ਜਦੋਂ ਚੰਦ੍ਰ ਦੇਵ ਸੌਂ ਜਾਂਦਾ,
(ਤਾਂ ਉਹ) ਇਸਤਰੀ ਉਠ ਕੇ ਯਾਰ ਕੋਲ ਆ ਜਾਂਦੀ।
ਉਸ ਨਾਲ ਜਾ ਕੇ ਭੋਗ ਕਰਦੀ ਰਹਿੰਦੀ
ਅਤੇ ਉਸੇ ਨਾਲ ਲਿਪਟ ਕੇ ਸੁੱਤੀ ਰਹਿੰਦੀ ॥੨॥
ਸੁੱਤਾ ਹੋਇਆ ਰਾਜਾ ਜਾਗਿਆ ਅਤੇ (ਇਹ) ਭੇਦ ਜਾਣ ਲਿਆ।
ਉਸ ਨੇ (ਇਹ ਗੱਲ) ਚਿਤ ਵਿਚ ਰਖੀ ਅਤੇ ਕਿਸੇ ਨੂੰ ਨਾ ਦਸੀ।
(ਉਸ ਨਾਲ) ਚਿਤ ਵਿਚ ਚੌਗੁਣਾ ਪ੍ਰੇਮ ਵਧਾਇਆ,
ਪਰ ਉਸ ਮੂਰਖ ਇਸਤਰੀ ਨੇ ਭੇਦ ਨਾ ਸਮਝਿਆ ॥੩॥
ਉਹ ਅੱਖਾਂ ਬੰਦ ਕਰ ਕੇ ਜਾਗਦਾ ਹੋਇਆ ਸੁੱਤਾ ਰਿਹਾ।
(ਉਸ) ਮੂਰਖ ਇਸਤਰੀ ਉਸ ਨੂੰ ਸੁਤਿਆ ਹੋਇਆ ਹੀ ਸਮਝਿਆ।
(ਉਹ) ਤੁਰਤ ਉਠ ਕੇ ਯਾਰ ਕੋਲ ਚਲੀ ਗਈ।
ਰਾਜੇ ਨੇ ਉਠ ਕੇ ਹੱਥ ਵਿਚ ਤਲਵਾਰ ਫੜ ਲਈ ॥੪॥
ਦੋਹਰਾ:
ਰਾਜੇ ਨੇ ਉਠ ਕੇ ਇਸਤਰੀ ਦਾ ਭੇਸ ਧਾਰਨ ਕੀਤਾ ਅਤੇ ਹੱਥ ਵਿਚ ਕ੍ਰਿਪਾਨ ਪਕੜ ਲਈ।
ਰਾਣੀ ਨੇ ਮਨ ਵਿਚ ਇਸ ਤਰ੍ਹਾਂ ਸਮਝਿਆ ਕਿ ਦਾਸੀ ਨਾਲ ਆ ਰਹੀ ਹੈ ॥੫॥
ਚੌਪਈ:
(ਰਾਜੇ ਨੇ) ਪੈਰਾਂ ਦਾ ਖੜਾਕ ਤਕ ਨਾ ਕੀਤਾ
ਅਤੇ ਹੱਥ ਵਿਚ ਕ੍ਰਿਪਾਨ ਖਿਚ ਕੇ ਪਕੜ ਲਈ।
ਉਨ੍ਹਾਂ ਨੂੰ ਜਦੋਂ ਭੋਗ ਕਰਦਿਆਂ ਵੇਖ ਲਿਆ
ਤਾਂ ਮਨ ਵਿਚ ਇਹ ਚਰਿਤ੍ਰ ਵਿਚਾਰਿਆ ॥੬॥
ਜਦੋਂ ਯਾਰ ਨਾਲ ਇਸਤਰੀ ਨੂੰ ਰਮਣ ਕਰਦਿਆਂ ਵੇਖਿਆ
ਤਾਂ ਹਥ ਵਿਚ ਕ੍ਰਿਪਾਨ ਕਢ ਕੇ ਘੁੰਮਾਈ।
ਦੋਹਾਂ ਹੱਥਾਂ ਦੇ ਜ਼ੋਰ ('ਕੁਅਤ') ਨਾਲ ਵਾਰ ਕੀਤਾ
ਅਤੇ ਦੋਹਾਂ ਦੇ ਚਾਰ ਟੋਟੇ ਕਰ ਦਿੱਤੇ ॥੭॥
ਦੋਹਰਾ:
ਰਾਜੇ ਨੇ ਚੰਦ੍ਰ ਕਲਾ ਸਮੇਤ (ਉਸ ਦੇ) ਪ੍ਰੇਮੀ ਨੂੰ ਮਾਰ ਕੇ ਚੁਕ ਲਿਆ
ਅਤੇ ਉਸੇ ਤਰ੍ਹਾਂ ਆਪਣੀ ਮੰਜੀ ਹੇਠਾਂ ਰਖ ਦਿੱਤਾ ॥੮॥
ਦੋਹਾਂ ਨੂੰ ਮੰਜੇ ਹੇਠਾਂ ਥੋੜਾ ਚਿਰ ਰਖ ਕੇ
ਫਿਰ 'ਮਾਰੋ ਮਾਰੋ' ਕਹਿ ਕੇ ਉਠਿਆ ਅਤੇ ਕ੍ਰੋਧ ਨਾਲ ਤਲਵਾਰ ਕਢ ਲਈ ॥੯॥
ਚੋਰ ਮੈਨੂੰ ਮਾਰਨ ਲਗਿਆ ਸੀ, ਪਰ ਮੇਰੀ ਇਸਤਰੀ ਨੂੰ ਘਾਓ ਲਗ ਗਿਆ।
ਮੈਂ ਤੁਰਤ ਤਲਵਾਰ ਕਢ ਕੇ ਉਸ ਨੂੰ ਮਾਰ ਦਿੱਤਾ ॥੧੦॥
ਚੌਪਈ:
ਜਦੋਂ ਲੋਕੀਂ ਰਾਜੇ ਨੂੰ ਪੁਛਣ ਆਏ,
(ਤਾਂ ਉਸ ਨੇ) ਉਨ੍ਹਾਂ ਸਾਰਿਆਂ ਨੂੰ ਇਹੀ ਗੱਲ ਕਹੀ
ਕਿ ਜਦ ਚੋਰ ਨੇ ਮੇਰੇ ਉਤੇ ਵਾਰ ਕੀਤਾ,
ਮੈਂ ਬਚ ਗਿਆ, ਪਰ ਇਸਤਰੀ ਮਾਰੀ ਗਈ ॥੧੧॥
ਜਦੋਂ ਇਸਤਰੀ ਨੂੰ ਡੂੰਘਾ ਜ਼ਖ਼ਮ ਲਗ ਗਿਆ,
ਤਦ ਮੈਂ ਜਾਗ ਕੇ ਤਲਵਾਰ ਕਢੀ।
ਇਸਤਰੀ (ਰਾਣੀ) ਦੇ ਪ੍ਰੇਮ ਕਰ ਕੇ ਮੈਂ ਮਨ ਵਿਚ ਕ੍ਰੋਧਿਤ ਹੋਇਆ
ਅਤੇ ਚੋਰ ਨੂੰ ਥਾਂ ਉਤੇ ਹੀ ਮਾਰ ਦਿੱਤਾ ॥੧੨॥
ਦੋਹਰਾ:
ਨਗਰ ਦੇ ਸਭ ਨਰ ਨਾਰੀ ਨੇ ਰਾਜੇ ਨੂੰ ਕਿਹਾ ਕਿ ਹੇ ਰਾਜਨ! ਤੁਹਾਡਾ ਧੰਨ ਜਿਗਰਾ ਹੈ
ਕਿ ਪਤਨੀ ਦਾ ਬਦਲਾ ਲੈਣ ਲਈ ਚੋਰ ਨੂੰ ਜਾਨੋ ਮਾਰ ਦਿੱਤਾ ॥੧੩॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਪੁਰਖ ਚਰਿਤ੍ਰ ਦੇ ਮੰਤ੍ਰੀ-ਭੂਪ ਸੰਵਾਦ ਦੇ ੫੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੫੬॥੧੦੬੧॥ ਚਲਦਾ॥
ਚੌਪਈ:
ਬੰਗ ਦੇਸ ਦਾ ਬੰਗੇਸ੍ਵਰ ਨਾਂ ਦਾ ਰਾਜਾ ਸੀ
ਜੋ ਸਾਰਿਆਂ ਰਾਜਿਆਂ ਦਾ ਸ਼ਿਰੋਮਣੀ ਸੀ।
ਕੁਝ ਸਮੇਂ ਬਾਦ ਰਾਜਾ ਮਰ ਗਿਆ