ਸ਼੍ਰੀ ਦਸਮ ਗ੍ਰੰਥ

ਅੰਗ - 1247


ਅਬ ਤੁਮ ਹਮਰੇ ਸਾਥ ਬਿਹਾਰੋ ॥

ਹੁਣ ਤੁਸੀਂ ਮੇਰੇ ਨਾਲ ਰਮਣ ਕਰੋ

ਇਸਤ੍ਰੀ ਕਰਿ ਗ੍ਰਿਹ ਮਹਿ ਮੁਹਿ ਬਾਰੋ ॥

ਅਤੇ ਮੈਨੂੰ ਇਸਤਰੀ ਬਣਾ ਕੇ ਘਰ ਲੈ ਜਾਓ।

ਜਸ ਮੁਰਿ ਲਗਨ ਤੁਮੂ ਪਰ ਲਾਗੀ ॥

ਜਿਸ ਤਰ੍ਹਾਂ ਮੇਰਾ ਤੁਹਾਡੇ ਨਾਲ ਪ੍ਰੇਮ ਪੈ ਗਿਆ ਹੈ,

ਤਸ ਤੁਮ ਹੋਹੁ ਮੋਰ ਅਨੁਰਾਗੀ ॥੧੪॥

ਉਸੇ ਤਰ੍ਹਾਂ ਤੁਸੀਂ ਮੇਰੇ ਪ੍ਰੇਮੀ ਹੋ ਜਾਓ ॥੧੪॥

ਆਨੰਦ ਭਯੋ ਕੁਅਰ ਕੇ ਚੀਤਾ ॥

ਰਾਜ ਕੁਮਾਰ ਦਾ ਮਨ ਪ੍ਰਸੰਨ ਹੋ ਗਿਆ,

ਜਨੁ ਕਰਿ ਮਿਲੀ ਰਾਮ ਕਹ ਸੀਤਾ ॥

ਮਾਨੋ ਰਾਮ ਨੂੰ ਸੀਤਾ ਮਿਲ ਗਈ ਹੋਵੇ।

ਭੋਜਨ ਜਾਨੁ ਛੁਧਾਤਰੁ ਪਾਈ ॥

ਮਾਨੋ ਭੁਖੇ ਨੂੰ ਭੋਜਨ ਮਿਲ ਗਿਆ ਹੋਵੇ।

ਜਨੁ ਨਲ ਮਿਲੀ ਦਮਾਵਤਿ ਆਈ ॥੧੫॥

ਮਾਨੋ ਨਲ ਨੂੰ ਦਮਯੰਤੀ ਆ ਕੇ ਮਿਲ ਪਈ ਹੋਵੇ ॥੧੫॥

ਉਹੀ ਬ੍ਰਿਛ ਤਰ ਤਾ ਕੌ ਭਜਾ ॥

ਉਸ ਬ੍ਰਿਛ ਹੇਠਾਂ ਉਸ ਨਾਲ ਸੰਯੋਗ ਕੀਤਾ

ਭਾਤਿ ਭਾਤਿ ਆਸਨ ਕਹ ਸਜਾ ॥

ਅਤੇ ਭਾਂਤ ਭਾਂਤ ਦੇ ਆਸਣ ਸਜਾਏ।

ਤਾਹਿ ਸਿੰਘ ਕੋ ਚਰਮ ਨਿਕਾਰੀ ॥

ਉਸੇ ਸ਼ੇਰ ਦੀ ਖਲ੍ਹ ਉਤਾਰੀ

ਭੋਗ ਕਰੇ ਤਾ ਪਰ ਨਰ ਨਾਰੀ ॥੧੬॥

ਅਤੇ ਉਸ ਉਤੇ ਇਸਤਰੀ ਮਰਦ (ਦੋਹਾਂ) ਭੋਗ ਕੀਤਾ ॥੧੬॥

ਤਾ ਕੋ ਨਾਮ ਅਪਛਰਾ ਧਰਾ ॥

(ਰਾਜ ਕੁਮਾਰ ਨੇ) ਉਸ ਦਾ ਨਾਂ ਅਪੱਛਰਾ ਰਖਿਆ

ਕਹੀ ਕਿ ਰੀਝਿ ਮੋਹਿ ਇਹ ਬਰਾ ॥

ਅਤੇ ਧੁੰਮਾ ਦਿੱਤਾ ਕਿ ਇਸ ਨੇ ਪ੍ਰਸੰਨ ਹੋ ਕੇ ਮੈਨੂੰ ਵਰਿਆ ਹੈ।

ਇਹ ਛਲ ਤਾਹਿ ਨਾਰਿ ਕਰਿ ਲ੍ਯਾਯੋ ॥

ਇਸ ਛਲ ਨਾਲ ਉਸ ਨੂੰ ਇਸਤਰੀ ਬਣਾ ਕੇ ਲੈ ਆਇਆ।

ਰੂਪ ਕੇਤੁ ਪਿਤੁ ਭੇਦ ਨ ਪਾਯੋ ॥੧੭॥

ਪਿਤਾ ਰੂਪ ਕੇਤੁ ਕੁਝ ਵੀ ਭੇਦ ਨਾ ਪਾ ਸਕਿਆ ॥੧੭॥

ਦੋਹਰਾ ॥

ਦੋਹਰਾ:

ਇਹ ਛਲ ਤਾ ਕੌ ਬ੍ਯਾਹਿ ਕੈ ਲੈ ਆਯੋ ਨਿਜੁ ਧਾਮ ॥

ਇਸ ਛਲ ਨਾਲ ਉਸ ਨੂੰ ਵਿਆਹ ਕੇ ਆਪਣੇ ਘਰ ਲੈ ਆਇਆ।

ਲੋਕ ਅਪਛਰਾ ਤਿਹ ਲਖੈ ਕੋਊ ਨ ਜਾਨੈ ਬਾਮ ॥੧੮॥

ਸਭ ਉਸ ਨੂੰ ਅਪੱਛਰਾ ਹੀ ਸਮਝਦੇ, ਕੋਈ ਵੀ ਇਸਤਰੀ ਨਾ ਮੰਨਦਾ ॥੧੮॥

ਨ੍ਰਿਪ ਸੁਤ ਬਰਾ ਕਰੌਲ ਹ੍ਵੈ ਭਈ ਅਨਾਥ ਸਨਾਥ ॥

ਸ਼ਿਕਾਰੀ ਬਣ ਕੇ ਉਸ ਨੇ ਰਾਜ ਕੁਮਾਰ ਨਾਲ ਵਿਆਹ ਕਰ ਲਿਆ ਅਤੇ ਅਨਾਥ ਤੋਂ ਸਨਾਥ ਹੋ ਗਈ।

ਸਭਹੂੰ ਸਿਰ ਰਾਨੀ ਭਈ ਇਹ ਬਿਧਿ ਛਲ ਕੇ ਸਾਥ ॥੧੯॥

ਇਸ ਤਰ੍ਹਾਂ ਦੇ ਛਲ ਨਾਲ ਉਹ ਸਭ ਦੇ ਸਿਰ ਉਤੇ ਰਾਣੀ (ਵਜੋਂ ਪ੍ਰਤਿਸ਼ਠਿਤ) ਹੋਈ ॥੧੯॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋ ਸੌ ਅਠਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੯੮॥੫੭੬੯॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੯੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੯੮॥੫੭੬੯॥ ਚਲਦਾ॥

ਚੌਪਈ ॥

ਚੌਪਈ:

ਚੰਦ੍ਰ ਚੂੜ ਇਕ ਰਹਤ ਭੂਪਾਲਾ ॥

ਚੰਦ੍ਰ ਚੂੜ ਨਾਂ ਦਾ ਇਕ ਰਾਜਾ ਰਹਿੰਦਾ ਸੀ

ਅਮਿਤ ਪ੍ਰਭਾ ਜਾ ਕੇ ਗ੍ਰਿਹ ਬਾਲਾ ॥

ਜਿਸ ਦੇ ਘਰ ਅਮਿਤ ਪ੍ਰਭਾ ਨਾਂ ਦੀ ਇਸਤਰੀ ਸੀ।

ਤਾ ਸੀ ਦੂਸਰਿ ਜਗ ਮਹਿ ਨਾਹੀ ॥

ਉਸ ਵਰਗੀ ਜਗ ਵਿਚ ਦੂਜੀ ਨਹੀਂ ਸੀ।

ਨਰੀ ਨਾਗਨੀ ਨਿਰਖਿ ਲਜਾਹੀ ॥੧॥

(ਉਸ ਨੂੰ) ਵੇਖ ਕੇ ਨਰੀ ਅਤੇ ਨਾਗਨੀ ਲਜਾਉਂਦੀਆਂ ਸਨ ॥੧॥

ਸਾਹਿਕ ਹੁਤੋ ਅਧਿਕ ਧਨਵਾਨਾ ॥

(ਉਥੇ) ਇਕ ਬਹੁਤ ਧਨਵਾਨ ਸ਼ਾਹ ਹੁੰਦਾ ਸੀ

ਜਾ ਸੌ ਧਨੀ ਨ ਜਗ ਮੈ ਆਨਾ ॥

ਜਿਸ ਵਰਗਾ ਸੰਸਾਰ ਵਿਚ ਕੋਈ ਹੋਰ ਧਨੀ ਨਹੀਂ ਸੀ।

ਅਛਲ ਦੇਇ ਦੁਹਿਤਾ ਤਾ ਕੇ ਘਰ ॥

ਉਨ੍ਹਾਂ ਦੇ ਘਰ ਅਛਲ ਦੇਈ ਨਾਂ ਦੀ ਪੁੱਤਰੀ ਸੀ।

ਰਹਤ ਪੰਡਿਤਾ ਸਭ ਮਤਿ ਹਰਿ ਕਰਿ ॥੨॥

(ਉਹ) ਪੰਡਿਤਾਂ ਦੀ ਸਾਰੀ ਬੁੱਧੀ ਨੂੰ ਚੁਰਾਈ ਰਖਦੀ ਸੀ (ਅਰਥਾਤ-ਬਹੁਤ ਬੁੱਧੀਮਾਨ ਸੀ) ॥੨॥

ਚੰਦ੍ਰ ਚੂੜ ਕੋ ਹੁਤੋ ਪੁਤ੍ਰ ਇਕ ॥

ਚੰਦ੍ਰ ਚੂੜ ਦਾ ਇਕ ਪੁੱਤਰ ਹੁੰਦਾ ਸੀ।

ਪੜਾ ਬ੍ਯਾਕਰਨ ਅਰੁ ਸਾਸਤ੍ਰ ਨਿਕ ॥

(ਉਹ) ਵਿਆਕਰਨ ਅਤੇ ਅਨੇਕ ਸ਼ਾਸਤ੍ਰ ਪੜ੍ਹਿਆ ਹੋਇਆ ਸੀ।

ਤਾ ਕੋ ਨਾਮ ਨ ਕਹਬੇ ਆਵੈ ॥

ਉਸ ਦੇ ਨਾਮ ਦਾ ਵਰਣਨ ਨਹੀਂ ਕੀਤਾ ਜਾ ਸਕਦਾ।

ਲਿਖਤ ਊਖ ਲਿਖਨੀ ਹ੍ਵੈ ਜਾਵੈ ॥੩॥

ਜੇ ਲਿਖੀਏ ਤਾਂ ਗੰਨੇ ਜਿੰਨੀ ਲੰਬੀ ਕਲਮ (ਘਿਸ ਕੇ ਸਾਧਾਰਨ) ਕਲਮ ਹੋ ਜਾਵੇਗੀ ॥੩॥

ਇਕ ਦਿਨ ਕੁਅਰ ਅਖੇਟਕ ਗਯੋ ॥

ਇਕ ਦਿਨ ਰਾਜ ਕੁਮਾਰ ਸ਼ਿਕਾਰ ਖੇਡਣ ਗਿਆ।

ਸਾਹੁ ਸੁਤਾ ਕੋ ਨਿਰਖਤ ਭਯੋ ॥

ਉਸ ਨੇ ਸ਼ਾਹ ਦੀ ਪੁੱਤਰੀ ਨੂੰ ਵੇਖਿਆ।

ਵਾ ਕੀ ਲਗੀ ਲਗਨ ਇਹ ਸੰਗਾ ॥

ਉਸ ਦੀ ਵੀ ਲਗਨ ਇਸ ਨਾਲ ਲਗ ਗਈ

ਮਗਨ ਭਈ ਤਰੁਨੀ ਸਰਬੰਗਾ ॥੪॥

ਅਤੇ (ਉਹ) ਲੜਕੀ ਤਨੋ ਮਨੋ ਉਸ ਵਿਚ ਮਗਨ ਹੋ ਗਈ ॥੪॥

ਚਤੁਰਿ ਦੂਤਿ ਇਕ ਤਹਾ ਪਠਾਈ ॥

ਇਕ ਚਤੁਰ ਦੂਤੀ ਨੂੰ ਉਸ ਪਾਸ ਭੇਜਿਆ

ਕਹਿਯਹੁ ਐਸ ਕੁਅਰ ਕਹ ਜਾਈ ॥

ਕਿ ਕੰਵਰ ਨੂੰ ਜਾ ਕੇ ਇਸ ਤਰ੍ਹਾਂ ਕਹੇ,

ਏਕ ਦਿਵਸ ਮੋਰੇ ਘਰ ਆਵਹੁ ॥

ਇਕ ਦਿਨ ਮੇਰੇ ਘਰ ਆਓ

ਸਾਥ ਹਮਾਰੇ ਭੋਗ ਮਚਾਵਹੁ ॥੫॥

ਅਤੇ ਮੇਰੇ ਨਾਲ ਰਮਣ ਕਰੋ ॥੫॥

ਤਬ ਵਹੁ ਸਖੀ ਕੁਅਰ ਪਹਿ ਆਈ ॥

ਤਦ ਉਹ ਦੂਤੀ ਕੰਵਰ ਕੋਲ ਆਈ

ਕਹੀ ਕੁਅਰਿ ਸੋ ਤਾਹਿ ਸੁਨਾਈ ॥

ਅਤੇ (ਜੋ) ਕੁਮਾਰੀ ਨੇ ਕਿਹਾ ਸੀ, ਉਸ ਨੂੰ ਸੁਣਾ ਦਿੱਤਾ।

ਬਿਹਸਿ ਸਾਜਨ ਇਹ ਭਾਤਿ ਉਚਾਰੀ ॥

ਮਿਤਰ ਨੇ ਹਸ ਕੇ ਇਸ ਤਰ੍ਹਾਂ ਕਿਹਾ

ਕਹਿਯਹੁ ਜਾਇ ਐਸ ਤੁਮ ਪ੍ਯਾਰੀ ॥੬॥

ਕਿ ਤੂੰ ਪਿਆਰੀ ਨੂੰ ਇਸ ਤਰ੍ਹਾਂ ਕਹੀਂ ॥੬॥

ਇਕ ਅਵਧੂਤ ਸੁ ਛਤ੍ਰ ਨ੍ਰਿਪਾਰਾ ॥

ਇਕ ਅਵਧੂਤ ਛਤ੍ਰਪਤੀ ਰਾਜਾ ਹੈ।


Flag Counter