ਸ਼੍ਰੀ ਦਸਮ ਗ੍ਰੰਥ

ਅੰਗ - 1018


ਹੋ ਬਿਕਟ ਸੁਭਟ ਚਟਪਟ ਕਟਿ ਦਏ ਰਿਸਾਇ ਕੈ ॥੫੫॥

ਅਤੇ ਗੁੱਸੇ ਵਿਚ ਆ ਕੇ ਭਿਆਨਕ ਸੂਰਮਿਆਂ ਨੂੰ ਝਟਪਟ ਸੰਘਾਰ ਦਿੱਤਾ ॥੫੫॥

ਚੌਪਈ ॥

ਚੌਪਈ:

ਭੀਰਿ ਪਰੇ ਭਾਜੇ ਭਟ ਭਾਰੇ ॥

ਸੰਕਟ ਪੈਣ ਤੇ ਸਾਰੇ ਸੂਰਮੇ ਭਜ ਗਏ।

ਜਾਇ ਰਾਵ ਪੈ ਬਹੁਰਿ ਪੁਕਾਰੇ ॥

ਫਿਰ ਜਾ ਕੇ ਰਾਜੇ ਪਾਸ ਪੁਕਾਰ ਕਰਨ ਲਗੇ।

ਬੈਠਿਯੋ ਕਹਾ ਦੈਵ ਕੇ ਘਾਏ ॥

ਹੇ ਰੱਬ ਦੇ ਮਾਰੇ! (ਤੂੰ ਇਥੇ) ਕਿਉਂ ਬੈਠਾ ਹੈਂ।

ਚੜ੍ਰਹੇ ਗਰੁੜ ਗਰੁੜਧ੍ਵਜ ਆਏ ॥੫੬॥

(ਉਧਰ) ਗਰੁੜ ਉਤੇ ਚੜ੍ਹ ਕੇ ਭਗਵਾਨ ਕ੍ਰਿਸ਼ਨ ਆ ਗਏ ਹਨ ॥੫੬॥

ਦੋਹਰਾ ॥

ਦੋਹਰਾ:

ਯੌ ਸੁਨਿ ਕੈ ਰਾਜਾ ਤਬੈ ਰਨ ਚੜਿ ਚਲਿਯੋ ਰਿਸਾਤ ॥

ਇਸ ਤਰ੍ਹਾਂ ਸੁਣ ਕੇ ਤਦੋਂ ਰਾਜਾ ਗੁੱਸੇ ਨਾਲ ਰਣ ਨੂੰ ਚੜ੍ਹ ਚਲਿਆ।

ਬਾਧਿ ਬਢਾਰੀ ਉਮਗਿਯੋ ਕੌਚ ਨ ਪਹਿਰ੍ਯੋ ਗਾਤ ॥੫੭॥

(ਕਾਹਲ ਵਿਚ) ਉਹ ਤਲਵਾਰ ਬੰਨ੍ਹ ਕੇ ਉਮੰਗ ਵਿਚ ਆ ਗਿਆ ਅਤੇ ਸ਼ਰੀਰ ਉਤੇ ਕਵਚ ਪਾਣਾ ਵੀ ਭੁਲ ਗਿਆ ॥੫੭॥

ਚੌਪਈ ॥

ਚੌਪਈ:

ਜੋਰੇ ਸੈਨ ਜਾਤ ਭਯੋ ਤਹਾ ॥

ਸੈਨਾ ਜੋੜ ਕੇ ਉਧਰ ਨੂੰ ਚਲ ਪਿਆ

ਗਾਜਤ ਕ੍ਰਿਸਨ ਸਿੰਘ ਜੂ ਜਹਾ ॥

ਜਿਥੇ ਕ੍ਰਿਸ਼ਨ ਸ਼ੇਰ ਵਾਂਗ ਗਜ ਰਿਹਾ ਸੀ।

ਅਸਤ੍ਰ ਸਸਤ੍ਰ ਕਰਿ ਕੋਪ ਚਲਾਏ ॥

(ਉਸ ਦੈਂਤ ਨੇ) ਕ੍ਰੋਧਿਤ ਹੋ ਕੇ ਅਸਤ੍ਰ ਅਤੇ ਸ਼ਸਤ੍ਰ ਚਲਾਏ

ਕਾਟਿ ਸ੍ਯਾਮ ਸਭ ਭੂਮਿ ਗਿਰਾਏ ॥੫੮॥

ਜਿਨ੍ਹਾਂ ਨੂੰ ਕ੍ਰਿਸ਼ਨ ਨੇ (ਵਿਚੋਂ ਹੀ) ਕਟ ਕੇ ਧਰਤੀ ਉਤੇ ਸੁਟ ਦਿੱਤਾ ॥੫੮॥

ਨਰਾਜ ਛੰਦ ॥

ਨਰਾਜ ਛੰਦ:

ਸਹਸ੍ਰ ਹੀ ਭੁਜਾਨ ਮੈ ਸਹਸ੍ਰ ਅਸਤ੍ਰ ਸਸਤ੍ਰ ਲੈ ॥

(ਰਾਜਾ) ਹਜ਼ਾਰ ਬਾਂਹਵਾਂ ਵਿਚ ਸ਼ਸਤ੍ਰ ਅਤੇ ਅਸਤ੍ਰ ਲੈ ਕੇ,

ਹਠਿਯੋ ਰਿਸਾਇ ਕੈ ਹਠੀ ਕਮਾਨ ਬਾਨ ਪਾਨ ਲੈ ॥

ਹਠੀ ਹਠ ਪੂਰਵਕ ਕ੍ਰੋਧਿਤ ਹੋ ਕੇ ਅਤੇ ਹੱਥ ਵਿਚ ਧਨੁਸ਼ ਬਾਣ ਲੈ ਕੇ (ਆ ਗਿਆ)।

ਬਧੇ ਰਥੀ ਮਹਾਰਥੀ ਅਪ੍ਰਮਾਨ ਬਾਨ ਮਾਰਿ ਕੈ ॥

ਉਸ ਨੇ ਬੇਸ਼ੁਮਾਰ ਬਾਣ ਮਾਰ ਕੇ ਰਥੀਆਂ ਅਤੇ ਮਹਾਰਥੀਆਂ ਦਾ ਬਧ ਕਰ ਦਿੱਤਾ।

ਦਏ ਪਠਾਇ ਸ੍ਵਰਗ ਸੂਰ ਕੋਪ ਕੌ ਸਭਾਰਿ ਕੈ ॥੫੯॥

(ਬਹੁਤ ਸਾਰੇ) ਸੂਰਮਿਆਂ ਨੂੰ ਕ੍ਰੋਧਵਾਨ ਹੋ ਕੇ ਸਵਰਗ ਨੂੰ ਭੇਜ ਦਿੱਤਾ ॥੫੯॥

ਚੌਪਈ ॥

ਚੌਪਈ:

ਬਹੁ ਸਾਇਕ ਜਦੁਪਤਿ ਕੌ ਮਾਰੇ ॥

(ਉਸ ਦੈਂਤ ਨੇ) ਬਹੁਤ ਅਧਿਕ ਬਾਣ ਸ੍ਰੀ ਕ੍ਰਿਸ਼ਨ ਨੂੰ ਮਾਰੇ

ਬਹੁ ਬਾਨਨ ਸੋ ਗਰੁੜ ਪ੍ਰਹਾਰੇ ॥

ਅਤੇ ਬਹੁਤ ਸਾਰੇ ਬਾਣ ਗਰੁੜ ਨੂੰ ਵੀ ਮਾਰੇ।

ਬਹੁ ਸੂਲਨ ਸੋ ਰਥੀ ਪਰੋਏ ॥

ਬਹੁਤ ਸਾਰੇ ਸ਼ੂਲਾਂ ਨਾਲ ਰਥਾਂ ਵਾਲਿਆਂ ਨੂੰ ਪਰੋ ਦਿੱਤਾ।

ਲਗੇ ਸੁਭਟ ਸੈਹਥਿਯਨ ਸੋਏ ॥੬੦॥

ਸੈਹਥੀਆਂ ਦੇ ਲਗਣ ਨਾਲ ਬਹੁਤ ਸਾਰੇ ਸੂਰਮੇ ਸੌਂ ਗਏ ॥੬੦॥

ਤਬ ਸ੍ਰੀ ਕੋਪ ਕ੍ਰਿਸਨ ਕਰਿ ਦੀਨੋ ॥

ਤਦ ਸ੍ਰੀ ਕ੍ਰਿਸ਼ਨ ਕ੍ਰੋਧ ਵਿਚ ਆ ਗਏ

ਖੰਡ ਖੰਡ ਸਤ੍ਰਾਸਤ੍ਰ ਕੀਨੋ ॥

ਅਤੇ (ਵੈਰੀ ਦੇ) ਸ਼ਸਤ੍ਰਾਂ ਅਸਤ੍ਰਾਂ ਨੂੰ ਖੰਡ ਖੰਡ ਕਰ ਦਿੱਤਾ।

ਬਾਣਾਸੁਰਹਿ ਬਾਨ ਬਹੁ ਮਾਰੇ ॥

ਬਾਣਾਸੁਰ ਨੂੰ ਬਹੁਤ ਤੀਰ ਮਾਰੇ।

ਬੇਧਿ ਬਰਮ ਧਨੁ ਚਰਮ ਸਿਧਾਰੇ ॥੬੧॥

ਉਹ ਧਨੁਸ਼, ਢਾਲ ਅਤੇ ਕਵਚ ਨੂੰ ਵਿੰਨ੍ਹ ਕੇ ਨਿਕਲ ਗਏ ॥੬੧॥

ਅੜਿਲ ॥

ਅੜਿਲ:

ਬਹੁਰਿ ਕ੍ਰਿਸਨ ਜੀ ਬਾਨ ਚਲਾਏ ਕੋਪ ਕਰਿ ॥

ਫਿਰ ਕ੍ਰਿਸ਼ਨ ਨੇ ਕ੍ਰੋਧ ਵਿਚ ਆ ਕੇ ਤੀਰ ਚਲਾਏ।

ਬਾਣਾਸੁਰ ਕੇ ਚਰਮ ਬਰਮ ਸਰਬਾਸਤ੍ਰ ਹਰਿ ॥

ਜੋ ਬਾਣਾਸੁਰ ਦੀ ਢਾਲ, ਕਵਚ ਅਤੇ ਸਾਰਿਆਂ ਅਸਤ੍ਰਾਂ ਨੂੰ ਪਾਰ ਕਰ ਗਏ।

ਸੂਤ ਮਾਰਿ ਹੈ ਚਾਰੋ ਦਏ ਗਿਰਾਇ ਕੈ ॥

(ਉਸ ਦੇ) ਚੌਹਾਂ ਰਥਵਾਨਾਂ ਨੂੰ ਮਾਰ ਕੇ ਡਿਗਾ ਦਿੱਤਾ

ਹੋ ਰਥੀ ਮਹਾਰਥ ਅਤਿ ਰਥਿਯਨ ਕੋ ਘਾਇ ਕੈ ॥੬੨॥

ਅਤੇ ਰਥੀਆਂ, ਮਹਾਰਥੀਆਂ ਨਿਕੇ ਵੱਡੇ ਰਥਵਾਨਾਂ ਨੂੰ ਮਾਰ ਦਿੱਤਾ ॥੬੨॥

ਚਮਕਿ ਠਾਢ ਭੂਅ ਭਯੋ ਅਯੁਧਨ ਧਾਰਿ ਕੈ ॥

ਉਤੇਜਿਤ ਹੋ ਕੇ ਅਤੇ ਸ਼ਸਤ੍ਰਾਂ ਨੂੰ ਧਾਰ ਕੇ (ਉਹ) ਧਰਤੀ ਉਤੇ ਫਿਰ ਖੜੋ ਗਿਆ।

ਗਰੁੜ ਗਰੁੜ ਨਾਯਕ ਕੋ ਬਿਸਿਖ ਪ੍ਰਹਾਰਿ ਕੈ ॥

(ਉਸ ਨੇ) ਗਰੁੜ ਅਤੇ ਗਰੁੜ ਦੇ ਨਾਇਕ (ਸ੍ਰੀ ਕ੍ਰਿਸ਼ਨ) ਨੂੰ ਬਹੁਤ ਬਾਣ ਮਾਰੇ।

ਸਾਤ ਸਾਤਕਹਿ ਆਠ ਅਰੁਜਨਹਿ ਮਾਰਿ ਕਰਿ ॥

ਸੱਤ ਬਾਣ ਸਾਤਕਿ ('ਯੁਯੂਧਾਨ') ਅਤੇ ਅੱਠ ਬਾਣ ਅਰਜਨ ਨੂੰ ਮਾਰੇ।

ਹੋ ਕੋਟਿ ਕਰੀ ਕੁਰਰਾਇ ਹਨੇ ਰਿਸਿ ਧਾਰਿ ਕਰਿ ॥੬੩॥

ਕ੍ਰੋਧਿਤ ਹੋ ਕੇ ਕਰੋੜਾਂ ਹਾਥੀ ਅਤੇ ਕੌਰਵਾਂ ਨੂੰ ਵੀ ਮਾਰਿਆ ॥੬੩॥

ਕੋਪ ਕ੍ਰਿਸਨ ਕੇ ਜਗ੍ਯੋ ਧੁਜਾ ਕਾਟਤ ਭਯੋ ॥

ਕ੍ਰਿਸ਼ਨ ਨੂੰ ਕ੍ਰੋਧ ਆ ਗਿਆ ਅਤੇ (ਉਸ ਦੀ) ਧੁਜਾ ਨੂੰ ਕਟ ਸੁਟਿਆ

ਛਿਪ੍ਰਛਟਾ ਕਰ ਛਤ੍ਰ ਛਿਤਹਿ ਡਾਰਤ ਭਯੋ ॥

ਅਤੇ ਛੇਤੀ ਨਾਲ ਛਤ੍ਰ ਨੂੰ ਧਰਤੀ ਉਤੇ ਡਿਗਾ ਦਿੱਤਾ।

ਚਰਮ ਬਰਮ ਰਿਪੁ ਚਰਮ ਕੋਪ ਕਰਿ ਕਾਟਿਯੋ ॥

ਵੈਰੀ ਦੀਆਂ ਢਾਲਾਂ, ਕਵਚਾਂ ਅਤੇ ਚਮੜੀ ਨੂੰ ਕ੍ਰੋਧ ਕਰ ਕੇ ਕਟ ਦਿੱਤਾ

ਹੋ ਰਥ ਰਥਿਯਨ ਰਨ ਭੀਤਰ ਤਿਲ ਤਿਲ ਬਾਟਿਯੋ ॥੬੪॥

ਅਤੇ ਰਥਾਂ ਅਤੇ ਰਥਾਂ ਵਾਲਿਆਂ ਨੂੰ ਯੁੱਧ-ਭੂਮੀ ਵਿਚ ਕਟ ਵਢ ਕੇ ਤਿਲ ਤਿਲ ਕਰ ਕੇ (ਖੇਰੂੰ ਖੇਰੂੰ) ਕਰ ਦਿੱਤਾ ॥੬੪॥

ਬਡੇ ਦੁਬਹਿਯਾ ਮਾਰੇ ਕ੍ਰਿਸਨ ਰਿਸਾਇ ਕੈ ॥

ਕ੍ਰਿਸ਼ਨ ਨੇ ਰੋਹ ਵਿਚ ਆ ਕੇ ਦੋਹਾਂ ਬਾਂਹਵਾਂ ਨਾਲ ਯੁੱਧ ਕਰਨ ਵਾਲਿਆਂ ਨੂੰ ਮਾਰ ਦਿੱਤਾ।

ਤਿਲ ਤਿਲ ਪਾਇ ਪ੍ਰਹਾਰੇ ਰਥਿਯਨ ਘਾਇ ਕੈ ॥

ਰਥਾਂ ਵਾਲਿਆਂ ਨੂੰ ਮਾਰ ਕੇ ਟੁਕੜੇ ਟੁਕੜੇ ਕਰ ਦਿੱਤਾ।

ਛੈਲ ਚਿਕਨਿਯਾ ਕਾਟੇ ਭੁਜਾ ਸਹਸ੍ਰ ਹਰਿ ॥

(ਸਹਸ੍ਰਬਾਹੂ ਦੀਆਂ) ਹਜ਼ਾਰ ਭੁਜਾਵਾਂ ਅਤੇ ਸੂਰਮਿਆਂ ਨੂੰ ਸ੍ਰੀ ਕ੍ਰਿਸ਼ਨ ('ਹਰਿ') ਨੇ ਕਟ ਕੇ ਸੁਟ ਦਿੱਤਾ।

ਹੋ ਤਵ ਸਿਵ ਪਹੁਚੇ ਆਇ ਸੁ ਭਗਤ ਬਿਚਾਰਿ ਕਰਿ ॥੬੫॥

ਤਦ ਸ਼ਿਵ (ਸਹਸ੍ਰਬਾਹੂ ਨੂੰ) ਆਪਣਾ ਭਗਤ ਸਮਝ ਕੇ (ਉਸ ਦੀ ਸਹਾਇਤਾ ਲਈ) ਆ ਪਹੁੰਚੇ ॥੬੫॥

ਬੀਸ ਬਾਨ ਬਿਸੁਇਸ ਕਹ ਬ੍ਰਿਜਪਤਿ ਮਾਰਿਯੋ ॥

ਬ੍ਰਜਪਤੀ ਸ੍ਰੀ ਕ੍ਰਿਸ਼ਨ ਨੇ (ਸ਼ਿਵ ਨੂੰ) ਵਿਸ਼੍ਵਪਤੀ ਕਹਿ ਕੇ ਵੀਹ ਤੀਰ ਮਾਰੇ।

ਬਹੁਰਿ ਬਾਨ ਬਤੀਸ ਸੁ ਵਾਹਿ ਪ੍ਰਹਾਰਿਯੋ ॥

ਫਿਰ ਬਤੀ ਬਾਣ ਸ਼ਿਵ ਨੇ ਕ੍ਰਿਸ਼ਨ ਨੂੰ ਮਾਰੇ।

ਨਿਰਖਿ ਜੁਧ ਕੋ ਜਛ ਰਹੈ ਚਿਤ ਲਾਇ ਕੈ ॥

ਯੁੱਧ ਨੂੰ ਵੇਖਣ ਲਈ ਯਕਸ਼ਾਂ ਨੇ ਵੀ ਚਿਤ ਲਗਾ ਲਿਆ।


Flag Counter