ਸ਼੍ਰੀ ਦਸਮ ਗ੍ਰੰਥ

ਅੰਗ - 736


ਨਾਮ ਸਕਲ ਸ੍ਰੀ ਪਾਸਿ ਕੇ ਚੀਨ ਚਤੁਰ ਚਿਤਿ ਰਾਖੁ ॥੪੦੭॥

(ਇਹ) ਸਾਰੇ ਨਾਮ ਪਾਸ ਦੇ ਹੋ ਜਾਣਗੇ, ਸੂਝਵਾਨ ਚਿਤ ਵਿਚ ਧਾਰ ਲੈਣ ॥੪੦੭॥

ਤਨ ਰਿਪੁ ਪ੍ਰਿਥਮ ਬਖਾਨਿ ਕੈ ਅੰਤ੍ਯਾਤਕ ਕੈ ਦੀਨ ॥

ਪਹਿਲਾ 'ਤਨ ਰਿਪੁ' (ਸ਼ਬਦ) ਕਹਿ ਕੇ (ਫਿਰ) ਅੰਤ ਉਤੇ 'ਅੰਤਕ' ਸ਼ਬਦ ਜੋੜੋ।

ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ ਚੀਨ ॥੪੦੮॥

(ਇਹ) ਪਾਸ ਦੇ ਨਾਮ ਬਣ ਜਾਣਗੇ। ਸੂਝਵਾਨ ਵਿਚਾਰ ਲੈਣ ॥੪੦੮॥

ਅਸੁ ਅਰਿ ਆਦਿ ਬਖਾਨਿ ਕੈ ਅੰਤ੍ਯਾਤਕ ਕਹੁ ਭਾਖੁ ॥

ਪਹਿਲਾਂ 'ਅਸੁ' 'ਅਰਿ' (ਪ੍ਰਾਣ ਦਾ ਵੈਰੀ) ਸ਼ਬਦ ਕਹਿ ਕੇ ਅੰਤ ਵਿਚ 'ਅੰਤਕ' ਸ਼ਬਦ ਕਥਨ ਕਰੋ।

ਨਾਮ ਪਾਸਿ ਕੇ ਹੋਤ ਹੈ ਚੀਨਿ ਚਤੁਰ ਚਿਤਿ ਰਾਖੁ ॥੪੦੯॥

(ਇਹ) ਪਾਸ ਦੇ ਨਾਮ ਬਣ ਜਾਣਗੇ। ਚਤੁਰ ਲੋਗ ਚਿਤ ਵਿਚ ਧਾਰਨ ਕਰ ਲੈਣ ॥੪੦੯॥

ਦਲਹਾ ਪ੍ਰਿਥਮ ਬਖਾਨਿ ਕੈ ਅੰਤ੍ਯਾਤਕ ਕੌ ਦੇਹੁ ॥

ਪਹਿਲਾਂ 'ਦਲਹਾ' (ਸੈਨਾ ਦਾ ਘਾਤਕ) ਕਹਿ ਕੇ, (ਫਿਰ) ਅੰਤ ਉਤੇ 'ਅੰਤਕ' ਸ਼ਬਦ ਰਖੋ।

ਨਾਮ ਪਾਸਿ ਕੇ ਹੋਤ ਹੈ ਚੀਨ ਚਤੁਰ ਚਿਤਿ ਲੇਹੁ ॥੪੧੦॥

(ਇਹ) ਪਾਸ ਦੇ ਨਾਮ ਬਣਦੇ ਹਨ। ਸੂਝਵਾਨ ਚਿਤ ਵਿਚ ਰਖ ਲੈਣ ॥੪੧੦॥

ਪ੍ਰਿਤਨਾਤਕ ਪਦ ਪ੍ਰਿਥਮ ਕਹਿ ਅੰਤ੍ਯਾਤਕ ਕੈ ਦੀਨ ॥

ਪਹਿਲਾਂ 'ਪ੍ਰਿਤਨਾਂਤਕ' (ਸੈਨਾ ਦਾ ਨਾਸ ਕਰਨ ਵਾਲਾ) ਸ਼ਬਦ ਕਹਿ ਕੇ, ਅੰਤ ਉਤੇ 'ਅੰਤਕ' ਸ਼ਬਦ ਕਥਨ ਕਰੋ।

ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ ਚੀਨ ॥੪੧੧॥

(ਇਹ) ਪਾਸ ਦਾ ਨਾਮ ਹੈ। ਚਤੁਰ ਲੋਗ ਸਮਝ ਲੈਣ ॥੪੧੧॥

ਧੁਜਨੀ ਅਰਿ ਪਦ ਪ੍ਰਿਥਮ ਕਹਿ ਅੰਤ੍ਰਯਾਤਕਹਿ ਉਚਾਰਿ ॥

ਪਹਿਲਾਂ 'ਧੁਜਨੀ ਅਰਿ' (ਸੈਨਾ ਦਾ ਵੈਰੀ) ਕਹਿ ਕੇ ਅੰਤ ਵਿਚ 'ਅੰਤਕ' ਪਦ ਜੋੜੋ।

ਨਾਮ ਪਾਸਿ ਕੇ ਹੋਤ ਹੈ ਲੀਜਹੁ ਸੁਕਬਿ ਸੁਧਾਰਿ ॥੪੧੨॥

(ਇਹ) ਪਾਸ ਦਾ ਨਾਮ ਹੈ। ਕਵੀ ਜਨ ਵਿਚਾਰ ਲੈਣ ॥੪੧੨॥

ਆਦਿ ਬਾਹਨੀ ਸਬਦ ਕਹਿ ਰਿਪੁ ਅਰਿ ਸਬਦ ਬਖਾਨ ॥

ਪਹਿਲਾਂ 'ਬਾਹਨੀ' (ਸੈਨਾ) ਸ਼ਬਦ ਕਹਿ ਕੇ, (ਫਿਰ) 'ਰਿਪੁ' ਅਤੇ 'ਅਰਿ' ਸ਼ਬਦ ਕਥਨ ਕਰੋ।

ਨਾਮ ਪਾਸਿ ਕੇ ਹੋਤ ਹੈ ਚੀਨ ਲੇਹੁ ਮਤਿਵਾਨ ॥੪੧੩॥

(ਇਹ) ਪਾਸ ਦਾ ਨਾਮ ਬਣ ਜਾਏਗਾ। ਬੁੱਧੀਮਾਨੋ! ਵਿਚਾਰ ਕਰ ਲਵੋ ॥੪੧੩॥

ਬਾਹਨਿ ਆਦਿ ਬਖਾਨਿ ਕੈ ਰਿਪੁ ਅਰਿ ਬਹੁਰਿ ਬਖਾਨ ॥

ਪਹਿਲਾਂ 'ਬਾਹਨਿ' ਸ਼ਬਦ ਕਹਿ ਕੇ, ਫਿਰ 'ਰਿਪੁ ਅਰਿ' ਸ਼ਬਦ ਕਥਨ ਕਰੋ।

ਨਾਮ ਪਾਸਿ ਕੇ ਹੋਤ ਹੈ ਚੀਨ ਲੇਹੁ ਬੁਧਿਵਾਨ ॥੪੧੪॥

(ਇਹ) ਪਾਸ ਦਾ ਨਾਮ ਹੈ। ਸੂਝਵਾਨ ਵਿਚਾਰ ਲੈਣ ॥੪੧੪॥

ਸੈਨਾ ਆਦਿ ਉਚਾਰਿ ਕੈ ਰਿਪੁ ਅਰਿ ਬਹੁਰਿ ਬਖਾਨਿ ॥

ਪਹਿਲਾਂ 'ਸੈਨਾ' ਸ਼ਬਦ ਉਚਾਰ ਕੇ, ਫਿਰ 'ਰਿਪੁ ਅਰਿ' ਸ਼ਬਦ ਕਥਨ ਕਰੋ।

ਨਾਮ ਪਾਸਿ ਕੇ ਹੋਤ ਹੈ ਲੀਜਹੁ ਚਤੁਰ ਪਛਾਨ ॥੪੧੫॥

(ਇਹ) ਪਾਸ ਦਾ ਨਾਮ ਹੈ। ਸੂਝਵਾਨ ਵਿਚਾਰ ਲੈਣ ॥੪੧੫॥

ਹਯਨੀ ਆਦਿ ਬਖਾਨਿ ਕੈ ਅੰਤ੍ਰਯੰਤਕ ਕੈ ਦੀਨ ॥

'ਹਯਨੀ' (ਘੋੜ ਸਵਾਰ ਸੈਨਾ) ਪਹਿਲਾ ਕਹਿ ਕੇ, ਅੰਤ ਉਤੇ 'ਅੰਤਕ' ਸ਼ਬਦ ਜੋੜੋ।

ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ ਚੀਨ ॥੪੧੬॥

(ਇਹ) ਪਾਸ ਦਾ ਨਾਮ ਹੈ। ਵਿਚਾਰਵਾਨ ਜਾਣ ਲੈਣ ॥੪੧੬॥

ਗੈਨੀ ਆਦਿ ਬਖਾਨਿ ਕੈ ਅੰਤ੍ਰਯੰਤਕ ਅਰਿ ਦੇਹੁ ॥

ਪਹਿਲਾਂ 'ਗੈਨੀ' (ਹਾਥੀ ਉਤੇ ਸਵਾਰ ਸੈਨਾ) (ਫਿਰ) ਅੰਤ ਉਤੇ 'ਅੰਤਕ ਅਰਿ' ਸ਼ਬਦ ਜੋੜੋ।

ਨਾਮ ਪਾਸਿ ਕੇ ਹੋਤ ਹੈ ਚੀਨ ਚਤੁਰ ਚਿਤ ਲੇਹੁ ॥੪੧੭॥

(ਇਹ) ਪਾਸ ਦਾ ਨਾਮ ਬਣਦਾ ਹੈ। ਚਤੁਰ ਲੋਗ ਵਿਚਾਰ ਕਰ ਲੈਣ ॥੪੧੭॥

ਪਤਿਨੀ ਆਦਿ ਬਖਾਨਿ ਕੈ ਅਰਿ ਪਦ ਬਹੁਰਿ ਉਚਾਰਿ ॥

ਪਹਿਲਾਂ 'ਪਤਿਨੀ' (ਪੈਦਲ ਸੈਨਾ) ਸ਼ਬਦ ਕਹਿ ਕੇ ਫਿਰ 'ਅਰਿ' ਪਦ ਜੋੜੋ।

ਨਾਮ ਪਾਸਿ ਕੇ ਹੋਤ ਹੈ ਜਾਨ ਲੇਹੁ ਨਿਰਧਾਰ ॥੪੧੮॥

(ਇਹ) ਪਾਸ ਦਾ ਨਾਮ ਬਣਦਾ ਹੈ। ਇਸ ਨੂੰ ਮਨ ਵਿਚ ਨਿਸਚਾ ਕਰ ਲਵੋ ॥੪੧੮॥

ਰਥਨੀ ਆਦਿ ਬਖਾਨਿ ਕੈ ਰਿਪੁ ਅਰਿ ਅੰਤਿ ਉਚਾਰੁ ॥

ਪਹਿਲਾਂ 'ਰਥਨੀ' ਸ਼ਬਦ ਕਥਨ ਕਰ ਕੇ, ਅੰਤ ਉਤੇ 'ਰਿਪੁ ਅਰਿ' ਸ਼ਬਦ ਜੋੜੋ।