ਮੋਕਲ ਦੇ (ਦੇਈ) ਉਸ ਦੀ ਰਾਣੀ ਸੀ।
(ਉਹ ਇਤਨੀ ਸੁੰਦਰ ਸੀ) ਮਾਨੋ ਵਿਧਾਤਾ ਨੇ ਉਸ ਇਸਤਰੀ ਨੂੰ ਸੰਚੇ ਵਿਚ ਢਾਲਿਆ ਹੋਵੇ ॥੧॥
ਰਾਜੇ ਦਾ ਸ਼ਰੀਰ ਭਾਰੀ ਅਤੇ ਕੁਰੂਪ ਸੀ
ਅਤੇ ਆਪਣੀ ਇਸਤਰੀ ਨਾਲ ਪ੍ਰੇਮ ਨਹੀਂ ਕਰਦਾ ਸੀ।
(ਉਹ) ਰਾਤ ਦਿਨ ਜੋਗੀਆਂ ਨੂੰ ਬੁਲਾਉਂਦਾ ਸੀ
ਅਤੇ ਚਾਹੁੰਦਾ ਸੀ (ਕਿ ਉਸ ਨੂੰ) ਜੋਗ ਸਾਧਨਾ ਆ ਜਾਵੇ ॥੨॥
ਜੋਗੀਆਂ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ
ਰਾਣੀ ਨੇ ਬਹੁਤ ਗੁੱਸੇ ਵਿਚ ਆ ਕੇ (ਇਹ ਧਾਰ ਲਿਆ ਕਿ)
ਕੁਝ ਅਜਿਹਾ ਉਪਾ ਕਰਾਂ
ਕਿ ਅਜ ਰਾਜੇ ਸਮੇਤ ਇਨ੍ਹਾਂ (ਜੋਗੀਆਂ) ਨੂੰ ਮਾਰ ਮੁਕਾਵਾਂ ॥੩॥
ਆਪਣੇ ਮਿਤਰ ਨੂੰ ਰਾਜ-ਪਾਟ ਦਿਆਂ
ਅਤੇ ਰਾਜੇ ਸਮੇਤ ਜੋਗੀਆਂ ਨੂੰ ਅਜ ਮਾਰ ਮੁਕਾਵਾਂ।
ਇਨ੍ਹਾਂ ਨੂੰ ਮਾਰ ਕੇ ਸਾਰੀ ਪ੍ਰਜਾ ਨੂੰ ਵਿਖਾਵਾਂ
ਅਤੇ ਮਿਤਰ ਦੇ ਸਿਰ ਉਤੇ ਛਤ੍ਰ ਝੁਲਾਵਾਂ ॥੪॥
ਜਦ ਰਾਜਾ ਰਾਤ ਨੂੰ ਘਰ ਆਇਆ,
ਤਾਂ ਜੋਗੀਆਂ ਨੂੰ ਫਿਰ ਬੁਲਵਾ ਲਿਆ।
(ਉਹ ਜੋਗੀ ਜਿਵੇਂ ਜਿਵੇਂ ਆਉਂਦੇ ਗਏ) ਤਿਵੇਂ ਤਿਵੇਂ ਇਸਤਰੀ ਨੇ ਉਨ੍ਹਾਂ ਦੇ ਗੱਲੇ ਵਿਚ ਫਾਹੀ ਪਾ ਕੇ
ਰਾਜੇ ਸਮੇਤ ਸਭ ਨੂੰ ਮਾਰ ਦਿੱਤਾ ॥੫॥
ਰਾਜੇ ਨੂੰ ਮਾਰ ਕੇ ਮੰਜੇ ਹੇਠਾਂ ਲੰਮਾ ਪਾ ਦਿੱਤਾ
ਅਤੇ ਦੋਹਾਂ ਜੋਗੀਆਂ ਨੂੰ ਥਲੇ ਸੁਟ ਦਿੱਤਾ।
ਸਿੰਘਾਸਨ ਉਤੇ ਮਿਤਰ ਨੂੰ ਬਿਠਾ ਦਿੱਤਾ
ਅਤੇ ਸਾਰੀ ਪ੍ਰਜਾ ਨੂੰ ਬੁਲਾ ਕੇ ਇਸ ਤਰ੍ਹਾਂ ਕਿਹਾ ॥੬॥
ਜਦ ਰਾਜਾ ਰਾਤ ਨੂੰ ਘਰ ਆਇਆ,
(ਤਾਂ ਉਸ ਨੇ) ਦੋਹਾਂ ਜੋਗੀਆਂ ਨੂੰ ਕੋਲ ਬੁਲਾਇਆ।
ਉਥੇ ਇਕ ਅਜੀਬ ਨਾਗ ਨਿਕਲਿਆ।
ਉਸ ਨੂੰ ਵੇਖ ਕੇ ਜੋਗੀ ਖ਼ੁਸ਼ ਹੋ ਗਏ ॥੭॥
ਉਨ੍ਹਾਂ ਨੇ ਉਸੇ ਵੇਲੇ ਸੱਪ ਨੂੰ ਮਾਰ ਦਿੱਤਾ
ਅਤੇ ਕਠੌਤੇ ਵਿਚ ਪਾ ਦਿੱਤਾ।
ਉਨ੍ਹਾਂ ਦੋਹਾਂ ਨੇ ਉਸ ਨੂੰ ਭੰਗ ਵਾਂਗ ਘੋਟ ਕੇ ਪੀ ਲਿਆ
ਅਤੇ ਆਪਣੀ ਦੇਹ ਨੂੰ ਬਹੁਤ ਵਧਾ ਲਿਆ ॥੮॥
ਇਸ ਕਰ ਕੇ ਜਦ (ਉਹ) ਬਹੁਤ ਫੁਲ ਗਏ,
ਤਦ ਉਨ੍ਹਾਂ ਦੇ ਸ਼ਰੀਰ ਹਾਥੀ ਵਰਗੇ ਹੋ ਗਏ।
ਦੋ ਘੜੀਆਂ ਬੀਤਣ ਉਪਰੰਤ (ਉਹ) ਸ਼ਰੀਰ ਪਾਟ ਗਏ
ਅਤੇ (ਉਹ) ਜਗਤ ਦੇ ਆਵਾਗਵਣ ਤੋਂ ਖ਼ਲਾਸ ਹੋ ਗਏ ॥੯॥
ਉਹ ਹੁਣ ਬਾਰ੍ਹਾਂ ਬਰਸਾਂ ਦੇ ਹੋ ਗਏ ਸਨ
ਅਤੇ ਪੁਰਾਤਨ ਸ਼ਰੀਰ ਤਿਆਗ ਦਿੱਤੇ ਸਨ।
ਸਵਰਗ ਲੋਕ ਨੂੰ ਚਲੇ ਗਏ
ਉਹ ਆਪਣੀਆਂ ਪੁਰਾਣੀਆਂ ਦੇਹਾਂ ਨੂੰ ਤਿਆਗ ਕੇ ॥੧੦॥
ਰਾਜਾ (ਇਹ ਸਭ ਕੁਝ) ਵੇਖ ਕੇ ਚਿੱਤ ਵਿਚ ਹੈਰਾਨ ਹੋ ਗਿਆ
ਅਤੇ ਮੈਨੂੰ ਇਸ ਤਰ੍ਹਾਂ ਕਹਿਣ ਲਗਾ,
ਆ! ਮੈਂ ਤੇ ਤੂੰ ਦੋਵੇਂ ਸੱਪ ਖਾਈਏ
ਅਤੇ ਦੇਹ ਛਡ ਕੇ ਸਵਰਗ ਨੂੰ ਜਾਈਏ ॥੧੧॥
ਇਸ ਤਰ੍ਹਾਂ ਕਹਿ ਕੇ ਰਾਜੇ ਨੇ ਸੱਪ ਖਾ ਲਿਆ।
ਮੈਂ ਡਰਦੀ ਨੇ ਉਸ ਨੂੰ ਨਹੀਂ ਰੋਕਿਆ।
(ਉਸ ਨੇ) ਥੋੜਾ ਜਿੰਨਾ ਖਾਇਆ, ਇਸ ਲਈ ਉਡਿਆ ਨਹੀਂ ਗਿਆ।
ਇਸ ਕਰ ਕੇ ਇਸ ਦਾ ਸ਼ਰੀਰ ਸੁੰਦਰ ਹੋ ਗਿਆ ਹੈ ॥੧੨॥
ਉਸ ਨੇ ਪੁਰਾਤਨ ਸ਼ਰੀਰ ਤਿਆਗ ਦਿੱਤਾ
ਅਤੇ ਔਸ਼ਧੀ ਦੇ ਬਲ ਨਾਲ ਨਵਾਂ ਸ਼ਰੀਰ ਧਾਰਨ ਕੀਤਾ।