ਸ਼੍ਰੀ ਦਸਮ ਗ੍ਰੰਥ

ਅੰਗ - 744


ਹਰ ਨਾਦਨਿ ਪਦ ਪ੍ਰਿਥਮ ਕਹਿ ਰਿਪੁ ਅਰਿ ਅੰਤਿ ਉਚਾਰ ॥

ਪਹਿਲਾਂ 'ਹਰ ਨਾਦਨਿ' ਸ਼ਬਦ ਕਹਿ ਕੇ, (ਫਿਰ) ਅੰਤ ਉਤੇ 'ਰਿਪੁ ਅਰਿ' ਜੋੜ ਦਿਓ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਚਤੁਰ ਬਿਚਾਰ ॥੫੭੪॥

(ਇਹ) ਨਾਮ ਤੁਪਕ ਦਾ ਬਣ ਜਾਂਦਾ ਹੈ। ਚਤੁਰ ਲੋਗ ਵਿਚਾਰ ਲੈਣ ॥੫੭੪॥

ਪੰਚਾਨਨਿ ਘੋਖਨਿ ਉਚਰਿ ਰਿਪੁ ਅਰਿ ਅੰਤਿ ਬਖਾਨ ॥

(ਪਹਿਲਾਂ) 'ਪੰਚਾਨਨਿ ਘੋਖਨਿ' (ਰਣਸਿੰਘੇ ਦੀ ਗੂੰਜ ਵਾਲੀ ਸੈਨਾ) ਕਹਿ ਕੇ, ਅੰਤ ਉਤੇ 'ਰਿਪੁ ਅਰਿ' ਕਥਨ ਕਰੋ।

ਨਾਮ ਤੁਪਕ ਕੇ ਹੋਤ ਹੈ ਚਤੁਰ ਚਿਤ ਪਹਿਚਾਨ ॥੫੭੫॥

(ਇਹ) ਨਾਮ ਤੁਪਕ ਦਾ ਹੋ ਜਾਏਗਾ। ਚਤੁਰ ਵਿਕਅਤੀ ਸਮਝ ਲੈਣ ॥੫੭੫॥

ਸੇਰ ਸਬਦਨੀ ਆਦਿ ਕਹਿ ਰਿਪੁ ਅਰਿ ਅੰਤ ਉਚਾਰ ॥

ਪਹਿਲਾਂ 'ਸੇਰ ਸਬਦਨੀ' ਕਹਿ ਕੇ ਅੰਤ ਵਿਚ 'ਰਿਪੁ ਅਰਿ' ਉਚਾਰਨ ਕਰੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਕਬਿ ਬਿਚਾਰ ॥੫੭੬॥

ਇਹ ਨਾਮ ਤੁਪਕ ਦਾ ਬਣ ਜਾਏਗਾ। ਕਵੀ ਜਨ ਵਿਚਾਰ ਕਰ ਲੈਣ ॥੫੭੬॥

ਮ੍ਰਿਗਅਰਿ ਨਾਦਨਿ ਆਦਿ ਕਹਿ ਰਿਪੁ ਅਰਿ ਬਹੁਰ ਬਖਾਨ ॥

ਪਹਿਲਾਂ 'ਮ੍ਰਿਗਅਰਿ ਨਾਦਨਿ' (ਸ਼ੇਰ ਵਰਗਾ ਨਾਦ ਕਰਨ ਵਾਲੀ ਸੈਨਾ) ਕਹਿ ਕੇ ਫਿਰ 'ਰਿਪੁ ਅਰਿ' ਕਥਨ ਕਰੋ।

ਨਾਮ ਤੁਪਕ ਕੇ ਹੋਤ ਹੈ ਚੀਨਹੁ ਪ੍ਰਗਿਆਵਾਨ ॥੫੭੭॥

(ਇਹ) ਨਾਮ ਤੁਪਕ ਦਾ ਬਣ ਜਾਏਗਾ। ਬੁੱਧੀਮਾਨ ਸਮਝ ਲੈਣ ॥੫੭੭॥

ਪਸੁਪਤਾਰਿ ਧ੍ਵਨਨੀ ਉਚਰਿ ਰਿਪੁ ਪਦ ਅੰਤਿ ਉਚਾਰ ॥

(ਪਹਿਲਾਂ) 'ਪਸੁਪਤਾਰਿ ਧ੍ਵਨਨੀ' (ਸ਼ੇਰ ਦੀ ਧੁਨੀ ਵਾਲੀ ਸੈਨਾ) ਕਹਿ ਕੇ, ਫਿਰ 'ਰਿਪੁ' ਸ਼ਬਦ ਜੋੜੋ।

ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਨਿਰਧਾਰ ॥੫੭੮॥

(ਇਹ) ਤੁਪਕ ਦਾ ਨਾਮ ਹੋ ਜਾਂਦਾ ਹੈ। ਚਤੁਰ ਲੋਗ ਮਨ ਵਿਚ ਧਾਰਨ ਕਰ ਲੈਣ ॥੫੭੮॥

ਮ੍ਰਿਗਪਤਿ ਨਾਦਨਿ ਆਦਿ ਕਹਿ ਰਿਪੁ ਅਰਿ ਬਹੁਰਿ ਬਖਾਨ ॥

ਪਹਿਲਾਂ 'ਮ੍ਰਿਗਪਤਿ ਨਾਦਨਿ' (ਸ਼ੇਰ ਦੇ ਨਾਦ ਵਾਲੀ ਸੈਨਾ) ਕਹਿ ਕੇ (ਫਿਰ) ਅੰਤ ਉਤੇ 'ਰਿਪੁ ਅਰਿ' (ਸ਼ਬਦ) ਕਥਨ ਕਰੋ।

ਨਾਮ ਤੁਪਕ ਕੇ ਹੋਤ ਹੈ ਚੀਨਹੁ ਪ੍ਰਗਿਆਵਾਨ ॥੫੭੯॥

(ਇਹ) ਨਾਮ ਤੁਪਕ ਦਾ ਹੋ ਜਾਏਗਾ। ਬੁੱਧੀਮਾਨ ਵਿਚਾਰ ਕਰ ਲੈਣ ॥੫੭੯॥

ਪਸੁ ਏਸ੍ਰਣ ਨਾਦਨਿ ਉਚਰਿ ਰਿਪੁ ਅਰਿ ਅੰਤਿ ਉਚਾਰ ॥

(ਪਹਿਲਾਂ) 'ਪਸੁ ਏਸ੍ਰਣ ਨਾਦਨਿ' (ਸ਼ੇਰ ਵਰਗੀ ਆਵਾਜ਼ ਵਾਲੀ ਸੈਨਾ) ਕਹਿ ਕੇ ਅੰਤ 'ਰਿਪੁ ਅਰਿ' ਸ਼ਬਦ ਕਹਿ ਦਿਓ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਚਤੁਰ ਸੁ ਧਾਰ ॥੫੮੦॥

(ਇਹ) ਤੁਪਕ ਦਾ ਨਾਮ ਬਣ ਜਾਏਗਾ। ਚਤੁਰ ਲੋਗ ਸਮਝ ਲੈਣ ॥੫੮੦॥

ਗਜਰਿ ਨਾਦਿਨੀ ਆਦਿ ਕਹਿ ਰਿਪੁ ਪਦ ਅੰਤਿ ਬਖਾਨ ॥

ਪਹਿਲਾਂ 'ਗਜਰਿ ਨਾਦਿਨੀ' (ਸ਼ੇਰ ਦੀ ਧੁਨੀ ਵਾਲੀ ਸੈਨਾ) ਕਹਿ ਕੇ ਅੰਤ ਵਿਚ 'ਰਿਪੁ' ਪਦ ਜੋੜੋ।

ਨਾਮ ਤੁਪਕ ਕੇ ਹੋਤ ਹੈ ਸੁਘਰ ਲੀਜੀਅਹੁ ਜਾਨ ॥੫੮੧॥

(ਇਹ) ਤੁਪਕ ਦਾ ਨਾਂ ਹੋ ਜਾਂਦਾ ਹੈ। ਸੁਘੜ ਵਿਅਕਤੀ ਸਮਝ ਲੈਣ ॥੫੮੧॥

ਸਊਡਿਯਰਿ ਧ੍ਵਨਨੀ ਆਦਿ ਕਹਿ ਰਿਪੁ ਅਰਿ ਅੰਤਿ ਬਖਾਨ ॥

ਪਹਿਲਾਂ 'ਸਊਡਿਯਰਿ ਧ੍ਵਨਨੀ' (ਸ਼ੇਰ ਦੀ ਧੁਨੀ ਵਾਲੀ ਸੈਨਾ) ਕਹਿ ਕੇ (ਫਿਰ) ਅੰਤ ਉਤੇ 'ਰਿਪੁ ਅਰਿ' ਕਥਨ ਕਰੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਸੁਜਾਨ ॥੫੮੨॥

(ਇਹ) ਤੁਪਕ ਦਾ ਨਾਮ ਹੋ ਜਾਵੇਗਾ। ਸੁਜਾਨੋ! ਸਮਝ ਲਵੋ ॥੫੮੨॥

ਦੰਤਿਯਰਿ ਨਾਦਨਿ ਆਦਿ ਕਹਿ ਰਿਪੁ ਅਰਿ ਅੰਤਿ ਉਚਾਰ ॥

ਪਹਿਲਾਂ 'ਦੰਤਿਯਰਿ ਨਾਦਨਿ' (ਹਾਥੀ ਦੇ ਵੈਰੀ ਸ਼ੇਰ ਦੀ ਧੁਨੀ ਵਾਲੀ ਸੈਨਾ) ਕਹਿ ਕੇ (ਫਿਰ) ਅੰਤ ਤੇ 'ਰਿਪੁ ਅਰਿ' ਦਾ ਕਥਨ ਕਰੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਕਬਿ ਬਿਚਾਰ ॥੫੮੩॥

(ਇਹ) ਨਾਮ ਤੁਪਕ ਦਾ ਹੈ। ਕਵੀ ਮਨ ਵਿਚ ਵਿਚਾਰ ਕਰ ਲੈਣ ॥੫੮੩॥

ਅਨਕਪਿਯਰਿ ਨਾਦਨਿ ਉਚਰਿ ਰਿਪੁ ਅਰਿ ਅੰਤਿ ਉਚਾਰ ॥

(ਪਹਿਲਾਂ) 'ਅਨਕਪਿਯਰਿ ਨਾਦਨਿ' ਕਹਿ ਕੇ ਅੰਤ ਵਿਚ 'ਰਿਪੁ ਅਰਿ' ਜੋੜ ਦਿਓ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਕਬਿ ਸੁ ਧਾਰ ॥੫੮੪॥

(ਇਹ) ਤੁਪਕ ਦਾ ਨਾਮ ਬਣ ਜਾਵੇਗਾ। ਕਵੀਓ! ਮਨ ਵਿਚ ਧਾਰਨ ਕਰ ਲਵੋ ॥੫੮੪॥

ਸਿੰਧੁਰਾਰਿ ਧ੍ਵਨਨੀ ਉਚਰਿ ਰਿਪੁ ਅਰਿ ਅੰਤਿ ਉਚਾਰ ॥

(ਪਹਿਲਾਂ) 'ਸਿੰਧੁਰਾਰਿ ਧ੍ਵਨਨੀ' (ਸ਼ੇਰ ਦੀ ਧ੍ਵਨੀ ਵਾਲੀ ਸੈਨਾ) ਕਹਿ ਕੇ (ਫਿਰ) ਅੰਤ ਵਿਚ 'ਰਿਪੁ ਅਰਿ' ਜੋੜ ਲਵੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਮਤਿ ਬਿਚਾਰ ॥੫੮੫॥

(ਇਹ) ਤੁਪਕ ਦਾ ਨਾਮ ਹੋ ਜਾਂਦਾ ਹੈ। ਸੂਝਵਾਨ ਵਿਚਾਰ ਕਰ ਲੈਣ ॥੫੮੫॥

ਮਾਤੰਗਰਿ ਨਾਦਨਿ ਉਚਰਿ ਰਿਪੁ ਅਰਿ ਅੰਤਿ ਉਚਾਰ ॥

(ਪਹਿਲਾਂ) 'ਮਾਤੰਗਰਿ ਨਾਦਨਿ' (ਹਾਥੀ ਦੇ ਵੈਰੀ ਸ਼ੇਰ ਦੀ ਆਵਾਜ਼ ਵਾਲੀ ਸੈਨਾ) ਕਹਿ ਕੇ ਅੰਤ ਵਿਚ 'ਰਿਪੁ ਅਰਿ' ਪਦ ਕਹਿ ਦਿਓ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਘਰਿ ਸੰਭਾਰਿ ॥੫੮੬॥

(ਇਹ) ਤੁਪਕ ਦਾ ਨਾਮ ਬਣ ਜਾਏਗਾ। ਸੁਘੜ ਲੋਗ ਵਿਚਾਰ ਕਰ ਲੈਣ ॥੫੮੬॥

ਸਾਵਿਜਾਰਿ ਧ੍ਵਨਨੀ ਉਚਰਿ ਰਿਪੁ ਪਦ ਅੰਤਿ ਸੁ ਭਾਖੁ ॥

(ਪਹਿਲਾਂ) 'ਸਾਵਿਜਾਰਿ ਧ੍ਵਨਨੀ' (ਹਾਥੀ ਦੇ ਵੈਰੀ ਸ਼ੇਰ ਦੀ ਧੁਨੀ ਵਾਲੀ ਸੈਨਾ) ਸ਼ਬਦ ਉਚਾਰ ਕੇ ਫਿਰ ਅੰਤ ਤੇ 'ਰਿਪੁ' ਪਦ ਕਹੋ।

ਨਾਮ ਤੁਪਕ ਕੇ ਹੋਤ ਹੈ ਚੀਨਿ ਚਤੁਰ ਚਿਤਿ ਰਾਖੁ ॥੫੮੭॥

(ਇਹ) ਤੁਪਕ ਦਾ ਨਾਮ ਬਣ ਜਾਂਦਾ ਹੈ। ਚਤੁਰ ਚਿਤ ਵਿਚ ਸਮਝ ਲੈਣ ॥੫੮੭॥

ਗਜਨਿਯਾਰਿ ਨਾਦਨਿ ਆਦਿ ਕਹਿ ਰਿਪੁ ਅਰਿ ਅੰਤਿ ਬਖਾਨ ॥

ਪਹਿਲਾਂ 'ਗਜਨਿਯਾਰਿ ਨਾਦਨਿ' (ਹਾਥੀ ਦੇ ਵੈਰੀ ਸ਼ੇਰ ਦੀ ਆਵਾਜ਼ ਵਾਲੀ ਸੈਨਾ) ਕਹਿ ਕੇ, (ਫਿਰ) ਅੰਤ ਉਤੇ 'ਰਿਪੁ ਅਰਿ' ਸ਼ਬਦ ਕਥਨ ਕਰੋ।

ਨਾਮ ਤੁਪਕ ਕੇ ਹੋਤ ਹੈ ਚੀਨ ਲੇਹੁ ਮਤਿਵਾਨ ॥੫੮੮॥

(ਇਹ) ਤੁਪਕ ਦਾ ਨਾਮ ਬਣ ਜਾਏਗਾ। ਸੁਜਾਨ ਲੋਗ ਸਮਝ ਜਾਣ ॥੫੮੮॥

ਨਾਗਰਿ ਧ੍ਵਨਨੀ ਆਦਿ ਕਹਿ ਰਿਪੁ ਅਰਿ ਬਹੁਰਿ ਬਖਾਨ ॥

ਪਹਿਲਾਂ 'ਨਾਗਰਿ ਧ੍ਵਨਨੀ' (ਹਾਥੀ ਦੇ ਵੈਰੀ ਸ਼ੇਰ ਦੀ ਆਵਾਜ਼ ਵਾਲੀ) ਸ਼ਬਦ ਕਹਿ ਕੇ, ਫਿਰ 'ਰਿਪੁ ਅਰਿ' ਪਦ ਕਹੋ।

ਨਾਮ ਤੁਪਕ ਕੇ ਹੋਤ ਹੈ ਉਚਰਤ ਚਲੋ ਸੁਜਾਨ ॥੫੮੯॥

(ਇਹ) ਤੁਪਕ ਦਾ ਨਾਮ ਹੋ ਜਾਵੇਗਾ। ਸੁਜਾਨ ਲੋਗ ਉਚਾਰਦੇ ਜਾਣ ॥੫੮੯॥

ਹਸਤਿਯਰਿ ਧ੍ਵਨਨੀ ਆਦਿ ਕਹਿ ਰਿਪੁ ਅਰਿ ਪੁਨਿ ਪਦ ਦੇਹੁ ॥

ਪਹਿਲਾਂ 'ਹਸਤਿਯਰਿ ਧ੍ਵਨਨੀ' (ਹਾਥੀ ਦੇ ਵੈਰੀ ਸ਼ੇਰ ਦੀ ਆਵਾਜ਼ ਵਾਲੀ ਸੈਨਾ) ਕਹਿ ਕੇ ਫਿਰ 'ਰਿਪੁ ਅਰਿ' ਪਦ ਕਥਨ ਕਰੋ।

ਨਾਮ ਤੁਪਕ ਕੇ ਹੋਤ ਹੈ ਚੀਨਿ ਚਤੁਰ ਚਿਤਿ ਲੇਹੁ ॥੫੯੦॥

(ਇਹ) ਨਾਮ ਤੁਪਕ ਦਾ ਹੋ ਜਾਵੇਗਾ। ਚਤੁਰ ਵਿਅਕਤੀ ਮਨ ਵਿਚ ਵਿਚਾਰ ਕਰ ਲੈਣ ॥੫੯੦॥

ਹਰਿਨਿਅਰਿ ਆਦਿ ਉਚਾਰਿ ਕੈ ਰਿਪੁ ਪਦ ਬਹੁਰੋ ਦੇਹੁ ॥

ਪਹਿਲਾਂ 'ਹਰਿਨਿਅਰਿ' (ਹਿਰਨੀ ਦੇ ਵੈਰੀ ਸ਼ੇਰ ਦੀ ਆਵਾਜ਼ ਵਾਲੀ ਸੈਨਾ) ਕਹਿ ਕੇ, ਫਿਰ 'ਰਿਪੁ' ਪਦ ਜੋੜ ਦਿਓ।

ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਚਿਤ ਲੇਹੁ ॥੫੯੧॥

(ਇਹ) ਤੁਪਕ ਦਾ ਨਾਮ ਹੋ ਜਾਵੇਗਾ। ਸੂਝਵਾਨੋ! ਸਮਝ ਲਵੋ ॥੫੯੧॥

ਕਰਨਿਯਰਿ ਧ੍ਵਨਨੀ ਆਦਿ ਕਹਿ ਰਿਪੁ ਪਦ ਅੰਤਿ ਉਚਾਰ ॥

ਪਹਿਲਾਂ 'ਕਰਨਿਯਰਿ ਧ੍ਵਨਨੀ' (ਹਾਥੀ ਦੇ ਵੈਰੀ ਸ਼ੇਰ ਦੀ ਧੁਨੀ ਵਾਲੀ ਸੈਨਾ) ਕਹਿ ਕੇ ਅੰਤ ਤੇ 'ਰਿਪੁ' ਪਦ ਜੋੜੋ।

ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਨਿਰਧਾਰ ॥੫੯੨॥

(ਇਹ) ਤੁਪਕ ਦਾ ਨਾਮ ਹੋ ਜਾਵੇਗਾ। ਚਤੁਰ ਲੋਗੋ! ਮਨ ਵਿਚ ਧਾਰਨ ਕਰ ਲਵੋ ॥੫੯੨॥

ਬਰਿਯਰਿ ਧ੍ਵਨਨੀ ਆਦਿ ਕਹਿ ਰਿਪੁ ਅਰਿ ਬਹੁਰਿ ਉਚਾਰ ॥

ਪਹਿਲਾਂ 'ਬਰਿਯਰਿ ਧ੍ਵਨਨੀ' ਕਹਿ ਕੇ ਫਿਰ 'ਰਿਪੁ ਅਰਿ' ਸਬਦ ਉਚਾਰੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਕਬਿ ਬਿਚਾਰ ॥੫੯੩॥

(ਇਹ) ਤੁਪਕ ਦਾ ਨਾਮ ਹੋ ਜਾਂਦਾ ਹੈ। ਕਵੀ ਲੋਕ ਵਿਚਾਰ ਕਰ ਲੈਣ ॥੫੯੩॥

ਦੰਤੀਯਰਿ ਧ੍ਵਨਨੀ ਆਦਿ ਕਹਿ ਰਿਪੁ ਅਰਿ ਪਦ ਕੋ ਦੇਹੁ ॥

ਪਹਿਲਾਂ 'ਦੰਤੀਯਰਿ ਧ੍ਵਨਨੀ' (ਹਾਥੀ ਦੇ ਵੈਰੀ ਸ਼ੇਰ ਦੀ ਆਵਾਜ਼ ਵਾਲੀ ਸੈਨਾ) ਕਹਿ ਕੇ (ਫਿਰ) 'ਰਿਪੁ ਅਰਿ' ਪਦ ਜੋੜੋ।

ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਚਿਤਿ ਲੇਹੁ ॥੫੯੪॥

(ਇਹ) ਤੁਪਕ ਦਾ ਨਾਮ ਬਣ ਜਾਵੇਗਾ। ਚਤੁਰ ਲੋਗੋ! ਮਨ ਵਿਚ ਸੋਚ ਲਵੋ ॥੫੯੪॥

ਦ੍ਵਿਪਿ ਰਿਪੁ ਧ੍ਵਨਨੀ ਆਦਿ ਕਹਿ ਰਿਪੁ ਅਰਿ ਬਹੁਰਿ ਉਚਾਰ ॥

ਪਹਿਲਾਂ 'ਦ੍ਵਿਪਿ ਰਿਪੁ ਧ੍ਵਨਨੀ' (ਹਾਥੀ ਦੇ ਵੈਰੀ ਸ਼ੇਰ ਦੀ ਆਵਾਜ਼ ਕਰਨ ਵਾਲੀ ਸੈਨਾ) ਪਦ ਕਹਿ ਕੇ ਫਿਰ 'ਰਿਪੁ ਅਰਿ' ਕਥਨ ਕਰੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਕਬਿ ਸੰਭਾਰ ॥੫੯੫॥

(ਇਹ) ਤੁਪਕ ਦਾ ਨਾਮ ਹੋ ਜਾਏਗਾ। ਕਵੀ ਜਨ ਸਮਝ ਲੈਣ ॥੫੯੫॥

ਪਦਮਿਯਰਿ ਆਦਿ ਬਖਾਨਿ ਕੈ ਰਿਪੁ ਅਰਿ ਬਹੁਰਿ ਬਖਾਨ ॥

ਪਹਿਲਾਂ 'ਪਦਮਿਯਰਿ' (ਹਾਥੀ ਦੇ ਵੈਰੀ ਸ਼ੇਰ) ਕਹਿ ਕੇ ਫਿਰ 'ਰਿਪੁ ਅਰਿ' ਸ਼ਬਦ ਦਾ ਕਥਨ ਕਰੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਸੁਜਾਨ ॥੫੯੬॥

(ਇਹ) ਨਾਮ ਤੁਪਕ ਦਾ ਹੋ ਜਾਏਗਾ। ਸੁਜਾਨ ਲੋਗ ਸਮਝ ਲੈਣ ॥੫੯੬॥

ਬਲਿਯਰਿ ਆਦਿ ਬਖਾਨਿ ਕੈ ਰਿਪੁ ਪਦ ਪੁਨਿ ਕੈ ਦੀਨ ॥

ਪਹਿਲਾਂ 'ਬਲਿਯਰਿ' (ਹਾਥੀ ਦਾ ਵੈਰੀ ਸ਼ੇਰ) ਪਹਿਲਾਂ ਕਹਿ ਕੇ, ਫਿਰ 'ਰਿਪੁ' ਪਦ ਕਹਿ ਦਿਓ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਪ੍ਰਬੀਨ ॥੫੯੭॥

(ਇਹ) ਤੁਪਕ ਦਾ ਨਾਮ ਹੋ ਜਾਏਗਾ। ਪ੍ਰਬੀਨੋ, ਸਮਝ ਲਵੋ ॥੫੯੭॥


Flag Counter