ਸ਼੍ਰੀ ਦਸਮ ਗ੍ਰੰਥ

ਅੰਗ - 803


ਦੇਵ ਸਬਦ ਕਹੁ ਆਦਿ ਬਖਾਨਹੁ ॥

ਪਹਿਲਾਂ 'ਦੇਵ' ਸ਼ਬਦ ਨੂੰ ਕਥਨ ਕਰੋ।

ਨ੍ਰਿਪ ਪਦ ਤੀਨ ਬਾਰ ਪੁਨਿ ਠਾਨਹੁ ॥

(ਉਸ ਵਿਚ) ਫਿਰ ਤਿੰਨ ਵਾਰ 'ਨ੍ਰਿਪ' ਸ਼ਬਦ ਜੋੜੋ।

ਸਤ੍ਰੁ ਸਬਦ ਕੋ ਬਹੁਰਿ ਭਣਿਜੈ ॥

ਮਗਰੋਂ 'ਸਤ੍ਰੁ' ਸ਼ਬਦ ਨੂੰ ਕਹੋ।

ਨਾਮ ਤੁਪਕ ਕੇ ਸਕਲ ਲਹਿਜੈ ॥੧੨੫੭॥

(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਸਮਝੋ ॥੧੨੫੭॥

ਅਮਰ ਸਬਦ ਕਹੁ ਆਦਿ ਉਚਾਰਹੁ ॥

ਪਹਿਲਾਂ 'ਅਮਰ' ਸ਼ਬਦ ਦਾ ਉਚਾਰਨ ਕਰੋ।

ਨ੍ਰਿਪ ਪਦ ਤੀਨ ਬਾਰ ਪੁਨਿ ਡਾਰਹੁ ॥

ਫਿਰ ਤਿੰਨ ਵਾਰ 'ਨ੍ਰਿਪ' ਸ਼ਬਦ ਜੋੜੋ।

ਅਰਿ ਕਹਿ ਨਾਮ ਤੁਪਕ ਕੇ ਲੀਜੈ ॥

(ਫਿਰ) 'ਅਰਿ' ਸ਼ਬਦ ਸ਼ਾਮਲ ਕਰਨ ਨਾਲ ਤੁਪਕ ਦਾ ਨਾਮ ਬਣ ਜਾਏਗਾ।

ਕਬਿਤ ਕਾਬਿ ਕੇ ਭੀਤਰ ਦੀਜੈ ॥੧੨੫੮॥

ਇਸ ਦੀ ਵਰਤੋਂ ਕਬਿੱਤਾਂ ਅਤੇ ਕਾਵਿ ਵਿਚ ਕਰੋ ॥੧੨੫੮॥

ਨ੍ਰਿਜਰ ਸਬਦ ਕੋ ਆਦਿ ਉਚਰੀਐ ॥

ਪਹਿਲਾਂ 'ਨ੍ਰਿਜਰ' (ਦੇਵਤਾ) ਸ਼ਬਦ ਨੂੰ ਉਚਾਰੋ।

ਨ੍ਰਿਪ ਪਦ ਤੀਨ ਬਾਰ ਪੁਨਿ ਧਰੀਐ ॥

ਫਿਰ ਤਿੰਨ ਵਾਰ 'ਨ੍ਰਿਪ' ਪਦ ਨੂੰ ਜੋੜੋ।

ਅਰਿ ਕਹਿ ਨਾਮ ਤੁਪਕ ਕੇ ਜਾਨਹੁ ॥

(ਫਿਰ) 'ਅਰਿ' ਸ਼ਬਦ ਕਹਿ ਕੇ ਤੁਪਕ ਦਾ ਨਾਮ ਸਮਝੋ।

ਸੰਕ ਛਾਡਿ ਨਿਰਸੰਕ ਬਖਾਨਹੁ ॥੧੨੫੯॥

ਸ਼ੰਕਾ ਛਡ ਕੇ ਨਿਸੰਗ ਹੋ ਕੇ ਇਸ ਦਾ ਬਖਾਨ ਕਰੋ ॥੧੨੫੯॥

ਬਿਬੁਧ ਸਬਦ ਕੋ ਆਦਿ ਭਣੀਜੈ ॥

ਪਹਿਲਾਂ 'ਬਿਬੁਧ' (ਦੇਵਤਾ) ਸ਼ਬਦ ਦਾ ਕਥਨ ਕਰੋ।

ਤੀਨ ਬਾਰ ਨ੍ਰਿਪ ਸਬਦ ਧਰੀਜੈ ॥

(ਫਿਰ) ਤਿੰਨ ਵਾਰ 'ਨ੍ਰਿਪ' ਸ਼ਬਦ ਜੋੜੋ।

ਰਿਪੁ ਕਹਿ ਨਾਮ ਤੁਪਕ ਕੇ ਲਹੀਅਹਿ ॥

(ਮਗਰੋਂ) 'ਰਿਪੁ' ਸ਼ਬਦ ਕਹਿ ਕੇ ਤੁਪਕ ਦਾ ਨਾਮ ਸਮਝੋ।

ਸੰਕਾ ਤਿਆਗਿ ਸਭਾ ਮੈ ਕਹੀਅਹਿ ॥੧੨੬੦॥

ਸੰਕਾ ਨੂੰ ਤਿਆਗ ਕੇ ਸਭਾ ਵਿਚ ਕਹੋ ॥੧੨੬੦॥

ਸੁਰ ਪਦ ਆਦਿ ਸਬਦ ਕੋ ਧਾਰੀਐ ॥

ਪਹਿਲਾਂ 'ਸੁਰ' ਸ਼ਬਦ ਨੂੰ ਰਖੋ।

ਤੀਨ ਬਾਰ ਨ੍ਰਿਪ ਪਦ ਕਹੁ ਡਾਰੀਐ ॥

(ਫਿਰ) ਉਸ ਨਾਲ ਤਿੰਨ ਵਾਰ 'ਨ੍ਰਿਪ' ਸ਼ਬਦ ਨੂੰ ਜੋੜੋ।

ਅਰਿ ਪਦ ਤਾ ਕੇ ਅੰਤਿ ਬਖਾਨੋ ॥

ਉਸ ਦੇ ਅੰਤ ਉਤੇ 'ਅਰਿ' ਪਦ ਕਥਨ ਕਰੋ।

ਸਭ ਸ੍ਰੀ ਨਾਮ ਤੁਪਕ ਕੇ ਜਾਨੋ ॥੧੨੬੧॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੧੨੬੧॥

ਸੁਮਨ ਸਬਦ ਕੋ ਆਦਿ ਬਖਾਨਹੁ ॥

ਪਹਿਲਾਂ 'ਸੁਮਨ' (ਦੇਵਤਾ) ਸ਼ਬਦ ਦਾ ਕਥਨ ਕਰੋ।

ਤੀਨ ਬਾਰ ਨਾਇਕ ਪਦ ਠਾਨਹੁ ॥

(ਫਿਰ) ਤਿੰਨ ਵਾਰ 'ਨਾਇਕ' ਸ਼ਬਦ ਜੋੜੋ।

ਅਰਿ ਪਦ ਤਾ ਕੇ ਅੰਤਿ ਭਣਿਜੈ ॥

ਉਸ ਦੇ ਅੰਤ ਉਤੇ 'ਅਰਿ' ਪਦ ਕਹੋ।

ਨਾਮ ਤੁਪਕ ਕੇ ਸਕਲ ਲਹਿਜੈ ॥੧੨੬੨॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੧੨੬੨॥


Flag Counter