ਸ਼੍ਰੀ ਦਸਮ ਗ੍ਰੰਥ

ਅੰਗ - 1346


ਜਿਹ ਬਿਲੋਕਿ ਕੰਦ੍ਰਪ ਦ੍ਰਪ ਕਹ ਖੋਇ ਹੈ ॥

ਉਸ ਨੂੰ ਵੇਖ ਕੇ ਕਾਮ ਦੇਵ ਦਾ ਹੰਕਾਰ ਨਸ਼ਟ ਹੋ ਜਾਂਦਾ ਸੀ।

ਹੋ ਜਿਹ ਸਮ ਸੁੰਦਰ ਭਯੋ ਨ ਆਗੇ ਹੋਇ ਹੈ ॥੩॥

ਉਸ ਵਰਗਾ ਸੁੰਦਰ ਨਾ ਅਗੇ ਹੋਇਆ ਹੈ ਅਤੇ ਨਾ ਹੀ ਅਗੋਂ ਹੋਵੇਗਾ ॥੩॥

ਰਾਜ ਸੁਤਾ ਇਕ ਦਿਨ ਤਿਹ ਰੂਪ ਨਿਹਾਰਿ ਕੈ ॥

ਇਕ ਦਿਨ ਰਾਜ ਕੁਮਾਰੀ ਨੇ ਉਸ ਦਾ ਰੂਪ ਵੇਖਿਆ

ਰਹੀ ਮਗਨ ਹ੍ਵੈ ਮਨ ਮਹਿ ਕ੍ਰਿਯਾ ਬਿਚਾਰਿ ਕੈ ॥

ਅਤੇ ਮਨ ਵਿਚ ਮੋਹਿਤ ਹੋ ਕੇ ਚਰਿਤ੍ਰ ('ਕ੍ਰਿਆ') ਸੋਚਣ ਲਗੀ

ਅਬ ਕਸ ਕਰੌ ਉਪਾਇ ਜੁ ਯਾਹੀ ਕਹ ਬਰੌ ॥

ਕਿ ਹੁਣ ਕੀ ਉਪਾ ਕਰਾਂ ਕਿ ਇਸ ਨਾਲ ਵਿਆਹ ਹੋ ਜਾਏ।

ਹੋ ਬਿਨੁ ਸਾਜਨ ਕੇ ਮਿਲੇ ਅਗਨਿ ਭੀਤਰ ਜਰੌ ॥੪॥

ਜੇ ਮਿਤਰ ਨਾ ਮਿਲੇ ਤਾਂ ਅੱਗ ਵਿਚ ਸੜ ਮਰਾਂ ॥੪॥

ਹਿਤੂ ਸਹਚਰੀ ਸਮਝਿਕ ਲਈ ਬੁਲਾਇ ਕੈ ॥

ਇਕ ਸਖੀ ਨੂੰ ਹਿਤੈਸ਼ੀ ਸਮਝ ਕੇ ਬੁਲਾ ਲਿਆ।

ਕਹਿ ਤਿਹ ਭੇਦ ਕੁਅਰ ਤਨ ਦਈ ਪਠਾਇ ਕੈ ॥

ਉਸ ਨੂੰ ਸਾਰਾ ਭੇਦ ਸਮਝਾ ਕੇ ਕੁੰਵਰ ਵਲ ਭੇਜ ਦਿੱਤਾ।

ਜੁ ਮੈ ਤੁਮੈ ਕਛੁ ਕਹਿਯੋ ਸੁ ਮੀਤਹਿ ਆਖਿਯੋ ॥

(ਉਸ ਨੂੰ ਸਮਝਾਇਆ ਕਿ) ਜੋ ਕੁਝ ਮੈਂ ਤੈਨੂੰ ਕਿਹਾ ਹੈ, ਉਹ ਮਿਤਰ ਨੂੰ ਕਹਿਣਾ

ਹੋ ਚਿਤ ਮਹਿ ਰਖਿਯਹੁ ਭੇਦ ਨ ਕਾਹੂ ਭਾਖਿਯੋ ॥੫॥

ਅਤੇ ਇਸ ਭੇਦ ਨੂੰ ਚਿਤ ਵਿਚ ਰਖਣਾ, ਕਿਸੇ ਨੂੰ ਨਾ ਦਸਣਾ ॥੫॥

ਚੌਪਈ ॥

ਚੌਪਈ:

ਸਖੀ ਕੁਅਰ ਪਹਿ ਦਈ ਪਠਾਈ ॥

ਸਖੀ ਨੂੰ ਕੁੰਵਰ ਕੋਲ ਭੇਜ ਦਿੱਤਾ।

ਜਿਹ ਤਿਹ ਭਾਤਿ ਪ੍ਰਬੋਧਿ ਲ੍ਯਾਈ ॥

(ਉਹ) ਜਿਵੇਂ ਕਿਵੇਂ (ਉਸ ਨੂੰ) ਸਮਝਾ ਕੇ ਲੈ ਆਈ।

ਰਾਜ ਸੁਤਹਿ ਤਿਨ ਆਨ ਮਿਲਾਯੋ ॥

ਰਾਜ ਕੁਮਾਰ ਨੂੰ ਆਣ ਕੇ ਉਸ ਨਾਲ ਮਿਲਾ ਦਿੱਤਾ।

ਸਾਜਨ ਮਿਲਤ ਸਜਨਿ ਸੁਖ ਪਾਯੋ ॥੬॥

ਸਾਜਨ ਨੂੰ ਮਿਲ ਕੇ ਸਜਨੀ ਨੇ ਸੁਖ ਪ੍ਰਾਪਤ ਕੀਤਾ ॥੬॥

ਭਾਤਿ ਭਾਤਿ ਸੇਤੀ ਕਿਯ ਭੋਗਾ ॥

(ਉਨ੍ਹਾਂ ਦੋਹਾਂ ਨੇ) ਭਾਂਤ ਭਾਂਤ ਦੀ ਰਤੀ-ਕ੍ਰੀੜਾ ਕੀਤੀ।

ਮਿਟ ਗਯੋ ਸਕਲ ਦੁਹਨ ਕੋ ਸੋਗਾ ॥

ਦੋਹਾਂ (ਦੇ ਮਨ) ਦਾ ਸਾਰਾ ਦੁਖ ਮਿਟ ਗਿਆ।

ਭਾਤਿ ਭਾਤਿ ਤਨ ਕਰੈ ਬਿਲਾਸਾ ॥

(ਇਸਤਰੀ ਨੇ) ਉਸ ਨਾਲ ਕਈ ਪ੍ਰਕਾਰ ਦਾ ਵਿਲਾਸ ਕੀਤਾ

ਨਿਜ ਪਤਿ ਕੋ ਤਜਿ ਕਰਿ ਕੈ ਤ੍ਰਾਸਾ ॥੭॥

ਆਪਣੇ ਪਤੀ ਦਾ ਡਰ ਤਿਆਗ ਕੇ ॥੭॥

ਚਤੁਰ ਚਤੁਰਿਯਾ ਦੋਈ ਕਲੋਲਹਿ ॥

ਇਸਤਰੀ ਅਤੇ ਪੁਰਸ਼ ਦੋਵੇਂ ਕਲੋਲਾਂ ਕਰਨ ਲਗੇ

ਮਿਲਿ ਮਿਲਿ ਬੈਨ ਮਧੁਰਿ ਧੁਨ ਬੋਲਹਿ ॥

ਅਤੇ ਮਿਲ ਮਿਲ ਕੇ ਮਿੱਠੀ ਆਵਾਜ਼ ਵਿਚ ਬਚਨ ਬੋਲਣ ਲਗੇ।

ਭਾਤਿ ਅਨਿਕ ਕੀ ਕੈਫ ਮੰਗਾਵੈਂ ॥

ਅਨੇਕ ਤਰ੍ਹਾਂ ਦੀ ਸ਼ਰਾਬ ਮੰਗਵਾ ਕੇ

ਏਕ ਪਲੰਘ ਬੈਠਿ ਪਰ ਚੜਾਵੈਂ ॥੮॥

ਇਕ ਪਲੰਘ ਉਪਰ ਬੈਠ ਕੇ ਪੀਣ ਲਗੇ ॥੮॥

ਆਸਨ ਭਾਤਿ ਭਾਤਿ ਕੇ ਲੇਹੀ ॥

ਦੋਵੇਂ ਭਾਂਤ ਭਾਂਤ ਦੇ ਆਸਣ ਕਰਨ ਲਗੇ

ਆਲਿੰਗ ਚੁੰਬਨ ਦੋਈ ਦੇਹੀ ॥

ਅਤੇ ਆਲਿੰਗਨ ਤੇ ਚੁੰਬਨ ਲੈਣ ਅਥਵਾ ਦੇਣ ਲਗੇ।

ਰਸਿ ਰਸਿ ਕਸਿ ਨਰ ਕੇਲ ਕਮਾਇ ॥

ਨਾਇਕ ਰਸ ਲੈਂਦਾ ਹੋਇਆ ਕਸ ਕੇ ਕਾਮ-ਕ੍ਰੀੜਾ ਕਰਨ ਲਗਾ

ਲਪਟਿ ਲਪਟਿ ਤਰੁਨੀ ਤਰ ਜਾਇ ॥੯॥

ਅਤੇ ਨਾਇਕਾ ਹੇਠਾਂ ਲਿਪਟ ਲਿਪਟ ਕੇ (ਆਨੰਦਿਤ ਹੋਣ ਲਗੀ) ॥੯॥

ਦੋਇ ਤਰੁਨ ਬਿਜਿਯਾ ਦੁਹੂੰ ਖਾਈ ॥

ਦੋਹਾਂ ਜੋਬਨਵਾਨਾਂ ਨੇ ਭੰਗ ('ਬਿਜਿਯਾ') ਖਾਈ

ਚਾਰਿ ਟਾਕ ਅਹਿਫੇਨ ਚੜਾਈ ॥

ਅਤੇ ਚਾਰ ਟਾਂਕ (ਵਿਸ਼ੇਸ਼: ਇਕ ਟਾਂਕ ਦਾ ਚਾਰ ਮਾਸੇ ਜਿੰਨਾ ਤੋਲ) ਅਫ਼ੀਮ ਚੜ੍ਹਾਈ।

ਰਸਿ ਰਸਿ ਕਰਿ ਕਸਿ ਕਸਿ ਰਤਿ ਕਿਯੋ ॥

(ਉਨ੍ਹਾਂ ਨੇ) ਮੌਜ ਵਿਚ ਹੋ ਕੇ ਕਸ ਕਸ ਕੇ ਰਤੀ-ਕ੍ਰੀੜਾ ਕੀਤੀ

ਚੋਰਿ ਚੰਚਲਾ ਕੋ ਚਿਤ ਲਿਯੋ ॥੧੦॥

ਅਤੇ (ਨਾਇਕ ਨੇ) ਇਸਤਰੀ ਦਾ ਚਿਤ ਚੁਰਾ ਲਿਆ ॥੧੦॥

ਰਸਿਗੇ ਦੋਊ ਨ ਛੋਰਾ ਜਾਇ ॥

(ਦੋਵੇਂ) ਇਤਨੇ ਮਗਨ ਹੋ ਗਏ ਕਿ (ਇਕ ਦੂਜੇ ਨੂੰ) ਛਡਿਆ ਨਹੀਂ ਜਾ ਸਕਦਾ ਸੀ।

ਕਹੀ ਬਾਤ ਇਹ ਘਾਤ ਬਨਾਇ ॥

ਮੌਕਾ ਵੇਖ ਕੇ (ਇਸਤਰੀ ਨੇ) ਇਹ ਗੱਲ ਕਹੀ,

ਏਕ ਮੰਤ੍ਰ ਹਮ ਤੇ ਪਿਯ ਲੀਜੈ ॥

ਹੇ ਪ੍ਰੀਤਮ! ਮੇਰੇ ਤੋਂ ਇਕ ਮੰਤਰ ਲਵੋ

ਜਲ ਕੇ ਬਿਖੈ ਪਿਯਾਨਾ ਕੀਜੈ ॥੧੧॥

ਅਤੇ ਜਲ ਵਿਚ ਚਲੇ ਜਾਓ ॥੧੧॥

ਜਬ ਲਗੁ ਮੰਤ੍ਰੁਚਾਰ ਤੈ ਕਰ ਹੈ ॥

ਜਦ ਤਕ ਤੁਸੀਂ ਮੰਤਰ ਦਾ ਉਚਾਰਨ ਕਰਦੇ ਰਹੋਗੇ,

ਤਬ ਲਗਿ ਤੈ ਜਲ ਬੀਚ ਨ ਮਰ ਹੈ ॥

ਤਦ ਤਕ ਤੁਸੀਂ ਜਲ ਵਿਚ ਨਹੀਂ ਮਰੋਗੇ।

ਤੁਮਰੇ ਜਲ ਐ ਹੈ ਨ ਨੇਰੇ ॥

ਜਲ ਤੁਹਾਡੇ ਨੇੜੇ ਨਹੀਂ ਆਵੇਗਾ

ਚਾਰਿ ਓਰ ਰਹਿ ਹੈ ਤੁਹਿ ਘੇਰੇ ॥੧੨॥

ਅਤੇ ਤੁਹਾਨੂੰ ਚੌਹਾਂ ਪਾਸਿਆਂ ਤੋਂ ਘੇਰੀ ਰਖੇਗਾ ॥੧੨॥

ਮੰਤ੍ਰ ਮਿਤ੍ਰ ਤਾ ਤੇ ਤਬ ਲਿਯੋ ॥

ਤਦ ਮਿਤਰ ਨੇ ਉਸ ਤੋਂ ਮੰਤਰ ਲਿਆ

ਗੰਗਾ ਬੀਚ ਪਯਾਨਾ ਕਿਯੋ ॥

ਅਤੇ ਗੰਗਾ ਵਿਚ ਚਲਾ ਗਿਆ।

ਜਲ ਚਹੂੰ ਓਰ ਤਵਨ ਕੇ ਰਹਾ ॥

ਉਸ ਦੇ ਚੌਹਾਂ ਪਾਸੇ ਜਲ ਰਿਹਾ,

ਆਨਿ ਪਾਨ ਤਾ ਕੇ ਨਹਿ ਗਹਾ ॥੧੩॥

ਪਰ ਪਾਣੀ ਆ ਕੇ ਉਸ ਦੇ (ਸ਼ਰੀਰ ਨੂੰ) ਨਾ ਲਗਾ ॥੧੩॥

ਇਹ ਛਲ ਜਲ ਮਹਿ ਮੀਤ ਪਠਾਯੋ ॥

ਇਸ ਛਲ ਨਾਲ (ਇਸਤਰੀ ਨੇ) ਜਲ ਵਿਚ ਮਿਤਰ ਨੂੰ ਭੇਜ ਦਿੱਤਾ

ਮਾਤ ਪਿਤਾ ਤਨ ਬਚਨ ਸੁਨਾਯੋ ॥

ਅਤੇ ਮਾਤਾ ਪਿਤਾ ਨੂੰ ਕਿਹਾ,

ਹੋ ਪਿਤ ਪ੍ਰਾਤ ਸੁਯੰਬਰ ਕਰਿ ਹੌ ॥

ਹੇ ਪਿਤਾ ਜੀ! ਮੈਂ ਸਵੇਰੇ ਸੁਅੰਬਰ ਕਰਾਂਗੀ

ਪਰਮ ਪਵਿਤ੍ਰ ਪੁਰਖ ਕੋਈ ਬਰਿ ਹੌ ॥੧੪॥

ਅਤੇ (ਕੋਈ) ਪਰਮ 'ਪਵਿਤ੍ਰ' ਪੁਰਸ਼ ਵਰਾਂਗੀ ॥੧੪॥

ਕਹੇ ਚਲੋ ਤੁਮ ਤਾਤ ਹਮਾਰੇ ॥

(ਨਾਇਕਾ) ਕਹਿਣ ਲਗੀ, ਹੇ ਮੇਰੇ ਪਿਤਾ ਜੀ!