ਸ਼੍ਰੀ ਦਸਮ ਗ੍ਰੰਥ

ਅੰਗ - 1036


ਮੋ ਸੋ ਭੋਗ ਭਲੋ ਤੈ ਦਿਯੋ ॥

ਤੂੰ ਮੇਰੇ ਨਾਲ ਚੰਗੀ ਤਰ੍ਹਾਂ ਨਾਲ ਭੋਗ ਕੀਤਾ ਹੈ

ਮੋਹਿ ਚਿਤ ਹਮਰੋ ਕੌ ਲਿਯੋ ॥

ਅਤੇ ਮੇਰੇ ਚਿਤ ਨੂੰ ਮੋਹ ਲਿਆ ਹੈ।

ਤੋ ਪਰ ਚੋਟ ਮੈ ਨਹੀ ਡਾਰੋ ॥

ਮੈਂ ਤੇਰੇ ਉਤੇ ਚੋਟ ਨਹੀਂ ਕਰਦੀ (ਅਰਥਾਤ ਮਾਰਦੀ ਨਹੀਂ)

ਏਕ ਚਰਿਤ ਤਨ ਤੁਮੈ ਨਿਕਾਰੋ ॥੫॥

ਅਤੇ ਇਕ ਚਰਿਤ੍ਰ ਕਰ ਕੇ ਤੈਨੂੰ (ਇਥੋਂ) ਕਢਦੀ ਹਾਂ ॥੫॥

ਅੜਿਲ ॥

ਅੜਿਲ:

ਅਰਧ ਸੂਰ ਜਬ ਚੜ੍ਯੋ ਸੁ ਦ੍ਰਿਗਨ ਨਿਹਾਰਿਹੌ ॥

ਜਦ ਅੱਧਾ ਕੁ ਸੂਰਜ ਚੜ੍ਹਿਆ ਹੋਇਆ ਅੱਖਾਂ ਨਾਲ ਵੇਖਾਂਗੀ

ਤਬ ਤੋਰੋ ਗਹਿ ਹਾਥ ਨਦੀ ਮੈ ਡਾਰਿ ਹੌ ॥

ਤਦ ਮੈਂ ਤੇਰਾ ਹੱਥ ਫੜ ਕੇ ਨਦੀ ਵਿਚ ਧਕ ਦਿਆਂਗੀ।

ਤਬੈ ਹਾਥ ਅਰ ਪਾਵ ਅਧਿਕ ਤੁਮ ਮਾਰਿਯੋ ॥

ਤਦ ਤੂੰ ਬਹੁਤ ਹੱਥ ਪੈਰ ਮਾਰੀਂ

ਹੋ ਡੂਬਤ ਡੂਬਤ ਕਹਿ ਕੈ ਊਚ ਪੁਕਾਰਿਯੋ ॥੬॥

ਅਤੇ ਉੱਚੀ ਆਵਾਜ਼ ਵਿਚ, 'ਡੁਬ ਗਿਆ, ਡੁਬ ਗਿਆ' ਕਹੀਂ ॥੬॥

ਤਬ ਸਰਤਾ ਕੇ ਬਿਖੇ ਤਾਹਿ ਗਹਿ ਡਾਰਿਯੋ ॥

ਤਦ ਉਸ ਨੂੰ ਪਕੜ ਕੇ ਨਦੀ ਵਿਚ ਧਕ ਦਿੱਤਾ।

ਹਾਥ ਪਾਵ ਬਹੁ ਮਾਰਿ ਸੁ ਜਾਰ ਪੁਕਾਰਿਯੋ ॥

(ਤਦ) ਉਹ ਯਾਰ ਹੱਥ ਪੈਰ ਮਾਰ ਕੇ ਬਹੁਤ ਪੁਕਾਰ ਕਰਨ ਲਗਾ।

ਡੂਬਤ ਤਿਹ ਲਖਿ ਲੋਗ ਪਹੂਚੈ ਆਇ ਕੈ ॥

ਉਸ ਨੂੰ ਡੁਬਦਾ ਵੇਖ ਕੇ ਬਹੁਤ ਸਾਰੇ ਲੋਕ ਆ ਪਹੁੰਚੇ

ਹੋ ਹਾਥੋ ਹਾਥ ਉਬਾਰਿਯੋ ਲਯੋ ਬਚਾਇ ਕੈ ॥੭॥

ਅਤੇ ਉਸ ਨੂੰ ਹੱਥੋਂ ਹੱਥ ਚੁਕ ਕੇ ਬਚਾ ਲਿਆ ॥੭॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਪਚਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੫੫॥੩੦੮੬॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੫੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੫੫॥੩੦੮੬॥ ਚਲਦਾ॥

ਚੌਪਈ ॥

ਚੌਪਈ:

ਮਦ੍ਰ ਦੇਸ ਚੌਧਰੀ ਭਣਿਜੈ ॥

ਮਦ੍ਰ ਦੇਸ ਦਾ (ਇਕ) ਚੌਧਰੀ ਦਸਿਆ ਜਾਂਦਾ ਸੀ।

ਰੋਸਨ ਸਿੰਘ ਤਿਹ ਨਾਮ ਕਹਿਜੈ ॥

ਉਸ ਦਾ ਨਾਂ (ਲੋਕੀਂ) ਰੋਸ਼ਨ ਸਿੰਘ ਕਹਿੰਦੇ ਸਨ।

ਕੰਦ੍ਰਪ ਕਲਾ ਬਾਲ ਤਿਹ ਸੋਹੈ ॥

ਕੰਦ੍ਰਪ ਕਲਾ ਉਸ ਦੀ ਇਸਤਰੀ ਸੀ

ਖਗ ਮ੍ਰਿਗ ਜਛ ਭੁਜੰਗਨ ਮੋਹੈ ॥੧॥

(ਜਿਸ ਨੇ) ਪੰਛੀਆਂ, ਹਿਰਨਾਂ (ਅਥਵਾ ਜੰਗਲੀ ਪਸ਼ੂਆਂ) ਯਕਸ਼ਾਂ ਅਤੇ ਭੁਜੰਗਾਂ ਨੂੰ ਮੋਹਿਆ ਹੋਇਆ ਸੀ ॥੧॥

ਤਾ ਕੇ ਧਾਮ ਅੰਨੁ ਧਨੁ ਭਾਰੀ ॥

ਉਸ ਦੇ ਘਰ ਅੰਨ ਅਤੇ ਧਨ ਬਹੁਤ ਸੀ।

ਨਿਤਿ ਉਠਿ ਕਰੈ ਨਾਥ ਰਖਵਾਰੀ ॥

ਮਾਲਕ ਨਿੱਤ ਉਠ ਕੇ ਉਸ ਦੀ ਰਖਵਾਲੀ ਕਰਦਾ ਸੀ।

ਜੌ ਅਤਿਥ ਮਾਗਨ ਕਹ ਆਵੈ ॥

ਜੋ ਜੋਗੀ (ਸਾਧ) ਮੰਗਣ ਲਈ ਆਉਂਦਾ ਸੀ,

ਮੁਖ ਮਾਗਤ ਬਰੁ ਲੈ ਘਰੁ ਜਾਵੈ ॥੨॥

ਉਹ ਮੂੰਹ ਮੰਗਿਆ ਵਰ (ਦਾਨ) ਲੈ ਕੇ ਘਰ ਜਾਂਦਾ ਸੀ ॥੨॥

ਅੜਿਲ ॥

ਅੜਿਲ:

ਤਿਹ ਠਾ ਇਕ ਅਤਿਥ ਪਹੂੰਚ੍ਯੋ ਆਇ ਕੈ ॥

ਉਥੇ ਇਕ ਜੋਗੀ ਆ ਪਹੁੰਚਿਆ।

ਲਖਿ ਤਿਹ ਛਬਿ ਝਖ ਕੇਤੁ ਰਹੈ ਉਰਝਾਇ ਕੈ ॥

ਉਸ ਦੀ ਛਬੀ ਨੂੰ ਵੇਖ ਕੇ ਕਾਮ ਦੇਵ ('ਝਖ ਕੇਤੁ') ਵੀ ਫਸ ਜਾਂਦਾ ਸੀ।

ਅਪ੍ਰਮਾਨ ਅਪ੍ਰਤਿਮ ਸਰੂਪ ਬਿਧਨੈ ਦਯੋ ॥

(ਉਸ ਨੂੰ) ਪਰਮਾਤਮਾ ਨੇ ਅਮਿਤ ਸੁੰਦਰ ਸਰੂਪ ਦਿੱਤਾ ਸੀ

ਹੋ ਭੂਤ ਭਵਿਖ ਭਵਾਨ ਨ ਕੋ ਐਸੌ ਭਯੋ ॥੩॥

ਜਿਸ ਵਰਗਾ ਭੂਤ, ਭਵਿਖ ਅਤੇ ਵਰਤਮਾਨ ਵਿਚ ਕੋਈ ਨਹੀਂ ਹੋਇਆ ਹੋਵੇਗਾ ॥੩॥

ਕੰਦ੍ਰਪ ਕਲਾ ਹੇਰਿ ਤਾ ਕੀ ਛਬ ਬਸਿ ਭਈ ॥

ਕੰਦ੍ਰਪ ਕਲਾ ਉਸ ਦੀ ਛਬੀ ਨੂੰ ਵੇਖ ਕੇ ਮੋਹਿਤ ਹੋ ਗਈ।

ਬਿਰਹ ਨਦੀ ਕੇ ਬੀਚ ਡੂਬਿ ਸਿਗਰੀ ਗਈ ॥

ਉਹ ਬਿਰਹੋਂ ਦੀ ਨਦੀ ਵਿਚ ਸਾਰੀ ਡੁਬ ਗਈ।

ਪਠੈ ਸਹਚਰੀ ਤਿਹ ਗ੍ਰਿਹ ਲਿਯੋ ਬੁਲਾਇ ਕੈ ॥

ਦਾਸੀ ਭੇਜ ਕੇ ਉਸ ਨੂੰ ਘਰ ਬੁਲਾ ਲਿਆ।

ਹੋ ਭਾਤਿ ਭਾਤਿ ਰਤਿ ਕਰੀ ਹਰਖ ਉਪਜਾਇ ਕੈ ॥੪॥

ਉਸ ਨਾਲ ਆਨੰਦ ਸਹਿਤ ਭਾਂਤ ਭਾਂਤ ਦੀ ਰਤੀ-ਕ੍ਰੀੜਾ ਕੀਤੀ ॥੪॥

ਪਾਚ ਚੌਤਰੋ ਛੋਰਿ ਚੌਧਰੀ ਆਇਯੋ ॥

(ਜਦ) ਪੰਚਾਂ ਦਾ ਚੌਬੂਤਰਾ ਛਡ ਕੇ ਚੌਧਰੀ (ਘਰ) ਆਇਆ

ਕੁਠਿਆ ਮੋ ਚੌਧ੍ਰਨੀ ਤਾਹਿ ਛਪਾਇਯੋ ॥

(ਤਦ) ਚੌਧਰਾਣੀ ਨੇ ਉਸ (ਜੋਗੀ) ਨੂੰ ਕੋਠੜੀ ਵਿਚ ਲੁਕਾ ਦਿੱਤਾ।

ਬਹੁਰਿ ਉਚਾਰੇ ਬੈਨ ਮੂੜ ਸੌ ਕੋਪਿ ਕੈ ॥

ਫਿਰ ਕ੍ਰੋਧ ਕਰ ਕੇ ਉਸ ਮੂਰਖ (ਚੌਧਰੀ) ਨੂੰ ਕਿਹਾ

ਹੋ ਤਾ ਕੋ ਸਿਰ ਕੈ ਬਿਖੈ ਪਨਹਿਯਾ ਸੌ ਕੁ ਦੈ ॥੫॥

ਕਿ ਤੇਰੇ ਸਿਰ ਵਿਚ ਸੌ ਕੁ ਜੁਤੀਆਂ ਮਾਰਨੀਆਂ ਚਾਹੀਦੀਆਂ ਹਨ ॥੫॥

ਤੁਮਰੇ ਰਾਜ ਨ ਧਰੈ ਸੁਯੰਬਰ ਅੰਗ ਮੈ ॥

ਤੇਰੇ ਰਾਜ ਵਿਚ ਮੈਂ ਨਾ ਸੁੰਦਰ ਬਸਤ੍ਰ ਸ਼ਰੀਰ ਉਤੇ ਪਾਏ ਹਨ।

ਆਛੋ ਸਦਨ ਸਵਾਰੋ ਦਯੋ ਨ ਦਰਬ ਤੈ ॥

ਨਾ ਚੰਗਾ ਮਕਾਨ ਬਣਿਆ ਹੈ ਅਤੇ ਨਾ ਹੀ (ਤੂੰ) ਧਨ ਦਿੱਤਾ ਹੈ।

ਕਛੁ ਨ ਕੀਨੋ ਭੋਗ ਜਗਤ ਮੈ ਆਇ ਕੈ ॥

ਨਾ ਹੀ ਸੰਸਾਰ ਵਿਚ ਆ ਕੇ ਮੌਜ ਮੇਲਾ ਕੀਤਾ ਹੈ।

ਬਿਪ੍ਰਨ ਦਿਯੋ ਸੁ ਕਛੁ ਨ ਦਾਨ ਬੁਲਾਇ ਕੈ ॥੬॥

ਨਾ ਹੀ ਬ੍ਰਾਹਮਣਾਂ ਨੂੰ ਬੁਲਾ ਕੇ ਕੁਝ ਦਾਨ ਆਦਿ ਦਿੱਤਾ ਹੈ ॥੬॥

ਚੌਪਈ ॥

ਚੌਪਈ:

ਤਬ ਮੂਰਖ ਐਸੀ ਬਿਧਿ ਭਾਖਿਯੋ ॥

ਤਦ ਉਸ ਮੂਰਖ ਨੇ ਇਸ ਤਰ੍ਹਾਂ ਕਿਹਾ

ਮੈ ਤੁਮ ਤੇ ਕਛੁ ਦਰਬੁ ਨ ਰਾਖਿਯੋ ॥

ਕਿ ਮੈਂ ਤੇਰੇ ਤੋਂ ਕੁਝ ਵੀ ਧਨ (ਲੁਕਾ ਕੇ) ਨਹੀਂ ਰਖਿਆ।

ਜਾ ਕੌ ਰੁਚੈ ਤਿਸੀ ਕੋ ਦੀਜੈ ॥

ਜਿਸ ਨੂੰ ਚਾਹੇਂ, ਉਸੇ ਨੂੰ ਦੇ ਦੇਵੀਂ।

ਮੋਰੀ ਕਛੂ ਕਾਨਿ ਨਹਿ ਕੀਜੈ ॥੭॥

ਮੇਰੀ ਬਿਲਕੁਲ ਪਰਵਾਹ ਨਾ ਕਰੀਂ ॥੭॥

ਅੜਿਲ ॥

ਅੜਿਲ:

ਤਾਬ੍ਰ ਦਾਨ ਤੇ ਦੁਗਨ ਰੁਕਮ ਕੌ ਜਾਨੀਯੈ ॥

(ਇਸਤਰੀ ਨੇ ਕਿਹਾ) ਤਾਂਬੇ ਦੇ ਦਾਨ ਨਾਲੋਂ ਚਾਂਦੀ (ਦੇ ਦਾਨ ਦਾ ਪੁੰਨ) ਦੁਗਣਾ ਜਾਣਿਆ ਜਾਂਦਾ ਹੈ।

ਰੁਕਮ ਦਾਨ ਤੈ ਚੌਗੁਨ ਸ੍ਵਰਨਹਿੰ ਮਾਨੀਯੈ ॥

ਚਾਂਦੀ ਦੇ ਦਾਨ ਨਾਲੋਂ ਸੋਨੇ (ਦਾ ਦਾਨ) ਚੌਗੁਣੇ (ਪੁੰਨ ਵਾਲਾ) ਮੰਨਿਆ ਜਾਂਦਾ ਹੈ।