ਸ਼੍ਰੀ ਦਸਮ ਗ੍ਰੰਥ

ਅੰਗ - 808


ਹੋ ਨਾਮ ਤੁਪਕ ਬਹੁ ਚੀਨ ਉਚਾਰਿਯੋ ਕੀਜੀਐ ॥੧੩੦੮॥

(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਉਚਾਰੋ ॥੧੩੦੮॥

ਇੰਦ੍ਰਾਤਕ ਅਰਿ ਆਦਿ ਸਬਦ ਕੋ ਭਾਖੀਐ ॥

ਪਹਿਲਾਂ 'ਇੰਦ੍ਰਾਂਤਕ (ਦੈਂਤ) ਅਰਿ' ਸ਼ਬਦ ਨੂੰ ਕਥਨ ਕਰੋ।

ਨਾਇਕ ਪਦ ਤ੍ਰੈ ਬਾਰ ਤਵਨ ਕੇ ਰਾਖੀਐ ॥

ਉਸ ਨਾਲ ਤਿੰਨ ਵਾਰ 'ਨਾਇਕ' ਪਦ ਨੂੰ ਜੋੜੋ।

ਸਤ੍ਰੁ ਬਹੁਰਿ ਪੁਨਿ ਤਾ ਕੇ ਅੰਤਿ ਧਰੀਜੀਐ ॥

ਉਸ ਦੇ ਅੰਤ ਉਤੇ ਮਗਰੋਂ 'ਸਤ੍ਰੁ' ਸ਼ਬਦ ਰਖੋ।

ਹੋ ਸਕਲ ਤੁਪਕ ਕੇ ਨਾਮ ਜਾਨ ਮਨ ਲੀਜੀਐ ॥੧੩੦੯॥

(ਇਸ ਨੂੰ) ਸਭ ਮਨ ਵਿਚ ਤੁਪਕ ਦੇ ਨਾਮ ਸਮਝ ਲਵੋ ॥੧੩੦੯॥

ਦੇਵ ਸਬਦ ਕੋ ਮੁਖ ਤੇ ਆਦਿ ਬਖਾਨੀਐ ॥

'ਦੇਵ' ਸ਼ਬਦ ਨੂੰ ਪਹਿਲਾਂ ਮੁਖ ਤੋਂ ਕਥਨ ਕਰੋ।

ਅਰਦਨ ਕਹਿ ਅਰਦਨ ਪਦ ਅੰਤਿ ਪ੍ਰਮਾਨੀਐ ॥

ਅੰਤ ਉਤੇ 'ਅਰਦਨ' ਕਹਿ ਕੇ ਫਿਰ 'ਅਰਦਨ' ਸ਼ਬਦ ਜੋੜੋ।

ਤੀਨ ਬਾਰ ਪਤਿ ਸਬਦ ਤਵਨ ਕੇ ਭਾਖੀਐ ॥

ਉਸ ਨਾਲ ਤਿੰਨ ਵਾਰ 'ਪਤਿ' ਸ਼ਬਦ ਰਖੋ।

ਹੋ ਅਰਿ ਕਹਿ ਨਾਮ ਤੁਪਕ ਕੇ ਮਨ ਲਹਿ ਰਾਖੀਐ ॥੧੩੧੦॥

(ਇਸ ਨਾਲ) 'ਅਰਿ' ਪਦ ਕਹਿ ਕੇ ਮਨ ਵਿਚ ਤੁਪਕ ਦਾ ਨਾਮ ਸਮਝ ਲਵੋ ॥੧੩੧੦॥

ਅਮਰਾ ਅਰਦਨ ਸਬਦ ਸੁ ਮੁਖ ਤੇ ਭਾਖੀਐ ॥

(ਪਹਿਲਾਂ) 'ਅਮਰਾ ਅਰਦਨ' ਸ਼ਬਦ ਮੁਖ ਤੋਂ ਕਹੋ।

ਨਾਇਕ ਪਦ ਤ੍ਰੈ ਬਾਰ ਤਵਨ ਕੇ ਰਾਖੀਐ ॥

ਉਸ ਨਾਲ ਤਿੰਨ ਵਾਰ 'ਨਾਇਕ' ਪਦ ਜੋੜੋ।

ਰਿਪੁ ਕਹਿ ਨਾਮ ਤੁਪਕ ਕੇ ਸੁਘਰ ਪਛਾਨੀਐ ॥

ਫਿਰ 'ਰਿਪੁ' ਸ਼ਬਦ ਕਹ ਕੇ ਤੁਪਕ ਦਾ ਨਾਮ ਸੂਝਵਾਨ ਪਛਾਣ ਲੈਣ।

ਹੋ ਭੇਦਾਭੇਦ ਕਬਿਤ ਕੇ ਮਾਹਿ ਬਖਾਨੀਐ ॥੧੩੧੧॥

(ਇਸ ਦਾ) ਭੇਦ ਅਭੇਦ ਤੋਂ ਮੁਕਤ ਹੋ ਕੇ ਕਬਿੱਤਾਂ ਵਿਚ ਕਥਨ ਕਰਨ ॥੧੩੧੧॥

ਨਿਰਜਰਾਰਿ ਅਰਦਨ ਪਦ ਪ੍ਰਿਥਮ ਉਚਾਰਿ ਕੈ ॥

ਪਹਿਲਾਂ 'ਨਿਰਜਰਾਰਿ (ਬੁਢੇਪੇ ਤੋਂ ਰਹਿਤ ਦੇਵਤਿਆਂ ਦੇ ਵੈਰੀ ਦੈਂਤ) ਅਰਦਨ' ਪਦ ਉਚਾਰਨ ਕਰੋ।

ਤੀਨ ਬਾਰ ਨ੍ਰਿਪ ਸਬਦ ਤਵਨ ਕੇ ਡਾਰਿ ਕੈ ॥

ਉਸ ਨਾਲ ਤਿੰਨ ਵਾਰ 'ਨ੍ਰਿਪ' ਸ਼ਬਦ ਜੋੜੋ।

ਅਰਿ ਕਹਿ ਨਾਮ ਤੁਪਕ ਕੇ ਸੁਘਰ ਲਹੀਜੀਐ ॥

(ਫਿਰ) ਅਰਿ ਪਦ ਸ਼ਾਮਲ ਕਰ ਕੇ ਸੁਘੜੋ! ਤੁਪਕ ਦਾ ਨਾਮ ਸਮਝ ਲਵੋ।

ਹੋ ਅੜਿਲ ਛੰਦ ਕੇ ਮਾਹਿ ਨਿਡਰ ਹੁਇ ਦੀਜੀਐ ॥੧੩੧੨॥

(ਇਸ ਨੂੰ) 'ਅੜਿਲ' ਛੰਦ ਵਿਚ ਨਿਝਕ ਹੋ ਕੇ ਵਰਤੋ ॥੧੩੧੨॥

ਬਿਬੁਧਾਤਕ ਅੰਤਕ ਸਬਦਾਦਿ ਉਚਾਰ ਕਰ ॥

ਪਹਿਲਾਂ 'ਬਿਬੁਧਾਂਤਕ (ਦੇਵਤਿਆਂ ਦਾ ਅੰਤ ਕਰਨ ਵਾਲੇ ਦੈਂਤ) ਅੰਤਕ' ਸ਼ਬਦ ਦਾ ਉਚਾਰਨ ਕਰੋ।

ਤੀਨ ਬਾਰ ਨ੍ਰਿਪ ਸਬਦ ਤਵਨ ਕੇ ਡਾਰ ਕਰ ॥

ਉਸ ਨਾਲ ਤਿੰਨ ਵਾਰ 'ਨ੍ਰਿਪ' ਸ਼ਬਦ ਜੋੜੋ।

ਰਿਪੁ ਕਹਿ ਨਾਮ ਤੁਪਕ ਕੇ ਸੁਘਰ ਬਿਚਾਰੀਐ ॥

(ਫਿਰ) 'ਰਿਪੁ' ਸ਼ਬਦ ਸ਼ਾਮਲ ਕਰ ਕੇ ਸੂਝਵਾਨੋ! ਉਸ ਨੂੰ ਤੁਪਕ ਦਾ ਨਾਮ ਵਿਚਾਰੋ।

ਹੋ ਛੰਦ ਰੁਆਲਾ ਮਾਝ ਨਿਸੰਕ ਉਚਾਰੀਐ ॥੧੩੧੩॥

(ਇਸ ਦਾ) ਰੁਆਲਾ ਛੰਦ ਵਿਚ ਨਿਸੰਗ ਉਚਾਰਨ ਕਰੋ ॥੧੩੧੩॥

ਸੁਪਰਬਾਣ ਪਰ ਅਰਿ ਪਦ ਪ੍ਰਿਥਮ ਭਣੀਜੀਐ ॥

ਪਹਿਲਾਂ 'ਸੁਪਰਬਾਣ (ਦੇਵਤਾ) ਪਰ ਅਰਿ' ਪਦ ਕਥਨ ਕਰੋ।

ਤੀਨ ਬਾਰ ਪਤਿ ਸਬਦ ਤਵਨ ਪਰ ਦੀਜੀਐ ॥

(ਫਿਰ) ਤਿੰਨ ਵਾਰ 'ਪਤਿ' ਸ਼ਬਦ ਜੋੜੋ।

ਅਰਿ ਪਦ ਭਾਖ ਤੁਪਕ ਕੇ ਨਾਮ ਪਛਾਨੀਅਹੁ ॥

'ਅਰਿ' ਪਦ ਸ਼ਾਮਲ ਕਰ ਕੇ ਤੁਪਕ ਦਾ ਨਾਮ ਪਛਾਣੋ।

ਹੋ ਛੰਦ ਚੰਚਰੀਆ ਮਾਝ ਨਿਡਰ ਹੁਐ ਠਾਨੀਅਹੁ ॥੧੩੧੪॥

(ਇਸ ਦਾ) ਚੰਚਰੀਆ ਛੰਦ ਵਿਚ ਨਿਸੰਗ ਹੋ ਕੇ ਪ੍ਰਯੋਗ ਕਰੋ ॥੧੩੧੪॥

ਪ੍ਰਿਥਮ ਸਬਦ ਤ੍ਰਿਦਵੇਸ ਉਚਾਰਨ ਕੀਜੀਐ ॥

ਪਹਿਲਾਂ 'ਤ੍ਰਿਦਵੇਸ' (ਇੰਦਰ) ਸ਼ਬਦ ਦਾ ਉਚਾਰਨ ਕਰੋ।

ਅਰਿ ਅਰਿ ਕਹਿ ਨ੍ਰਿਪ ਪਦ ਤ੍ਰੈ ਵਾਰ ਭਣੀਜੀਐ ॥

(ਫਿਰ) 'ਅਰਿ ਅਰਿ' ਕਹਿ ਕੇ ਤਿੰਨ ਵਾਰ 'ਨ੍ਰਿਪ' ਪਦ ਬੋਲੋ।

ਸਤ੍ਰੁ ਸਬਦ ਤਾ ਕੇ ਪੁਨਿ ਅੰਤਿ ਉਚਾਰੀਐ ॥

ਮਗਰੋਂ ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਉਚਾਰੋ।

ਹੋ ਸਕਲ ਤੁਪਕ ਕੇ ਨਾਮ ਸੁਬੁਧਿ ਬਿਚਾਰੀਐ ॥੧੩੧੫॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਕੇ ਵਿਚਾਰ ਕਰੋ ॥੧੩੧੫॥

ਬ੍ਰਿੰਦਾਰਕ ਅਰਿ ਅਰਿ ਸਬਦਾਦਿ ਉਚਾਰਜੈ ॥

ਪਹਿਲਾਂ 'ਬ੍ਰਿੰਦਾਰਕ (ਦੇਵਤੇ) ਅਰਿ ਅਰਿ' ਪਦ ਕਥਨ ਕਰੋ।

ਤੀਨ ਬਾਰ ਪਤਿ ਸਬਦ ਤਵਨ ਕੇ ਡਾਰਜੈ ॥

ਉਸ ਨਾਲ ਤਿੰਨ ਵਾਰ 'ਪਤਿ' ਸ਼ਬਦ ਜੋੜੋ।

ਸਤ੍ਰੁ ਸਬਦ ਤਾ ਕੇ ਪੁਨਿ ਅੰਤਿ ਭਨੀਜੀਐ ॥

ਫਿਰ 'ਸਤ੍ਰੁ' ਸ਼ਬਦ ਉਸ ਦੇ ਅੰਤ ਉਤੇ ਉਚਾਰੋ।

ਹੋ ਸਕਲ ਤੁਪਕ ਕੇ ਨਾਮ ਸੁਮਤਿ ਲਹਿ ਲੀਜੀਐ ॥੧੩੧੬॥

(ਇਸ ਨੂੰ) ਸਭ ਬੁੱਧੀਮਾਨ ਤੁਪਕ ਦਾ ਨਾਮ ਸਮਝੋ ॥੧੩੧੬॥

ਸਭ ਬਿਵਾਨ ਕੇ ਨਾਮ ਭਾਖਿ ਗਤਿ ਭਾਖੀਐ ॥

'ਬਿਵਾਨ' ਦੇ ਸਾਰੇ ਨਾਮ ਪਹਿਲਾਂ ਕਹਿ ਕੇ ਫਿਰ 'ਗਤਿ' ਪਦ ਕਥਨ ਕਰੋ।

ਅਰਿ ਅਰਿ ਕਹਿ ਨ੍ਰਿਪ ਚਾਰ ਬਾਰ ਪਦ ਰਾਖੀਐ ॥

(ਫਿਰ) 'ਅਰਿ ਅਰਿ' ਕਹਿ ਕੇ ਚਾਰ ਵਾਰ 'ਨ੍ਰਿਪ' ਪਦ ਰਖੋ।

ਬਹੁਰ ਸਤ੍ਰੁ ਪੁਨਿ ਅੰਤਿ ਤਵਨ ਕੇ ਦੀਜੀਐ ॥

ਮਗਰੋਂ 'ਸਤ੍ਰੁ' ਪਦ ਉਸ ਦੇ ਨਾਲ ਜੋੜ ਦਿਓ।

ਹੋ ਸਕਲ ਤੁਪਕ ਕੇ ਨਾਮ ਸੁਮਤਿ ਲਹਿ ਲੀਜੀਐ ॥੧੩੧੭॥

(ਇਸ ਨੂੰ) ਸਭ ਸੂਝਵਾਨੋ! ਤੁਪਕ ਦੇ ਨਾਮ ਸਮਝ ਲਵੋ ॥੧੩੧੭॥

ਆਦਿ ਅਗਨਿ ਜਿਵ ਪਦ ਕੋ ਸੁ ਪੁਨਿ ਬਖਾਨੀਐ ॥

ਪਹਿਲਾਂ 'ਅਗਨਿ' ਪਦ ਕਹੋ ਅਤੇ ਫਿਰ 'ਜਿਵ' ਪਦ ਦਾ ਕਥਨ ਕਰੋ।

ਅਰਿ ਅਰਿ ਕਹਿ ਨ੍ਰਿਪ ਚਾਰ ਬਾਰ ਪੁਨਿ ਠਾਨੀਐ ॥

ਫਿਰ 'ਅਰਿ ਅਰਿ' ਕਹਿ ਕੇ ਚਾਰ ਵਾਰ 'ਨ੍ਰਿਪ' ਸ਼ਬਦ ਜੋੜੋ।

ਰਿਪੁ ਪਦ ਭਾਖਿ ਤੁਪਕ ਕੇ ਨਾਮ ਪਛਾਨੀਐ ॥

(ਫਿਰ) 'ਰਿਪੁ' ਪਦ ਕਹਿ ਕੇ ਤੁਪਕ ਦੇ ਨਾਮ ਵਜੋਂ ਪਛਾਣੋ।


Flag Counter