ਸ਼੍ਰੀ ਦਸਮ ਗ੍ਰੰਥ

ਅੰਗ - 774


ਰੈਨਰਾਜਨੀ ਆਦਿ ਕਹਿਜੈ ॥

ਪਹਿਲਾਂ 'ਰੈਨਰਾਜਨੀ' (ਰਾਤ ਦੇ ਰਾਜੇ ਚੰਦ੍ਰਮਾ ਨਾਲ ਸੰਬੰਧਿਤ ਚੰਨ੍ਹਾ ਨਦੀ) (ਸ਼ਬਦ) ਕਹੋ।

ਜਾ ਚਰ ਕਹਿ ਪਤਿ ਸਬਦ ਭਣਿਜੈ ॥

(ਫਿਰ) 'ਜਾ ਚਰ ਪਤਿ' ਸ਼ਬਦ ਕਹੋ।

ਤਾ ਕੇ ਅੰਤਿ ਸਤ੍ਰੁ ਪਦ ਕਹੀਐ ॥

ਉਸ ਦੇ ਅੰਤ ਉਤੇ 'ਸਤ੍ਰੁ' ਪਦ ਕਥਨ ਕਰੋ।

ਨਾਮ ਤੁਪਕ ਕੇ ਸਭ ਜੀਅ ਲਹੀਐ ॥੯੪੬॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੪੬॥

ਨਿਸ ਨਾਇਕਨਿਨਿ ਆਦਿ ਉਚਰੀਐ ॥

ਪਹਿਲਾਂ 'ਨਿਸ ਨਾਇਕਨਿਨਿ' (ਸ਼ਬਦ) ਉਚਾਰੋ।

ਸੂਨ ਉਚਰਿ ਚਰ ਪਤਿ ਪਦ ਡਰੀਐ ॥

ਫਿਰ 'ਸੂਨ' (ਪੁੱਤਰ) ਸ਼ਬਦ ਉਚਾਰ ਕੇ 'ਚਰ ਪਤਿ' ਪਦ ਜੋੜੋ।

ਅਰਿ ਪਦ ਤਾ ਕੇ ਅੰਤਿ ਬਖਾਨਹੁ ॥

ਉਸ ਦੇ ਅੰਤ ਉਤੇ 'ਅਰਿ' ਪਦ ਜੋੜੋ।

ਸਕਲ ਤੁਪਕ ਕੇ ਨਾਮ ਪ੍ਰਮਾਨਹੁ ॥੯੪੭॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੪੭॥

ਨਿਸਿਇਸਨੀ ਸਬਦਾਦਿ ਬਖਾਨੋ ॥

ਪਹਿਲਾਂ 'ਨਿਸਿਇਸਨੀ' (ਚੰਦ੍ਰਮਾ ਨਾਮ ਵਾਲੀ ਨਦੀ) ਸ਼ਬਦ ਕਥਨ ਕਰੋ।

ਜਾ ਚਰ ਕਹਿ ਨਾਇਕ ਪਦ ਠਾਨੋ ॥

(ਫਿਰ) 'ਜਾ ਚਰ ਨਾਇਕ' ਪਦ ਜੋੜੋ।

ਸਤ੍ਰੁ ਸਬਦ ਕਹੁ ਬਹੁਰਿ ਉਚਾਰਹੁ ॥

ਮਗਰੋਂ 'ਸਤ੍ਰੁ' ਸ਼ਬਦ ਨੂੰ ਕਹੋ।

ਸੁਕਬਿ ਤੁਪਕ ਕੇ ਨਾਮ ਬਿਚਾਰਹੁ ॥੯੪੮॥

(ਇਸ ਨੂੰ) ਕਵੀ ਜਨ ਤੁਪਕ ਦਾ ਨਾਮ ਸਮਝਣ ॥੯੪੮॥

ਨਿਸਿ ਪਤਿਨਿਨਿ ਸਬਦਾਦਿ ਉਚਰੀਐ ॥

ਪਹਿਲਾਂ 'ਨਿਸਿ ਪਤਿਨਿਨਿ' ਸ਼ਬਦ ਉਚਾਰੋ।

ਸੁਤ ਚਰ ਅਰਿ ਅੰਤਹਿ ਪਦ ਧਰੀਐ ॥

ਅੰਤ ਉਤੇ 'ਸੁਤ ਚਰ ਅਰਿ' ਪਦ ਜੋੜੋ।

ਸਤ੍ਰੁ ਸਬਦ ਕਹੁ ਅੰਤਿ ਬਖਾਨਹੁ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।

ਸੁਕਬਿ ਤੁਪਕ ਕੇ ਨਾਮ ਪਛਾਨਹੁ ॥੯੪੯॥

(ਇਸ ਨੂੰ) ਕਵੀ ਜਨੋ, ਤੁਪਕ ਦਾ ਨਾਮ ਸਮਝੋ ॥੯੪੯॥

ਨਿਸ ਧਨਿਨੀ ਸਬਦਾਦਿ ਕਹਿਜੈ ॥

ਪਹਿਲਾਂ 'ਨਿਸ ਧਨਿਨੀ' (ਰਾਤ ਦੇ ਸੁਆਮੀ ਚੰਦ੍ਰਮਾ ਨਾਲ ਸੰਬੰਧਿਤ) ਸ਼ਬਦ ਕਹੋ।

ਜਾ ਚਰ ਕਹਿ ਅਰਿ ਪਦਹਿ ਭਣਿਜੈ ॥

(ਫਿਰ) 'ਜਾ ਚਰ ਅਰਿ' ਸ਼ਬਦ ਜੋੜੋ।

ਸਤ੍ਰੁ ਸਬਦ ਕਹੁ ਬਹੁਰਿ ਬਖਾਨਹੁ ॥

ਮਗਰੋਂ 'ਸਤ੍ਰੁ' ਸ਼ਬਦ ਨੂੰ ਉਚਾਰੋ।

ਨਾਮ ਤੁਪਕ ਕੇ ਸਭ ਜੀਅ ਜਾਨਹੁ ॥੯੫੦॥

(ਇਸ ਨੂੰ) ਸਭ ਆਪਣੇ ਮਨ ਵਿਚ ਤੁਪਕ ਦਾ ਨਾਮ ਜਾਣੋ ॥੯੫੦॥

ਰੈਨ ਨਾਇਕਨਿ ਆਦਿ ਸੁ ਕਹੀਐ ॥

ਪਹਿਲਾਂ 'ਰੈਨ ਨਾਇਕਨਿ' ਕਹੋ।

ਜਾ ਚਰ ਕਹਿ ਪਤਿ ਪਦ ਦੈ ਰਹੀਐ ॥

(ਫਿਰ) 'ਜਾ ਚਰ ਪਤਿ' ਸ਼ਬਦ ਜੋੜੋ।

ਤਾ ਕੇ ਅੰਤਿ ਸਤ੍ਰੁ ਪਦ ਭਾਖਹੁ ॥

ਉਸ ਦੇ ਅੰਤ ਵਿਚ 'ਸਤ੍ਰੁ' ਪਦ ਕਥਨ ਕਰੋ।

ਨਾਮ ਤੁਪਕ ਕੇ ਸਭ ਲਖਿ ਰਾਖਹੁ ॥੯੫੧॥

(ਇਸ) ਨੂੰ ਸਭ ਤੁਪਕ ਦਾ ਨਾਮ ਸਮਝ ਲਵੋ ॥੯੫੧॥

ਨਿਸ ਚਰਨਿਨਿ ਪ੍ਰਥਮੈ ਪਦ ਭਾਖਹੁ ॥

ਪਹਿਲਾਂ 'ਨਿਸ ਚਰਨਿਨਿ' (ਰਾਤ ਨੂੰ ਫਿਰਨ ਵਾਲੇ ਚੰਦ੍ਰਮਾ ਨਾਲ ਸੰਬੰਧਿਤ) ਪਦ ਨੂੰ ਕਹੋ।

ਸੁਤ ਚਰ ਕਹਿ ਨਾਇਕ ਪੁਨਿ ਰਾਖਹੁ ॥

ਫਿਰ 'ਸੁਤ ਚਰ ਨਾਇਕ' ਪਦ ਜੋੜੋ।

ਸਤ੍ਰੁ ਸਬਦ ਕਹੁ ਬਹੁਰਿ ਬਖਾਨਹੁ ॥

ਮਗਰੋਂ 'ਸਤ੍ਰੁ' ਸ਼ਬਦ ਕਹਿ ਦਿਓ।

ਸਕਲ ਤੁਪਕ ਕੇ ਨਾਮ ਪਛਾਨਹੁ ॥੯੫੨॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੫੨॥

ਆਦਿ ਨਿਸਾਚਰਿਨਨਿ ਕਹੁ ਭਾਖੋ ॥

ਪਹਿਲਾਂ 'ਨਿਸਾਚਰਿਨਨਿ' (ਰਾਤ ਨੂੰ ਚਲਣ ਵਾਲੇ ਚੰਦ੍ਰਮਾ ਨਾਲ ਸੰਬੰਧਿਤ) (ਸ਼ਬਦ) ਕਹੋ।

ਸੁਤ ਚਰ ਕਹਿ ਨਾਇਕ ਪਦ ਰਾਖੋ ॥

(ਫਿਰ) 'ਸੁਤ ਚਰ ਨਾਇਕ' ਪਦ ਨੂੰ ਜੋੜੋ।

ਸਤ੍ਰੁ ਸਬਦ ਕਹੁ ਬਹੁਰਿ ਭਣਿਜੈ ॥

ਮਗਰੋਂ 'ਸਤ੍ਰੁ' ਸ਼ਬਦ ਕਥਨ ਕਰੋ।

ਸਕਲ ਤੁਪਕ ਕੇ ਨਾਮ ਕਹਿਜੈ ॥੯੫੩॥

(ਇਸ ਨੂੰ) ਸਭ ਤੁਪਕ ਦਾ ਨਾਮ ਕਹੋ ॥੯੫੩॥

ਰੈਨ ਰਮਨਿ ਸਬਦਾਦਿ ਭਣਿਜੈ ॥

ਪਹਿਲਾਂ 'ਰੈਨ ਰਮਨਿ' ਸ਼ਬਦ ਦਾ ਕਥਨ ਕਰੋ।

ਸੁਤ ਚਰ ਕਹਿ ਪਤਿ ਸਬਦ ਕਹਿਜੈ ॥

(ਫਿਰ) 'ਸੁਤ ਚਰ ਪਤਿ' ਸ਼ਬਦ ਕਹੋ।

ਸਤ੍ਰੁ ਸਬਦ ਕੋ ਅੰਤਿ ਬਖਾਨਹੁ ॥

ਅੰਤ ਵਿਚ 'ਸਤ੍ਰੁ' ਸ਼ਬਦ ਕਥਨ ਕਰੋ।

ਸਕਲ ਤੁਪਕ ਕੇ ਨਾਮ ਪ੍ਰਮਾਨਹੁ ॥੯੫੪॥

(ਇਸ ਨੂੰ) ਸਭ ਤੁਪਕ ਦਾ ਨਾਮ ਪਛਾਣੋ ॥੯੫੪॥

ਰੈਨ ਰਾਜਨਿਨਿ ਪ੍ਰਥਮ ਉਚਾਰੋ ॥

ਪਹਿਲਾਂ 'ਰੈਨ ਰਾਜਨਿਨਿ' (ਸ਼ਬਦ) ਕਥਨ ਕਰੋ।

ਸੁਤ ਚਰ ਕਹਿ ਪਤਿ ਪਦਹਿ ਸਵਾਰੋ ॥

(ਫਿਰ) 'ਸੁਤ ਚਰ ਪਤਿ' ਪਦ ਨੂੰ ਜੋੜੋ।

ਤਾ ਕੇ ਅੰਤਿ ਸਤ੍ਰੁ ਪਦ ਕਹੀਐ ॥

ਉਸ ਦੇ ਅੰਤ ਉਤੇ 'ਸਤ੍ਰੁ' ਪਦ ਕਥਨ ਕਰੋ।

ਨਾਮ ਤੁਪਕ ਕੇ ਸਭ ਹੀ ਲਹੀਐ ॥੯੫੫॥

(ਇਸ ਨੂੰ) ਸਭ ਹੀ ਤੁਪਕ ਦਾ ਨਾਮ ਸਮਝੋ ॥੯੫੫॥

ਨਿਸਾਰਵਨਿਨਿ ਆਦਿ ਭਣਿਜੈ ॥

ਪਹਿਲਾਂ 'ਨਿਸਾਰਵਨਿਨਿ' (ਰਾਤ ਨੂੰ ਰਮਣ ਕਰਨ ਵਾਲੇ ਚੰਦ੍ਰਮਾ ਨਾਲ ਸੰਬੰਧਿਤ) (ਸ਼ਬਦ) ਕਥਨ ਕਰੋ।

ਸੁਤ ਚਰ ਕਹਿ ਪਤਿ ਸਬਦ ਧਰਿਜੈ ॥

(ਫਿਰ) 'ਸੁਤ ਚਰ ਪਤਿ' ਸ਼ਬਦ ਜੋੜੋ।

ਸਤ੍ਰੁ ਸਬਦ ਤਾ ਪਾਛੇ ਕਹੀਐ ॥

ਉਸ ਪਿਛੋਂ 'ਸਤ੍ਰੁ' ਸ਼ਬਦ ਕਹੋ।

ਸਭ ਸ੍ਰੀ ਨਾਮ ਤੁਪਕ ਕੇ ਲਹੀਐ ॥੯੫੬॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੫੬॥

ਦਿਨ ਅਰਿ ਰਵਨਿਨਿ ਆਦਿ ਉਚਾਰੋ ॥

ਪਹਿਲਾਂ 'ਦਿਨ ਅਰਿ ਰਵਨਿਨਿ' (ਸ਼ਬਦ) ਉਚਾਰਨ ਕਰੋ।

ਸੁਤ ਚਰ ਕਹਿ ਪਤਿ ਸਬਦ ਬਿਚਾਰੋ ॥

(ਫਿਰ) 'ਸੁਤ ਚਰ ਪਤਿ' ਸ਼ਬਦ ਵਿਚਾਰੋ।

ਤਾ ਕੇ ਅੰਤਿ ਸਤ੍ਰੁ ਪਦ ਭਾਖੋ ॥

ਉਸ ਦੇ ਅੰਤ ਉਤੇ 'ਸਤ੍ਰੁ' ਪਦ ਕਥਨ ਕਰੋ।

ਨਾਮ ਤੁਪਕ ਜੂ ਕੇ ਲਖਿ ਰਾਖੋ ॥੯੫੭॥

(ਇਸ ਨੂੰ) ਸਭ ਤੁਪਕ ਜੀ ਦਾ ਨਾਮ ਸਮਝੋ ॥੯੫੭॥


Flag Counter