ਸ਼੍ਰੀ ਦਸਮ ਗ੍ਰੰਥ

ਅੰਗ - 1296


ਰਾਜ ਕੁਆਰੀ ਦੁਹੂੰ ਨਿਹਾਰੋ ॥

ਜਦ ਦੋਹਾਂ ਰਾਜ ਕੁਮਾਰੀਆਂ ਨੇ (ਉਸ ਰਾਜੇ ਨੂੰ) ਵੇਖਿਆ,

ਦੁਹੂੰ ਹ੍ਰਿਦੈ ਇਹ ਭਾਤਿ ਬਿਚਾਰੋ ॥

ਤਾਂ ਦੋਹਾਂ ਨੇ ਮਨ ਵਿਚ ਇਸ ਪ੍ਰਕਾਰ ਸੋਚਿਆ

ਬਿਨੁ ਪੂਛੇ ਪਿਤੁ ਇਹ ਹਮ ਬਰਿ ਹੈ ॥

ਕਿ ਬਿਨਾ ਪਿਤਾ ਦੇ ਪੁਛਿਆਂ ਹੀ ਇਸ ਨੂੰ ਅਸੀਂ ਵਰਾਂਗੀਆਂ,

ਨਾਤਰ ਮਾਰਿ ਕਟਾਰੀ ਮਰਿ ਹੈ ॥੮॥

ਨਹੀਂ ਤਾਂ ਕਟਾਰੀ ਮਾਰ ਕੇ ਮਰ ਜਾਵਾਂਗੀਆਂ ॥੮॥

ਤਬ ਲਗੁ ਭੂਪ ਤ੍ਰਿਖਾਤੁਰ ਭਯੋ ॥

ਤਦ ਤਕ ਰਾਜੇ ਨੂੰ ਪਿਆਸ ਨੇ ਸਤਾਇਆ।

ਮ੍ਰਿਗ ਕੇ ਸਹਿਤ ਤਹਾ ਚਲਿ ਗਯੋ ॥

ਬਾਰਾਸਿੰਗੇ ਸਹਿਤ ਉਥੇ ਚਲਾ ਗਿਆ।

ਸੋ ਮ੍ਰਿਗ ਰਾਜ ਸੁ ਤਨ ਕਹ ਦੀਯੋ ॥

ਰਾਜੇ ਨੇ ਉਹ ਬਾਰਾਸਿੰਗਾ ਉਨ੍ਹਾਂ ਨੂੰ ਦੇ ਦਿੱਤਾ।

ਤਿਨ ਕੋ ਸੀਤ ਬਾਰਿ ਲੈ ਪੀਯੋ ॥੯॥

ਉਨ੍ਹਾਂ ਤੋਂ ਠੰਡਾ ਪਾਣੀ ਲੈ ਕੇ ਪੀਤਾ ॥੯॥

ਬਾਧਾ ਬਾਜ ਏਕ ਦ੍ਰੁਮ ਕੇ ਤਰ ॥

ਘੋੜੇ ਨੂੰ ਇਕ ਬ੍ਰਿਛ ਹੇਠਾਂ ਬੰਨ੍ਹ ਦਿੱਤਾ

ਸੋਵਤ ਭਯੋ ਹ੍ਵੈ ਭੂਪ ਸ੍ਰਮਾਤੁਰ ॥

ਅਤੇ ਰਾਜਾ ਥਕਿਆ ਹੋਣ ਕਰ ਕੇ ਸੌਂ ਗਿਆ।

ਰਾਜ ਕੁਆਰਨ ਘਾਤ ਪਛਾਨਾ ॥

ਰਾਜ ਕੁਮਾਰੀਆਂ ਨੇ ਮੌਕਾ ਤਾੜਿਆ

ਸਖਿਯਨ ਸੋ ਅਸ ਕਿਯਾ ਬਖਾਨਾ ॥੧੦॥

ਅਤੇ ਸਖੀਆਂ ਨੂੰ ਇਸ ਤਰ੍ਹਾਂ ਦਸਿਆ ॥੧੦॥

ਮਦਰਾ ਬਹੁ ਦੁਹੂੰ ਕੁਅਰਿ ਮੰਗਾਯੋ ॥

ਦੋਹਾਂ ਰਾਜ ਕੁਮਾਰੀਆਂ ਨੇ ਬਹੁਤ ਸਾਰੀ ਸ਼ਰਾਬ ਮੰਗਾ ਲਈ

ਸਾਤ ਬਾਰ ਜੋ ਹੁਤੋ ਚੁਆਯੋ ॥

ਜਿਹੜੀ ਸੱਤ ਵਾਰ ਕੱਢੀ ਗਈ ਸੀ।

ਅਪਨ ਸਹਿਤ ਸਖਿਯਨ ਕੌ ਪ੍ਰਯਾਇ ॥

ਆਪਣੇ ਸਹਿਤ ਸਖੀਆਂ ਨੂੰ ਪਿਆਈ

ਅਧਿਕ ਮਤ ਕਰਿ ਦਈ ਸੁਵਾਇ ॥੧੧॥

ਅਤੇ (ਉਨ੍ਹਾਂ ਨੂੰ) ਬਹੁਤ ਮਦ-ਮਸਤ ਕਰ ਕੇ ਸੰਵਾ ਦਿੱਤਾ ॥੧੧॥

ਜਬ ਜਾਨਾ ਤੇ ਭਈ ਦਿਵਾਨੀ ॥

ਜਦ ਉਨ੍ਹਾਂ ਨੇ ਜਾਣ ਲਿਆ ਕਿ (ਸਾਰੀਆਂ ਸਖੀਆਂ) ਬੇਸੁੱਧ ਹੋ ਗਈਆਂ ਹਨ

ਸੋਏ ਸਕਲ ਪਹਰੂਆ ਜਾਨੀ ॥

ਅਤੇ ਇਹ ਵੀ ਸਮਝ ਲਿਆ ਕਿ ਸਾਰੇ ਪਹਿਰੇਦਾਰ ਵੀ ਸੌਂ ਗਏ ਹਨ।

ਦੁਹੂੰ ਸਨਾਹੀ ਲਈ ਮੰਗਾਇ ॥

(ਤਾਂ ਉਨ੍ਹਾਂ) ਦੋਹਾਂ ਨੇ ਤਰਨ ਵਾਲੀਆਂ ਮਸ਼ਕਾਂ ਮੰਗਵਾ ਲਈਆਂ

ਪਹਿਰਿ ਨਦੀ ਮੈ ਧਸੀ ਬਨਾਇ ॥੧੨॥

ਅਤੇ ਲੈ ਕੇ ਨਦੀ ਵਿਚ ਧਸ ਗਈਆਂ ॥੧੨॥

ਤਰਤ ਤਰਤ ਆਈ ਤੇ ਤਹਾ ॥

ਉਹ ਤਰਦੀਆਂ ਤਰਦੀਆਂ ਉਥੇ ਆ ਗਈਆਂ,

ਸੋਵਤ ਸੁਤੋ ਨਰਾਧਿਪ ਜਹਾ ॥

ਜਿਥੇ ਰਾਜਾ ਸੁੱਤਾ ਪਿਆ ਸੀ।

ਪਕਰਿ ਪਾਵ ਤਿਹ ਦਿਯਾ ਜਗਾਇ ॥

ਪੈਰੋਂ ਪਕੜ ਕੇ ਉਸ ਨੂੰ ਜਗਾ ਦਿੱਤਾ

ਅਜਾ ਚਰਮ ਪਰ ਲਿਯਾ ਚੜਾਇ ॥੧੩॥

ਅਤੇ ਉਸ ਨੂੰ ਬਕਰੀ ਦੇ ਚਮੜੇ (ਦੀ ਬਣੀ ਮਸ਼ਕ) ਉਪਰ ਚੜ੍ਹਾ ਲਿਆ ॥੧੩॥

ਭੂਪਤਿ ਲਿਯਾ ਚੜਾਇ ਸਨਾਈ ॥

ਰਾਜੇ ਨੂੰ ਮਸ਼ਕ ਉਪਰ ਚੜ੍ਹਾ ਲਿਆ

ਸਰਿਤਾ ਬੀਚ ਪਰੀ ਪੁਨਿ ਜਾਈ ॥

ਅਤੇ ਨਦੀ ਵਿਚ ਫਿਰ ਠਿਲ੍ਹ ਪਈਆਂ।

ਤਰਤ ਤਰਤ ਅਪਨੋ ਤਜਿ ਦੇਸਾ ॥

ਤਰਦਿਆਂ ਤਰਦਿਆਂ ਆਪਣਾ ਦੇਸ ਛਡ ਕੇ

ਪ੍ਰਾਪਤ ਭੀ ਤਿਹ ਦੇਸ ਨਰੇਸਾ ॥੧੪॥

ਉਸ ਰਾਜੇ ਦੇ ਦੇਸ ਜਾ ਪਹੁੰਚੀਆਂ ॥੧੪॥

ਜਬ ਕਛੁ ਸੁਧਿ ਸਖਿਯਨ ਤਿਨ ਪਾਈ ॥

ਜਦ ਉਨ੍ਹਾਂ ਸਖੀਆਂ ਨੂੰ ਕੁਝ ਹੋਸ਼ ਆਈ।

ਨ੍ਰਿਸੰਦੇਹ ਯੌ ਹੀ ਠਹਰਾਈ ॥

ਉਨ੍ਹਾਂ ਨੇ ਨਿਰਸੰਦੇਹ ਇਹ ਧਾਰ ਲਿਆ

ਮਦ ਸੌ ਭਈ ਜਾਨੁ ਮਤਵਾਰੀ ॥

ਕਿ ਸ਼ਰਾਬ ਨਾਲ ਬੇਹੋਸ਼ ਹੋ ਕੇ

ਡੂਬਿ ਮੁਈ ਦੋਊ ਰਾਜ ਦੁਲਾਰੀ ॥੧੫॥

ਦੋਵੇਂ ਰਾਜ ਕੁਮਾਰੀਆਂ (ਨਦੀ ਵਿਚ) ਡੁਬ ਮੋਈਆਂ ਹਨ ॥੧੫॥

ਦੋਹਰਾ ॥

ਦੋਹਰਾ:

ਵੈ ਦੋਊ ਨ੍ਰਿਪ ਸੰਗ ਗਈ ਅਨਿਕ ਹਿਯੇ ਹਰਖਾਤ ॥

ਉਹ ਦੋਵੇਂ ਹਿਰਦੇ ਵਿਚ ਬਹੁਤ ਪ੍ਰਸੰਨਤਾ ਸਹਿਤ ਰਾਜੇ ਨਾਲ ਚਲੀਆਂ ਗਈਆਂ।

ਅਜਾ ਚਰਮ ਪਰ ਭੂਪ ਬਰ ਦੁਹੂੰਅਨ ਚਲਾ ਬਜਾਤ ॥੧੬॥

ਬਕਰੀ ਦੇ ਚਮੜੇ (ਦੀ ਬਣੀ ਮਸ਼ਕ) ਉਤੇ ਚੜ ਕੇ ਰਾਜਾ ਵੀ ਉਨ੍ਹਾਂ ਨਾਲ ਰਮਣ ਕਰਦਾ ਹੋਇਆ ਚਲਾ ਗਿਆ ॥੧੬॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਤ੍ਰਿਤਾਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੪੩॥੬੩੮੭॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੪੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੪੩॥੬੩੮੭॥ ਚਲਦਾ॥

ਚੌਪਈ ॥

ਚੌਪਈ:

ਹਰਿਦ੍ਵਾਰ ਇਕ ਸੁਨ ਨ੍ਰਿਪਾਲਾ ॥

ਹਰਿਦੁਆਰ ਦਾ ਇਕ ਰਾਜਾ ਸੁਣੀਂਦਾ ਸੀ,

ਤੇਜਿਮਾਨ ਦੁਤਿਮਾਨ ਛਿਤਾਲਾ ॥

ਜੋ ਬਹੁਤ ਤੇਜਸਵੀ, ਸੁੰਦਰ ਅਤੇ ਸੂਝਵਾਨ ਸੀ।

ਸ੍ਰੀ ਰਸਰੰਗ ਮਤੀ ਤਿਹ ਜਾਈ ॥

ਉਸ ਦੀ ਪੁੱਤਰੀ ਰਸ ਰੰਗ ਮਤੀ ਸੀ

ਜਿਹ ਸਮ ਦੂਸਰਿ ਬਿਧਿ ਨ ਬਨਾਈ ॥੧॥

ਜਿਸ ਵਰਗੀ ਵਿਧਾਤਾ ਨੇ ਦੂਜੀ ਨਹੀਂ ਬਣਾਈ ਸੀ ॥੧॥

ਜਬ ਵਹੁ ਤਰੁਨਿ ਤਰੁਨ ਅਤਿ ਭਈ ॥

ਜਦ ਉਹ ਰਾਜ ਕੁਮਾਰੀ ਭਰ ਜਵਾਨ ਹੋ ਗਈ

ਭੂਪ ਸੈਨ ਨ੍ਰਿਪ ਕਹਿ ਪਿਤ ਦਈ ॥

ਤਾਂ ਪਿਤਾ ਨੇ ਉਹ ਭੂਪ ਸੈਨ ਰਾਜੇ ਨੂੰ ਦੇ ਦਿੱਤੀ (ਭਾਵ-ਵਿਆਹ ਦਿੱਤੀ)।

ਸਿਰੀ ਨਗਰ ਭੀਤਰ ਜਬ ਆਈ ॥

ਜਦ (ਰਾਜ ਕੁਮਾਰੀ) ਸਿਰੀ ਨਗਰ ਵਿਚ ਆਈ,

ਲਖਿ ਚੰਡਾਲਿਕ ਅਧਿਕ ਲੁਭਾਈ ॥੨॥

ਤਾਂ ਇਕ ਚੰਡਾਲ ਨੂੰ ਵੇਖ ਕੇ ਬਹੁਤ ਲਲਚਾ ਗਈ ॥੨॥

ਪਠੈ ਸਹਚਰੀ ਲਿਯਾ ਬੁਲਾਈ ॥

ਸਹੇਲੀ ਨੂੰ ਭੇਜ ਕੇ (ਉਸ ਨੂੰ) ਬੁਲਾ ਲਿਆ

ਨ੍ਰਿਪ ਸੌ ਭੋਗ ਕਥਾ ਬਿਸਰਾਈ ॥

ਅਤੇ ਰਾਜੇ ਨਾਲ ਕਾਮ-ਕ੍ਰੀੜਾ ਕਰਨ ਦੀ ਗੱਲ ਭੁਲਾ ਦਿੱਤੀ।

ਰੈਨਿ ਦਿਵਸ ਤਿਹ ਲੇਤ ਬੁਲਾਈ ॥

ਰਾਤ ਦਿਨ ਉਸ ਨੂੰ ਬੁਲਾ ਲੈਂਦੀ