ਸ਼੍ਰੀ ਦਸਮ ਗ੍ਰੰਥ

ਅੰਗ - 1012


ਪ੍ਰਥਮ ਕਥਾ ਤਾ ਸੋ ਯੌ ਕਹੀ ॥

ਪਹਿਲਾਂ ਇਸ ਤਰ੍ਹਾਂ ਕਥਾ ਉਸ ਨੂੰ ਕਹੀ

ਖਾਟ ਡਾਰਿ ਪਤਿ ਸੌ ਸ੍ਵੈ ਰਹੀ ॥

ਅਤੇ ਫਿਰ ਮੰਜੀ ਵਿਛਾ ਕੇ ਪਤੀ ਨਾਲ ਸੌਂ ਗਈ।

ਜਬ ਸੋਯੋ ਤਾ ਕੌ ਲਖਿ ਪਾਯੋ ॥

ਜਦ ਉਸ ਨੂੰ ਸੁਤਾ ਵੇਖਿਆ

ਦ੍ਰਿੜ ਰਸਰਨ ਕੇ ਸਾਥ ਬੰਧਾਯੋ ॥੮॥

ਤਾਂ ਰਸਿਆਂ ਨਾਲ ਚੰਗੀ ਤਰ੍ਹਾਂ ਬੰਨ੍ਹ ਦਿੱਤਾ ॥੮॥

ਜਿਵਰਨ ਸਾਥ ਬਾਧਿ ਤਿਹ ਗਈ ॥

ਉਸ ਨੂੰ (ਉਸ ਨੇ) ਰਸਿਆਂ ਨਾਲ ਬੰਨ੍ਹ ਦਿੱਤਾ।

ਸੋਇ ਰਹਿਯੋ ਜੜ ਸੁਧਿ ਨ ਲਈ ॥

(ਉਹ) ਮੂਰਖ ਸੁੱਤਾ ਰਿਹਾ, (ਕੋਈ) ਜਾਗ ਨਾ ਆਈ।

ਖਾਟ ਤਰੇ ਇਹ ਭਾਤਿ ਕਰੋ ਹੈ ॥

ਮੰਜੀ ਹੇਠਾਂ ਇਸ ਤਰ੍ਹਾਂ ਕੀਤਾ ਹੈ,

ਜਾਨੁਕ ਮ੍ਰਿਤਕ ਸਿਰ੍ਰਹੀ ਪੈ ਸੋਹੈ ॥੯॥

ਮਾਨੋ ਲੋਥ ਅਰਥੀ ਉਤੇ ਪਈ ਹੋਵੇ ॥੯॥

ਦੋਹਰਾ ॥

ਦੋਹਰਾ:

ਖਾਟ ਸਾਥ ਦ੍ਰਿੜ ਬਾਧਿ ਕੈ ਔਧ ਦਿਯੋ ਉਲਟਾਇ ॥

ਮੰਜੀ ਨਾਲ ਪਕੀ ਤਰ੍ਹਾਂ ਬੰਨ੍ਹ ਕੇ, ਫਿਰ ਉਸ ਨੂੰ ਉਲਟਾ ਦਿੱਤਾ।

ਚੜਿ ਬੈਠੀ ਤਾ ਪਰ ਤੁਰਤੁ ਜਾਰ ਸੰਗਿ ਲਪਟਾਇ ॥੧੦॥

ਯਾਰ ਨਾਲ ਲਿਪਟ ਕੇ ਉਸ ਉਤੇ ਤੁਰਤ ਚੜ੍ਹ ਬੈਠੀ ॥੧੦॥

ਅੜਿਲ ॥

ਅੜਿਲ:

ਭਾਤਿ ਭਾਤਿ ਤਿਹ ਤ੍ਰਿਯ ਕੌ ਜਾਰ ਬਜਾਇ ਕੈ ॥

ਕਈ ਤਰ੍ਹਾਂ ਨਾਲ ਉਸ ਇਸਤਰੀ ਨੂੰ ਯਾਰ ਨੇ ਵਜਾਇਆ (ਅਰਥਾਤ ਪ੍ਰੇਮ ਕ੍ਰੀੜਾ ਕੀਤੀ)।

ਭਾਤਿ ਭਾਤਿ ਕੇ ਆਸਨ ਲਏ ਬਨਾਇ ਕੈ ॥

ਭਾਂਤ ਭਾਂਤ ਦੇ ਆਸਣ ਚੰਗੀ ਤਰ੍ਹਾਂ ਲਏ।

ਚੁੰਬਨ ਆਲਿੰਗਨ ਲੀਨੇ ਰੁਚਿ ਮਾਨਿ ਕੈ ॥

ਆਪਣੀ ਇੱਛਾ ਅਨੁਸਾਰ ਚੁੰਬਨ ਅਤੇ ਅਲਿੰਗਨ ਕੀਤੇ।

ਹੋ ਤਰ ਡਾਰਿਯੋ ਜੜ ਰਹਿਯੋ ਮੋਨ ਮੁਖਿ ਠਾਨਿ ਕੈ ॥੧੧॥

(ਆਪਣੇ ਪਤੀ ਨੂੰ) ਹੇਠਾਂ ਸੁਟ ਲਿਆ ਅਤੇ ਉਸ ਮੂਰਖ ਨੇ ਦੜ ਵੱਟੀ ਰਖਿਆ ॥੧੧॥

ਚੌਪਈ ॥

ਚੌਪਈ:

ਹਾਹਿ ਹਾਇ ਤਰ ਪਰਿਯੋ ਉਚਾਰੈ ॥

ਮੰਜੀ ਹੇਠਾਂ ਪਿਆ ਹਾਇ ਹਾਇ ਕਰਦਾ ਕਹਿਣ ਲਗਾ,

ਕਹਾ ਕਰਿਯੋ ਤੈ ਪੀਰ ਹਮਾਰੈ ॥

ਹੇ ਮੇਰੇ ਪੀਰ! ਤੁਸੀਂ ਕੀ ਕਰ ਰਹੇ ਹੋ।

ਤੁਮੈ ਤ੍ਯਾਗ ਮੈ ਅਨਤ ਨ ਧਾਯੋ ॥

(ਅਗੋਂ ਪੀਰ ਨੇ ਕਿਹਾ) ਮੈਂ ਤੈਨੂੰ ਛਡ ਕੇ ਹੋਰ ਕਿਤੇ ਨਹੀਂ ਜਾਵਾਂਗਾ।

ਜੈਸੋ ਕਿਯੋ ਤੈਸੋ ਫਲ ਪਾਯੋ ॥੧੨॥

ਜਿਹੋ ਜਿਹਾ (ਤੂੰ) ਕੀਤਾ ਹੈ, ਓਹੋ ਜਿਹਾ ਫਲ ਪਾਇਆ ਹੈ ॥੧੨॥

ਅੜਿਲ ॥

ਅੜਿਲ:

ਅਬ ਮੋਰੋ ਅਪਰਾਧ ਛਿਮਾਪਨ ਕੀਜਿਯੈ ॥

(ਰਾਜੇ ਨੇ ਕਿਹਾ) ਹੁਣ ਮੇਰਾ ਅਪਰਾਧ ਖਿਮਾ ਕਰ ਦਿਓ।

ਕਛੂ ਚੂਕ ਜੋ ਭਈ ਛਿਮਾ ਕਰਿ ਲੀਜਿਯੈ ॥

ਜੋ ਕੋਈ ਭੁਲ ਹੋ ਗਈ ਹੈ, ਉਸ ਨੂੰ ਮਾਫ਼ ਕਰ ਦਿਓ।

ਤੋਹਿ ਤ੍ਯਾਗਿ ਕਰਿ ਅਨਤ ਨ ਕਿਤਹੂੰ ਜਾਇਹੌ ॥

(ਪੀਰ ਨੇ ਕਿਹਾ) ਮੈਂ ਤੈਨੂੰ ਤਿਆਗ ਕੇ ਕਿਤੇ ਨਹੀਂ ਜਾਵਾਂਗਾ।

ਹੋ ਪੀਰ ਤੁਹਾਰੇ ਸਾਲ ਸਾਲ ਮੈ ਆਇਹੌ ॥੧੩॥

(ਰਾਜੇ ਨੇ ਕਿਹਾ) ਹੇ ਪੀਰ ਜੀ! ਮੈਂ ਵਰ੍ਹੇ ਦੇ ਵਰ੍ਹੇ ਤੁਹਾਡੇ ਪਾਸ ਆਵਾਂਗਾ ॥੧੩॥

ਚੌਪਈ ॥

ਚੌਪਈ:

ਜਾਰ ਭੋਗ ਦ੍ਰਿੜ ਜਬ ਕਰਿ ਲਯੋ ॥

ਯਾਰ ਨੇ ਜਦ ਚੰਗੀ ਤਰ੍ਹਾਂ ਭੋਗ ਕਰ ਲਿਆ।

ਨ੍ਰਿਪ ਕੌ ਛੋਰਿ ਤਰੇ ਤੇ ਦਯੋ ॥

ਤਾਂ ਰਾਜੇ ਨੂੰ ਹੇਠੋਂ ਛਡ ਦਿੱਤਾ।

ਪ੍ਰਥਮ ਮੀਤ ਨਿਜੁ ਤ੍ਰਿਯ ਨੈ ਟਾਰਿਯੋ ॥

ਪਹਿਲਾਂ ਇਸਤਰੀ ਨੇ ਆਪਣੇ ਮਿਤਰ ਨੂੰ ਭੇਜਿਆ।

ਬਹੁਰਿ ਆਨਿ ਕੈ ਰਾਵ ਉਠਾਰਿਯੋ ॥੧੪॥

ਫਿਰ ਆ ਕੇ ਰਾਜੇ ਨੂੰ ਉਠਾਇਆ ॥੧੪॥

ਮੂਰਖ ਕਛੂ ਭੇਵ ਨਹਿ ਪਾਯੋ ॥

(ਉਸ) ਮੂਰਖ ਰਾਜੇ ਨੇ ਕੁਝ ਵੀ ਭੇਦ ਨਾ ਸਮਝਿਆ।

ਜਾਨਿਯੋ ਮੋਹਿ ਪੀਰ ਪਟਕਾਯੋ ॥

(ਉਸ ਨੇ ਸਮਝਿਆ ਕਿ) ਮੈਨੂੰ ਪੀਰ ਨੇ ਪਟਕਾਇਆ ਹੈ।

ਬੰਧਨ ਛੂਟੇ ਸੁ ਥਾਨ ਸਵਾਰਿਯੋ ॥

ਬੰਧਨ ਤੋਂ ਛੁਟਣ ਤੇ (ਉਸ ਨੇ ਪੀਰ ਦੇ) ਥਾਨ ਨੂੰ ਸੰਵਾਰਿਆ।

ਤ੍ਰਿਯ ਕੌ ਚਰਿਤ ਨ ਜਿਯ ਮੈ ਧਾਰਿਯੋ ॥੧੫॥

ਇਸਤਰੀ ਦੇ ਚਰਿਤ੍ਰ ਨੂੰ ਮਨ ਵਿਚ ਨਾ ਸਮਝ ਸਕਿਆ ॥੧੫॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਉਨਤਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੩੯॥੨੭੮੩॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੩੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੩੯॥੨੭੮੩॥ ਚਲਦਾ॥

ਦੋਹਰਾ ॥

ਦੋਹਰਾ:

ਹਿਜਲੀ ਬੰਦਰ ਕੋ ਰਹੈ ਬਾਨੀ ਰਾਇ ਨਰੇਸ ॥

ਹਿਜਲੀ ਬੰਦਰ ਵਿਚ ਬਾਨੀ ਰਾਇ ਨਾਂ ਦਾ ਰਾਜਾ ਰਹਿੰਦਾ ਸੀ।

ਮੇਘਮਤੀ ਰਾਨੀ ਤਹਾ ਰਤਿ ਕੇ ਰਹਤ ਸੁਬੇਸ ॥੧॥

(ਉਸ ਦੀ) ਮੇਘਮਤੀ ਨਾਂ ਦੀ ਰਾਣੀ ਰਤੀ ਦੇ ਸਰੂਪ ਵਰਗੀ ਸੀ ॥੧॥

ਮਜਲਿਸਿ ਰਾਇ ਬਿਲੋਕਿ ਕੈ ਰੀਝਿ ਰਹੀ ਤ੍ਰਿਯ ਸੋਇ ॥

ਉਹ ਇਸਤਰੀ ਮਜਲਿਸ ਰਾਇ ਨੂੰ ਵੇਖ ਕੇ ਮੋਹਿਤ ਹੋ ਗਈ।

ਬੋਲਿ ਭੋਗ ਤਾ ਸੌ ਕਿਯੋ ਰਘੁਪਤਿ ਕਰੈ ਸੁ ਹੋਇ ॥੨॥

(ਉਸ ਨੂੰ) ਬੁਲਾ ਕੇ ਉਸ ਨਾਲ ਭੋਗ ਕੀਤਾ। (ਅਗੋਂ) ਜੋ ਭਗਵਾਨ ਕਰੇਗਾ, ਉਹੀ ਹੋਵੇਗਾ ॥੨॥

ਚੌਪਈ ॥

ਚੌਪਈ:

ਬਾਨੀ ਰਾਇ ਜਬ ਯੌ ਸੁਨਿ ਪਾਯੋ ॥

ਜਦ ਬਾਨੀ ਰਾਇ ਨੇ ਇਹ ਗੱਲ ਸੁਣੀ

ਕੋਊ ਜਾਰ ਹਮਾਰੇ ਆਯੋ ॥

ਕਿ ਕੋਈ ਯਾਰ ਸਾਡੇ (ਮਹੱਲ ਵਿਚ) ਆਇਆ ਹੈ।

ਦੋਊ ਬਾਧਿ ਭੁਜਾ ਇਹ ਲੈਹੌ ॥

(ਤਾਂ ਉਸ ਨੇ ਸੋਚਿਆ ਕਿ) ਇਸ ਦੀਆਂ ਦੋਵੇਂ ਬਾਂਹਵਾਂ ਬੰਨ੍ਹ ਲਵਾਂਗਾ

ਗਹਰੀ ਨਦੀ ਬੀਚ ਬੁਰਵੈਹੌ ॥੩॥

ਅਤੇ ਡੂੰਘੀ ਨਦੀ ਵਿਚ ਡੁਬਵਾਵਾਂਗਾ ॥੩॥

ਰਾਨੀ ਬਾਤ ਜਬੈ ਸੁਨ ਪਾਈ ॥

ਜਦ ਰਾਣੀ ਨੂੰ ਇਸ ਗੱਲ ਦਾ ਪਤਾ ਲਗਾ

ਏਕ ਗੋਹ ਕੌ ਲਯੋ ਮੰਗਾਈ ॥

ਤਾਂ ਇਕ ਗੋਹ ਨੂੰ ਮੰਗਵਾ ਲਿਆ।


Flag Counter