ਸ਼੍ਰੀ ਦਸਮ ਗ੍ਰੰਥ

ਅੰਗ - 1419


ਕਿ ਪਿਨਹਾ ਨ ਮਾਦ ਅਸਤ ਆਮਦ ਬਰੂੰ ॥੫੪॥

ਲੁਕਾਇਆਂ ਲੁਕਦੇ ਨਹੀਂ, ਬਾਹਰ ਆ ਜਾਂਦੇ ਹਨ ॥੫੪॥

ਬ ਸ਼ਹਰ ਅੰਦਰੂੰ ਗਸ਼ਤ ਸ਼ੁਹਰਤ ਪਜ਼ੀਰ ॥

ਸਾਰੇ ਸ਼ਹਿਰ ਵਿਚ ਇਹ ਗੱਲ ਧੁੰਮ ਗਈ

ਕਿ ਆਜ਼ਾਦਹੇ ਸ਼ਾਹੁ ਵ ਦੁਖ਼ਤਰ ਵਜ਼ੀਰ ॥੫੫॥

ਕਿ ਬਾਦਸ਼ਾਹ ਦਾ ਲੜਕਾ ਅਤੇ ਵਜ਼ੀਰ ਦੀ ਲੜਕੀ ਪੂਰੀ ਖੁਲ੍ਹ ਨਾਲ ਪ੍ਰੇਮ ਕਰਦੇ ਹਨ ॥੫੫॥

ਸ਼ੁਨੀਦ ਈਂ ਸੁਖ਼ਨ ਸ਼ਹਿ ਦੁ ਕਿਸ਼ਤੀ ਬੁਖਾਦ ॥

ਬਾਦਸ਼ਾਹ ਨੇ ਇਹ ਗੱਲ ਸੁਣ ਕੇ ਦੋ ਬੇੜੀਆਂ ਮੰਗਵਾਈਆਂ

ਜੁਦਾ ਬਰ ਜੁਦਾ ਹਰ ਦੁ ਕਿਸ਼ਤੀ ਨਿਸ਼ਾਦ ॥੫੬॥

ਅਤੇ ਦੋਹਾਂ ਨੂੰ ਵੱਖਰੀ ਵੱਖਰੀ ਬੇੜੀ ਵਿਚ ਬਿਠਾ ਦਿੱਤਾ ॥੫੬॥

ਰਵਾ ਕਰਦ ਓ ਰਾ ਬ ਦਰੀਯਾ ਅਜ਼ੀਮ ॥

(ਬਾਦਸ਼ਾਹ ਨੇ) ਉਨ੍ਹਾਂ ਨੂੰ ਵੱਡੇ ਦਰਿਆ ਵਿਚ ਵੱਖਰਾ ਵੱਖਰਾ ਚਲਾ ਦਿੱਤਾ।

ਦੁ ਕਿਸ਼ਤੀ ਯਕੇ ਸ਼ੁਦ ਹਮਹ ਮੌਜ ਬੀਮ ॥੫੭॥

ਪਰ ਭਿਆਨਕ ਲਹਿਰਾਂ ਨੇ ਉਨ੍ਹਾਂ ਕਿਸ਼ਤੀਆਂ ਨੂੰ ਇਕੱਠਿਆਂ ਕਰ ਦਿੱਤਾ ॥੫੭॥

ਦੁ ਕਿਸ਼ਤੀ ਯਕੇ ਗਸ਼ਤ ਬ ਹੁਕਮੇ ਅਲਾਹ ॥

ਪਰਮਾਤਮਾ ਦੇ ਹੁਕਮ ਨਾਲ ਦੋਵੇਂ ਕਿਸ਼ਤੀਆਂ ਇਕ ਥਾਂ ਇਕੱਠੀਆਂ ਹੋ ਗਈਆਂ

ਬ ਯਕ ਜਾ ਦਰਾਮਦ ਹੁਮਾ ਸ਼ਮਸ਼ ਮਾਹ ॥੫੮॥

ਮਾਨੋ ਸੂਰਜ ਅਤੇ ਚੰਦ੍ਰਮਾ ਇਕ ਥਾਂ ਇਕੱਠੇ ਹੋ ਗਏ ਹੋਣ ॥੫੮॥

ਬੁਬੀਂ ਕੁਦਰਤੇ ਕਿਰਦਗਾਰੇ ਅਲਾਹ ॥

ਉਸ ਕਰਨ ਕਾਰਨ ਸਮਰਥ ਪਰਮਾਤਮਾ ਦੀ ਕੁਦਰਤ ਨੂੰ ਵੇਖੋ

ਦੁ ਤਨ ਰਾ ਯਕੇ ਕਰਦ ਅਜ਼ ਹੁਕਮ ਸ਼ਾਹਿ ॥੫੯॥

ਕਿ ਪ੍ਰਭੂ ਦੇ ਹੁਕਮ ਨਾਲ ਦੋ ਸ਼ਰੀਰ ਇਕ ਹੋ ਗਏ ॥੫੯॥

ਦੁ ਕਿਸ਼ਤੀ ਦਰਾਮਦ ਬ ਯਕ ਜਾ ਦੁ ਤਨ ॥

ਦੋ ਕਿਸ਼ਤੀਆਂ ਵਿਚ ਵਖੋ ਵਖ ਆਏ ਦੋ ਸ਼ਰੀਰ ਇਕ ਥਾਂ ਤੇ ਆ ਗਏ।

ਚਰਾਗ਼ੇ ਜਹਾ ਆਫ਼ਤਾਬੇ ਯਮਨ ॥੬੦॥

ਇਕ ਜਹਾਨ ਦਾ ਦੀਪਕ ਹੈ ਅਤੇ ਦੂਜਾ ਯਮਨ ਦਾ ਸੂਰਜ ਹੈ ॥੬੦॥

ਬਿ ਰਫ਼ਤੰਦ ਕਿਸ਼ਤੀ ਬ ਦਰੀਯਾਇ ਗਾਰ ॥

ਕਿਸ਼ਤੀ ਤੁਰ ਪਈ ਅਤੇ ਡੂੰਘੇ ਦਰਿਆ ਵਿਚ ਪਹੁੰਚ ਗਈ।

ਬ ਮੌਜ ਅੰਦਰ ਆਮਦ ਚੁ ਬਰਗੇ ਬਹਾਰ ॥੬੧॥

ਬਸੰਤ ਰੁਤ ਦੇ ਪੱਤੇ ਵਾਂਗ ਉਹ ਕਿਸ਼ਤੀ ਲਹਿਰਾਂ ਵਿਚ ਘਿਰ ਗਈ ॥੬੧॥

ਯਕੇ ਅਜ਼ਦਹਾ ਬੂਦ ਆਂ ਜਾ ਨਿਸ਼ਸਤ ॥

ਉਸ ਥਾਂ ਉਤੇ ਇਕ ਵੱਡਾ ਸੱਪ ('ਅਜ਼ਦਹਾ') ਬੈਠਾ ਹੋਇਆ ਸੀ।

ਬ ਖ਼ੁਰਦਨ ਦਰਾਮਦ ਵਜ਼ਾ ਕਰਦ ਜਸਤ ॥੬੨॥

ਉਹ ਇਨ੍ਹਾਂ ਨੂੰ ਖਾਣ ਲਈ ਆਇਆ ਅਤੇ ਝਪਟਾ ਮਾਰਿਆ ॥੬੨॥

ਦਿਗ਼ਰ ਪੇਸ਼ ਤਰ ਬੂਦ ਕਹਰੇ ਬਲਾ ॥

ਦੂਜੇ ਪਾਸਿਓਂ ਉਨ੍ਹਾਂ ਸਾਹਮਣੇ ਇਕ ਭਿਆਨਕ ਬਲਾ ਆ ਗਈ।

ਦੁ ਦਸਤਸ਼ ਸਤੂੰ ਕਰਦ ਬੇ ਸਰ ਨੁਮਾ ॥੬੩॥

ਉਸ ਨੇ ਖੰਭਿਆਂ ਵਾਂਗ ਹੱਥ ਖੜੇ ਕੀਤੇ ਹੋਏ ਸਨ ਅਤੇ ਬਿਨਾ ਸਿਰ ਦੇ ਦਿਸ ਪੈਂਦੀ ਸੀ ॥੬੩॥

ਮਿਯਾ ਰਫ਼ਤ ਸ਼ੁਦ ਕਿਸ਼ਤੀਏ ਹਰ ਦੁ ਦਸਤ ॥

ਉਸ ਦੇ ਦੋਹਾਂ ਹੱਥਾਂ ਵਿਚੋਂ ਕਿਸ਼ਤੀ ਉਦੋਂ ਨਿਕਲ ਗਈ

ਬਨੇਸ੍ਵੇ ਦਮਾਨਦ ਅਜ਼ੋ ਮਾਰ ਮਸਤ ॥੬੪॥

ਜਦੋਂ ਮਸਤ ਸੱਪ ਨੇ ਬਲਾ ਨੂੰ ਡੰਗ ਮਾਰਿਆ ॥੬੪॥

ਗਰਿਫ਼ਤੰਦ ਓ ਰਾ ਬਦਸਤ ਅੰਦਰੂੰ ॥

ਬਲਾ ਨੇ ਸੱਪ ਨੂੰ ਹੱਥ ਨਾਲ ਪਕੜ ਲਿਆ।

ਬ ਬਖ਼ਸ਼ੀਦ ਓ ਰਾ ਨ ਖ਼ੁਰਦੰਦ ਖ਼ੂੰ ॥੬੫॥

ਰੱਬ ਦੀ ਕ੍ਰਿਪਾ ਨਾਲ ਉਹ ਦੋਵੇਂ (ਸੱਪ ਅਤੇ ਬਲਾ) ਬੱਚਿਆਂ ਨੂੰ ਨਾ ਖਾ ਸਕੇ ॥੬੫॥

ਚੁਨਾ ਜੰਗ ਸ਼ੁਦ ਅਜ਼ਦਹਾ ਬਾ ਬਲਾ ॥

ਉਸ ਸੱਪ ਅਤੇ ਬਲਾ ਵਿਚ ਅਜਿਹੀ ਲੜਾਈ ਹੋਈ ਕਿ ਖ਼ੁਦਾ ਦੇ ਹੁਕਮ ਨਾਲ

ਕਿ ਬੇਰੂੰ ਨਿਆਮਦ ਬ ਹੁਕਮੇ ਖ਼ੁਦਾ ॥੬੬॥

ਦੋਵੇਂ (ਦਰਿਆ ਤੋਂ) ਬਾਹਰ ਨਾ ਆਏ (ਅਰਥਾਤ-ਡੁਬ ਗਏ) ॥੬੬॥

ਚੁਨਾ ਮੌਜ ਖ਼ੇਜ਼ਦ ਜਿ ਦਰੀਯਾ ਅਜ਼ੀਮ ॥

ਉਸ ਵੱਡੇ ਦਰਿਆ ਵਿਚ ਅਜਿਹੀਆਂ ਲਹਿਰਾਂ ਉਠੀਆਂ

ਕਿ ਦੀਗਰ ਨ ਦਾਨਿਸਤ ਜੁਜ਼ ਯਕ ਕਰੀਮ ॥੬੭॥

ਕਿ ਉਸ ਕ੍ਰਿਪਾਲੂ ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ ਜਾਣ ਸਕਦਾ ॥੬੭॥

ਰਵਾ ਗਸ਼ਤ ਕਿਸ਼ਤੀ ਬ ਮੌਜੇ ਬਲਾ ॥

ਵੱਡੀਆਂ ਲਹਿਰਾਂ ਨਾਲ ਉਹ ਕਿਸ਼ਤੀ ਚਲ ਪਈ।

ਬਰਾਹੇ ਖ਼ਲਾਸੀ ਜ਼ਿ ਰਹਮਤ ਖ਼ੁਦਾ ॥੬੮॥

(ਉਨ੍ਹਾਂ ਲਹਿਰਾਂ ਤੋਂ) ਖ਼ਲਾਸੀ ਪ੍ਰਾਪਤ ਕਰਨ ਲਈ ਉਹ ਰੱਬ ਦੀ ਰਹਿਮਤ ਲਈ ਬੇਨਤੀ ਕਰਦੇ ਸਨ ॥੬੮॥

ਬ ਆਖ਼ਰ ਹਮ ਅਜ਼ ਹੁਕਮ ਪਰਵਰਦਿਗਾਰ ॥

ਪਰਮਾਤਮਾ ਦੇ ਹੁਕਮ ਨਾਲ

ਕਿ ਕਿਸ਼ਤੀ ਬਰ ਆਮਦ ਜ਼ਿ ਦਰੀਯਾ ਕਿਨਾਰ ॥੬੯॥

ਉਹ ਕਿਸ਼ਤੀ ਦਰਿਆ ਤੋਂ ਬਾਹਰ ਕੰਢੇ ਉਤੇ ਆ ਪਹੁੰਚੀ ॥੬੯॥

ਕਿ ਬੇਰੂੰ ਬਰਾਮਦ ਅਜ਼ਾ ਹਰ ਦੁ ਤਨ ॥

ਉਹ ਦੋਵੇਂ ਕਿਸ਼ਤੀ ਤੋਂ ਬਾਹਰ ਆ ਗਏ

ਨਿਸ਼ਸਤਹ ਲਬੇ ਆਬ ਦਰੀਯਾ ਯਮਨ ॥੭੦॥

ਅਤੇ ਯਮਨ ਦੇ ਦਰਿਆ ਦੇ ਕੰਢੇ ਉਪਰ ਬੈਠ ਗਏ ॥੭੦॥

ਬਰਾਮਦ ਯਕੇ ਸ਼ੇਰ ਦੀਦਨ ਸ਼ਿਤਾਬ ॥

ਉਨ੍ਹਾਂ ਨੂੰ ਵੇਖ ਕੇ ਉਨ੍ਹਾਂ ਦੋਹਾਂ ਦੇ ਸ਼ਰੀਰਾਂ ਦਾ ਮਾਸ ਖਾਣ ਲਈ

ਬ ਖ਼ੁਰਦਨ ਅਜ਼ਾ ਹਰ ਦੁ ਤਨ ਰਾ ਕਬਾਬ ॥੭੧॥

ਇਕ ਸ਼ੇਰ ਜਲਦੀ ਨਾਲ ਆਇਆ ॥੭੧॥

ਜ਼ਿ ਦਰੀਯਾ ਬਰ ਆਮਦ ਜ਼ਿ ਮਗਰੇ ਅਜ਼ੀਮ ॥

ਪਰਮਾਤਮਾ ਦੇ ਹੁਕਮ ਨਾਲ ਉਨ੍ਹਾਂ ਦੋਹਾਂ ਨੂੰ ਖਾਣ ਲਈ

ਖ਼ੁਰਮ ਹਰ ਦੁ ਤਨ ਰਾ ਬ ਹੁਕਮੇ ਕਰੀਮ ॥੭੨॥

ਦਰਿਆ ਵਿਚੋਂ ਇਕ ਵੱਡਾ ਮਗਰਮੱਛ ਨਿਕਲਿਆ ॥੭੨॥

ਬਜਾਇਸ਼ ਦਰਾਮਦ ਜ਼ਿ ਸ਼ੇਰੇ ਸ਼ਿਤਾਬ ॥

ਉਸ ਸਥਾਨ ਉਤੇ ਜਲਦੀ ਨਾਲ ਸ਼ੇਰ ਪਹੁੰਚ ਗਿਆ

ਗਜ਼ੰਦਸ਼ ਹਮੀ ਬੁਰਦ ਬਰ ਰੋਦ ਆਬ ॥੭੩॥

ਅਤੇ ਉਸ ਨੇ ਮਗਰਮਛ ਨੂੰ ਮਾਰਨ ਲਈ ਦਰਿਆ ਦੇ ਪਾਣੀ ਵਿਚ ਛਾਲ ਮਾਰ ਦਿੱਤੀ ॥੭੩॥

ਬ ਪੇਚੀਦ ਸਰ ਓ ਖ਼ਤਾ ਗਸ਼ਤ ਸ਼ੇਰ ॥

ਸ਼ੇਰ ਦੇ ਵਾਰ ਨੂੰ ਖ਼ਾਲੀ ਕਰਨ ਲਈ ਉਸ ਨੇ ਸਿਰ ਪਰੇ ਕਰ ਲਿਆ

ਬ ਦਹਨੇ ਦਿਗ਼ਰ ਦੁਸ਼ਮਨ ਅਫ਼ਤਦ ਦਲੇਰ ॥੭੪॥

ਅਤੇ ਸ਼ੇਰ ਉਸ ਦੂਜੇ ਵੈਰੀ ਦੇ ਮੂੰਹ ਵਿਚ ਜਾ ਪਿਆ ॥੭੪॥

ਬ ਗੀਰਦ ਮਗਰ ਦਸਤ ਸ਼ੇਰੋ ਸ਼ਿਤਾਬ ॥

ਮਗਰਮੱਛ ਨੇ ਤੁਰਤ ਸ਼ੇਰ ਦਾ ਹੱਥ ਪਕੜ ਲਿਆ

ਬ ਬੁਰਦੰਦ ਓ ਰਾ ਕਸ਼ੀਦਹ ਦਰ ਆਬ ॥੭੫॥

ਅਤੇ ਉਸ ਨੂੰ ਪਾਣੀ ਵਿਚ ਖਿਚ ਕੇ ਲੈ ਗਿਆ ॥੭੫॥

ਬੁਬੀਂ ਕੁਦਰਤੇ ਕਿਰਦਗਾਰੇ ਜਹਾ ॥

ਪਰਮਾਤਮਾ ਦੀ ਕੁਦਰਤ ਨੂੰ ਵੇਖੋ

ਕਿ ਈਂ ਰਾ ਬ ਬਖ਼ਸ਼ੀਦ ਕੁਸਤਸ਼ ਅਜ਼ਾ ॥੭੬॥

ਕਿ ਇਨ੍ਹਾਂ ਨੂੰ ਬਚਾ ਲਿਆ ਅਤੇ ਉਸ ਸ਼ੇਰ ਨੂੰ ਮਰਵਾ ਦਿੱਤਾ ॥੭੬॥

ਬਿ ਰਫ਼ਤੰਦ ਹਰਦੋ ਬ ਹੁਕਮੇ ਅਮੀਰ ॥

ਪਰਮਾਤਮਾ ਦੇ ਹੁਕਮ ਨਾਲ ਉਹ ਦੋਵੇਂ ਅਗੇ ਚਲ ਪਏ।

ਯਕੇ ਸ਼ਾਹਜ਼ਾਦਹ ਬ ਦੁਖ਼ਤਰ ਵਜ਼ੀਰ ॥੭੭॥

ਇਕ ਬਾਦਸ਼ਾਹ ਦਾ ਲੜਕਾ ਸੀ ਅਤੇ ਦੂਜੀ ਵਜ਼ੀਰ ਦੀ ਬੇਟੀ ਸੀ ॥੭੭॥

ਬਿ ਅਫ਼ਤਾਦ ਹਰ ਦੋ ਬ ਦਸਤੇ ਅਜ਼ੀਮ ॥

ਉਹ ਦੋਵੇਂ ਇਕ ਵੱਡੇ ਜੰਗਲ ਵਿਚ ਜਾ ਪਹੁੰਚੇ,


Flag Counter