ਸ਼੍ਰੀ ਦਸਮ ਗ੍ਰੰਥ

ਅੰਗ - 916


ਟੂਕਨ ਹੀ ਮਾਗਤ ਮਰਿ ਗਈ ॥੧੩॥

ਅਤੇ ਟੁਕੜੇ ਮੰਗਦੇ ਮੰਗਦੇ ਹੀ ਮਰ ਗਈ ॥੧੩॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਪਚਾਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੮੫॥੧੫੨੩॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਪੁਰਖ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੮੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੮੫॥੧੫੨੩॥ ਚਲਦਾ॥

ਦੋਹਰਾ ॥

ਦੋਹਰਾ:

ਚਾਮਰੰਗ ਕੇ ਦੇਸ ਮੈ ਇੰਦ੍ਰ ਸਿੰਘ ਥੋ ਨਾਥ ॥

ਚਾਮਰੰਗ ਦੇਸ ਵਿਚ ਇੰਦ੍ਰ ਸਿੰਘ ਨਾਂ ਦਾ ਰਾਜਾ ਸੀ।

ਸਕਲ ਸੈਨ ਚਤੁਰੰਗਨੀ ਅਮਿਤ ਚੜਤ ਤਿਹ ਸਾਥ ॥੧॥

ਉਸ ਨਾਲ ਸਾਰੀ ਅਮਿਤ ਚਤੁਰੰਗਨੀ ਸੈਨਾ ਚੜ੍ਹਦੀ ਸੀ ॥੧॥

ਚੰਦ੍ਰਕਲਾ ਤਾ ਕੀ ਤ੍ਰਿਯਾ ਜਾ ਸਮ ਤ੍ਰਿਯਾ ਨ ਕੋਇ ॥

ਚੰਦ੍ਰਕਲਾ ਉਸ ਦੀ ਰਾਣੀ ਸੀ ਜਿਸ ਵਰਗੀ ਕੋਈ ਹੋਰ ਇਸਤਰੀ ਨਹੀਂ ਸੀ।

ਜੋ ਵਹੁ ਚਾਹੈ ਸੋ ਕਰੈ ਜੋ ਭਾਖੈ ਸੋ ਹੋਇ ॥੨॥

ਉਹ ਜੋ ਚਾਹੁੰਦੀ, ਉਹੀ ਕਰਦੀ ਅਤੇ ਜੋ ਕਹਿੰਦੀ, ਉਹੀ ਹੁੰਦਾ ॥੨॥

ਚੌਪਈ ॥

ਚੌਪਈ:

ਸੁੰਦਰਿ ਏਕ ਸਖੀ ਤਹ ਰਹੈ ॥

ਉਸ ਦੀ ਇਕ ਸੁੰਦਰ ਦਾਸੀ ਸੀ।

ਤਾ ਸੌ ਨੇਹ ਰਾਵ ਨਿਰਬਹੈ ॥

ਉਸ ਨਾਲ ਰਾਜਾ ਸਨੇਹ ਰਖਦਾ ਸੀ।

ਰਾਨੀ ਅਧਿਕ ਹ੍ਰਿਦੈ ਮੈ ਜਰਈ ॥

ਰਾਣੀ (ਇਸ ਕਰ ਕੇ) ਹਿਰਦੇ ਵਿਚ ਬਹੁਤ ਸੜਦੀ ਸੀ

ਯਾ ਸੋ ਪ੍ਰੀਤ ਅਧਿਕ ਨ੍ਰਿਪ ਕਰਈ ॥੩॥

ਕਿ ਇਸ ਨਾਲ ਰਾਜਾ ਬਹੁਤ ਪ੍ਰੇਮ ਕਰਦਾ ਹੈ ॥੩॥

ਗਾਧੀ ਇਕ ਖਤ੍ਰੀ ਤਹ ਭਾਰੋ ॥

ਉਥੇ ਇਕ ਵੱਡਾ ਅੱਤਾਰ ('ਗਾਂਧੀ') ਖਤ੍ਰੀ

ਫਤਹ ਚੰਦ ਨਾਮਾ ਉਜਿਯਾਰੋ ॥

ਫਤੇ ਚੰਦ ਨਾਂ ਵਾਲਾ ਰਹਿੰਦਾ ਸੀ।

ਸੋ ਤਿਨ ਚੇਰੀ ਬੋਲਿ ਪਠਾਯੋ ॥

ਉਸ ਨੂੰ ਉਸ ਦਾਸੀ ਨੇ ਬੁਲਵਾ ਲਿਆ

ਕਾਮ ਕੇਲ ਤਿਹ ਸਾਥ ਕਮਾਯੋ ॥੪॥

ਅਤੇ ਉਸ ਨਾਲ ਕਾਮ-ਕ੍ਰੀੜਾ ਕੀਤੀ ॥੪॥

ਭੋਗ ਕਮਾਤ ਗਰਭ ਰਹਿ ਗਯੋ ॥

ਕਾਮ-ਕ੍ਰੀੜਾ ਦੇ ਫਲਸਰੂਪ ਉਸ ਨੂੰ ਗਰਭ ਹੋ ਗਿਆ।

ਚੇਰੀ ਦੋਸੁ ਰਾਵ ਸਿਰ ਦਯੋ ॥

(ਜਿਸ ਦਾ) ਦੋਸ਼ ਦਾਸੀ ਨੇ ਰਾਜੇ ਦੇ ਸਿਰ ਮੜ੍ਹਿਆ।

ਰਾਜਾ ਮੋ ਸੌ ਭੋਗ ਕਮਾਯੋ ॥

(ਕਹਿੰਦੀ ਸੀ ਕਿ) ਰਾਜੇ ਨੇ ਮੇਰੇ ਨਾਲ ਭੋਗ ਕੀਤਾ ਹੈ,

ਤਾ ਤੇ ਪੂਤ ਸਪੂਤੁ ਉਪਜਾਯੋ ॥੫॥

ਤਾਂ ਤੇ (ਮੇਰੇ) ਸੁਪੁੱਤਰ ਪੁੱਤਰ ਪੈਦਾ ਹੋਇਆ ਹੈ ॥੫॥

ਨ੍ਰਿਪ ਇਹ ਭੇਦ ਲਹਿਯੋ ਚੁਪਿ ਰਹਿਯੋ ॥

ਰਾਜਾ ਇਹ ਭੇਦ ਜਾਣ ਕੇ ਚੁਪ ਕਰ ਰਿਹਾ।

ਤਾ ਸੌ ਪ੍ਰਗਟ ਨ ਮੁਖ ਤੇ ਕਹਿਯੋ ॥

ਉਸ ਨੂੰ ਪ੍ਰਗਟ ਰੂਪ ਵਿਚ ਮੂੰਹੋਂ ਕੁਝ ਨਾ ਕਿਹਾ।

ਮੈ ਯਾ ਸੋ ਨਹਿ ਭੋਗੁ ਕਮਾਯੋ ॥

(ਉਸ ਨੇ ਮਨ ਵਿਚ ਸੋਚਿਆ ਕਿ) ਮੈਂ ਇਸ ਨਾਲ ਭੋਗ ਨਹੀਂ ਕੀਤਾ,

ਚੇਰੀ ਪੁਤ੍ਰ ਕਹਾ ਤੇ ਪਾਯੋ ॥੬॥

(ਫਿਰ) ਇਸ ਦਾਸੀ ਨੇ ਪੁੱਤਰ ਕਿਥੋਂ ਪ੍ਰਾਪਤ ਕੀਤਾ ਹੈ ॥੬॥

ਦੋਹਰਾ ॥

ਦੋਹਰਾ:

ਫਤਹ ਚੰਦ ਕੋ ਨਾਮੁ ਲੈ ਚੇਰੀ ਲਈ ਬੁਲਾਇ ॥

(ਰਾਜੇ ਨੇ) ਫਤੇ ਚੰਦ ਦਾ ਨਾਂ ਲੈ ਕੇ ਦਾਸੀ ਨੂੰ ਬੁਲਾਇਆ

ਮਾਰਿ ਆਪਨੇ ਹਾਥ ਹੀ ਗਡਹੇ ਦਈ ਗਡਾਇ ॥੭॥

ਅਤੇ ਆਪਣੇ ਹੱਥ ਨਾਲ ਮਾਰ ਕੇ ਟੋਏ ਵਿਚ ਦਬ ਦਿੱਤਾ ॥੭॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਛਿਆਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੮੬॥੧੫੩੦॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੮੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੮੬॥੧੫੩੦॥ ਚਲਦਾ॥

ਦੋਹਰਾ ॥

ਦੋਹਰਾ:

ਰਾਜਾ ਏਕ ਭੁਟੰਤ ਕੋ ਚੰਦ੍ਰ ਸਿੰਘ ਤਿਹ ਨਾਮ ॥

ਭੁਟੰਤ ਦਾ ਚੰਦ੍ਰ ਸਿੰਘ ਨਾਂ ਵਾਲਾ ਇਕ ਰਾਜਾ ਸੀ

ਪੂਜਾ ਸ੍ਰੀ ਜਦੁਨਾਥ ਕੀ ਕਰਤ ਆਠਹੂੰ ਜਾਮ ॥੧॥

ਜੋ ਸ੍ਰੀ ਜਦੁਨਾਥ ਦੀ ਅਠੇ ਪਹਿਰ ਪੂਜਾ ਕਰਦਾ ਸੀ ॥੧॥

ਚੌਪਈ ॥

ਚੌਪਈ:

ਚੰਦ੍ਰ ਪ੍ਰਭਾ ਤਾ ਕੇ ਤ੍ਰਿਯ ਘਰ ਮੈ ॥

ਉਸ ਦੇ ਘਰ ਚੰਦ੍ਰ ਪ੍ਰਭਾ (ਨਾਂ ਦੀ) ਇਸਤਰੀ ਸੀ।

ਕੋਬਿਦ ਸਭ ਹੀ ਰਹਤ ਹੁਨਰ ਮੈ ॥

ਉਹ ਸਭ ਗੁਣਾਂ ਵਿਚ ਪ੍ਰਬੀਨ ਸੀ।

ਤਾ ਕੋ ਹੇਰਿ ਨਿਤ੍ਯ ਨ੍ਰਿਪ ਜੀਵੈ ॥

ਉਸ ਨੂੰ ਨਿੱਤ ਵੇਖ ਕੇ ਰਾਜਾ ਜੀਉਂਦਾ ਸੀ।

ਤਿਹ ਹੇਰੇ ਬਿਨੁ ਪਾਨਿ ਨ ਪੀਪਵੈ ॥੨॥

ਉਸ ਨੂੰ ਵੇਖੇ ਬਿਨਾ ਪਾਣੀ ਨਹੀਂ ਪੀਂਦਾ ਸੀ ॥੨॥

ਏਕ ਭੁਟੰਤੀ ਸੌ ਵਹੁ ਅਟਕੀ ॥

ਉਹ ਇਕ ਭੁਟੰਤੀ ਨਾਲ ਅਟਕ ਗਈ।

ਭੂਲਿ ਗਈ ਸਭ ਹੀ ਸੁਧਿ ਘਟ ਕੀ ॥

ਉਸ ਨੂੰ ਆਪਣੇ ਸ਼ਰੀਰ ਦੀ ਸਾਰੀ ਸੁੱਧ ਬੁੱਧ ਭੁਲ ਗਈ।

ਰਾਤਿ ਦਿਵਸ ਤਿਹ ਬੋਲਿ ਪਠਾਵੈ ॥

ਉਸ ਨੂੰ ਰਾਤ ਦਿਨ ਬੁਲਵਾ ਲੈਂਦੀ

ਕਾਮ ਕਲਾ ਤਿਹ ਸੰਗ ਕਮਾਵੈ ॥੩॥

ਅਤੇ ਉਸ ਨਾਲ ਕਾਮ-ਕ੍ਰੀੜਾ ਕਰਦੀ ॥੩॥

ਭੋਗ ਕਮਾਤ ਰਾਵ ਗ੍ਰਿਹ ਆਯੋ ॥

(ਉਨ੍ਹਾਂ ਦੇ) ਭੋਗ ਕਰਦਿਆਂ ਰਾਜਾ ਘਰ ਆ ਗਿਆ।

ਤਾ ਕੋ ਰਾਨੀ ਤੁਰਤ ਛਪਾਯੋ ॥

ਰਾਣੀ ਨੇ (ਭੁਟੰਤੀ ਨੂੰ) ਤੁਰਤ ਛੁਪਾ ਦਿੱਤਾ।

ਨ੍ਰਿਪਹਿ ਅਧਿਕ ਮਦ ਆਨਿ ਪਿਯਾਰਿਯੋ ॥

ਰਾਜੇ ਨੂੰ ਆਣ ਤੇ ਬਹੁਤ ਸ਼ਰਾਬ ਪਿਲਾ ਦਿੱਤੀ

ਕਰਿ ਕੈ ਮਤ ਖਾਟ ਪਰ ਡਾਰਿਯੋ ॥੪॥

ਅਤੇ ਮਸਤ ਕਰ ਕੇ ਮੰਜੇ ਉਤੇ ਪਾ ਦਿੱਤਾ ॥੪॥

ਦੋਹਰਾ ॥

ਦੋਹਰਾ:

ਤਾ ਕੋ ਖਲਰੀ ਸ੍ਵਾਨ ਕੀ ਲਈ ਤੁਰਤ ਪਹਿਰਾਈ ॥

ਉਸ (ਭੁਟੰਤੀ) ਨੂੰ ਤੁਰਤ ਕੁੱਤੇ ਦੀ ਖਲ੍ਹ ਪਵਾ ਦਿੱਤੀ

ਰਾਜਾ ਜੂ ਕੇ ਦੇਖਤੇ ਗ੍ਰਿਹ ਕੌ ਦਯੋ ਪਠਾਇ ॥੫॥

ਅਤੇ ਰਾਜੇ ਦੇ ਵੇਖਦਿਆਂ ਹੋਇਆਂ ਘਰ ਵਲ ਭੇਜ ਦਿੱਤਾ ॥੫॥


Flag Counter