ਸ਼੍ਰੀ ਦਸਮ ਗ੍ਰੰਥ

ਅੰਗ - 745


ਇੰਭਿਅਰਿ ਧ੍ਵਨਨੀ ਆਦਿ ਕਹਿ ਰਿਪੁ ਅਰਿ ਪਦ ਕੈ ਦੀਨ ॥

ਪਹਿਲਾਂ 'ਇੰਭਿਅਰਿ ਧ੍ਵਨਨੀ' (ਹਾਥੀ ਦੇ ਵੈਰੀ ਸ਼ੇਰ ਦੀ ਧੁਨੀ ਵਾਲੀ ਸੈਨਾ) ਕਹਿ ਕੇ ਫਿਰ 'ਰਿਪੁ ਅਰਿ' ਪਦ ਕਹਿ ਦਿਓ।

ਨਾਮ ਤੁਪਕ ਕੇ ਹੋਤ ਹੈ ਸੁਮਤਿ ਲੀਜੀਅਹੁ ਬੀਨ ॥੫੯੮॥

(ਇਹ) ਨਾਮ ਤੁਪਕ ਦਾ ਹੋ ਜਾਏਗਾ। ਸਮਝਦਾਰੋ! ਸਮਝ ਲਵੋ ॥੫੯੮॥

ਕੁੰਭਿਯਰਿ ਨਾਦਨਿ ਆਦਿ ਕਹਿ ਰਿਪੁ ਖਿਪ ਪਦ ਕੈ ਦੀਨ ॥

ਪਹਿਲਾਂ 'ਕੁੰਭਿਯਰਿ ਨਾਦਨਿ' (ਹਾਥੀ ਦੇ ਵੈਰੀ ਸ਼ੇਰ ਦੀ ਆਵਾਜ਼ ਵਾਲੀ ਸੈਨਾ) ਕਹਿ ਕੇ (ਫਿਰ) 'ਰਿਪੁ ਖਿਪ' ਪਦ ਜੋੜ ਦਿਓ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਪ੍ਰਬੀਨ ॥੫੯੯॥

ਇਹ ਨਾਮ ਤੁਪਕ ਦਾ ਹੋਵੇਗਾ। ਪ੍ਰਬੀਨੋ! ਸਮਝ ਲਵੋ ॥੫੯੯॥

ਕੁੰਜਰਿਯਰਿ ਆਦਿ ਉਚਾਰਿ ਕੈ ਰਿਪੁ ਪੁਨਿ ਅੰਤਿ ਉਚਾਰਿ ॥

ਪਹਿਲਾ 'ਕੁੰਜਰਯਰਿ' (ਹਾਥੀ ਦੇ ਵੈਰੀ ਸ਼ੇਰ) ਕਹਿ ਕੇ ਫਿਰ ਅੰਤ ਉਤੇ 'ਰਿਪੁ' ਕਹਿ ਦਿਓ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਮਤਿ ਸੰਭਾਰ ॥੬੦੦॥

(ਇਹ) ਨਾਮ ਤੁਪਕ ਦਾ ਹੋ ਜਾਏਗਾ। ਸੁਮਤਿ ਵਾਲੇ ਵਿਚਾਰ ਕਰ ਲੈਣ ॥੬੦੦॥

ਪਤ੍ਰਿਯਰਿ ਅਰਿ ਧ੍ਵਨਨੀ ਉਚਰਿ ਰਿਪੁ ਪੁਨਿ ਪਦ ਕੈ ਦੀਨ ॥

(ਪਹਿਲਾਂ) 'ਪਤ੍ਰਿਯਰਿ ਅਰਿ ਧ੍ਵਨਨੀ' (ਪੱਤਰਾਂ ਨੂੰ ਤੋੜਨ ਵਾਲੇ ਹਾਥੀ ਦੇ ਵੈਰੀ ਸ਼ੇਰ ਦੀ ਆਵਾਜ਼ ਕਰਨ ਵਾਲੀ ਸੈਨਾ) ਉਚਾਰ ਕੇ ਫਿਰ 'ਰਿਪੁ' ਪਦ ਜੋੜੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਪ੍ਰਬੀਨ ॥੬੦੧॥

(ਇਹ) ਤੁਪਕ ਦਾ ਨਾਮ ਬਣ ਜਾਂਦਾ ਹੈ। ਪ੍ਰਬੀਨੋ! ਸਮਝ ਲਵੋ ॥੬੦੧॥

ਤਰੁਰਿਪੁ ਅਰਿ ਧ੍ਵਨਨੀ ਉਚਰਿ ਰਿਪੁ ਪਦ ਬਹੁਰਿ ਬਖਾਨ ॥

(ਪਹਿਲਾਂ) 'ਤਰੁ ਰਿਪੁ ਅਰਿ ਧ੍ਵਨਨੀ' (ਦਰਖਤਾਂ ਦੇ ਵੈਰੀ ਹਾਥੀ ਦੇ ਵੈਰੀ ਸ਼ੇਰ ਦੀ ਧੁਨੀ ਕਰਨ ਵਾਲੀ ਸੈਨਾ) ਕਹਿ ਕੇ ਫਿਰ 'ਰਿਪੁ' ਪਦ ਜੋੜੋ।

ਨਾਮ ਤੁਪਕ ਕੇ ਹੋਤ ਹੈ ਚੀਨਹੁ ਚਤੁਰ ਨਿਧਾਨ ॥੬੦੨॥

ਇਹ ਨਾਮ ਤੁਪਕ ਦਾ ਹੋ ਜਾਵੇਗਾ। ਚਤੁਰੋ! ਸਮਝ ਲਵੋ ॥੬੦੨॥

ਸਊਡਿਯਾਤਕ ਧ੍ਵਨਨਿ ਉਚਰਿ ਰਿਪੁ ਅਰਿ ਬਹੁਰਿ ਬਖਾਨ ॥

(ਪਹਿਲਾਂ) 'ਸਊਡਿਯਾਂਤਕ ਧ੍ਵਨਨੀ' (ਹਾਥੀ ਦਾ ਅੰਤ ਕਰਨ ਵਾਲੇ ਸ਼ੇਰ ਦੀ ਆਵਾਜ਼ ਵਾਲੀ ਸੈਨਾ) ਕਹਿ ਕੇ ਫਿਰ 'ਰਿਪੁ ਅਰਿ' ਸ਼ਬਦ ਦਾ ਕਥਨ ਕਰੋ।

ਨਾਮ ਤੁਪਕ ਕੇ ਹੋਤ ਹੈ ਚੀਨ ਲੇਹੁ ਮਤਿਵਾਨ ॥੬੦੩॥

(ਇਹ) ਤੁਪਕ ਦਾ ਨਾਮ ਹੋ ਜਾਂਦਾ ਹੈ। ਮਤਿਵਾਨੋ! ਸਮਝ ਲਵੋ ॥੬੦੩॥

ਹਯਨਿਅਰਿ ਆਦਿ ਉਚਾਰਿ ਕੈ ਰਿਪੁ ਅਰਿ ਅੰਤਿ ਉਚਾਰ ॥

ਪਹਿਲਾਂ 'ਹਯਨਿਅਰਿ' (ਘੋੜਿਆਂ ਦੇ ਵੈਰੀ ਸ਼ੇਰ) ਪਦ ਕਹਿ ਕੇ ਅੰਤ ਵਿਚ 'ਰਿਪੁ ਅਰਿ' ਸ਼ਬਦ ਜੋੜੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਕਬਿ ਬਿਚਾਰ ॥੬੦੪॥

(ਇਹ) ਤੁਪਕ ਦਾ ਨਾਮ ਬਣਦਾ ਹੈ। ਕਵੀ ਜਨੋ! ਵਿਚਾਰ ਲਵੋ ॥੬੦੪॥

ਹਯਨਿਅਰਿ ਧ੍ਵਨਨੀ ਆਦਿ ਕਹਿ ਰਿਪੁ ਪਦ ਬਹੁਰਿ ਬਖਾਨ ॥

ਪਹਿਲਾਂ 'ਹਯਨਿਅਰਿ ਧ੍ਵਨਨੀ' (ਘੋੜਿਆਂ ਦੇ ਵੈਰੀ ਸ਼ੇਰ ਦੀ ਆਵਾਜ਼ ਵਾਲੀ ਸੈਨਾ) ਕਹਿ ਕੇ, ਫਿਰ 'ਰਿਪੁ' ਪਦ ਕਹੋ।

ਨਾਮ ਤੁਪਕ ਕੇ ਹੋਤ ਹੈ ਚੀਨ ਲੇਹੁ ਬੁਧਿਵਾਨ ॥੬੦੫॥

(ਇਹ) ਨਾਮ ਤੁਪਕ ਦਾ ਹੋ ਜਾਂਦਾ ਹੈ। ਬੁਧੀਮਾਨੋ! ਵਿਚਾਰ ਲਵੋ ॥੬੦੫॥

ਹਯਨਿਯਾਤਕ ਧ੍ਵਨਨੀ ਉਚਰਿ ਰਿਪੁ ਪਦ ਬਹੁਰਿ ਬਖਾਨ ॥

(ਪਹਿਲਾਂ) 'ਹਯਨਿਯਾਂਤਕ ਧ੍ਵਨਨੀ' (ਘੋੜਿਆਂ ਦਾ ਨਾਸ਼ ਕਰਨ ਵਾਲੇ ਸ਼ੇਰ ਦੀ ਆਵਾਜ਼ ਵਾਲੀ ਸੈਨਾ) ਕਹਿ ਕੇ ਫਿਰ 'ਰਿਪੁ' ਸ਼ਬਦ ਕਥਨ ਕਰੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਸੁਜਾਨ ॥੬੦੬॥

(ਇਹ) ਤੁਪਕ ਦਾ ਨਾਮ ਬਣ ਜਾਂਦਾ ਹੈ। ਸੁਜਾਨੋ! ਸਮਝ ਲਵੋ ॥੬੦੬॥

ਅਸੁਅਰਿ ਧ੍ਵਨਨੀ ਆਦਿ ਕਹਿ ਰਿਪੁ ਅਰਿ ਪਦ ਕੈ ਦੀਨ ॥

ਪਹਿਲਾਂ 'ਅਸੁਅਰਿ ਧ੍ਵਨਨੀ' (ਘੋੜਿਆਂ ਦੇ ਵੈਰੀ ਸ਼ੇਰ ਦੀ ਆਵਾਜ਼ ਵਾਲੀ ਸੈਨਾ) ਕਹਿ ਕੇ ਫਿਰ 'ਰਿਪੁ ਅਰਿ' ਪਦ ਜੋੜੋ।

ਨਾਮ ਤੁਪਕ ਕੇ ਹੋਤ ਹੈ ਸੁਘਰ ਲੀਜੀਅਹੁ ਚੀਨ ॥੬੦੭॥

(ਇਹ) ਤੁਪਕ ਦਾ ਨਾਮ ਬਣ ਜਾਂਦਾ ਹੈ। ਸੁਘੜ ਜਨੋ! ਸੋਚ ਲਵੋ ॥੬੦੭॥

ਤੁਰਯਾਰਿ ਨਾਦਨਿ ਆਦਿ ਕਹਿ ਰਿਪੁ ਅਰਿ ਅੰਤ ਉਚਾਰ ॥

ਪਹਿਲਾਂ 'ਤੁਰਯਾਰਿ ਨਾਦਨਿ' (ਘੋੜੇ ਦੇ ਵੈਰੀ ਸ਼ੇਰ ਦੀ ਆਵਾਜ਼ ਕਰਨ ਵਾਲੀ ਸੈਨਾ) ਕਹਿ ਕੇ (ਫਿਰ) ਅੰਤ ਉਤੇ 'ਰਿਪੁ ਅਰਿ' ਸ਼ਬਦ ਕਹੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਮਤਿ ਸੁ ਧਾਰ ॥੬੦੮॥

(ਇਹ) ਤੁਪਕ ਦਾ ਨਾਮ ਬਣ ਜਾਂਦਾ ਹੈ। ਵਿਦਵਾਨੋ! ਵਿਚਾਰ ਕਰ ਲਵੋ ॥੬੦੮॥

ਤੁਰੰਗਰਿ ਧ੍ਵਨਨੀ ਆਦਿ ਕਹਿ ਰਿਪੁ ਪੁਨਿ ਪਦ ਕੈ ਦੀਨ ॥

ਪਹਿਲਾਂ 'ਤੁਰੰਗਰਿ ਧ੍ਵਨਨੀ' (ਘੋੜੇ ਦੇ ਵੈਰੀ ਸ਼ੇਰ ਦੀ ਆਵਾਜ਼ ਵਾਲੀ ਸੈਨਾ) ਕਹਿ ਕੇ ਫਿਰ 'ਰਿਪੁ' ਪਦ ਜੋੜੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਪ੍ਰਬੀਨ ॥੬੦੯॥

(ਇਹ) ਤੁਪਕ ਦਾ ਨਾਮ ਬਣ ਜਾਂਦਾ ਹੈ। ਪ੍ਰਬੀਨੋ ਸਮਝ ਲਵੋ ॥੬੦੯॥

ਘੋਰਾਤਕਨੀ ਆਦਿ ਕਹਿ ਰਿਪੁ ਪਦ ਅੰਤਿ ਉਚਾਰ ॥

ਪਹਿਲਾਂ 'ਘੋਰਾਂਤਕਨੀ' (ਘੋੜੇ ਦਾ ਅੰਤ ਕਰਨ ਵਾਲੀ ਸ਼ੇਰਨੀ) ਕਹਿ ਕੇ 'ਰਿਪੁ' ਪਦ ਅੰਤ ਉਤੇ ਜੋੜੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਮਤਿ੧ ਸੁ ਧਾਰ ॥੬੧੦॥

(ਇਹ) ਤੁਪਕ ਦਾ ਨਾਮ ਬਣ ਜਾਂਦਾ ਹੈ। ਸਿਆਣਿਓ! ਸਮਝ ਲਵੋ ॥੬੧੦॥

ਬਾਜਾਤਕਨੀ ਆਦਿ ਕਹਿ ਰਿਪੁ ਅਰਿ ਅੰਤਿ ਉਚਾਰ ॥

ਪਹਿਲਾ 'ਬਾਜਾਂਤਕਨੀ' (ਘੋੜੇ ਦਾ ਅੰਤ ਕਰਨ ਵਾਲੀ) ਕਹਿ ਕੇ (ਫਿਰ) ਅੰਤ ਤੇ 'ਰਿਪੁ ਅਰਿ' ਪਦ ਜੋੜੋ।

ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਨਿਰਧਾਰ ॥੬੧੧॥

(ਇਹ) ਤੁਪਕ ਦਾ ਨਾਮ ਹੋ ਜਾਂਦਾ ਹੈ। ਚਤੁਰ ਲੋਗੋ! ਚੰਗੀ ਤਰ੍ਹਾਂ ਸਮਝ ਲਵੋ ॥੬੧੧॥

ਬਾਹਨਾਤਕੀ ਆਦਿ ਕਹਿ ਪੁਨਿ ਰਿਪੁ ਨਾਦਨਿ ਭਾਖੁ ॥

ਪਹਿਲਾਂ 'ਬਾਹਨਾਂਤਕੀ' (ਵਾਹਨਾਂ ਦਾ ਅੰਤ ਕਰਨ ਵਾਲੀ) ਕਹਿ ਕੇ, ਫਿਰ 'ਰਿਪੁ ਨਾਦਨਿ' ਕਥਨ ਕਰੋ।

ਨਾਮ ਤੁਪਕ ਕੇ ਹੋਤ ਹੈ ਚੀਨਿ ਚਤੁਰ ਚਿਤ ਰਾਖੁ ॥੬੧੨॥

(ਇਹ) ਤੁਪਕ ਦਾ ਨਾਮ ਬਣਦਾ ਹੈ। ਸਮਝਦਾਰੋ! ਚਿਤ ਵਿਚ ਰਖ ਲਵੋ ॥੬੧੨॥

ਸਰਜਜ ਅਰਿ ਧ੍ਵਨਨੀ ਉਚਰਿ ਰਿਪੁ ਪਦ ਬਹੁਰਿ ਬਖਾਨ ॥

ਪਹਿਲਾਂ 'ਸੂਰਜਜ ਅਰਿ ਧ੍ਵਨਨੀ' (ਘੋੜੇ ਦੇ ਵੈਰੀ ਦੀ ਧੁਨੀ ਕਰਨ ਵਾਲੀ) ਕਹਿ ਕੇ ਮਗਰੋਂ 'ਰਿਪੁ' ਪਦ ਦਾ ਕਥਨ ਕਰੋ।

ਨਾਮ ਤੁਪਕ ਕੇ ਹੋਤ ਹੈ ਚੀਨ ਲੇਹੁ ਮਤਿਵਾਨ ॥੬੧੩॥

(ਇਹ) ਤੁਪਕ ਦਾ ਨਾਮ ਬਣਦਾ ਹੈ। ਬੁੱਧੀਮਾਨੋ! ਸੋਚ ਲਵੋ ॥੬੧੩॥

ਬਾਜ ਅਰਿ ਧ੍ਵਨਨੀ ਆਦਿ ਕਹਿ ਅੰਤ੍ਯਾਤਕ ਪਦ ਦੀਨ ॥

ਪਹਿਲਾਂ 'ਬਾਜ ਅਰਿ ਧ੍ਵਨਨੀ' (ਘੋੜੇ ਦੇ ਦੁਸ਼ਮਣ ਸ਼ੇਰ ਦੀ ਧੁਨੀ ਕਰਨ ਵਾਲੀ) ਕਹਿ ਕੇ ਫਿਰ ਅੰਤ ਤੇ 'ਅੰਤਕ' ਪਦ ਜੋੜੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਪ੍ਰਬੀਨ ॥੬੧੪॥

(ਇਹ) ਤੁਪਕ ਦਾ ਨਾਮ ਹੋ ਜਾਂਦਾ ਹੈ। ਸਮਝਦਾਰੋ! ਵਿਚਾਰ ਲਵੋ ॥੬੧੪॥

ਸਿੰਧੁਰਰਿ ਪ੍ਰਥਮ ਉਚਾਰਿ ਕੈ ਰਿਪੁ ਪਦ ਅੰਤਿ ਉਚਾਰ ॥

ਪਹਿਲਾਂ 'ਸਿੰਧੁਰਰਿ' (ਹਾਥੀ ਦਾ ਵੈਰੀ ਸ਼ੇਰ) ਸ਼ਬਦ ਕਹਿ ਕੇ, ਅੰਤ ਉਤੇ 'ਰਿਪੁ' ਦਾ ਉਚਾਰਨ ਕਰੋ।

ਨਾਮ ਤੁਪਕ ਕੇ ਹੋਤ ਹੈ ਚੀਨਿ ਚਤੁਰ ਨਿਰਧਾਰ ॥੬੧੫॥

(ਇਹ) ਤੁਪਕ ਦਾ ਨਾਮ ਬਣਦਾ ਹੈ। ਚਤੁਰੋ! ਨਿਸਚੈ ਕਰ ਲਵੋ ॥੬੧੫॥

ਬਾਹਨਿ ਨਾਦਿਨ ਆਦਿ ਕਹਿ ਰਿਪੁ ਪਦ ਅੰਤਿ ਉਚਾਰ ॥

ਪਹਿਲਾਂ 'ਬਾਹਨਿ ਨਾਦਨਿ' ਕਹਿ ਕੇ, ਫਿਰ 'ਰਿਪੁ' ਸ਼ਬਦ ਕਹੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਘਰ ਸੁ ਧਾਰਿ ॥੬੧੬॥

(ਇਹ) ਤੁਪਕ ਦਾ ਨਾਮ ਬਣਦਾ ਹੈ। ਸੂਝਵਾਨ ਵਿਚਾਰ ਕਰ ਲੈਣ ॥੬੧੬॥

ਤੁਰੰਗਰਿ ਆਦਿ ਬਖਾਨਿ ਕੈ ਧ੍ਵਨਨੀ ਬਹੁਰਿ ਉਚਾਰ ॥

ਪਹਿਲਾਂ 'ਤੁਰੰਗਰਿ' (ਘੋੜੇ ਦਾ ਵੈਰੀ ਸ਼ੇਰ) ਕਹਿ ਕੇ ਫਿਰ 'ਧ੍ਵਨਨੀ' ਸ਼ਬਦ ਉਚਾਰਨ ਕਰੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਕਬਿ ਸੁ ਧਾਰਿ ॥੬੧੭॥

(ਇਹ) ਤੁਪਕ ਦਾ ਨਾਮ ਬਣੇਗਾ। ਕਵੀ ਜਨੋ! ਸੁਧਾਰ ਲਵੋ ॥੬੧੭॥

ਅਰਬਯਰਿ ਆਦਿ ਉਚਾਰਿ ਕੈ ਰਿਪੁ ਅਰਿ ਬਹੁਰਿ ਉਚਾਰਿ ॥

ਪਹਿਲਾਂ 'ਅਰਬਯਰਿ' (ਅਰਬੀ ਘੋੜੇ ਦਾ ਵੈਰੀ ਸ਼ੇਰ) ਸ਼ਬਦ ਕਹਿ ਕੇ ਫਿਰ 'ਰਿਪੁ ਅਰਿ' ਦਾ ਉਚਾਰਨ ਕਰੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਕਬਿ ਸਵਾਰਿ ॥੬੧੮॥

(ਇਹ) ਤੁਪਕ ਦਾ ਨਾਮ ਹੋਵੇਗਾ। ਕਵੀ ਲੋਗ ਵਿਚਾਰ ਲੈਣ ॥੬੧੮॥

ਤੁਰੰਗਰਿ ਧ੍ਵਨਨੀ ਆਦਿ ਕਹਿ ਰਿਪੁ ਅਰਿ ਪੁਨਿ ਪਦ ਦੇਹੁ ॥

ਪਹਿਲਾਂ 'ਤੁਰੰਗਰਿ ਧ੍ਵਨਨੀ' ਕਹਿ ਕੇ, ਫਿਰ 'ਰਿਪੁ ਅਰਿ' ਪਦ ਜੋੜੋ।

ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਚਿਤਿ ਲੇਹੁ ॥੬੧੯॥

(ਇਹ) ਤੁਪਕ ਦਾ ਨਾਮ ਬਣ ਜਾਏਗਾ। ਸਮਝਦਾਰੋ! ਵਿਚਾਰ ਲਵੋ ॥੬੧੯॥

ਕਿੰਕਨ ਅਰਿ ਧ੍ਵਨਨੀ ਉਚਰਿ ਰਿਪੁ ਪਦ ਅੰਤਿ ਉਚਾਰ ॥

(ਪਹਿਲਾਂ) 'ਕਿੰਕਨ ਅਰਿ ਧ੍ਵਨਨੀ' (ਘੋੜੇ ਦੇ ਵੈਰੀ ਸ਼ੇਰ ਦੀ ਧੁਨੀ ਵਾਲੀ) ਉਚਾਰ ਕੇ ਫਿਰ 'ਰਿਪੁ' ਪਦ ਉਚਾਰੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਕਬਿ ਬਿਚਾਰ ॥੬੨੦॥

(ਇਹ) ਨਾਮ ਤੁਪਕ ਦਾ ਹੋ ਜਾਏਗਾ। ਕਵੀ ਜਨੋ! ਵਿਚਾਰ ਲਵੋ ॥੬੨੦॥

ਘੁਰਅਰਿ ਨਾਦਨਿ ਆਦਿ ਕਹਿ ਰਿਪੁ ਅਰਿ ਅੰਤਿ ਉਚਾਰ ॥

ਪਹਿਲਾਂ 'ਘੁਰਅਰਿ ਨਾਦਨਿ' (ਘੋੜੇ ਦੇ ਵੈਰੀ ਸ਼ੇਰ ਦੀ ਧੁਨੀ ਕਰਨ ਵਾਲੀ) ਕਹਿ ਕੇ ਫਿਰ 'ਰਿਪੁ ਅਰਿ' ਸ਼ਬਦ ਅੰਤ ਉਤੇ ਕਥਨ ਕਰੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਮਤਿ ਸੁ ਧਾਰ ॥੬੨੧॥

(ਇਹ) ਤੁਪਕ ਦਾ ਨਾਮ ਹੋ ਜਾਏਗਾ। ਸੂਝਵਾਨ ਮਨ ਵਿਚ ਸੋਚ ਲੈਣ ॥੬੨੧॥


Flag Counter