ਸ਼੍ਰੀ ਦਸਮ ਗ੍ਰੰਥ

ਅੰਗ - 966


ਏਤੇ ਹਠਿ ਜਿਨਿ ਕਰੋ ਪਿਯਾਰੀ ॥

ਹੇ ਪਿਆਰੀ! ਇਤਨਾ ਹਠ ਨਾ ਕਰ।

ਪ੍ਰਾਨ ਪਤਨ ਆਪਨ ਜਿਨਿ ਕੀਜੈ ॥

ਆਪਣੇ ਪ੍ਰਾਣਾਂ ਦਾ ਪਤਨ ਨਾ ਕਰ।

ਆਧੋ ਰਾਜ ਹਮਾਰੋ ਲੀਜੈ ॥੨੦॥

(ਇਸ ਬਦਲੇ) ਮੇਰਾ ਅੱਧਾ ਰਾਜ ਲੈ ਲੈ ॥੨੦॥

ਕੌਨ ਕਾਜ ਨ੍ਰਿਪ ਰਾਜ ਹਮਾਰੈ ॥

(ਇਸਤਰੀ ਨੇ ਉੱਤਰ ਦਿੱਤਾ) ਹੇ ਰਾਜਨ! ਇਹ ਰਾਜ ਮੇਰੇ ਕਿਸ ਕੰਮ ਦਾ ਹੈ।

ਸਦਾ ਰਹੋ ਇਹ ਧਾਮ ਤਿਹਾਰੈ ॥

ਇਹ ਸਦਾ ਤੁਹਾਡੇ ਕੋਲ ਹੀ ਰਹੇ।

ਮੈ ਜੁਗ ਚਾਰਿ ਲਗੈ ਨਹਿ ਥੀਹੌ ॥

ਮੈਂ ਚਾਰ ਯੁਗਾਂ ਤਕ ਜੀਉਂਦੀ ਨਹੀਂ ਰਹਾਂਗੀ,

ਪਿਯ ਕੇ ਮਰੇ ਬਹੁਰਿ ਮੈ ਜੀਹੌ ॥੨੧॥

(ਪਰ ਸਤੀ ਹੋਣ ਨਾਲ) ਮੈਂ ਪ੍ਰੀਤਮ ਦੇ ਮਰਨ ਉਪਰੰਤ ਵੀ ਜੀਉਂਦੀ ਰਹਾਂਗੀ ॥੨੧॥

ਤਬ ਰਾਨੀ ਨ੍ਰਿਪ ਬਹੁਰਿ ਪਠਾਈ ॥

ਤਦ ਰਾਜੇ ਨੇ ਫਿਰ ਰਾਣੀ ਨੂੰ ਭੇਜਿਆ

ਯਾ ਕੋ ਕਹੋ ਬਹੁਰਿ ਤੁਮ ਜਾਈ ॥

ਅਤੇ ਕਿਹਾ ਕਿ ਉਸ ਨੂੰ ਜਾ ਕੇ ਫਿਰ ਸਮਝਾਓ।

ਜ੍ਯੋ ਤ੍ਰਯੋ ਯਾ ਤੇ ਯਾਹਿ ਨਿਵਰਿਯਹੁ ॥

ਜਿਵੇਂ ਕਿਵੇਂ ਉਸ ਨੂੰ ਸਤੀ ਹੋਣ ਤੋਂ ਬਚਾਓ

ਜੋ ਵਹ ਕਹੈ ਵਹੈ ਤੁਮ ਕਰਿਯਹੁ ॥੨੨॥

ਅਤੇ ਜੋ ਉਹ ਕਹੇ, ਉਹੀ ਤੁਸੀਂ ਕਰੋ ॥੨੨॥

ਤਬ ਰਾਨੀ ਤਾ ਪੈ ਚਲਿ ਗਈ ॥

ਤਦ ਰਾਣੀ ਉਸ ਕੋਲ ਚਲ ਕੇ ਗਈ।

ਬਾਤ ਕਰਤ ਬਹੁਤੈ ਬਿਧਿ ਭਈ ॥

ਕਈ ਤਰ੍ਹਾਂ ਨਾਲ ਉਸ ਨਾਲ ਗੱਲਾਂ ਕਰਨ ਲਗੀ।

ਕਹਿਯੋ ਸਤੀ ਸੋਊ ਬਚ ਮੈ ਕਹੂੰ ॥

ਸਤੀ ਨੇ ਕਿਹਾ ਕਿ ਮੈਂ ਇਕ ਗੱਲ ਕਹਿੰਦੀ ਹਾਂ।

ਇਨ ਤੇ ਹੋਇ ਨ ਸੋ ਹਠ ਗਹੂੰ ॥੨੩॥

(ਉਹ) ਇਨ੍ਹਾਂ ਤੋਂ ਹੋਣੀ ਨਹੀਂ, ਅਤੇ ਮੈਂ ਹਠ ਫੜੀ ਰਖਣਾ ਹੈ ॥੨੩॥

ਰਨਿਯਹਿ ਕਹਿਯੋ ਸਤੀ ਪਤਿ ਦੈ ਹੌ ॥

ਰਾਣੀ ਨੂੰ ਸਤੀ ਨੇ ਕਿਹਾ (ਮੈਨੂੰ ਆਪਣਾ) ਪਤੀ ਦੇ ਦੇ

ਮੋਰੇ ਅਗ੍ਰ ਦਾਸਿਨੀ ਹ੍ਵੈ ਹੌ ॥

ਅਤੇ ਮੇਰੇ ਸਾਹਮਣੇ ਦਾਸੀ ਬਣ ਕੇ ਰਹਿ।

ਤਵ ਦੇਖਤ ਤੇਰੋ ਨ੍ਰਿਪ ਰਾਊ ॥

ਤੇਰੇ ਦੇਖਦਿਆਂ ਹੋਇਆਂ ਤੇਰੇ ਰਾਜੇ ਨਾਲ ਰਮਣ ਕਰਾਂਗੀ

ਤਵ ਘਟ ਦੈ ਸਿਰ ਨੀਰ ਭਰਾਊ ॥੨੪॥

ਅਤੇ ਤੇਰੇ ਸਿਰ ਤੇ ਘੜਾ ਚੁਕਾ ਕੇ ਪਾਣੀ ਭਰਵਾਵਾਂਗੀ ॥੨੪॥

ਰਾਨੀ ਕਹਿਯੋ ਪਤਿਹਿ ਤੁਹਿ ਦੈ ਹੌ ॥

ਰਾਣੀ ਨੇ ਕਿਹਾ ਕਿ (ਮੈਂ) ਤੈਨੂੰ ਪਤੀ ਦੇ ਦੇਵਾਂਗੀ

ਤੋਰੇ ਅਗ੍ਰ ਦਾਸਿਨੀ ਹ੍ਵੈ ਹੌ ॥

ਅਤੇ ਤੇਰੇ ਅਗੇ ਦਾਸੀ ਬਣ ਕੇ ਰਹਾਂਗੀ।

ਦ੍ਰਿਗ ਦੇਖਤ ਨਿਰਪ ਤੁਹਿ ਰਮਵਾਊ ॥

ਅੱਖਾਂ ਨਾਲ ਦੇਖਦੇ ਹੋਇਆਂ ਰਾਜੇ ਨਾਲ ਤੇਰਾ ਰਮਣ ਕਰਵਾਵਾਂਗੀ

ਗਗਰੀ ਬਾਰਿ ਸੀਸ ਧਰਿ ਲ੍ਯਾਊ ॥੨੫॥

ਅਤੇ ਪਾਣੀ ਦੀ ਗਾਗਰ ਸਿਰ ਤੇ ਚੁਕ ਕੇ ਲਿਆਵਾਂਗੀ ॥੨੫॥

ਪਾਵਕ ਬੀਚ ਸਤੀ ਜਿਨਿ ਜਰੋ ॥

(ਰਾਜੇ ਨੇ ਸਤੀ ਨੂੰ ਕਿਹਾ) ਹੇ ਸਤੀ! ਅਗਨੀ ਵਿਚ ਨਾ ਸੜ,

ਕਛੂ ਬਕਤ੍ਰ ਤੇ ਹਮੈ ਉਚਰੋ ॥

ਮੈਨੂੰ ਮੁਖ ਤੋਂ ਕੁਝ ਕਹਿ।

ਜੌ ਤੂ ਕਹੈ ਤ ਤੋ ਕੌ ਬਰਿ ਹੌ ॥

ਜੇ ਤੂੰ ਕਹੇਂ ਤਾਂ ਤੇਰੇ ਨਾਲ ਵਿਆਹ ਕਰ ਲਵਾਂਗਾ।

ਰਾਕਹੁ ਤੇ ਰਾਨੀ ਤੁਹਿ ਕਰਿ ਹੌ ॥੨੬॥

ਨਿਰਧਨ ਤੋਂ ਤੈਨੂੰ ਰਾਣੀ ਕਰ ਦਿਆਂਗਾ ॥੨੬॥

ਯੌ ਕਹਿ ਪਕਰਿ ਬਾਹ ਤੇ ਲਯੋ ॥

ਇਹ ਕਹਿ ਕੇ (ਰਾਜੇ ਨੇ) ਉਸ ਨੂੰ ਬਾਂਹ ਤੋਂ ਪਕੜ ਲਿਆ

ਡੋਰੀ ਬੀਚ ਡਾਰਿ ਕਰਿ ਦਯੋ ॥

(ਅਤੇ ਉਸ ਨੂੰ) ਡੋਲੀ (ਪਾਲਕੀ) ਵਿਚ ਪਾ ਲਿਆ।

ਤੁਮ ਤ੍ਰਿਯ ਜਿਨਿ ਪਾਵਕ ਮੋ ਜਰੋ ॥

ਹੇ ਇਸਤਰੀ! ਤੂੰ ਅਗਨੀ ਵਿਚ ਨਾ ਸੜ

ਮੋਹੂ ਕੋ ਭਰਤਾ ਲੈ ਕਰੋ ॥੨੭॥

ਅਤੇ ਮੈਨੂੰ ਹੀ (ਆਪਣਾ) ਪਤੀ ਬਣਾ ਲੈ ॥੨੭॥

ਦੋਹਰਾ ॥

ਦੋਹਰਾ:

ਸਭਹਿਨ ਕੇ ਦੇਖਤ ਤਿਸੈ ਲਯੋ ਬਿਵਾਨ ਚੜਾਇ ॥

ਸਭ ਦੇ ਦੇਖਦੇ ਹੋਇਆਂ ਉਸ ਨੂੰ ਪਾਲਕੀ ਵਿਚ ਚੜ੍ਹਾ ਲਿਆ।

ਇਹ ਚਰਿਤ੍ਰ ਤਾ ਕੋ ਬਰਿਯੋ ਰਾਨੀ ਕਿਯੋ ਬਨਾਇ ॥੨੮॥

ਇਸ ਚਰਿਤ੍ਰ ਨਾਲ ਉਸ ਨੂੰ ਵਿਆਹ ਕੇ ਰਾਣੀ ਬਣਾ ਲਿਆ ॥੨੮॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਬਾਰਹਾ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੧੨॥੨੧੮੫॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਇਕ ਸੌ ਬਾਰ੍ਹਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੧੨॥੨੧੮੫॥ ਚਲਦਾ॥

ਦੋਹਰਾ ॥

ਦੋਹਰਾ:

ਬਿਸਨ ਸਿੰਘ ਰਾਜਾ ਬਡੋ ਬੰਗਸ ਮੈ ਬਡਭਾਗ ॥

ਬੰਗਸ ਦੇਸ ਵਿਚ ਬਿਸ਼ਨ ਸਿੰਘ ਨਾਂ ਦਾ ਇਕ ਵਡਭਾਗੀ ਰਾਜਾ ਸੀ।

ਊਚ ਨੀਚ ਤਾ ਕੈ ਪ੍ਰਜਾ ਰਹੀ ਚਰਨ ਸੌ ਲਾਗ ॥੧॥

ਉਸ ਦੀ ਪ੍ਰਜਾ ਦੇ ਸਾਰੇ ਉੱਚੇ ਨੀਵੇਂ ਉਸ ਦੇ ਚਰਨਾਂ ਨਾਲ ਲਗੇ ਹੋਏ ਸਨ ॥੧॥

ਚੌਪਈ ॥

ਚੌਪਈ:

ਕ੍ਰਿਸਨ ਕੁਅਰਿ ਤਾ ਕੇ ਪਟਰਾਨੀ ॥

ਉਸ ਦੀ ਕ੍ਰਿਸ਼ਨ ਕੁਅਰਿ ਨਾਂ ਦੀ ਪਟਰਾਣੀ ਸੀ,

ਜਾਨੁਕ ਤੀਰ ਸਿੰਧ ਮਥਿਆਨੀ ॥

ਮਾਨੋ ਛੀਰ ਸਮੁੰਦਰ ਨੂੰ ਮੱਥ ਕੇ ਕਢੀ ਹੋਵੇ।

ਨੈਨ ਦਿਪੈ ਨੀਕੇ ਕਜਰਾਰੇ ॥

ਉਸ ਦੇ ਸੁੰਦਰ ਕਜਲੇ ਵਾਲੇ ਨੈਣ ਸ਼ੋਭਦੇ ਸਨ।

ਲਖੇ ਹੋਤ ਲਲਨਾ ਮਤਵਾਰੇ ॥੨॥

(ਉਸ ਨੂੰ) ਵੇਖ ਕੇ ਇਸਤਰੀਆਂ ਵੀ ਮਤਵਾਲੀਆਂ ਹੋ ਜਾਂਦੀਆਂ ਸਨ ॥੨॥

ਦੋਹਰਾ ॥

ਦੋਹਰਾ:

ਰੂਪ ਦਿਪੈ ਤਾ ਕੋ ਅਮਿਤ ਸੋਭਾ ਮਿਲਤ ਅਪਾਰ ॥

ਉਸ ਦਾ ਰੂਪ ਬਹੁਤ ਸੁੰਦਰ ਸੀ ਅਤੇ ਉਸ ਨੂੰ ਅਪਾਰ ਸ਼ੋਭਾ ਮਿਲਦੀ ਸੀ।

ਹੇਰਿ ਰਾਇ ਕੋ ਚਿਤ ਬਧ੍ਯੌ ਸਕਤ ਨ ਬਹੁਰਿ ਉਬਾਰ ॥੩॥

ਉਸ ਨੂੰ ਵੇਖ ਕੇ ਰਾਜੇ ਦਾ ਚਿਤ ਵਿੰਨ੍ਹਿਆ ਗਿਆ ਅਤੇ ਫਿਰ ਬਚ ਨਾ ਸਕਿਆ ॥੩॥

ਚੌਪਈ ॥

ਚੌਪਈ:

ਤਾ ਸੌ ਨੇਹ ਰਾਵ ਕੋ ਭਾਰੀ ॥

ਉਸ ਨਾਲ ਰਾਜੇ ਦਾ ਬਹੁਤ ਪ੍ਰੇਮ ਸੀ।


Flag Counter