ਅਤੇ ਆਪ ਰਾਜੇ ਨੂੰ ਜਾ ਕੇ ਕਿਹਾ ॥੬॥
ਦੋਹਰਾ:
ਉਹ (ਰਾਜ ਕੁਮਾਰ) ਪੱਕਾ ਅਮਲੀ ਨਹੀਂ ਸੀ ਜੋ ਤਕੜੇ (ਅਮਲੀ ਵਾਂਗ ਨਸ਼ੇ ਨੂੰ) ਸਹਾਰਦਾ।
ਇਸਤਰੀ ਨੇ ਕਿਹਾ ਕਿ ਸੋਫ਼ੀ ਸੀ, ਇਸ ਲਈ ਪਲ ਵਿਚ ਪ੍ਰਾਣ ਤਿਆਗ ਦਿੱਤੇ ॥੭॥
ਚੌਪਈ:
(ਫਰੇਬਣ) ਇਸਤਰੀ ਨੇ ਚਿਤ ਵਿਚ ਬਹੁਤ ਅਧਿਕ ਦੁਖ ਮੰਨਾ ਕੇ
ਡਿਗਦਿਆਂ ਉਠਦਿਆਂ ਪਤਿ ਪ੍ਰਤਿ ਕਿਹਾ।
ਥਰਥਰ ਕੰਬ ਰਹੀ ਸੀ, (ਕੁਝ) ਕਿਹਾ ਨਹੀਂ ਜਾ ਰਿਹਾ ਸੀ।
ਇਸ ਲਈ ਤੋਤਲੇ ਬੋਲ ਸੁਣਾਉਂਦੀ ਸੀ ॥੮॥
(ਉਸ ਨੇ ਰਾਜੇ ਨੂੰ ਕਿਹਾ) ਹੇ ਰਾਜਨ! ਜੇ ਆਗਿਆ ਦਿਓ ਤਾਂ ਇਕ (ਸੰਕੇਤ ਦੀ) ਗੱਲ ਸੁਣਾਵਾਂ
ਕਿਉਂਕਿ ਮੈਂ ਰਾਜ ਦੇ ਨਸ਼ਟ ਹੋਣ ਤੋਂ ਬਹੁਤ ਡਰਦੀ ਹਾਂ।
ਭਾਨ ਛਟਾ ਨੇ ਤੁਹਾਡੇ ਪੁੱਤਰ ਨੂੰ ਜ਼ਹਿਰ ਦਿੱਤੀ ਹੈ,
ਇਸ ਕਰ ਕੇ ਮੈਂ ਇਥੇ ਭਜਦੀ ਹੋਈ ਆਈ ਹਾਂ ॥੯॥
ਮੇਰਾ ਨਾਂ ਉਸ ਨੂੰ ਨਾ ਦਸਣਾ
ਅਤੇ ਆਪਣੇ ਪੁੱਤਰ ਦੀ ਰਖਿਆ ਕਰੋ।
ਜੇ ਭਾਨ ਛਟਾ ਇਹ ਸੁਣ ਲਵੇਗੀ (ਤਾਂ)
ਮੇਰੇ ਨਾਲ ਮਨ ਦੀ ਪ੍ਰੀਤ ਖ਼ਤਮ ਕਰ ਦੇਵੇਗੀ ॥੧੦॥
(ਰਾਣੀ ਦੀ) ਗੱਲ ਸੁਣ ਕੇ ਰਾਜਾ ਚਲ ਪਿਆ
ਅਤੇ ਮਰੇ ਹੋਏ ਪੁੱਤਰ ਨੂੰ ਧਰਤੀ ਉਤੇ ਪਿਆ ਵੇਖਿਆ।
(ਉਹ) ਬਹੁਤ ਦੁਖੀ ਹੋ ਕੇ ਰੋਣ ਲਗ ਗਿਆ
ਅਤੇ ਪਗੜੀ ਨੂੰ ਚੁਕ ਚੁਕ ਕੇ ਧਰਤੀ ਉਤੇ ਪਟਕਾਉਣ ਲਗਾ ॥੧੧॥
ਦੋਹਰਾ:
ਨ ਉਹ ਸੂਰਮਾ ਸੀ, ਨਾ ਅਮਲੀ ਸੀ ਕਿ ਡਟ ਕੇ ਜੀਉਂਦਾ ਰਹਿੰਦਾ।
ਖਾਂਦਿਆਂ ਹੀ ਵਿਚਾਰਾ ਸੋਫ਼ੀ ਮਰ ਗਿਆ ਅਤੇ (ਅਮਲ ਦੀ) ਵਿਸ਼ ਨੂੰ ਪਚਾ ਨਾ ਸਕਿਆ ॥੧੨॥
ਤਦ ਰਾਜੇ ਨੇ ਵਾਲਾਂ ਤੋਂ ਪਕੜ ਕੇ ਰਾਣੀ ਨੂੰ ਮੰਗਵਾ ਲਿਆ।
ਸੱਚ ਝੂਠ ਕੁਝ ਵੀ ਨਾ ਸਮਝਿਆ ਅਤੇ (ਉਸ ਨੂੰ) ਜਮਪੁਰੀ ਵਿਚ ਭੇਜ ਦਿੱਤਾ ॥੧੩॥
ਸੌਂਕਣ ਸਮੇਤ ਪੁੱਤਰ ਨੂੰ ਮਾਰ ਦਿੱਤਾ ਅਤੇ ਰਾਜੇ ਨਾਲ ਪ੍ਰੇਮ ਕਰ ਲਿਆ।
ਇਸਤਰੀ ਦੇ ਅਪਾਰ ਚਰਿਤ੍ਰ ਨੂੰ ਬ੍ਰਹਮਾ ਅਤੇ ਵਿਸ਼ਣੂ ਵੀ ਨਹੀਂ ਸਮਝ ਸਕੇ ॥੧੪॥
ਰਾਣੀ ਨੇ ਕਿਹਾ:
ਹੇ ਮੇਰੇ ਇੰਦਰ ਦੇਵ ਸਮਾਨ ਪਤੀ! ਸੁਣੋ, ਰਾਜ ਦੇ ਨਸ਼ਟ ਹੋਣ ਤੋਂ ਮੈਂ ਡਰ ਗਈ।
ਕੀ ਹੋਇਆ ਜੋ ਸੌਂਕਣ ਦਾ (ਪੁੱਤਰ ਸੀ, ਫਿਰ ਵੀ) ਤੁਹਾਡਾ ਹੀ ਪੁੱਤਰ ਸੀ ॥੧੫॥
ਚੌਪਈ:
ਜਦ ਇਸ ਤਰ੍ਹਾਂ ਰਾਜੇ ਨੇ ਸੁਣਿਆ
ਤਾਂ ਉਸ ਨੂੰ ਸਤਿਵੰਤੀ ਮੰਨ ਲਿਆ।
ਉਸ ਨਾਲ ਅਧਿਕ ਪ੍ਰੇਮ ਕੀਤਾ
ਅਤੇ ਹੋਰ ਸਾਰੀਆਂ ਇਸਤਰੀਆਂ ਨੂੰ ਭੁਲਾ ਦਿੱਤਾ ॥੧੬॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੪੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੪੩॥੪੫੩੫॥ ਚਲਦਾ॥
ਚੌਪਈ:
ਚੰਗੀ ਮਤਿ ਵਾਲਾ ਇਕ ਰਾਜਾ ਪਦਮ ਸਿੰਘ ਸੀ
ਜੋ ਦੁਰਜਨਾਂ ਨੂੰ ਖ਼ਤਮ ਕਰਨ ਵਾਲਾ, (ਪ੍ਰਜਾ ਦਾ) ਦੁਖ ਦੂਰ ਕਰਨ ਵਾਲਾ ਅਤੇ ਬਹੁਤ ਭਿਆਨਕ ਸੀ।
ਬਿਕ੍ਰਮ ਕੁਅਰਿ ਉਸ ਦੀ ਇਸਤਰੀ ਸੀ,
ਮਾਨੋ ਵਿਧਾਤਾ ਰੂਪੀ ਸੁਨਿਆਰੇ ਨੇ ਸੱਚੇ ਵਿਚ ਢਾਲੀ ਹੋਵੇ ॥੧॥
ਸੁੰਭ ਕਰਨ ਨਾਂ ਦਾ ਉਨ੍ਹਾਂ ਦਾ ਅਤਿ ਬਲਵਾਨ ਪੁੱਤਰ ਸੀ
ਜਿਸ ਨੇ ਅਨੇਕ ਵੈਰੀਆਂ ਨੂੰ ਦਲਮਲ ਕੇ ਜਿਤ ਲਿਆ ਸੀ।
ਉਸ ਦਾ ਸਭ ਲੋਕ ਅਨੂਪਮ ਰੂਪ ਕਹਿੰਦੇ ਸਨ।
ਇਸਤਰੀਆਂ ਉਸ ਨੂੰ ਵੇਖ ਵੇਖ ਕੇ ਰਸਤੇ (ਵਿਚ ਖੜੋਤੀਆਂ) ਥਕ ਜਾਂਦੀਆਂ ਸਨ ॥੨॥
ਉਹ ਜਿਥੇ ਜਾਂਦਾ ਬਸੰਤ ਰੁਤ ਵਾਂਗ ਹੁੰਦਾ
ਅਤੇ ਪਿਛੇ ਉਜਾੜ ਬਣ ਜਾਂਦਾ।