ਸ਼੍ਰੀ ਦਸਮ ਗ੍ਰੰਥ

ਅੰਗ - 796


ਯਾ ਮੈ ਭੇਦ ਰਤੀਕੁ ਨ ਜਾਨੋ ॥੧੧੮੨॥

ਇਸ ਵਿਚ ਇਕ ਰਤੀ ਜਿੰਨਾ ਭੇਦ ਨਾ ਮੰਨੋ ॥੧੧੮੨॥

ਆਦਿ ਜਲਾਲਯਣੀ ਪਦ ਦਿਜੈ ॥

ਪਹਿਲਾਂ 'ਜਲਾਲਯਣੀ' (ਧਰਤੀ) ਪਦ ਰਖੋ।

ਪਤਿ ਅਰਿਣੀ ਪਦ ਬਹੁਰਿ ਭਣਿਜੈ ॥

ਮਗਰੋਂ 'ਪਤਿ ਅਰਿਣੀ' ਸ਼ਬਦ ਕਥਨ ਕਰੋ।

ਸਕਲ ਤੁਪਕ ਕੇ ਨਾਮ ਪਛਾਨਹੁ ॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਸਕਲ ਸੁਜਨ ਜਨ ਸੁਨਤ ਬਖਾਨਹੁ ॥੧੧੮੩॥

ਸਾਰੇ ਸੁਜਾਨੋ! ਇਸ ਨੂੰ ਸੁਣ ਕੇ ਵਰਣਨ ਕਰੋ ॥੧੧੮੩॥

ਬਾਰਿਧਣੀ ਸਬਦਾਦਿ ਉਚਰੀਐ ॥

ਪਹਿਲਾਂ 'ਬਾਰਿਧਣੀ' (ਧਰਤੀ) ਸ਼ਬਦ ਉਚਾਰਨ ਕਰੋ।

ਪਤਿ ਅਰਿ ਅੰਤਿ ਸਬਦ ਕੋ ਧਰੀਐ ॥

ਅੰਤ ਉਤੇ 'ਪਤਿ ਅਰਿ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਕਹੀਜੈ ॥

(ਇਸ ਨੂੰ) ਸਭ ਤੁਪਕ ਦਾ ਨਾਮ ਕਹੋ।

ਸਕਲ ਗੁਨਿਜਨਨ ਸੁਨਤ ਭਨੀਜੈ ॥੧੧੮੪॥

ਇਸ ਨੂੰ ਸਾਰੇ ਗੁਣੀ ਜਨੋ! ਸੁਣ ਕੇ ਕਥਨ ਕਰੋ ॥੧੧੮੪॥

ਧਰਾਏਸਣੀ ਆਦਿ ਸਬਦ ਕਹਿ ॥

ਪਹਿਲਾਂ 'ਧਰਾਏਸਣੀ' ਸ਼ਬਦ ਦਾ ਕਥਨ ਕਰੋ।

ਮਥਣੀ ਅੰਤਿ ਤਵਨ ਕੇ ਪਦ ਗਹਿ ॥

ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਲਹਿਜੈ ॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਸੰਕ ਛੋਰਿ ਬਿਨ ਸੰਕ ਭਣਿਜੈ ॥੧੧੮੫॥

ਸੰਗ ਛਡ ਕੇ ਨਿਸੰਗ ਹੋ ਕੇ ਕਥਨ ਕਰੋ ॥੧੧੮੫॥

ਲੋਰਭਰੇਸਣੀ ਆਦਿ ਉਚਰੀਐ ॥

ਪਹਿਲਾਂ 'ਉਰਬਰੇਸਣੀ' (ਰਾਜੇ ਦੀ ਸੈਨਾ) ਕਥਨ ਕਰੋ।

ਅੰਤਿ ਸਬਦ ਮਥਣੀ ਕਹੁ ਧਰੀਐ ॥

ਅੰਤ ਉਤੇ 'ਮਥਣੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਪਛਾਨਹੁ ॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਸੰਕ ਛੋਰਿ ਬਿਨੁ ਸੰਕ ਬਖਾਨਹੁ ॥੧੧੮੬॥

ਸ਼ੰਕਾ ਛਡ ਕੇ ਨਿਸੰਗ ਹੋ ਕੇ ਇਸ ਦਾ ਬਖਾਨ ਕਰੋ ॥੧੧੮੬॥

ਗੋਰਾ ਆਦਿ ਉਚਾਰਨ ਕੀਜੈ ॥

ਪਹਿਲਾਂ 'ਗੋਰਾ' (ਪ੍ਰਿਥਵੀ) (ਸ਼ਬਦ) ਉਚਾਰਨ ਕਰੋ।

ਏਸ ਅੰਤਕਣੀ ਅੰਤਿ ਭਣੀਜੈ ॥

(ਫਿਰ) ਅੰਤ ਉਤੇ 'ਏਸ ਅੰਤਕਣੀ' ਸ਼ਬਦ ਜੋੜੋ।

ਨਾਮ ਤੁਪਕ ਕੇ ਸਕਲ ਪਛਾਨੋ ॥

ਸਭ (ਇਸ ਨੂੰ) ਤੁਪਕ ਦਾ ਨਾਮ ਸਮਝੋ।

ਜਹਾ ਰੁਚੈ ਤਿਹ ਠਵਰ ਪ੍ਰਮਾਨੋ ॥੧੧੮੭॥

ਜਿਥੇ ਜੀ ਕਰੇ, ਉਥੇ ਵਰਤੋ ॥੧੧੮੭॥

ਅਵਨੇਸਣੀ ਪਦਾਦਿ ਕਹੀਜੈ ॥

ਪਹਿਲਾਂ 'ਅਵਨੇਸਣੀ' (ਰਾਜ ਸੈਨਾ) ਸ਼ਬਦ ਕਹੋ।

ਮਥਣੀ ਸਬਦ ਅੰਤਿ ਤਿਹ ਦੀਜੈ ॥

(ਫਿਰ) ਅੰਤ ਉਤੇ 'ਮਥਣੀ' ਸ਼ਬਦ ਜੋੜੋ।

ਸਭ ਸ੍ਰੀ ਨਾਮ ਤੁਪਕ ਕੇ ਲਹੀਐ ॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਭੈ ਨਿਵਾਰਿ ਨਿਰਭੈ ਹੁਇ ਕਹੀਐ ॥੧੧੮੮॥

ਭੈ ਨੂੰ ਤਿਆਗ ਕੇ ਨਿਡਰ ਹੋ ਕੇ ਡਟ ਕੇ ਕਹੋ ॥੧੧੮੮॥

ਦਿਗਜਨੀ ਸਬਦਾਦਿ ਭਣਿਜੈ ॥

ਪਹਿਲਾਂ 'ਦਿਗਜਨੀ' (ਧਰਤੀ) ਸ਼ਬਦ ਕਥਨ ਕਰੋ।

ਏਸਾਰਦਨੀ ਅੰਤਿ ਕਹਿਜੈ ॥

ਅੰਤ ਉਤੇ 'ਏਸਾਰਦਨੀ' ਸ਼ਬਦ ਜੋੜੋ।

ਸਕਲ ਸੁ ਨਾਮ ਤੁਪਕ ਕੇ ਚੀਨਹੁ ॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਜਹ ਚਾਹੋ ਤਹ ਕਹੋ ਪ੍ਰੀਬਨਹੁ ॥੧੧੮੯॥

ਜਿਥੇ ਚਾਹੋ, ਪ੍ਰਬੀਨੋ! ਉਥੇ ਵਰਤੋ ॥੧੧੮੯॥

ਕੁੰਭਿਨੇਸਨੀ ਆਦਿ ਉਚਰੀਐ ॥

ਪਹਿਲਾਂ 'ਕੁੰਭਿਨੇਸਨੀ' ਸ਼ਬਦ ਉਚਾਰੋ।

ਅਰਿਣੀ ਅੰਤਿ ਸਬਦ ਕਹੁ ਧਰੀਐ ॥

ਅੰਤ ਉਤੇ 'ਅਰਿਣੀ' ਸ਼ਬਦ ਜੋੜੋ।

ਸਭੈ ਤੁਪਕ ਕੇ ਨਾਮ ਪਛਾਨੋ ॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਯਾ ਮਹਿ ਝੂਠ ਨੈਕ ਨਹੀ ਜਾਨੋ ॥੧੧੯੦॥

ਇਸ ਵਿਚ ਕੋਈ ਝੂਠ ਨਾ ਸਮਝੋ ॥੧੧੯੦॥

ਮਹਿਏਸਣੀ ਪਦਾਦਿ ਭਣਿਜੈ ॥

ਪਹਿਲਾਂ 'ਮਹਿ ਏਸਣੀ' (ਰਾਜ ਸੈਨਾ) ਸ਼ਬਦ ਦੀ ਵਰਤੋਂ ਕਰੋ।

ਅਰਿਣੀ ਸਬਦ ਅੰਤਿ ਮਹਿ ਦਿਜੈ ॥

ਫਿਰ 'ਅਰਿਣੀ' ਸ਼ਬਦ ਅੰਤ ਵਿਚ ਜੋੜੋ।

ਸਕਲ ਤੁਪਕ ਕੇ ਨਾਮ ਕਹੀਜੈ ॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਜਹ ਹੀ ਚਹੋ ਤਹੀ ਲੈ ਦੀਜੈ ॥੧੧੯੧॥

ਜਿਥੇ ਚਾਹੋ ਉਥੇ ਹੀ ਵਰਤ ਲਵੋ ॥੧੧੯੧॥

ਮੇਦਣੇਸਣੀ ਆਦਿ ਉਚਰੀਐ ॥

ਪਹਿਲਾਂ 'ਮੈਦਏਸਣੀ' ਸ਼ਬਦ ਉਚਾਰੋ।

ਘਾਰੀ ਅੰਤਿ ਸਬਦ ਕਹੁ ਧਰੀਐ ॥

ਅੰਤ ਉਤੇ 'ਘਾਰੀ' (ਨਾਸ਼ਕ) ਸ਼ਬਦ ਜੋੜੋ।

ਨਾਮ ਸੁ ਜਾਨ ਤੁਪਕ ਕੇ ਸਭ ਹੀ ॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਚਾਹੋ ਜਹਾ ਉਚਰਹੁ ਤਬ ਹੀ ॥੧੧੯੨॥

ਜਿਥੇ ਚਾਹੋ, ਉਥੇ ਹੀ ਤਦ ਉਚਾਰ ਦਿਓ ॥੧੧੯੨॥

ਅੜਿਲ ॥

ਅੜਿਲ:

ਬਸੁੰਧਰੇਸਣੀ ਆਦਿ ਉਚਾਰਨ ਕੀਜੀਐ ॥

ਪਹਿਲਾਂ 'ਬਸੁੰਧਰੇਸਣੀ' (ਪ੍ਰਿਥਵੀ ਪਤੀ ਦੀ ਸੈਨਾ) (ਸ਼ਬਦ) ਨੂੰ ਉਚਾਰੋ।

ਸਬਦ ਦਾਹਨੀ ਅੰਤਿ ਤਵਨ ਕੇ ਦੀਜੀਐ ॥

ਉਸ ਦੇ ਅੰਤ ਉਤੇ 'ਦਾਹਨੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਜਾਨ ਜੀਯ ਲੀਜੀਅਹਿ ॥

(ਇਸ ਨੂੰ) ਸਭ ਤੁਪਕ ਦਾ ਨਾਮ ਚਿਤ ਵਿਚ ਸਮਝ ਲਵੋ।

ਹੋ ਪ੍ਰਗਟ ਸਭਾ ਕੇ ਮਾਝ ਉਚਾਰਨ ਕੀਜੀਅਹਿ ॥੧੧੯੩॥

ਸਭਾ ਵਿਚ ਪ੍ਰਗਟ ਰੂਪ ਵਿਚ ਇਸ ਦਾ ਕਥਨ ਕਰੋ ॥੧੧੯੩॥

ਚੌਪਈ ॥

ਚੌਪਈ:

ਸੁੰਧਰੇਸਣੀ ਆਦਿ ਉਚਰੀਐ ॥

ਪਹਿਲਾਂ 'ਬਸੁੰਧਰੇਸਣੀ' (ਸ਼ਬਦ) ਉਚਾਰਨ ਕਰੋ।