ਸ਼੍ਰੀ ਦਸਮ ਗ੍ਰੰਥ

ਅੰਗ - 819


ਤਬ ਲੌ ਮੁਗਲ ਆਇ ਹੀ ਗਯੋ ॥

ਤਦ ਤਕ ਮੁਗ਼ਲ ਵੀ ਆ ਗਿਆ।

ਸੇਖਹਿ ਡਾਰਿ ਗੋਨਿ ਮਹਿ ਦੀਯੋ ॥੭॥

(ਤਾਂ) ਸ਼ੇਖ ਨੂੰ ਇਕ ਬੋਰੀ ('ਗੋਨਿ') ਵਿਚ ਪਾ ਦਿੱਤਾ ॥੭॥

ਦੋਹਰਾ ॥

ਦੋਹਰਾ:

ਤਿਹ ਪਾਛੇ ਕੁਟਵਾਰ ਕੇ ਗਏ ਪਯਾਦੇ ਆਇ ॥

ਉਸ ਪਿਛੋਂ ਕੋਤਵਾਲ ਦੇ ਪਿਆਦੇ ਆ ਗਏ।

ਤੁਰਤੁ ਕੁਠਰਿਯਾ ਨਾਜ ਕੀ ਮੁਗਲਹਿ ਦਯੋ ਦੁਰਾਇ ॥੮॥

(ਤਾਂ ਉਸ ਇਸਤਰੀ ਨੇ) ਜਲਦੀ ਹੀ ਮੁਗ਼ਲ ਨੂੰ ਅਨਾਜ ਦੀ ਕੋਠੀ ਵਿਚ ਛੁਪਾ ਦਿੱਤਾ ॥੮॥

ਘੇਰਿ ਪਯਾਦਨ ਜਬ ਲਈ ਰਹਿਯੋ ਨ ਕਛੂ ਉਪਾਇ ॥

ਜਦ (ਉਸ ਇਸਤਰੀ ਨੂੰ) ਪਿਆਦਿਆਂ ਨੇ ਘੇਰ ਲਿਆ ਅਤੇ ਕੋਈ ਉਪਾ ਬਾਕੀ ਨਾ ਰਿਹਾ।

ਨਿਕਸਿ ਆਪੁ ਠਾਢੀ ਭਈ ਗ੍ਰਿਹ ਕੌ ਆਗਿ ਲਗਾਇ ॥੯॥

(ਤਾਂ ਉਹ) ਘਰ ਨੂੰ ਅੱਗ ਲਗਾ ਕੇ ਆਪ ਬਾਹਰ ਆ ਖੜੋਤੀ ॥੯॥

ਦੁਹੂੰ ਹਾਥ ਪੀਟਤ ਭਈ ਜਰਿਯੋ ਜਰਿਯੋ ਗ੍ਰਿਹ ਭਾਖਿ ॥

'ਘਰ ਸੜ ਗਿਆ, ਘਰ ਸੜ ਗਿਆ' ਕਹਿ ਕੇ (ਉਹ) ਦੋਹਾਂ ਹੱਥਾਂ ਨਾਲ ਪਿਟਣ ਲਗੀ।

ਵੈ ਚਾਰੌ ਤਾ ਮੈ ਜਰੇ ਕਿਨਹੂੰ ਨ ਹੇਰੀ ਰਾਖਿ ॥੧੦॥

ਉਸ (ਮਕਾਨ) ਵਿਚ ਚਾਰੇ ਸੜ ਕੇ ਮਰ ਗਏ ਅਤੇ ਉਨ੍ਹਾਂ ਦੀ ਰਾਖ ਵੀ ਕਿਸੇ ਨੇ ਨਾ ਵੇਖੀ ॥੧੦॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਅਸਟਮੇ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੮॥੧੫੫॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਅੱਠਵੇਂ ਅਧਿਆਇ ਦੀ ਸਮਾਪਤੀ, ਸਭ ਸ਼ੁਭ ਹੈ ॥੮॥੧੫੫॥ ਚਲਦਾ॥

ਦੋਹਰਾ ॥

ਦੋਹਰਾ:

ਸਹਰ ਲਹੌਰ ਬਿਖੈ ਹੁਤੀ ਏਕ ਬਹੁਰਿਯਾ ਸਾਹ ॥

ਲਾਹੌਰ ਨਗਰ ਵਿਚ ਇਕ ਸ਼ਾਹ ਦੀ ਇਸਤਰੀ ਰਹਿੰਦੀ ਸੀ,

ਕਮਲ ਨਿਰਖਿ ਲੋਚਨ ਜਲਤ ਹੇਰਿ ਲਜਤ ਮੁਖ ਮਾਹ ॥੧॥

(ਜਿਸ ਦੀਆਂ) ਅੱਖਾਂ ਨੂੰ ਵੇਖ ਕੇ ਕਮਲ ਫੁਲ ਸੜਦਾ (ਖਿਝਦਾ) ਸੀ ਅਤੇ ਮੁਖ ਨੂੰ ਵੇਖ ਕੇ ਚੰਦ੍ਰਮਾ ('ਮਾਹ') ਸ਼ਰਮਿੰਦਾ ਹੁੰਦਾ ਸੀ ॥੧॥

ਚੌਪਈ ॥

ਚੌਪਈ:

ਸ੍ਰੀ ਜਗਜੋਤਿ ਮਤੀ ਤਿਹ ਨਾਮਾ ॥

ਉਸ ਦਾ ਨਾਂ ਜਗਜੋਤਿ ਮਤੀ ਸੀ।

ਜਾ ਸਮ ਔਰ ਨ ਜਗ ਮੋ ਬਾਮਾ ॥

ਉਸ ਵਰਗੀ ਸੰਸਾਰ ਵਿਚ ਕੋਈ ਹੋਰ ਇਸਤਰੀ ਨਹੀਂ ਸੀ।

ਅਧਿਕ ਤਰੁਨ ਕੀ ਪ੍ਰਭਾ ਬਿਰਾਜੈ ॥

(ਉਸ ਦੀ ਇਤਨੀ) ਅਧਿਕ ਪ੍ਰਭਾਵਸ਼ਾਲੀ ਸੁੰਦਰਤਾ ਸੀ

ਲਖਿ ਤਾ ਕੌ ਤੜਿਤਾ ਤਨ ਲਾਜੈ ॥੨॥

(ਕਿ) ਉਸ ਨੂੰ ਵੇਖ ਕੇ ਬਿਜਲੀ ਤਕ ਸ਼ਰਮਿੰਦੀ ਹੁੰਦੀ ਸੀ ॥੨॥

ਦੋਹਰਾ ॥

ਦੋਹਰਾ:

ਇਕ ਰਾਜਾ ਅਟਕਤ ਭਯੋ ਨਿਰਖਿ ਤਰਨਿ ਕੇ ਅੰਗ ॥

(ਉਸ) ਇਸਤਰੀ ਦੇ ਸ਼ਰੀਰ ('ਅੰਗ') ਨੂੰ ਵੇਖ ਕੇ ਇਕ ਰਾਜਾ ਅਟਕ ਗਿਆ (ਅਰਥਾਤ ਮੋਹਿਤ ਹੋ ਗਿਆ)।

ਰਤਿ ਮਾਨੀ ਰੁਚਿ ਮਾਨਿ ਕੈ ਅਤਿ ਹਿਤ ਚਿਤ ਕੈ ਸੰਗ ॥੩॥

(ਉਸ ਨੇ) ਬਹੁਤ ਹਿਤ ਚਿਤ ਸਹਿਤ ਉਸ ਨਾਲ ਰੁਚੀ ਪੂਰਵਕ ਪ੍ਰੇਮ-ਕ੍ਰੀੜਾ ਕੀਤੀ ॥੩॥

ਸੋ ਨ੍ਰਿਪ ਪਰ ਅਟਕਤ ਭਈ ਨਿਤਿ ਗ੍ਰਿਹ ਲੇਤ ਬੁਲਾਇ ॥

ਉਹ ਵੀ ਰਾਜੇ ਪ੍ਰਤਿ ਮੋਹਿਤ ਹੋ ਗਈ ਅਤੇ ਰੋਜ਼ ਉਸ ਨੂੰ ਘਰ ਸਦ ਲੈਂਦੀ।

ਚਿਤ੍ਰਕਲਾ ਇਕ ਸਹਚਰੀ ਤਿਹ ਗ੍ਰਿਹ ਤਾਹਿ ਪਠਾਇ ॥੪॥

ਚਿਤ੍ਰਕਲਾ ਨਾਂ ਦੀ ਇਕ ਸਖੀ ਨੂੰ ਉਸ ਦੇ ਘਰ ਭੇਜ ਦਿੰਦੀ ॥੪॥

ਚਿਤ੍ਰਕਲਾ ਜੋ ਸਹਚਰੀ ਸੋ ਨ੍ਰਿਪ ਰੂਪ ਨਿਹਾਰਿ ॥

ਜੋ ਚਿਤ੍ਰਕਲਾ ਸਖੀ ਸੀ ਉਹ ਰਾਜੇ ਦਾ ਰੂਪ ਵੇਖ ਕੇ ਬੇਹੋਸ਼ ਹੋ ਕੇ ਧਰਤੀ ਉਤੇ ਡਿਗ ਪਈ।

ਗਿਰੀ ਮੂਰਛਨਾ ਹ੍ਵੈ ਧਰਨਿ ਹਰ ਅਰਿ ਸਰ ਗਯੋ ਮਾਰਿ ॥੫॥

(ਕਿਉਂਕਿ ਉਸ ਨੂੰ) ਸ਼ਿਵ ਦਾ ਵੈਰੀ (ਕਾਮ ਦੇਵ) ਤੀਰ ਮਾਰ ਗਿਆ ਸੀ ॥੫॥

ਚੌਪਈ ॥

ਚੌਪਈ:

ਉਠਤ ਬਚਨ ਨ੍ਰਿਪ ਸਾਥ ਉਚਾਰੇ ॥

(ਹੋਸ਼ ਵਿਚ ਆ ਕੇ) ਉਠਦਿਆਂ ਹੀ (ਉਸ ਨੇ) ਰਾਜੇ ਨੂੰ ਕਿਹਾ,

ਆਜੁ ਭਜੋ ਮੁਹਿ ਰਾਜ ਪਿਆਰੇ ॥

ਹੇ ਪਿਆਰੇ ਰਾਜਨ! ਅਜ (ਤੁਸੀਂ) ਮੇਰੇ ਨਾਲ ਭੋਗ-ਵਿਲਾਸ ਕਰੋ।

ਹੇਰਿ ਤੁਮੈ ਹਰ ਅਰਿ ਬਸ ਭਈ ॥

(ਮੈਂ) ਤੁਹਾਨੂੰ ਵੇਖ ਕੇ ਕਾਮ ਦੇਵ (ਸ਼ਿਵ ਦੇ ਵੈਰੀ) ਦੇ ਵਸ ਵਿਚ ਹੋ ਗਈ ਹਾਂ।

ਮੋ ਕਹ ਬਿਸਰਿ ਸਕਲ ਸੁਧਿ ਗਈ ॥੬॥

ਮੈਨੂੰ ਸਾਰੀ ਸੁਧ ਬੁਧ ਭੁਲ ਗਈ ਹੈ ॥੬॥

ਦੋਹਰਾ ॥

ਦੋਹਰਾ:

ਸੁਨਤ ਬਚਨ ਨ੍ਰਿਪ ਨ ਕਰਿਯੋ ਤਾ ਸੌ ਭੋਗ ਬਨਾਇ ॥

(ਉਸ ਦੇ ਬੋਲ) ਸੁਣ ਕੇ ਰਾਜੇ ਨੇ ਉਸ ਨਾਲ ਭੋਗ-ਵਿਲਾਸ ਨਾ ਕੀਤਾ।

ਸੰਗ ਲ੍ਯਾਇ ਇਹ ਖਾਇ ਰਿਸਿ ਕਹਿਯੋ ਸਾਹ ਸੌ ਜਾਇ ॥੭॥

(ਸਖੀ ਨੇ) ਗੁੱਸਾ ਖਾ ਕੇ ਉਸ ਨੂੰ (ਜਗਜੋਤਿ ਮਤੀ ਦੇ ਘਰ) ਆਪਣੇ ਨਾਲ ਲਿਆਂਦਾ (ਅਤੇ ਉਧਰ) ਸ਼ਾਹ ਨੂੰ ਜਾ ਕੇ ਦਸ ਦਿੱਤਾ ॥੭॥

ਅੜਿਲ ॥

ਅੜਿਲ:

ਸੁਨਤ ਬਚਨ ਤਿਹ ਸਾਹ ਤੁਰਤ ਘਰ ਆਇਯੋ ॥

ਉਸ ਦੀ ਗੱਲ ਸੁਣ ਕੇ ਸ਼ਾਹ ਤੁਰਤ ਘਰ ਆ ਗਿਆ।

ਲਖਿਯੋ ਤਵਨ ਤ੍ਰਿਯ ਭੇਦ ਅਧਿਕ ਦੁਖ ਪਾਇਯੋ ॥

(ਉਹ) ਉਸ ਇਸਤਰੀ ਦੇ ਭੇਦ ਨੂੰ ਵੇਖ ਕੇ ਬਹੁਤ ਦੁਖੀ ਹੋਇਆ।

ਮੋਰਿ ਨਿਰਖਿ ਪਤਿ ਨ੍ਰਿਪ ਕੋ ਜਿਯ ਤੇ ਮਾਰਿ ਹੈ ॥

(ਇਸਤਰੀ ਨੇ ਮਨ ਵਿਚ ਵਿਚਾਰ ਕੀਤਾ ਕਿ) ਮੇਰਾ ਪਤੀ ਵੇਖ ਕੇ ਰਾਜੇ ਨੂੰ ਜਾਨੋ ਮਾਰ ਦੇਵੇਗਾ।

ਹੋ ਤਾ ਪਾਛੇ ਹਮਹੂੰ ਕੌ ਤੁਰਤ ਸੰਘਾਰਿ ਹੈ ॥੮॥

ਉਸ ਪਿਛੋਂ ਮੈਨੂੰ ਵੀ ਤੁਰਤ ਮਾਰ ਦੇਵੇਗਾ ॥੮॥

ਦੋਹਰਾ ॥

ਦੋਹਰਾ:

ਤਾ ਤੇ ਆਗੇ ਕੀਜਿਯੈ ਨ੍ਰਿਪ ਕੋ ਤੁਰਤ ਉਪਾਇ ॥

ਇਸ ਤੋਂ ਪਹਿਲਾਂ ਰਾਜੇ (ਨੂੰ ਬਚਾਉਣ ਲਈ) ਕੋਈ ਜਲਦੀ ਉਪਾ ਕਰਨਾ ਚਾਹੀਦਾ ਹੈ।

ਜਿਯ ਤੇ ਜਿਯਤ ਨਿਕਾਰਿਯੈ ਭੋਜਨ ਭਲੋ ਖਵਾਇ ॥੯॥

(ਸੋਚਿਆ ਕਿ ਰਾਜੇ ਨੂੰ) ਚੰਗੀ ਤਰ੍ਹਾਂ ਭੋਜਨ ਕਰਾ ਕੇ ਜੀਉਂਦੇ ਜੀ ਘਰੋਂ ਕਢ ਦੇਣਾ ਚਾਹੀਦਾ ਹੈ ॥੯॥

ਇਕ ਸਫ ਬੀਚ ਲਪੇਟਿ ਤਿਹ ਧਰਿਯੋ ਭੀਤ ਸੋ ਲਾਇ ॥

ਉਸ ਨੇ (ਰਾਜੇ) ਨੂੰ ਇਕ ਚਟਾਈ ਵਿਚ ਲਪੇਟ ਕੇ ਦੀਵਾਰ ਨਾਲ ਲਗਾ ਦਿੱਤਾ।

ਜਾਇ ਸਾਹ ਆਗੇ ਲਿਯੌ ਭੋਜਨ ਭਲੋ ਮੰਗਾਇ ॥੧੦॥

ਚੰਗਾ ਭੋਜਨ ਮੰਗਵਾ ਕੇ ਉਹ ਸ਼ਾਹ ਨੂੰ ਅਗੋਂ ਹੀ ਜਾ ਮਿਲੀ ॥੧੦॥

ਅੜਿਲ ॥

ਅੜਿਲ:

ਭੋਜਨ ਭਲੋ ਸਾਹ ਕੌ ਤਾਹਿ ਖਵਾਇਯੋ ॥

ਉਸ ਨੇ ਸ਼ਾਹ ਨੂੰ ਚੰਗਾ ਭੋਜਨ ਖਵਾਇਆ।

ਬਹੁਰਿ ਬਚਨ ਤਾ ਕੋ ਇਹ ਭਾਤਿ ਸੁਨਾਇਯੋ ॥

ਫਿਰ ਉਸ ਨਾਲ ਇਸ ਤਰ੍ਹਾਂ ਬਚਨ ਕੀਤਾ।

ਭਰਿ ਮੇਵਾ ਕੀ ਮੁਠਿ ਯਾ ਸਫ ਮੋ ਡਾਰਿਯੈ ॥

(ਕਿ) ਮੇਵੇ ਦੀ (ਇਕ) ਮੁਠ ਭਰ ਕੇ ਇਸ ਚਟਾਈ ਵਿਚ ਪਾਓ।

ਹੋ ਪਰੇ ਜੀਤਿਬੈ ਦਾਵ ਪਰੇ ਬਿਨੁ ਹਾਰਿਯੈ ॥੧੧॥

(ਮੇਵੇ ਦੀ ਮੁਠ) ਪੈਣ ਨਾਲ ਦਾਉ ਜਿਤ ਜਾਉਗੇ, ਨਾ ਪੈਣ ਨਾਲ ਹਾਰ ਜਾਉਗੇ ॥੧੧॥


Flag Counter