ਸ਼੍ਰੀ ਦਸਮ ਗ੍ਰੰਥ

ਅੰਗ - 733


ਨਾਮ ਪਾਸ ਕੇ ਹੋਤ ਹੈ ਚੀਨ ਲੇਹੁ ਮਤਿਵੰਤ ॥੩੩੫॥

(ਇਹ) ਪਾਸ ਦੇ ਨਾਮ ਹੋ ਜਾਂਦੇ ਹਨ। ਬੁੱਧੀਮਾਨੋ! ਸਮਝ ਲਵੋ ॥੩੩੫॥

ਤਪਤੀ ਆਦਿ ਉਚਾਰਿ ਕੈ ਆਯੁਧ ਏਸ ਬਖਾਨ ॥

ਪਹਿਲਾਂ 'ਤਪਤੀ' ਸ਼ਬਦ ਦਾ ਉਚਾਰਨ ਕਰੋ, ਫਿਰ 'ਏਸ ਆਯੁਧ' ਜੋੜੋ।

ਨਾਮ ਪਾਸ ਕੇ ਹੋਤ ਹੈ ਸੁ ਜਨਿ ਸਤਿ ਕਰਿ ਜਾਨ ॥੩੩੬॥

(ਇਹ) ਪਾਸ ਦਾ ਨਾਮ ਹੁੰਦਾ ਹੈ। ਸਜਣੋ! ਸਚ ਕਰ ਕੇ ਮੰਨੋ ॥੩੩੬॥

ਬਾਰਿ ਰਾਜ ਸਮੁੰਦੇਸ ਭਨਿ ਸਰਿਤ ਸਰਿਧ ਪਤਿ ਭਾਖੁ ॥

ਬਾਰਿ ਰਾਜ, ਸਮੁੰਦੇਸ, ਸਰਿਤ, ਸਰਿਧ (ਤੋਂ ਬਾਦ) 'ਪਤਿ' ਸ਼ਬਦ ਲਗਾ ਕੇ,

ਆਯੁਧ ਪੁਨਿ ਕਹਿ ਪਾਸ ਕੇ ਚੀਨ ਨਾਮ ਚਿਤਿ ਰਾਖੁ ॥੩੩੭॥

ਫਿਰ 'ਆਯੁਧ' ਕਹਿ ਦਿਓ। (ਇਹ) ਸਾਰੇ ਨਾਮ ਪਾਸ ਦੇ ਹਨ, (ਇਨ੍ਹਾਂ ਨੂੰ) ਚਿਤ ਵਿਚ ਯਾਦ ਰਖੋ ॥੩੩੭॥

ਬਰੁਣ ਬੀਰਹਾ ਆਦਿ ਕਹਿ ਆਯੁਧ ਪੁਨਿ ਪਦ ਦੇਹੁ ॥

'ਬਰੁਣ' ਜਾ 'ਬੀਰਹਾ' ਪਦ ਪਹਿਲਾਂ ਕਹਿ ਕੇ ਫਿਰ 'ਆਯੁਧ' ਪਦ ਜੋੜੋ।

ਨਾਮ ਪਾਸ ਕੇ ਹੋਤ ਹੈ ਚੀਨ ਚਤੁਰ ਚਿਤਿ ਲੇਹੁ ॥੩੩੮॥

(ਇਹ) ਪਾਸ ਦੇ ਨਾਮ ਹੁੰਦੇ ਹਨ। ਸਮਝਦਾਰ ਚਿਤ ਵਿਚ ਵਿਚਾਰ ਕਰ ਲੈਣ ॥੩੩੮॥

ਨਦੀ ਰਾਜ ਸਰਿਤੀਸ ਭਨਿ ਸਮੁੰਦਰਾਟ ਪੁਨਿ ਭਾਖੁ ॥

'ਨਦੀ-ਰਾਜ', 'ਸਰਿਤੀਸ' ਅਤੇ 'ਸਮੁੰਦ-ਰਾਟ' ਕਹਿ ਕੇ,

ਆਯੁਧ ਅੰਤਿ ਬਖਾਨੀਐ ਨਾਮ ਪਾਸਿ ਲਖਿ ਰਾਖੁ ॥੩੩੯॥

ਬਾਦ ਵਿਚ ਅੰਤ ਤੇ 'ਆਯੁਧ' ਕਹਿ ਦਿਓ। ਇਹ ਪਾਸ ਦੇ ਨਾਮ ਸਮਝ ਲਵੋ ॥੩੩੯॥

ਬ੍ਰਹਮ ਪੁਤ੍ਰ ਪਦ ਆਦਿ ਕਹਿ ਏਸਰਾਸਤ੍ਰ ਕਹਿ ਅੰਤਿ ॥

ਪਹਿਲਾਂ 'ਬ੍ਰਹਮ ਪੁਤ੍ਰ' ਸ਼ਬਦ ਕਹਿ ਕੇ ਫਿਰ 'ਏਸਰਾਸਤ੍ਰ' ਸ਼ਬਦ ਕਹਿ ਦਿਓ।

ਨਾਮ ਪਾਸਿ ਕੇ ਸਕਲ ਹੀ ਚੀਨ ਲੇਹੁ ਮਤਿਵੰਤ ॥੩੪੦॥

ਇਹ ਪਾਸ ਦੇ ਨਾਮ ਹਨ। ਬੁੱਧੀਮਾਨੋ! ਸਮਝ ਲਵੋ ॥੩੪੦॥

ਬ੍ਰਹਮਾ ਆਦਿ ਬਖਾਨਿ ਕੈ ਅੰਤਿ ਪੁਤ੍ਰ ਪਦ ਦੇਹੁ ॥

ਪਹਿਲਾਂ 'ਬ੍ਰਹਮਾ' ਸ਼ਬਦ ਕਹਿ ਕੇ, ਅੰਤ ਉਤੇ 'ਪੁਤ੍ਰ' ਪਦ ਰਖੋ।

ਆਯੁਧ ਏਸ ਬਖਾਨੀਐ ਨਾਮ ਪਾਸਿ ਲਖਿ ਲੇਹੁ ॥੩੪੧॥

(ਫਿਰ) 'ਏਸ', 'ਆਯੁਧ' ਸ਼ਬਦ ਜੋੜੋ। ਇਸ ਤਰ੍ਹਾਂ ਇਹ ਪਾਸ ਦਾ ਨਾਮ ਹੈ ॥੩੪੧॥

ਬ੍ਰਹਮਾ ਆਦਿ ਉਚਾਰਿ ਕੈ ਸੁਤ ਪਦ ਬਹੁਰਿ ਬਖਾਨ ॥

ਪਹਿਲਾਂ 'ਬ੍ਰਹਮਾ' ਪਦ ਕਹਿ ਕੇ ਫਿਰ 'ਸੁਤ'

ਏਸਰਾਸਤ੍ਰ ਪੁਨਿ ਭਾਖੀਐ ਨਾਮ ਪਾਸਿ ਪਹਿਚਾਨ ॥੩੪੨॥

ਅਤੇ 'ਏਸਰਾਸਤ੍ਰ' ਸ਼ਬਦ ਕਥਨ ਕਰੋ। (ਇਹ) ਪਾਸ ਦਾ ਨਾਮ ਹੈ ॥੩੪੨॥

ਜਗਤ ਪਿਤਾ ਪਦ ਪ੍ਰਿਥਮ ਕਹਿ ਸੁਤ ਪਦ ਅੰਤਿ ਬਖਾਨ ॥

ਪਹਿਲਾਂ 'ਜਗਤ ਪਿਤਾ' ਪਦ ਕਹਿ ਕੇ ਅੰਤ ਉਤੇ 'ਸੁਤ' ਸ਼ਬਦ ਕਥਨ ਕਰੋ।

ਨਾਮ ਪਾਸਿ ਕੇ ਹੋਤ ਹੈ ਚੀਨੀਅਹੁ ਪ੍ਰਗਿਆਵਾਨ ॥੩੪੩॥

(ਇਹ) ਪਾਸ ਦਾ ਨਾਮ ਹੋ ਜਾਂਦਾ ਹੈ। ਬੁੱਧੀਮਾਨੋ! ਸਮਝ ਲਵੋ ॥੩੪੩॥

ਘਘਰ ਆਦਿ ਉਚਾਰਿ ਕੈ ਈਸਰਾਸਤ੍ਰ ਕਹਿ ਅੰਤਿ ॥

ਪਹਿਲਾਂ 'ਘਘਰ' ਸ਼ਬਦ ਉਚਾਰ ਕੇ, (ਫਿਰ) ਅੰਤ ਤੇ 'ਈਸਰਾਸਤ੍ਰ' ਕਹਿ ਦਿਓ।

ਨਾਮ ਪਾਸ ਕੇ ਹੋਤ ਹੈ ਚੀਨੀਅਹੁ ਪ੍ਰਗਿਆਵੰਤ ॥੩੪੪॥

(ਇਹ) ਪਾਸ ਦਾ ਨਾਮ ਹੈ। ਚਤੁਰ ਲੋਗੋ! ਸਮਝ ਲਵੋ ॥੩੪੪॥

ਆਦਿ ਸੁਰਸਤੀ ਉਚਰਿ ਕੈ ਏਸਰਾਸਤ੍ਰ ਕਹਿ ਅੰਤਿ ॥

ਪਹਿਲਾਂ 'ਸੁਰਸਤੀ' ਪਦਾ ਦਾ ਉਚਾਰਨ ਕਰ ਕੇ (ਫਿਰ) ਅੰਤ ਤੇ 'ਈਸਰਾਸਤ੍ਰ' ਸ਼ਬਦ ਕਹਿ ਦਿਓ।

ਨਾਮ ਪਾਸ ਕੇ ਸਕਲ ਹੀ ਚੀਨ ਲੇਹੁ ਮਤਿਵੰਤ ॥੩੪੫॥

ਇਸ ਸਾਰੇ ਪਾਸ ਦੇ ਨਾਮ ਹੋ ਜਾਂਦੇ ਹਨ। ਬੁੱਧੀਮਾਨੋ! ਵਿਚਾਰ ਕਰ ਲਵੋ ॥੩੪੫॥

ਆਮੂ ਆਦਿ ਬਖਾਨਿ ਕੈ ਈਸਰਾਸਤ੍ਰ ਕਹਿ ਅੰਤਿ ॥

ਪਹਿਲਾਂ 'ਆਮੂ' (ਇਕ ਨਦੀ ਵਿਸ਼ੇਸ਼) ਸ਼ਬਦ ਕਹਿ ਕੇ ਫਿਰ 'ਈਸਰਾਸਤ੍ਰ' ਅੰਤ ਉਤੇ ਕਹੋ।

ਨਾਮ ਸਕਲ ਸ੍ਰੀ ਪਾਸਿ ਕੇ ਨਿਕਸਤ ਚਲਤ ਬਿਅੰਤ ॥੩੪੬॥

(ਇਸ ਤਰ੍ਹਾਂ) ਪਾਸ ਦੇ ਬੇਅੰਤ ਨਾਮ ਬਣਦੇ ਜਾਣਗੇ ॥੩੪੬॥

ਸਮੁੰਦ ਗਾਮਨੀ ਜੇ ਨਦੀ ਤਿਨ ਕੇ ਨਾਮ ਬਖਾਨਿ ॥

ਸਮੁੰਦਰ ਵਲ ਜਾਣ ਵਾਲੀਆਂ ਜੋ ਨਦੀਆਂ ਹਨ, ਉਨ੍ਹਾਂ ਦੇ ਨਾਮ ਕਥਨ ਕਰੋ।

ਈਸਰਾਸਤ੍ਰ ਪੁਨਿ ਉਚਾਰੀਐ ਨਾਮ ਪਾਸਿ ਪਹਿਚਾਨ ॥੩੪੭॥

(ਮਗਰੋਂ) 'ਈਸਰਾਸਤ੍ਰ' ਸ਼ਬਦ ਕਹਿ ਦਿਓ। (ਇਹ) ਪਾਸ ਦੇ ਨਾਮ ਬਣ ਜਾਣਗੇ ॥੩੪੭॥

ਸਕਲ ਕਾਲ ਕੇ ਨਾਮ ਲੈ ਆਯੁਧ ਬਹੁਰਿ ਬਖਾਨ ॥

(ਪਹਿਲਾਂ) ਸਾਰੇ ਕਾਲ ਦੇ ਨਾਮ ਲੈ ਕੇ, ਫਿਰ 'ਆਯੁਧ' ਪਦ ਦਾ ਕਥਨ ਕਰੋ।

ਨਾਮ ਪਾਸਿ ਕੇ ਹੋਤ ਹੈ ਚੀਨ ਲੇਹੁ ਮਤਿਵਾਨ ॥੩੪੮॥

(ਇਹ) ਪਾਸ ਦੇ ਨਾਮ ਬਣਦੇ ਜਾਂਦੇ ਹਨ। ਬੁੱਧੀਮਾਨੋ! ਮਨ ਵਿਚ ਵਿਚਾਰ ਕਰ ਲਵੋ ॥੩੪੮॥

ਦੁਘਧ ਸਬਦ ਪ੍ਰਿਥਮੈ ਉਚਰਿ ਨਿਧਿ ਕਹਿ ਈਸ ਬਖਾਨ ॥

ਪਹਿਲਾਂ 'ਦੁਘਧ' (ਖੀਰ) ਸ਼ਬਦ ਉਚਾਰ ਕੇ ਫਿਰ 'ਨਿਧ' ਅਤੇ 'ਈਸ' ਸ਼ਬਦ ਜੋੜੋ।

ਆਯੁਧ ਬਹੁਰਿ ਬਖਾਨੀਐ ਨਾਮ ਪਾਸਿ ਪਹਿਚਾਨ ॥੩੪੯॥

ਫਿਰ 'ਆਯੁਧ' ਕਹਿ ਦਿਓ। (ਇਹ) ਪਾਸ ਦਾ ਨਾਮ ਬਣਦਾ ਹੈ ॥੩੪੯॥

ਪਾਨਿਧਿ ਪ੍ਰਿਥਮ ਬਖਾਨਿ ਕੈ ਈਸਰਾਸਤ੍ਰ ਕਹਿ ਅੰਤਿ ॥

ਪਹਿਲਾਂ 'ਪਾਨਿਧਿ' ਸ਼ਬਦ ਕਹਿ ਕੇ (ਫਿਰ) ਅੰਤ ਤੇ 'ਈਸਰਾਸਤ੍ਰ' ਕਥਨ ਕਰੋ।

ਨਾਮ ਸਕਲ ਸ੍ਰੀ ਪਾਸਿ ਕੇ ਚੀਨਤ ਚਲੈ ਅਨੰਤ ॥੩੫੦॥

(ਇਸ ਤਰ੍ਹਾਂ) ਪਾਸ ਦੇ ਅਨੰਤ ਨਾਮ ਬਣਦੇ ਜਾਣਗੇ ॥੩੫੦॥

ਸ੍ਰੋਨਜ ਆਦਿ ਉਚਾਰਿ ਕੈ ਨਿਧਿ ਕਹਿ ਈਸ ਬਖਾਨ ॥

ਪਹਿਲਾਂ 'ਸ੍ਰੋਨਜ' ਸ਼ਬਦ ਕਹਿ ਕੇ, ਫਿਰ 'ਨਿਧਿ' ਅਤੇ 'ਈਸ' ਕਥਨ ਕਰੋ।

ਆਯੁਧ ਭਾਖੋ ਪਾਸਿ ਕੋ ਨਿਕਸਤ ਨਾਮ ਪ੍ਰਮਾਨ ॥੩੫੧॥

(ਫਿਰ) 'ਆਯੁਧ' ਸ਼ਬਦ ਕਹੋ। (ਇਸ ਤਰ੍ਹਾਂ) ਪਾਸ ਦੇ ਨਾਮ ਨਿਕਲਦੇ ਆਣਗੇ ॥੩੫੧॥

ਛਿਤਜਜ ਆਦਿ ਬਖਾਨਿ ਕੈ ਈਸਰਾਸਤ੍ਰ ਕਹਿ ਅੰਤਿ ॥

ਪਹਿਲਾਂ 'ਛਿਤਜਜ' ਪਦ ਕਹਿ ਕੇ (ਫਿਰ) ਅੰਤ ਤੇ 'ਈਸਰਾਸਤ੍ਰ' ਕਥਨ ਕਰੋ।

ਸਕਲ ਨਾਮ ਸ੍ਰੀ ਪਾਸਿ ਕੇ ਚੀਨਹੁ ਪ੍ਰਗ੍ਰਯਾਵੰਤ ॥੩੫੨॥

(ਇਹ) ਸਾਰੇ ਨਾਮ ਪਾਸ ਦੇ ਹਨ। ਬੁੱਧੀਮਾਨ ਲੋਗ ਜਾਣ ਲੈਣ ॥੩੫੨॥

ਇਸਤ੍ਰਿਨ ਆਦਿ ਬਖਾਨਿ ਕੈ ਰਜ ਪਦ ਅੰਤਿ ਉਚਾਰਿ ॥

ਪਹਿਲਾਂ 'ਇਸਤ੍ਰਿਨ' ਸ਼ਬਦ ਕਹਿ ਕੇ, (ਫਿਰ) ਅੰਤ ਉਤੇ 'ਰਜ' ਪਦ ਦਾ ਉਚਾਰਨ ਕਰੋ।

ਈਸਰਾਸਤ੍ਰ ਕਹਿ ਪਾਸਿ ਕੇ ਲੀਜੀਐ ਨਾਮ ਸੁ ਧਾਰ ॥੩੫੩॥

(ਫਿਰ) ਈਸਰਾਸਤ੍ਰ ਕਹਿ ਦਿਓ। ਇਹ ਪਾਸ ਦਾ ਨਾਮ ਸਮਝ ਲਵੋ ॥੩੫੩॥

ਨਾਰਿਜ ਆਦਿ ਉਚਾਰਿ ਕੈ ਈਸਰਾਸਤ੍ਰ ਪਦ ਦੇਹੁ ॥

ਪਹਿਲਾਂ 'ਨਾਰਿਜ' ਸ਼ਬਦ ਉਚਾਰਨ ਕਰ ਕੇ, (ਮਗਰੋਂ) 'ਈਸਰਾਸਤ੍ਰ' ਪਦ ਜੋੜੋ।

ਨਾਮ ਸਕਲ ਸ੍ਰੀ ਪਾਸਿ ਕੇ ਚੀਨ ਚਤੁਰ ਚਿਤਿ ਲੇਹੁ ॥੩੫੪॥

(ਇਹ) ਨਾਮ ਪਾਸ ਦਾ ਹੈ। ਬੁੱਧੀਮਾਨੋ! ਵਿਚਾਰ ਕਰ ਲਵੋ ॥੩੫੪॥

ਚੰਚਲਾਨ ਕੇ ਨਾਮ ਲੈ ਜਾ ਕਹਿ ਨਿਧਹਿ ਬਖਾਨਿ ॥

(ਪਹਿਲਾਂ) ਚੰਚਲਾਨ (ਇਸਤਰੀਆਂ) ਦੇ ਨਾਮ ਲੈ ਕੇ, (ਫਿਰ) 'ਜਾ' ਅਤੇ 'ਨਿਧਿ' ਕਹਿ ਦਿਓ।

ਈਸਰਾਸਤ੍ਰ ਪੁਨਿ ਉਚਰੀਐ ਨਾਮ ਪਾਸਿ ਪਹਿਚਾਨ ॥੩੫੫॥

ਫਿਰ 'ਈਸਰਾਸਤ੍ਰ' ਸਬਦ ਦਾ ਕਥਨ ਕਰੋ। (ਇਹ) ਪਾਸ ਦੇ ਨਾਮ ਸਮਝ ਲਵੋ ॥੩੫੫॥

ਆਦਿ ਨਾਮ ਨਾਰੀਨ ਕੇ ਲੈ ਜਾ ਅੰਤਿ ਬਖਾਨ ॥

ਪਹਿਲਾਂ ਨਾਰੀਨ (ਇਸਤਰੀਆਂ) ਦਾ ਨਾਮ ਲੈ ਕੇ ਅੰਤ ਉਤੇ 'ਜਾ'

ਨਿਧਿ ਕਹਿ ਈਸਰਾਸਤ੍ਰ ਕਹਿ ਨਾਮ ਪਾਸਿ ਪਹਿਚਾਨ ॥੩੫੬॥

ਅਤੇ 'ਨਿਧਿ' ਕਹਿ ਕੇ 'ਈਸਰਾਸਤ੍ਰ' ਕਥਨ ਕਰੋ। (ਇਹ) ਪਾਸ ਦੇ ਨਾਮ ਸਮਝ ਲਵੋ ॥੩੫੬॥

ਬਨਿਤਾ ਆਦਿ ਬਖਾਨਿ ਕੈ ਜਾ ਕਹਿ ਨਿਧਹਿ ਬਖਾਨਿ ॥

ਪਹਿਲਾਂ 'ਬਨਿਤਾ' ਪਦ ਕਹਿ ਕੇ (ਫਿਰ) 'ਜਾ' ਅਤੇ 'ਨਿਧਿ'

ਈਸਰਾਸਤ੍ਰ ਪੁਨਿ ਭਾਖੀਐ ਨਾਮ ਪਾਸਿ ਪਹਿਚਾਨ ॥੩੫੭॥

ਅਤੇ ਫਿਰ 'ਈਸਰਾਸਤ੍ਰ' ਪਦ ਜੋੜੋ। (ਇਨ੍ਹਾਂ ਨੂੰ) ਪਾਸ ਦੇ ਨਾਮ ਪਛਾਣ ਲਵੋ ॥੩੫੭॥

ਇਸਤ੍ਰਿਜ ਆਦਿ ਉਚਾਰਿ ਕੈ ਨਿਧਿ ਕਹਿ ਈਸ ਬਖਾਨਿ ॥

ਪਹਿਲਾਂ 'ਇਸਤ੍ਰਿਜ' (ਇਸਤਰੀਰਜ) ਸ਼ਬਦ ਉਚਾਰ ਕੇ, (ਫਿਰ) 'ਨਿਧਿ' ਤੇ 'ਈਸ' ਪਦ ਕਥਨ ਕਰੋ।

ਈਸਰਾਸਤ੍ਰ ਕਹਿ ਫਾਸਿ ਕੇ ਜਾਨੀਅਹੁ ਨਾਮ ਸੁਜਾਨ ॥੩੫੮॥

(ਮਗਰੋਂ) 'ਈਸਰਾਸਤ੍ਰ' ਕਹਿ ਦਿਓ। (ਇਨ੍ਹਾਂ ਨੂੰ) ਪਾਸ ਦੇ ਨਾਮ ਸਮਝ ਲਵੋ ॥੩੫੮॥

ਬਨਿਤਾ ਆਦਿ ਬਖਾਨਿ ਕੈ ਨਿਧਿ ਕਹਿ ਈਸ ਬਖਾਨਿ ॥

ਪਹਿਲਾਂ 'ਬਨਿਤਾ' ਕਹੋ, ਫਿਰ 'ਨਿਧਿ' ਅਤੇ 'ਈਸ' ਦਾ ਕਥਨ ਕਰੋ।


Flag Counter