ਸ਼੍ਰੀ ਦਸਮ ਗ੍ਰੰਥ

ਅੰਗ - 1199


ਦਿਜ ਹਮ ਮਹਾ ਕਾਲ ਕੋ ਮਾਨੈ ॥

ਹੇ ਬ੍ਰਾਹਮਣ! ਮੈਂ (ਕੇਵਲ) ਮਹਾ ਕਾਲ ਨੂੰ ਮੰਨਦੀ ਹਾਂ

ਪਾਹਨ ਮੈ ਮਨ ਕੋ ਨਹਿ ਆਨੈ ॥

ਅਤੇ ਪੱਥਰਾਂ (ਦੀ ਪੂਜਾ ਵਿਚ ਆਪਣਾ) ਮਨ ਨਹੀਂ ਲਗਾਉਂਦੀ।

ਪਾਹਨ ਕੋ ਪਾਹਨ ਕਰਿ ਜਾਨਤ ॥

(ਮੈਂ) ਪੱਥਰ ਨੂੰ ਪੱਥਰ ਕਰ ਕੇ ਹੀ ਮੰਨਦੀ ਹਾਂ।

ਤਾ ਤੇ ਬੁਰੋ ਲੋਗ ਏ ਮਾਨਤ ॥੯੧॥

ਇਸੇ ਲਈ (ਇਹ) ਲੋਕ ਬੁਰਾ ਮੰਨਦੇ ਹਨ ॥੯੧॥

ਝੂਠਾ ਕਹ ਝੂਠਾ ਹਮ ਕੈ ਹੈ ॥

ਝੂਠੇ ਨੂੰ ਤਾਂ ਮੈਂ ਝੂਠਾ ਕਹਾਂਗੀ

ਜੋ ਸਭ ਲੋਗ ਮਨੈ ਕੁਰਰੈ ਹੈ ॥

ਭਾਵੇਂ ਸਾਰੇ ਲੋਕ ਮਨ ਵਿਚ (ਕਿਉਂ ਨ) ਖਿਝਣ।

ਹਮ ਕਾਹੂ ਕੀ ਕਾਨਿ ਨ ਰਾਖੈ ॥

ਮੈਂ ਕਿਸੇ ਦੀ ਪਰਵਾਹ ਨਹੀਂ ਰਖਦੀ ਹਾਂ

ਸਤਿ ਬਚਨ ਮੁਖ ਊਪਰ ਭਾਖੈ ॥੯੨॥

ਅਤੇ ਮੂੰਹ ਉਤੇ ਸੱਚੀ ਗੱਲ ਕਹਿੰਦੀ ਹਾਂ ॥੯੨॥

ਸੁਨੁ ਦਿਜ ਤੁਮ ਧਨ ਕੇ ਲਬ ਲਾਗੇ ॥

ਹੇ ਬ੍ਰਾਹਮਣ! ਸੁਣੋ, ਤੁਸੀਂ ਧਨ ਦੇ ਲੋਭ ਵਿਚ ਲਗੇ ਹੋਏ

ਮਾਗਤ ਫਿਰਤ ਸਭਨ ਕੇ ਆਗੇ ॥

ਸਭ ਦੇ ਅਗੇ ਮੰਗਦੇ ਫਿਰਦੇ ਹੋ।

ਆਪਨੇ ਮਨ ਭੀਤਰਿ ਨ ਲਜਾਵਹੁ ॥

ਆਪਣੇ ਮਨ ਵਿਚ ਲਜਿਤ ਨਹੀਂ ਹੁੰਦੇ

ਇਕ ਟਕ ਹ੍ਵੈ ਹਰਿ ਧ੍ਯਾਨ ਨ ਲਾਵਹੁ ॥੯੩॥

ਅਤੇ ਇਕ ਟਕ ਹੋ ਕੇ ਹਰਿ ਵਲ ਧਿਆਨ ਨਹੀਂ ਲਗਾਉਂਦੇ ॥੯੩॥

ਦਿਜ ਬਾਚ ॥

ਬ੍ਰਾਹਮਣ ਨੇ ਕਿਹਾ:

ਤਬ ਦਿਜ ਬੋਲਾ ਤੈ ਕ੍ਯਾ ਮਾਨੈ ॥

ਤਦ ਬ੍ਰਾਹਮਣ ਬੋਲਿਆ ਕਿ ਤੂੰ ਕੀ ਮੰਨ ਸਕਦੀ ਹੈਂ,

ਸੰਭੂ ਕੋ ਪਾਹਨ ਕਰਿ ਮਾਨੈ ॥

ਜੋ ਸ਼ਿਵ ਨੂੰ ਪੱਥਰ ਸਮਝ ਰਹੀ ਹੈਂ।

ਜੋ ਇਨ ਕੋ ਕਰਿ ਆਨ ਬਖਾਨੈ ॥

ਜੋ ਇਨ੍ਹਾਂ ਨੂੰ ਕੁਝ ਹੋਰ ਹੀ (ਭਾਵ ਉਲਟ) ਸਮਝਦਾ ਹੈ,

ਤਾ ਕੋ ਬ੍ਰਹਮ ਪਾਤਕੀ ਜਾਨੈ ॥੯੪॥

ਉਸ ਨੂੰ ਪਰਮਾਤਮਾ ਪਾਪੀ ਸਮਝਦਾ ਹੈ ॥੯੪॥

ਜੋ ਇਨ ਕਹ ਕਟੁ ਬਚਨ ਉਚਾਰੈ ॥

ਜੋ ਇਨ੍ਹਾਂ ਪ੍ਰਤਿ ਕੌੜੇ ਬੋਲ ਬੋਲਦਾ ਹੈ,

ਤਾ ਕੌ ਮਹਾ ਨਰਕ ਬਿਧਿ ਡਾਰੈ ॥

ਉਨ੍ਹਾਂ ਨੂੰ ਵਿਧਾਤਾ ਭਿਆਨਕ ਨਰਕ ਵਿਚ ਸੁਟਦਾ ਹੈ।

ਇਨ ਕੀ ਸਦਾ ਕੀਜਿਯੈ ਸੇਵਾ ॥

ਇਨ੍ਹਾਂ ਦੀ ਸਦਾ ਸੇਵਾ ਕਰਨੀ ਚਾਹੀਦੀ ਹੈ

ਏ ਹੈ ਪਰਮ ਪੁਰਾਤਨ ਦੇਵਾ ॥੯੫॥

ਕਿਉਂਕਿ ਇਹ ਪਰਮ ਪੁਰਾਤਨ ਦੇਵਤੇ ਹਨ ॥੯੫॥

ਕੁਅਰਿ ਬਾਚ ॥

ਰਾਜ ਕੁਮਾਰੀ ਨੇ ਕਿਹਾ:

ਏਕੈ ਮਹਾ ਕਾਲ ਹਮ ਮਾਨੈ ॥

ਮੈਂ ਇਕੋ ਮਹਾ ਕਾਲ ਨੂੰ ਮੰਨਦੀ ਹਾਂ।

ਮਹਾ ਰੁਦ੍ਰ ਕਹ ਕਛੂ ਨ ਜਾਨੈ ॥

ਮੈਂ ਮਹਾ ਰੁਦ੍ਰ ਨੂੰ ਕੁਝ ਨਹੀਂ ਸਮਝਦੀ।

ਬ੍ਰਹਮ ਬਿਸਨ ਕੀ ਸੇਵ ਨ ਕਰਹੀ ॥

(ਮੈਂ) ਬ੍ਰਹਮਾ ਅਤੇ ਵਿਸ਼ਣੂ ਦੀ ਸੇਵਾ ਵੀ ਨਹੀਂ ਕਰਦੀ

ਤਿਨ ਤੇ ਹਮ ਕਬਹੂੰ ਨਹੀ ਡਰਹੀ ॥੯੬॥

ਅਤੇ ਇਨ੍ਹਾਂ ਤੋਂ ਮੈਂ ਕਦੇ ਵੀ ਨਹੀਂ ਡਰਦੀ ॥੯੬॥

ਬ੍ਰਹਮ ਬਿਸਨ ਜਿਨ ਪੁਰਖ ਉਚਾਰਿਯੋ ॥

ਜਿਸ ਵਿਅਕਤੀ ਨੇ ਬ੍ਰਹਮਾ ਅਤੇ ਵਿਸ਼ਣੂ (ਦੇ ਨਾਮ ਦਾ) ਉਚਾਰਨ ਕੀਤਾ ਹੈ,

ਤਾ ਕੌ ਮ੍ਰਿਤੁ ਜਾਨਿਯੈ ਮਾਰਿਯੋ ॥

ਸਮਝੋ ਉਸ ਨੂੰ ਮ੍ਰਿਤੂ ਨੇ ਮਾਰ ਸੁਟਿਆ ਹੈ।

ਜਿਨ ਨਰ ਕਾਲ ਪੁਰਖ ਕੋ ਧ੍ਰਯਾਯੋ ॥

ਜਿਸ ਬੰਦੇ ਨੇ ਕਾਲ ਪੁਰਖ ਦੀ ਆਰਾਧਨਾ ਕੀਤੀ ਹੈ,

ਤਾ ਕੇ ਨਿਕਟ ਕਾਲ ਨਹਿ ਆਯੋ ॥੯੭॥

ਉਸ ਦੇ ਨੇੜੇ 'ਕਾਲ' (ਮ੍ਰਿਤੂ) ਨਹੀਂ ਆਉਂਦਾ ॥੯੭॥

ਜੇ ਨਰ ਕਾਲ ਪੁਰਖ ਕੋ ਧ੍ਯਾਵੈ ॥

ਜੋ ਪੁਰਸ਼ ਕਾਲ ਪੁਰਖ ਨੂੰ ਧਿਆਉਂਦਾ ਹੈ,

ਤੇ ਨਰ ਕਾਲ ਫਾਸ ਨਹਿ ਜਾਵੈ ॥

ਉਹ ਪੁਰਸ਼ ਕਾਲ ਦੀ ਫਾਹੀ ਵਿਚ ਨਹੀਂ ਫਸਦਾ।

ਤਿਨ ਕੇ ਰਿਧ ਸਿਧ ਸਭ ਘਰ ਮੌ ॥

ਉਸ ਦੇ ਘਰ ਵਿਚ ਸਭ ਰਿੱਧੀਆਂ ਸਿੱਧੀਆਂ (ਰਹਿੰਦੀਆਂ ਹਨ)

ਕੋਬਿਦ ਸਭ ਹੀ ਰਹਤ ਹੁਨਰ ਮੌ ॥੯੮॥

ਅਤੇ (ਉਹ) ਸਾਰਿਆਂ ਹੁਨਰਾਂ ਵਿਚ ਪ੍ਰਬੀਨ ਰਹਿੰਦਾ ਹੈ ॥੯੮॥

ਕਾਲ ਪੁਰਖ ਇਕਦਾ ਜਿਨ ਕਹਾ ॥

ਜੋ ਇਕ ਵਾਰ ਵੀ ਕਾਲ ਪੁਰਖ ਦਾ (ਨਾਮ) ਲੈਂਦਾ ਹੈ,

ਤਾ ਕੇ ਰਿਧਿ ਸਿਧਿ ਹ੍ਵੈ ਰਹਾ ॥

(ਸਭ) ਰਿੱਧੀਆਂ ਸਿੱਧੀਆਂ ਉਸ ਦੀਆਂ ਹੋ ਜਾਂਦੀਆਂ ਹਨ।

ਭਾਤਿ ਭਾਤਿ ਧਨ ਭਰੇ ਭੰਡਾਰੂ ॥

(ਉਸ ਦੇ) ਭਾਂਤ ਭਾਂਤ ਦੇ ਧਨ ਦੇ ਭੰਡਾਰ ਭਰ ਜਾਂਦੇ ਹਨ,

ਜਿਨ ਕਾ ਆਵਤ ਵਾਰ ਨ ਪਾਰੂ ॥੯੯॥

ਜਿਨ੍ਹਾਂ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ ॥੯੯॥

ਜਿਨ ਨਰ ਕਾਲ ਪੁਰਖ ਕਹ ਧ੍ਰਯਾਯੋ ॥

ਜਿਸ ਪੁਰਸ਼ ਨੇ ਕਾਲ ਪੁਰਖ ਨੂੰ ਧਿਆਇਆ ਹੈ,

ਸੋ ਨਰ ਕਲਿ ਮੋ ਕਬਹੂ ਨ ਆਯੋ ॥

ਉਹ ਪੁਰਸ਼ ਫਿਰ ਕਲਿਯੁਗ ਨੂੰ ਕਦੇ ਵੀ ਨਹੀਂ ਆਉਂਦਾ।

ਯਾ ਜਗ ਮੈ ਤੇ ਅਤਿ ਸੁਖ ਪਾਵੈ ॥

(ਉਹ) ਇਸ ਜਗਤ ਵਿਚ ਬਹੁਤ ਸੁਖ ਪ੍ਰਾਪਤ ਕਰਦਾ ਹੈ

ਭੋਗ ਕਰੈ ਬੈਰਨਿ ਕਹ ਘਾਵੈ ॥੧੦੦॥

ਅਤੇ ਵੈਰੀਆਂ ਨੂੰ ਮਾਰਦਾ ਹੋਇਆ ਸੰਸਾਰਿਕਤਾ ਨੂੰ ਮਾਣਦਾ ਹੈ ॥੧੦੦॥

ਜਬ ਤੋ ਕੋ ਦਿਜ ਕਾਲ ਸਤੈ ਹੈ ॥

ਹੇ ਬ੍ਰਾਹਮਣ! ਜਦੋਂ ਤੈਨੂੰ ਕਾਲ ਦੁਖੀ ਕਰੇਗਾ,

ਤਬ ਤੂ ਕੋ ਪੁਸਤਕ ਕਰ ਲੈ ਹੈ ॥

ਤਦ ਤੂੰ ਕਿਹੜੀ ਪੁਸਤਕ ਹੱਥ ਵਿਚ ਲਵੇਂਗਾ।

ਭਾਗਵਤ ਪੜੋ ਕਿ ਗੀਤਾ ਕਹਿ ਹੋ ॥

ਕੀ ਭਾਗਵਤ ਪੁਰਾਣ ਪੜ੍ਹੋਗੇ ਜਾਂ ਭਗਵਦ ਗੀਤਾ ਨੂੰ ਉਚਾਰੋਗੇ।

ਰਾਮਹਿ ਪਕਰਿ ਕਿ ਸਿਵ ਕਹ ਗਹਿ ਹੋ ॥੧੦੧॥

ਰਾਮ ਨੂੰ ਪਕੜੋਗੇ ਕਿ ਸ਼ਿਵ ਨੂੰ ਫੜੋਗੇ ॥੧੦੧॥

ਜੇ ਤੁਮ ਪਰਮ ਪੁਰਖ ਠਹਰਾਏ ॥

ਜਿਨ੍ਹਾਂ ਨੂੰ ਤੂੰ ਪਰਮ ਪੁਰਖ ਵਜੋਂ ਸਥਾਪਿਤ ਕੀਤਾ ਹੈ

ਤੇ ਸਭ ਡੰਡ ਕਾਲ ਕੇ ਘਾਏ ॥

ਉਹ ਸਭ ਕਾਲ ਦੇ ਡੰਡੇ ਦੇ ਮਾਰੇ ਹੋਏ ਹਨ।


Flag Counter