ਸ਼੍ਰੀ ਦਸਮ ਗ੍ਰੰਥ

ਅੰਗ - 802


ਹੋ ਸੁਕਬਿ ਸਭਾ ਕੇ ਬੀਚ ਉਚਾਰਨ ਕੀਜੀਐ ॥੧੨੪੫॥

ਕਵੀਓ! ਇਸ ਦਾ ਸਭਾ ਵਿਚ ਉਚਾਰਨ ਕਰੋ ॥੧੨੪੫॥

ਨਾਗਿਨਾਹਿ ਨਾਹਿ ਇਸਣਿ ਏਸਣੀ ਭਾਖੀਐ ॥

(ਪਹਿਲਾਂ) 'ਨਾਗਿਨਾਹਿ (ਐਰਾਵਤ) ਨਾਹਿ ਇਸਣਿ ਏਸਣੀ' (ਸ਼ਬਦ) ਕਥਨ ਕਰੋ।

ਮਥਣੀ ਤਾ ਕੇ ਅੰਤ ਸਬਦ ਕੋ ਰਾਖੀਐ ॥

ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਚਤੁਰ ਜੀਅ ਜਾਨੀਐ ॥

(ਇਸ ਨੂੰ) ਸੂਝਵਾਨੋ! ਤੁਪਕ ਦੇ ਨਾਮ ਵਜੋਂ ਹਿਰਦੇ ਵਿਚ ਜਾਣ ਲਵੋ।

ਹੋ ਪੁਸਤਕ ਪੋਥਨਿ ਮਾਝ ਨਿਸੰਕ ਬਖਾਨੀਐ ॥੧੨੪੬॥

(ਇਸ ਦਾ) ਪੁਸਤਕਾਂ ਪੋਥੀਆਂ ਵਿਚ ਖੁਲ੍ਹ ਕੇ ਬਖਾਨ ਕਰੋ ॥੧੨੪੬॥

ਹਰਿਪਤਿ ਪਤਿ ਪਤਿ ਪਤਿਣੀ ਆਦਿ ਭਣੀਜੀਐ ॥

ਪਹਿਲਾਂ 'ਹਰਿ ਪਤਿ' (ਐਰਾਵਤ) 'ਪਤਿ ਪਤਿ ਪਤਿਣੀ' (ਸ਼ਬਦ) ਕਥਨ ਕਰੋ।

ਅਰਿਣੀ ਤਾ ਕੇ ਅੰਤ ਸਬਦ ਕੋ ਦੀਜੀਐ ॥

ਉਸ ਦੇ ਅੰਤ ਵਿਚ 'ਅਰਿਣੀ' ਸ਼ਬਦ ਦੀ ਵਰਤੋਂ ਕਰੋ।

ਸਕਲ ਤੁਪਕ ਕੇ ਨਾਮ ਚਤੁਰ ਜੀਅ ਜਾਨੀਐ ॥

(ਇਸ ਨੂੰ) ਸਭ ਚਤੁਰ ਲੋਗੋ! ਮਨ ਵਿਚ ਤੁਪਕ ਦਾ ਨਾਮ ਸਮਝ ਲਵੋ।

ਹੋ ਕਬਿਤ ਕਾਬਿ ਕੇ ਮਾਝ ਨਿਸੰਕ ਬਖਾਨੀਐ ॥੧੨੪੭॥

(ਇਸ ਨੂੰ) ਕਬਿੱਤਾਂ ਅਤੇ ਕਾਵਿ ਵਿਚ ਨਿਸੰਗ ਹੋ ਕੇ ਕਹੋ ॥੧੨੪੭॥

ਚੌਪਈ ॥

ਚੌਪਈ:

ਗਜਪਤਿ ਨ੍ਰਿਪਣੀ ਨ੍ਰਿਪਣਿ ਭਣਿਜੈ ॥

(ਪਹਿਲਾਂ) 'ਗਜਪਤਿ (ਐਰਾਵਤ) ਨ੍ਰਿਪਣੀ ਨ੍ਰਿਪਣਿ' ਕਥਨ ਕਰੋ।

ਨ੍ਰਿਪਣੀ ਅਰਿਣੀ ਪੁਨਿ ਪਦ ਦਿਜੈ ॥

ਫਿਰ 'ਨ੍ਰਿਪਣੀ ਅਰਿਣੀ' ਸ਼ਬਦ ਜੋੜੋ।

ਸਭ ਸ੍ਰੀ ਨਾਮ ਤੁਪਕ ਕੇ ਲਹੀਐ ॥

(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਸਮਝੋ।

ਦੋਹਾ ਮਾਝ ਚਉਪਈ ਕਹੀਐ ॥੧੨੪੮॥

(ਇਸ ਦਾ) ਦੋਹਰਾ ਅਤੇ ਚੌਪਈ ਵਿਚ ਕਥਨ ਕਰੋ ॥੧੨੪੮॥

ਅੜਿਲ ॥

ਅੜਿਲ:

ਸਾਵਜ ਨ੍ਰਿਪ ਨ੍ਰਿਪ ਨ੍ਰਿਪਤਿ ਨ੍ਰਿਪਣਨੀ ਭਾਖੀਐ ॥

(ਪਹਿਲਾਂ) 'ਸਾਵਜ ਨ੍ਰਿਪ (ਐਰਾਵਤ) ਨ੍ਰਿਪ ਨ੍ਰਿਪਤਿ ਨ੍ਰਿਪਣਨੀ' ਕਥਨ ਕਰੋ।

ਅਰਿਣੀ ਤਾ ਕੇ ਅੰਤ ਸਬਦ ਕੋ ਰਾਖੀਐ ॥

ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।

ਅਮਿਤ ਤੁਪਕ ਕੇ ਨਾਮ ਜਾਨ ਜੀਅ ਲੀਜੀਐ ॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ।

ਹੋ ਕਬਿਤ ਕਾਬਿ ਕੇ ਮਾਝ ਉਚਾਰ੍ਯੋ ਕੀਜੀਐ ॥੧੨੪੯॥

(ਇਸ ਦਾ) ਕਬਿੱਤਾਂ ਅਤੇ ਕਾਵਿ ਵਿਚ ਉਚਾਰਨ ਕਰੋ ॥੧੨੪੯॥

ਚੌਪਈ ॥

ਚੌਪਈ:

ਆਦਿ ਸਬਦ ਮਾਤੰਗ ਭਣੀਜੈ ॥

ਪਹਿਲਾਂ 'ਮਾਤੰਗ' (ਹਾਥੀ) ਸ਼ਬਦ ਕਹੋ।

ਚਾਰ ਬਾਰ ਨ੍ਰਿਪ ਪਦ ਕੋ ਦੀਜੈ ॥

(ਫਿਰ) ਚਾਰ ਵਾਰ 'ਨ੍ਰਿਪ' ਸ਼ਬਦ ਜੋੜੋ।

ਅਰਿਣੀ ਤਾ ਕੇ ਅੰਤਿ ਬਖਾਨਹੁ ॥

'ਅਰਿਣੀ' ਉਸ ਦੇ ਅੰਤ ਵਿਚ ਕਥਨ ਕਰੋ।

ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥੧੨੫੦॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੧੨੫੦॥

ਆਦਿ ਗਯੰਦਨ ਸਬਦ ਉਚਰੀਐ ॥

ਪਹਿਲਾਂ 'ਗਯੰਦਨ' ਸ਼ਬਦ ਉਚਾਰੋ।

ਚਾਰ ਬਾਰ ਨ੍ਰਿਪ ਸਬਦਹਿ ਧਰੀਐ ॥

(ਫਿਰ) ਚਾਰ ਵਾਰ 'ਨ੍ਰਿਪ' ਸ਼ਬਦ ਨੂੰ ਜੋੜੋ।

ਅਰਿਣੀ ਸਬਦ ਬਹੁਰਿ ਤਿਹ ਦਿਜੈ ॥

ਮਗਰੋਂ 'ਅਰਿਣੀ' ਸ਼ਬਦ ਉਸ ਨਾਲ ਜੋੜੋ।

ਨਾਮ ਤੁਪਕ ਕੇ ਸਭ ਲਹਿ ਲਿਜੈ ॥੧੨੫੧॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੧੨੫੧॥

ਬਾਜ ਸਬਦ ਕੋ ਪ੍ਰਿਥਮ ਭਣੀਜੈ ॥

ਪਹਿਲਾਂ 'ਬਾਜ' ਸ਼ਬਦ ਦਾ ਕਥਨ ਕਰੋ।

ਚਾਰ ਬਾਰ ਨ੍ਰਿਪ ਸਬਦ ਧਰੀਜੈ ॥

(ਫਿਰ) ਚਾਰ ਵਾਰ 'ਨ੍ਰਿਪ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਪਛਾਨੋ ॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਯਾ ਮੈ ਭੇਦ ਰਤੀਕੁ ਨ ਜਾਨੋ ॥੧੨੫੨॥

ਇਸ ਵਿਚ ਰਤਾ ਜਿੰਨਾ ਭੇਦ ਨਾ ਸਮਝੋ ॥੧੨੫੨॥

ਬਾਹ ਸਬਦ ਕੋ ਆਦਿ ਉਚਰੀਐ ॥

ਪਹਿਲਾਂ 'ਬਾਹ' ਸ਼ਬਦ ਨੂੰ ਉਚਾਰੋ।

ਚਾਰ ਬਾਰ ਨ੍ਰਿਪ ਸਬਦਹਿ ਧਰੀਐ ॥

(ਫਿਰ) ਚਾਰ ਵਾਰ 'ਨ੍ਰਿਪ' ਸ਼ਬਦ ਨੂੰ ਜੋੜੋ।

ਸਭ ਸ੍ਰੀ ਨਾਮ ਤੁਪਕ ਕੇ ਲਹੀਐ ॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਚਹੀਐ ਜਿਹ ਠਾ ਤਿਹ ਠਾ ਕਹੀਐ ॥੧੨੫੩॥

ਜਿਥੇ ਚੰਗਾ ਲਗੇ, ਉਥੇ ਬੋਲ ਲਵੋ ॥੧੨੫੩॥

ਤੁਰੰਗ ਸਬਦ ਕੋ ਆਦਿ ਉਚਾਰੋ ॥

ਪਹਿਲਾਂ 'ਤੁਰੰਗ' ਸ਼ਬਦ ਨੂੰ ਕਥਨ ਕਰੋ।

ਚਾਰ ਬਾਰ ਨ੍ਰਿਪ ਪਦ ਕਹੁ ਡਾਰੋ ॥

(ਫਿਰ) ਚਾਰ ਵਾਰ 'ਨ੍ਰਿਪ' ਸ਼ਬਦ ਨੂੰ ਜੋੜੋ।

ਸਕਲ ਤੁਪਕ ਕੇ ਨਾਮ ਲਹੀਜੈ ॥

(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਸਮਝੋ।

ਰੁਚੈ ਜਹਾ ਤਿਹ ਠਵਰ ਭਣੀਜੈ ॥੧੨੫੪॥

ਜਿਥੇ ਜੀ ਕਰੇ, ਉਥੇ ਕਹਿ ਲਵੋ ॥੧੨੫੪॥

ਹੈ ਪਦ ਮੁਖ ਤੇ ਆਦਿ ਬਖਾਨੋ ॥

ਪਹਿਲਾਂ 'ਹੈ' (ਉੱਚਸ਼੍ਰਵਾ ਘੋੜਾ) ਪਦ ਮੁਖ ਤੋਂ ਬਖਾਨ ਕਰੋ।

ਚਾਰ ਬਾਰ ਨ੍ਰਿਪ ਸਬਦਹਿ ਠਾਨੋ ॥

(ਫਿਰ) ਚਾਰ ਵਾਰ 'ਨ੍ਰਿਪ' ਸ਼ਬਦ ਜੋੜੋ।

ਨਾਮ ਤੁਪਕ ਕੇ ਸਕਲ ਲਹਿਜੈ ॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਕਬਿਤ ਕਾਬਿ ਕੇ ਮਾਝ ਭਣਿਜੈ ॥੧੨੫੫॥

(ਇਸ ਦਾ) ਕਬਿੱਤਾਂ ਅਤੇ ਕਾਵਿ ਵਿਚ ਕਥਨ ਕਰੋ ॥੧੨੫੫॥

ਥਰੀ ਸਬਦ ਕੋ ਆਦਿ ਭਣਿਜੈ ॥

ਪਹਿਲਾਂ 'ਥਰੀ' (ਧਰਤੀ) ਸ਼ਬਦ ਦਾ ਕਥਨ ਕਰੋ।

ਚਾਰ ਬਾਰ ਨ੍ਰਿਪ ਸਬਦ ਕਹਿਜੈ ॥

(ਫਿਰ) ਚਾਰ ਵਾਰ 'ਨ੍ਰਿਪ' ਸ਼ਬਦ ਕਹੋ।

ਅਰਿ ਪਦ ਤਾ ਕੇ ਅੰਤਿ ਬਖਾਨੋ ॥

ਉਸ ਦੇ ਅੰਤ ਵਿਚ 'ਅਰਿ' ਸ਼ਬਦ ਕਥਨ ਕਰੋ।

ਨਾਮ ਤੁਪਕ ਕੇ ਸਕਲ ਪਛਾਨੋ ॥੧੨੫੬॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੧੨੫੬॥


Flag Counter