ਭੋਗਾਂ ਨੂੰ ਦਲ ਸੁਟਿਆ ਹੈ,
ਭਗਵੇ ਬਸਤ੍ਰ ਹਨ,
ਸਫਲ ਸ਼ਰੀਰ ਵਾਲਾ ਹੈ ॥੪੧੯॥
ਧਰਮ ਵਿਚ ਅਚਲ ਹੈ,
ਸਮੂਹ ਕਰਮਾਂ ਵਾਲਾ ਹੈ,
ਅਮਿਤ ਯੋਗ ਵਾਲਾ ਹੈ,
ਭੋਗਾਂ ਨੂੰ ਤਿਆਗ ਚੁਕਾ ਹੈ ॥੪੨੦॥
ਕਰਮਾਂ ਵਿਚ ਸਫਲ ਹੈ,
ਧਰਮ ਵਾਲੀ ਸ੍ਰੇਸ਼ਠ ਬਿਰਤੀ ਹੈ,
ਮਾੜੇ ਕੰਮਾਂ ਨੂੰ ਨਸ਼ਟ ਕਰਨ ਵਾਲਾ ਹੈ,
ਚੰਗੀ ਚਾਲ ਅਥਵਾ ਮਰਯਾਦਾ ਵਾਲਾ ਹੈ ॥੪੨੧॥
ਦ੍ਰੋਹ ਨੂੰ ਦਲਣ ਵਾਲਾ ਹੈ,
ਮੋਹ ਨੂੰ ਮਲ ਸੁਟਣ ਵਾਲਾ ਹੈ,
ਸਾਰ ਤੱਤ੍ਵ ਦੀ ਨਦੀ ('ਸਲਿਤੰ') ਹੈ,
ਸ੍ਰੇਸ਼ਠ ਕਰਮਾਂ ਵਾਲਾ ਹੈ ॥੪੨੨॥
ਭਗਵੇ ਭੇਸ ਵਾਲਾ ਹੈ,
ਸੁਫਲ ਦੇਸ਼ ਵਾਲਾ ਹੈ,
ਸੁਹਿਰਦਤਾ ਦੀ ਨਦੀ ਹੈ,
ਮਾੜੇ ਕਰਮਾਂ ਨੂੰ ਨਸ਼ਟ ਕਰਨ ਵਾਲਾ ਹੈ ॥੪੨੩॥
ਦੇਵਤੇ ('ਸੁਰੰ') ਹੈਰਾਨ ਹੋ ਰਹੇ ਹਨ,
ਨੂਰ ਨੂੰ ਉਗਲ ਰਹੇ ਹਨ,
ਇਕ (ਪਰਮਾਤਮਾ) ਨੂੰ ਜਪ ਰਹੇ ਹਨ,
ਇਕ ਦੀ ਹੀ ਸਥਾਪਨਾ ਕਰ ਰਹੇ ਹਨ ॥੪੨੪॥
ਰਾਜ ਨੂੰ ਤਿਆਗ ਦਿੱਤਾ ਹੈ,
ਈਸ਼ਵਰ ਦਾ ਭਜਨ ਕਰਦੇ ਹਨ।
ਇਕ (ਪਰਮ ਸੱਤਾ) ਦੇ ਜਾਪ ਜਪਣ ਵਿਚ
(ਮਨ) ਸਥਿਰ ਕਰ ਚੁਕੇ ਹਨ ॥੪੨੫॥
ਨਾਦ ਵਜਦੇ ਹਨ,
ਰਾਗ ਪ੍ਰਗਟ ਹੋ ਰਹੇ ਹਨ,
ਜਾਪ ਨੂੰ ਜਪਣ ਨਾਲ
ਤਾਪ (ਦੁਖ) ਭਜ ਰਹੇ ਹਨ ॥੪੨੬॥
ਚੰਦ੍ਰਮਾ ਹੈਰਾਨ ਹੋ ਰਿਹਾ ਹੈ,
ਇੰਦਰ (ਦਾ ਹਿਰਦਾ) ਧੜਕ ਰਿਹਾ ਹੈ,
ਦੇਵਤੇ ਤਕ ਰਹੇ ਹਨ,
(ਦੱਤ ਦੇ) ਭਗਤ ਬਣ ਗਏ ਹਨ ॥੪੨੭॥
ਭੂਤ ਫਿਰ ਰਹੇ ਹਨ,
ਰੂਪ ਨੂੰ ਵੇਖ ਰਹੇ ਹਨ,
ਚਾਰੇ (ਪਾਸੇ) ਹੈਰਾਨ ਹੋ ਰਹੇ ਹਨ,
(ਮੁਨੀ) ਸੁਹਿਰਦਤਾ ਦਾ ਸਾਰ ਹਨ ॥੪੨੮॥
ਨਲਕੀ ਉਤੇ ਬੈਠਾ ਤੋਤਾ,
ਅਵਧੂਤ (ਦੱਤ) ਨੇ ਵੇਖਿਆ।
(ਉਸ ਤੋਤੇ ਨੂੰ ਪਿੰਜਰੇ ਵਿਚੋਂ ਕਢ ਦਿੱਤਾ ਅਤੇ) ਉਹ ਝਟਪਟ ਉਡ ਗਿਆ,
(ਇਸ ਤਰ੍ਹਾਂ) ਆਤਮਾ ਵੀ ਭਰਮ ਵਿਚ ਜੁਟੀ ਹੋਈ ਹੈ ॥੪੨੯॥
(ਇਸ ਭੇਦ ਨੂੰ) ਵੇਖਦੇ ਹੋਇਆਂ
ਦੱਤ ਦੇਵ ਨੇ ਕਿਹਾ
ਕਿ ਇਹ ਮੇਰਾ ਉਨ੍ਹੀਵਾਂ ਗੁਰੂ ('ਸੀਸੰ') ਹੈ
(ਕਿਉਂਕਿ ਇਹ) ਸ੍ਰੇਸ਼ਠ ('ਕਰਮਕ') ਦਿਸਦਾ ਹੈ ॥੪੩੦॥
(ਮਨੁੱਖ) ਅਕਲ ਦਾ ਘਰ ਹੈ,