ਚੌਪਈ:
ਤਦ ਰਾਜੇ ਨੇ ਕਮਲ ਫੁਲ ਤੁੜਵਾ ਕੇ ਮੰਗਵਾਏ
ਅਤੇ ਵਿਛੌਣੇ ਵਾਂਗ ਵਿਛਵਾ ਦਿੱਤੇ।
ਉਸ ਉਤੇ ਸਾਰੀਆਂ ਸਖੀਆਂ ਬਿਠਾ ਦਿੱਤੀਆਂ
ਤਰ੍ਹਾਂ ਤਰ੍ਹਾਂ ਦੇ ਸ਼ਿੰਗਾਰ ਕਰਵਾ ਕੇ ॥੫॥
(ਤਾਂ ਉਸ ਨੇ) ਮਾਧਵਾਨਲ ਨੂੰ ਬੁਲਵਾ ਲਿਆ
ਅਤੇ ਉਸ ਨੂੰ ਸਭਾ ਵਿਚ ਬਿਠਾਇਆ।
ਤਦ ਬ੍ਰਾਹਮਣ (ਮਾਧਵਾਨਲ) ਨੇ ਰੀਝ ਕੇ ਬੰਸਰੀ ਵਜਾਈ,
ਜੋ ਸਾਰੀਆਂ ਇਸਤਰੀਆਂ ਦੇ ਮਨ ਨੂੰ ਚੰਗੀ ਲਗੀ ॥੬॥
ਦੋਹਰਾ:
ਕੰਨਾਂ ਨਾਲ ਉਸ ਧੁਨ ਨੂੰ ਸੁਣ ਕੇ ਸਾਰੀਆਂ ਇਸਤਰੀਆ ਮੋਹਿਤ ਹੋ ਗਈਆਂ।
ਸਾਰੀਆਂ ਦੇ ਸ਼ਰੀਰ ਨਾਲ ਕਮਲ ਦੇ ਪੱਤੇ ਚਿਪਕ ਗਏ ॥੭॥
ਚੌਪਈ:
ਮਾਧਵਾਨਲ ਨੂੰ ਰਾਜੇ ਨੇ ਤੁਰਤ ਕੱਢ ਦਿੱਤਾ,
ਪਰ ਬ੍ਰਾਹਮਣ ਜਾਣ ਕੇ ਜਾਨੋ ਨਹੀਂ ਮਾਰਿਆ।
(ਉਹ ਉਥੋਂ) ਚਲ ਕੇ ਕਾਮਾਵਤੀ ਨਗਰੀ ਵਿਚ ਆ ਗਿਆ।
(ਉਥੇ ਆ ਕੇ ਉਸ ਦਾ) ਕਾਮਕੰਦਲਾ ਨਾਲ ਹਿਤ ਹੋ ਗਿਆ ॥੮॥
ਦੋਹਰਾ:
ਜਿਥੇ ਕਾਮ ਸੈਨ ਨਾਂ ਦਾ ਰਾਜਾ ਸੀ, ਬ੍ਰਾਹਮਣ (ਮਾਧਵਾਨਲ) ਉਥੇ ਜਾ ਪਹੁੰਚਿਆ।
ਉਥੇ (ਰਾਜੇ ਦੇ) ਸਾਹਮਣੇ ੩੬੦ ਇਸਤਰੀਆਂ ਨਾਚ ਕਰਦੀਆਂ ਹੁੰਦੀਆਂ ਸਨ ॥੯॥
ਚੌਪਈ:
ਮਾਧਵਾਨਲ ਉਸ ਦੀ ਸਭਾ ਵਿਚ ਆਇਆ
ਅਤੇ ਆ ਕੇ ਰਾਜੇ ਨੂੰ ਸੀਸ ਝੁਕਾਇਆ।
ਜਿਥੇ ਬਹੁਤ ਸੂਰਬੀਰ ਬੈਠੇ ਹੋਏ ਸਨ,
ਉਥੇ ਕਾਮਕੰਦਲਾ ਨਚ ਰਹੀ ਸੀ ॥੧੦॥
ਦੋਹਰਾ:
ਕਾਮਕੰਦਲਾ ('ਕਾਮਾ') ਨੇ ਚੰਦਨ ਦੀ ਅੰਗੀ ('ਕੰਚੁਕੀ') ਚੰਗੀ ਤਰ੍ਹਾਂ ਕਸੀ ਹੋਈ ਸੀ।
ਸਭ ਨੂੰ ਅੰਗੀ ਹੀ ਨਜ਼ਰ ਆਉਂਦੀ ਸੀ, ਚੰਦਨ ਨਹੀਂ ਦਿਖਦਾ ਸੀ ॥੧੧॥
ਚੰਦਨ ਦੀ ਵਾਸਨਾ ਲੈ ਕੇ ਭੌਰਾ (ਉਥੇ) ਆ ਬੈਠਿਆ
ਜਿਸ ਨੂੰ ਉਸ ਨੇ ਛਾਤੀਆਂ (ਦੇ ਝਟਕੇ ਤੋ ਪੈਦਾ ਕੀਤੀ) ਹਵਾ ਨਾਲ ਉਡਾ ਦਿੱਤਾ ॥੧੨॥
ਚੌਪਈ:
ਇਹ ਸਾਰਾ ਭੇਦ ਬ੍ਰਾਹਮਣ ਨੇ ਸਮਝ ਲਿਆ।
(ਉਹ) ਮਨ ਵਿਚ ਬਹੁਤ ਪ੍ਰਸੰਨ ਹੋਇਆ।
(ਉਸ ਨੇ) ਜੋ ਬਹੁਤ ਸਾਰਾ ਧਨ ਰਾਜੇ ਤੋਂ ਲਿਆ ਸੀ,
ਉਹ (ਉਸ ਨੇ) ਲੈ ਕੇ ਕਾਮਕੰਦਲਾ ਨੂੰ ਦੇ ਦਿੱਤਾ ॥੧੩॥
ਦੋਹਰਾ:
(ਰਾਜੇ ਸੋਚਿਆ) ਅਸੀਂ ਇਸ ਨੂੰ ਜੋ ਬੇਹਿਸਾਬਾ ਧਨ ਦਿੱਤਾ ਸੀ, ਉਹ (ਇਸ ਨੇ) ਲੁਟਾ ਦਿੱਤਾ ਹੈ।
ਅਜਿਹੇ ਫ਼ਜ਼ੂਲ ਖ਼ਰਚ ਬ੍ਰਾਹਮਣ ਨੂੰ ਮੇਰੇ ਕੋਲੋਂ ਨਹੀਂ ਰਖਿਆ ਜਾਂਦਾ ॥੧੪॥
ਚੌਪਈ:
ਬ੍ਰਾਹਮਣ ਜਾਣ ਕੇ (ਇਸ ਨੂੰ) ਜਾਨ ਤੋਂ ਨਹੀਂ ਮਾਰਨਾ ਚਾਹੀਦਾ,
ਪਰ ਇਸ ਨੂੰ ਇਸ ਨਗਰ ਤੋਂ ਤੁਰਤ ਕਢ ਦੇਣਾ ਚਾਹੀਦਾ ਹੈ।
(ਇਹ ਵੀ ਕਹਿ ਦਿੱਤਾ ਕਿ) ਜਿਸ ਦੇ ਘਰ ਵਿਚ ਇਹ ਲੁਕਿਆ ਹੋਇਆ ਮਿਲਿਆ,
ਉਸ ਦੇ ਅਨੇਕ ਟੋਟੇ ਕਰ ਦਿੱਤੇ ਜਾਣ ॥੧੫॥
ਇਹ ਸਾਰੀ ਗੱਲ ਬ੍ਰਾਹਮਣ ਨੇ ਸੁਣ ਲਈ।
ਉਹ ਚਲਦਾ ਚਲਦਾ ਕਾਮਕੰਦਲਾ ਦੇ ਘਰ ਆਇਆ।
(ਕਹਿਣ ਲਗਿਆ ਕਿ) ਮੇਰੇ ਉਤੇ ਰਾਜੇ ਨੇ ਬਹੁਤ ਕ੍ਰੋਧ ਕੀਤਾ ਹੈ।
ਇਸ ਲਈ ਤੇਰਾ ਘਰ ਲਭਿਆ ਹੈ ॥੧੬॥
ਦੋਹਰਾ: