ਜਿਸ ਦਾ ਉਸ ਦੇ ਮਨ ਵਿਚ ਬਹੁਤ ਦੁਖ ਸੀ ॥੨॥
ਦੋਹਰਾ:
ਚੋਰਾਂ ਨੇ ਇਹ ਸੁਣ ਲਿਆ ਕਿ ਉਹ ਦੇ ਘਰ ਬਹੁਤ ਧਨ ਹੈ।
ਰਾਤ ਪੈਣ ਤੇ ਉਹ ਬਹੁਤ ਸਾਰੀਆਂ ਮਸ਼ਾਲਾਂ ਬਾਲ ਕੇ ਉਸ ਦੇ ਘਰ ਆ ਪਏ ॥੩॥
ਚੌਪਈ:
ਜਦ ਚੋਰਾਂ ਨੂੰ ਆਉਂਦਿਆਂ ਇਸਤਰੀ ਨੇ ਚੰਗੀ ਤਰ੍ਹਾਂ ਵੇਖਿਆ
ਤਾਂ ਇਸ ਤਰ੍ਹਾਂ ਕਹਿਣ ਲਗੀ।
ਹੇ ਚੋਰੋ! ਮੈਂ ਤੁਹਾਡੀ ਇਸਤਰੀ ਹਾਂ।
ਆਪਣੀ ਜਾਣ ਕੇ ਮੇਰੀ ਰਾਖੀ ਕਰੋ ॥੪॥
ਦੋਹਰਾ:
ਘਰ ਦਾ ਸਾਰਾ ਧਨ ਤੁਸੀਂ ਹਰ ਲਵੋ ਅਤੇ ਮੈਨੂੰ ਵੀ ਨਾਲ ਲੈ ਜਾਓ
ਅਤੇ ਦਿਨ ਰਾਤ ਭਾਂਤ ਭਾਂਤ ਦੀ ਮੇਰੇ ਨਾਲ ਕਾਮ-ਕ੍ਰੀੜਾ ਕਰੋ ॥੫॥
ਪਹਿਲਾਂ ਮੇਰੇ ਘਰ ਵਿਚ ਚੰਗੀ ਤਰ੍ਹਾਂ ਭੋਜਨ ਕਰੋ
ਅਤੇ ਪਿਛੋਂ ਹਿਰਦੇ ਵਿਚ ਪ੍ਰਸੰਨ ਹੋ ਕੇ ਮੈਨੂੰ ਨਾਲ ਲੈ ਜਾਓ ॥੬॥
ਚੌਪਈ:
ਚੋਰਾਂ ਨੇ ਕਿਹਾ ਕਿ ਇਸਤਰੀ ਨੇ ਠੀਕ ਹੀ ਕਿਹਾ ਹੈ।
ਹੁਣ ਤੋਂ ਇਹ ਸਾਡੀ ਇਸਤਰੀ ਹੋ ਗਈ ਹੈ।
ਪਹਿਲਾਂ (ਸਾਨੂੰ) ਭੋਜਨ ਕਰਾਓ
ਅਤੇ ਪਿਛੋਂ ਸਾਡੀ ਇਸਤਰੀ ਅਖਵਾਓ ॥੭॥
ਦੋਹਰਾ:
ਤਦ (ਉਸ) ਇਸਤਰੀ ਨੇ ਚੋਰਾਂ ਨੂੰ ਚੌਬਾਰੇ ਉਤੇ ਚੜ੍ਹਾ ਦਿੱਤਾ
ਅਤੇ ਆਪ ਕੜਾਹੀ ਚੜ੍ਹਾ ਕੇ ਵੜੇ ਪਕਾ ਲਏ ॥੮॥
ਚੌਪਈ:
ਚੋਰਾਂ ਨੂੰ ਮਹਲ ਉਤੇ ਚੜ੍ਹਾ ਦਿੱਤਾ
ਅਤੇ ਆਪ ਜੰਦਰਾ ਮਾਰ ਕੇ ਉਠ ਕੇ ਆ ਗਈ।
ਬੈਠ ਕੇ ਤੇਲ ਵਿਚ ਭੋਜਨ ਤਿਆਰ ਕੀਤਾ
ਅਤੇ ਉਸ ਵਿਚ ਬਹੁਤ ਜ਼ਹਿਰ ਮਿਲਾ ਦਿੱਤੀ ॥੯॥
ਦੋਹਰਾ:
ਭੋਜਨ ਵਿਚ ਜ਼ਹਿਰ ਮਿਲਾ ਕੇ ਚੋਰਾਂ ਨੂੰ ਖਵਾ ਦਿੱਤਾ
ਅਤੇ ਆਪ ਚੰਗੀ ਤਰ੍ਹਾਂ ਤਾਲਾ ਲਗਾ ਕੇ ਨਿਕਲ ਆਈ ॥੧੦॥
ਚੌਪਈ:
ਉਹ ਚੋਰਾਂ ਦੇ (ਨਾਇਕ ਦੇ) ਹੱਥਾਂ ਨੂੰ ਹੱਥਾਂ ਨਾਲ ਪਕੜ ਕੇ
ਹਸ ਹਸ ਕੇ ਕਹਿਣ ਲਗੀ।
ਉਹ ਗੱਲਾਂ ਨਾਲ ਉਸ ਨੂੰ ਵਰਚਾਉਂਦੀ ਰਹੀ
ਅਤੇ ਆਪ ਬੈਠੀ ਤੇਲ ਕਾਹੜਦੀ ਰਹੀ ॥੧੧॥
ਦੋਹਰਾ:
ਜਦ ਤੇਲ ਗਰਮ ਹੋ ਗਿਆ, ਤਾਂ ਉਸ ਦੀ ਦ੍ਰਿਸ਼ਟੀ ਬਚਾ ਕੇ
ਉਸ ਦੇ ਸਿਰ ਵਿਚ ਪਾ ਦਿੱਤਾ (ਅਤੇ ਇਸ ਤਰ੍ਹਾਂ) ਚੋਰ ਨੂੰ ਸਾੜ ਕੇ ਮਾਰ ਦਿੱਤਾ ॥੧੨॥
ਚੋਰਾਂ ਦਾ ਸਰਦਾਰ ਸੜ ਕੇ ਮਰ ਗਿਆ ਅਤੇ (ਬਾਕੀ) ਚੋਰ ਜ਼ਹਿਰ ਖਾ ਕੇ ਮਰ ਗਏ।
ਸਵੇਰ ਹੋਣ ਤੇ ਕੋਤਵਾਲ (ਨੂੰ ਦਸ ਕੇ) ਸਭ ਨੂੰ ਬੰਨ੍ਹਵਾ ਦਿੱਤਾ ॥੧੩॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਬਤੀਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੨॥੬੧੮॥ ਚਲਦਾ॥
ਚੌਪਈ:
ਉੱਤਰ ਦੇਸ ਵਿਚ ਇਕ ਰਾਜਾ ਹੁੰਦਾ ਸੀ।
ਉਸ ਦਾ ਜਗਤ ਵਿਚ ਬਹੁਤ ਸੁੰਦਰ ਰੂਪ ਮੰਨਿਆ ਜਾਂਦਾ ਸੀ।
ਉਸ ਰਾਜੇ ਦਾ ਨਾਂ ਛਤ੍ਰ ਕੇਤੁ ਸੀ।
ਉਸ ਦੀ ਇਸਤਰੀ (ਉਸ ਨੂੰ) ਵੇਖਦਿਆਂ ਰਜਦੀ ਨਹੀਂ ਸੀ ॥੧॥
ਉਸ ਦਾ ਨਾਂ ਛਤ੍ਰ ਮੰਜਰੀ ਸੀ।
ਉਸ ਦਾ ਰੂਪ ਵੀ ਜਗਤ ਵਿਚ ਬਹੁਤ ਸੁੰਦਰ ਦਸਿਆ ਜਾਂਦਾ ਸੀ।