੇ ਪਾਣੀ ਵਾਲੀ ਨਦੀ ਜਮਨਾ) (ਸ਼ਬਦ) ਦਾ ਬਖਾਨ ਕਰੋ।

ਸੁਤ ਚਰ ਕਹਿ ਪਤਿ ਸਬਦ ਧਰੀਜੈ ॥

(ਫਿਰ) 'ਸੁਤ ਚਰ ਪਤਿ' ਸ਼ਬਦ ਜੋੜੋ।

ਰਿਪੁ ਪਦ ਤਾ ਕੇ ਅੰਤਿ ਬਖਾਨਹੁ ॥

ਉਸ ਦੇ ਅੰਤ ਉਤੇ 'ਰਿਪੁ' ਪਦ ਕਥਨ ਕਰੋ।

ਨਾਮ ਤੁਪਕ ਕੇ ਸਭ ਅਨੁਮਾਨਹੁ ॥੧੦੩੪॥

(ਇਸਨੂੰ) ਸਭ ਤੁਪਕ ਦਾ ਨਾਮ ਅਨੁਮਾਨ ਕਰੋ ॥੧੦੩੪॥

ਸਿਆਮ ਮੂਰਤਿਨਿਨਿ ਆਦਿ ਭਣਿਜੈ ॥

ਪਹਿਲਾਂ 'ਸਿਆਮ ਪੂਰਤਿਨਿਨਿ' (ਜਮਨਾ ਨਦੀ) ਕਥਨ ਕਰੋ।

ਸੁਤ ਚਰ ਕਹਿ ਪਤਿ ਸਬਦ ਧਰਿਜੈ ॥

(ਫਿਰ) 'ਸੁਤ ਚਰ ਪਤਿ' ਸ਼ਬਦ ਜੋੜੋ।

ਸਤ੍ਰੁ ਸਬਦ ਤਿਹ ਅੰਤਿ ਬਖਾਨਹੁ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਬਖਾਨ ਕਰੋ।

ਸਭ ਸ੍ਰੀ ਨਾਮ ਤੁਪਕ ਅਨੁਮਾਨਹੁ ॥੧੦੩੫॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੧੦੩੫॥

ਪ੍ਰਥਮ ਤਪਤਿਨੀ ਸਬਦ ਉਚਰੀਐ ॥

ਪਹਿਲਾਂ 'ਤਪਤਿਨੀ' (ਜਮਨਾ ਨਦੀ) ਸ਼ਬਦ ਉਚਾਰੋ।

ਸੁਤ ਚਰ ਕਹਿ ਨਾਇਕ ਪਦ ਧਰੀਐ ॥

(ਫਿਰ) 'ਸੁਤ ਚਰ ਨਾਇਕ' ਪਦ ਜੋੜੋ।

ਸਤ੍ਰੁ ਸਬਦ ਤਿਹ ਅੰਤਿ ਬਖਾਨਹੁ ॥

ਉਸ ਤੇ ਅੰਤ ਉਤੇ 'ਸਤੁ੍ਰ' ਸ਼ਬਦ ਕਥਨ ਕਰੋ।

ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥੧੦੩੬॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੧੦੩੬॥

ਸੂਰਜ ਪੁਤ੍ਰਿਕਾ ਆਦਿ ਭਣਿਜੈ ॥

ਪਹਿਲਾਂ 'ਸੂਰਜ ਪੁਤ੍ਰਿਕਾ' (ਸ਼ਬਦ) ਕਹੋ।

ਸੁਤ ਚਰ ਕਹਿ ਨਾਇਕ ਪਦ ਦਿਜੈ ॥

(ਫਿਰ) 'ਸੁਤ ਚਰ ਨਾਇਕ' ਪਦ ਜੋੜੋ।

ਸਤ੍ਰੁ ਸਬਦ ਤਿਹ ਅੰਤਿ ਉਚਾਰਹੁ ॥

ਉਸ ਦੇ ਅੰਤ ਉਤੇ 'ਸਤੁ੍ਰ' ਸ਼ਬਦ ਕਥਨ ਕਰੋ।

ਸਭ ਸ੍ਰੀ ਨਾਮ ਤੁਪਕ ਜੀਅ ਧਾਰਹੁ ॥੧੦੩੭॥

(ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਸਮਝ ਲਵੋ ॥੧੦੩੭॥

ਸੂਰਜ ਆਤਮਜਾ ਆਦਿ ਭਣੀਜੈ ॥

ਪਹਿਲਾਂ 'ਸੂਰਜ ਆਤਮਜਾ' (ਸ਼ਬਦ) ਕਥਨ ਕਰੋ।

ਸੁਤ ਚਰ ਕਹਿ ਪਤਿ ਸਬਦ ਧਰੀਜੈ ॥

(ਫਿਰ) 'ਸੁਤ ਚਰ ਪਤਿ' ਸ਼ਬਦ ਜੋੜੋ।

ਸਤ੍ਰੁ ਸਬਦ ਤਿਹ ਅੰਤਿ ਉਚਾਰੋ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਦਾ ਉਚਾਰਨ ਕਰੋ।

ਨਾਮ ਤੁਪਕ ਕੇ ਸਕਲ ਬਿਚਾਰੋ ॥੧੦੩੮॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੧੦੩੮॥

ਆਦਿ ਮਾਨਨੀ ਸਬਦ ਉਚਾਰੋ ॥

ਪਹਿਲਾਂ 'ਮਾਨਨੀ' (ਆਫਰੀ ਹੋਈ ਨਦੀ) ਸ਼ਬਦ ਉਚਾਰੋ।

ਸੁਤ ਚਰ ਕਹਿ ਪਤਿ ਪਦ ਦੇ ਡਾਰੋ ॥

(ਫਿਰ) 'ਸੁਤ ਚਰ ਪਤਿ' ਸ਼ਬਦ ਜੋੜੋ।

ਅਰਿ ਪਦ ਤਾ ਕੇ ਅੰਤਿ ਉਚਰੀਐ ॥

ਉਸ ਦੇ ਅੰਤ ਵਿਚ 'ਅਰਿ' ਪਦ ਉਚਾਰੋ।

ਨਾਮ ਤੁਪਕ ਕੇ ਸਕਲ ਬਿਚਰੀਐ ॥੧੦੩੯॥

(ਇਸ ਨੂੰ) ਸਭ ਤੁਪਕ ਦਾ ਨਾਮ ਵਿਚਾਰੋ ॥੧੦੩੯॥

ਅਭਿਮਾਨਿਨੀ ਪਦਾਦਿ ਭਣਿਜੈ ॥

ਪਹਿਲਾਂ ਅਭਿਮਾਨਿਨੀ' ਸ਼ਬਦ ਕਥਨ ਕਰੋ।

ਸੁਤ ਚਰ ਕਹਿ ਪਤਿ ਸਬਦ ਧਰਿਜੈ ॥

(ਫਿਰ) 'ਸੁਤ ਚਰ ਪਤਿ' ਸ਼ਬਦ ਜੋੜੋ।

ਅਰਿ ਪਦ ਤਾ ਕੇ ਅੰਤਿ ਬਖਾਨਹੁ ॥

ਉਸ ਦੇ ਅੰਤ ਉਤੇ 'ਅਰਿ ਪਦ' ਉਚਾਰੋ।

ਸਭ ਸ੍ਰੀ ਨਾਮ ਤੁਪਕ ਕੇ ਮਾਨਹੁ ॥੧੦੪੦॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੧੦੪੦॥

ਪ੍ਰਥਮ ਸਮਯਣੀ ਸਬਦ ਉਚਾਰੋ ॥

ਪਹਿਲਾਂ 'ਸਮਯਣੀ' (ਆਫਰ ਕੇ ਕੰਢੇ ਢਾਉਣ ਵਾਲੀ ਨਦੀ) ਸ਼ਬਦ ਉਚਾਰਨ ਕਰੋ।

ਸੁਤ ਚਰ ਕਹਿ ਨਾਇਕ ਪਦ ਡਾਰੋ ॥

(ਫਿਰ) 'ਸੁਤ ਚਰ ਨਾਇਕ' ਪਦ ਨੂੰ ਜੋੜੋ।

ਸਤ੍ਰੁ ਸਬਦ ਕੋ ਬਹੁਰਿ ਕਹਿਜੈ ॥

ਮਗਰੋਂ 'ਸਤ੍ਰੁ' ਸ਼ਬਦ ਕਥਨ ਕਰੋ।

ਨਾਮ ਤੁਪਕ ਕੇ ਸਭ ਲਹਿ ਲਿਜੈ ॥੧੦੪੧॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੧੦੪੧॥

ਗਰਬਿਣਿ ਆਦਿ ਉਚਾਰਨ ਕੀਜੈ ॥

ਪਹਿਲਾਂ 'ਗਰਬਿਣਿ' (ਸ਼ਬਦ) ਦਾ ਉਚਾਰਨ ਕਰੋ।

ਸੁਤ ਚਰ ਕਹਿ ਨਾਇਕ ਪਦ ਦੀਜੈ ॥

(ਫਿਰ) 'ਸੁਤ ਚਰਨਾਇਕ' ਸ਼ਬਦ ਜੋੜੋ।

ਅਰਿ ਪਦ ਤਾ ਕੇ ਅੰਤਿ ਉਚਾਰਹੁ ॥

ਉਸ ਦੇ ਅੰਤ ਉਤੇ 'ਅਰਿ' ਸ਼ਬਦ ਦਾ ਬਖਾਨ ਕਰੋ।

ਨਾਮ ਤੁਪਕ ਕੇ ਸਕਲ ਬਿਚਾਰਹੁ ॥੧੦੪੨॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੧੦੪੨॥

ਅੜਿਲ ॥

ਅੜਿਲ:

ਦ੍ਰਪਨਿਨਿ ਮੁਖ ਤੇ ਸਬਦ ਸੁ ਆਦਿ ਉਚਾਰੀਐ ॥

ਪਹਿਲਾਂ 'ਦ੍ਰਪਨਿਨਿ' (ਹੰਕਾਰੀ ਹੋਈ ਨਦੀ) ਸ਼ਬਦ ਮੁਖ ਤੋਂ ਕਹੋ।

ਸੁਤ ਚਰ ਕਹਿ ਕਰ ਨਾਥ ਸਬਦ ਦੇ ਡਾਰੀਐ ॥

(ਫਿਰ) 'ਸੁਤ ਚਰ ਨਾਥ' ਸ਼ਬਦ ਜੋੜੋ।

ਸਤ੍ਰੁ ਸਬਦ ਕਹੁ ਤਾ ਕੇ ਅੰਤਿ ਬਖਾਨੀਐ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।

ਹੋ ਸਕਲ ਤੁਪਕ ਕੇ ਨਾਮ ਸੁਬੁਧਿ ਪਹਿਚਾਨੀਐ ॥੧੦੪੩॥

(ਇਸ ਨੂੰ) ਬੁੱਧੀਮਾਨ ਤੁਪਕ ਦਾ ਨਾਮ ਸਮਝਣ ॥੧੦੪੩॥

ਚੌਪਈ ॥

ਚੌਪਈ:


Flag Counter