ਸ਼੍ਰੀ ਦਸਮ ਗ੍ਰੰਥ

ਅੰਗ - 865


ਯਾ ਕੇ ਕੰਠ ਟੂਕ ਫਸਿ ਗਯੋ ॥੩॥

ਕਿ ਇਸ ਦੇ ਗਲੇ ਵਿਚ ਰੋਟੀ ਫਸ ਗਈ ਸੀ ॥੩॥

ਦੋਹਰਾ ॥

ਦੋਹਰਾ:

ਚੇਤ ਮੁਗਲ ਜਬ ਹੀ ਭਯਾ ਸੀਸ ਰਹਿਯੋ ਨਿਹੁਰਾਇ ॥

ਜਦ ਮੁਗ਼ਲ ਨੂੰ ਹੋਸ਼ ਆਈ, ਤਾਂ ਉਸ ਨੇ ਨੀਵੀਂ ਪਾ ਲਈ।

ਅਤਿ ਲਜਤ ਜਿਯ ਮੈ ਭਯਾ ਬੈਨ ਨ ਭਾਖ੍ਯੋ ਜਾਇ ॥੪॥

ਉਹ ਮਨ ਵਿਚ ਬਹੁਤ ਲਜਿਤ ਹੋਇਆ, (ਇਸ ਲਈ ਉਸ ਤੋਂ) ਬੋਲਿਆ ਨਾ ਗਿਆ ॥੪॥

ਅਬ ਮੈ ਯਾਹਿ ਉਬਾਰਿਯਾ ਸੀਤਲ ਬਾਰਿ ਪਿਯਾਇ ॥

ਹੁਣ ਮੈਂ ਠੰਡਾ ਜਲ ਪਿਲਾ ਕੇ ਇਸ ਨੂੰ ਸਾਵਧਾਨ ਕੀਤਾ ਹੈ।

ਸਭ ਸੌ ਐਸੀ ਭਾਤਿ ਕਹਿ ਤਾ ਕੌ ਦਿਯਾ ਉਠਾਇ ॥੫॥

ਸਾਰਿਆਂ ਨੂੰ ਇਸ ਤਰ੍ਹਾਂ ਕਹਿ ਕੇ, ਉਸ (ਮੁਗ਼ਲ) ਨੂੰ ਘਰ ਤੋਂ ਭੇਜ ਦਿੱਤਾ ॥੫॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਸੰਤਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪੭॥੮੧੮॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੪੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੪੭॥੮੧੮॥ ਚਲਦਾ॥

ਦੋਹਰਾ ॥

ਦੋਹਰਾ:

ਜਹਾਗੀਰ ਪਾਤਿਸਾਹ ਕੇ ਬੇਗਮ ਨੂਰ ਜਹਾ ॥

ਜਹਾਂਗੀਰ ਬਾਦਸ਼ਾਹ ਦੀ ਨੂਰ ਜਹਾਂ ਬੇਗਮ ਸੀ।

ਬਸਿ ਕੀਨਾ ਪਤਿ ਆਪਨਾ ਇਹ ਜਸ ਜਹਾ ਤਹਾ ॥੧॥

ਉਸ ਨੇ ਆਪਣਾ ਪਤੀ ਵਸ ਵਿਚ ਕੀਤਾ ਹੋਇਆ ਸੀ। ਇਹ ਗੱਲ ਜਿਥੇ ਕਿਥੇ ਪਸਰੀ ਹੋਈ ਸੀ ॥੧॥

ਚੌਪਈ ॥

ਚੌਪਈ:

ਨੂਰ ਜਹਾ ਇਮਿ ਬਚਨ ਉਚਾਰੇ ॥

ਨੂਰ ਜਹਾਂ ਨੇ ਇਸ ਤਰ੍ਹਾਂ ਕਿਹਾ

ਜਹਾਗੀਰ ਸੁਨੁ ਸਾਹ ਹਮਾਰੇ ॥

ਕਿ ਹੇ ਮੇਰੇ ਜਹਾਂਗੀਰ ਬਾਦਸ਼ਾਹ! ਸੁਣੋ।

ਹਮ ਤੁਮ ਆਜੁ ਅਖੇਟਕ ਜੈਹੈਂ ॥

ਮੈਂ ਤੇ ਤੁਸੀਂ ਅਜ ਸ਼ਿਕਾਰ ਤੇ ਜਾਵਾਂਗੇ,

ਸਭ ਇਸਤ੍ਰਿਨ ਕਹ ਸਾਥ ਬੁਲੈਹੈਂ ॥੨॥

ਸਾਰੀਆਂ ਇਸਤਰੀਆਂ ਨੂੰ ਨਾਲ ਬੁਲਾ ਕੇ ॥੨॥

ਦੋਹਰਾ ॥

ਦੋਹਰਾ:

ਜਹਾਗੀਰ ਏ ਬਚਨ ਸੁਨਿ ਖੇਲਨ ਚੜਾ ਸਿਕਾਰ ॥

ਜਹਾਂਗੀਰ ਇਹ ਗੱਲ ਸੁਣ ਕੇ ਸ਼ਿਕਾਰ ਖੇਡਣ ਲਈ ਚੜ੍ਹ ਪਿਆ।

ਸਖੀ ਸਹੇਲੀ ਸੰਗ ਲੈ ਆਯੋ ਬਨਹਿ ਮੰਝਾਰ ॥੩॥

ਸਖੀਆਂ ਸਹੇਲੀਆਂ ਨੂੰ ਨਾਲ ਲੈ ਕੇ ਬਨ ਵਿਚ ਪਹੁੰਚ ਗਿਆ ॥੩॥

ਅਰੁਨ ਬਸਤ੍ਰ ਤਨ ਮਹਿ ਧਰੇ ਇਮਿ ਅਬਲਾ ਦੁਤਿ ਦੇਹਿ ॥

ਉਨ੍ਹਾਂ ਇਸਤਰੀਆਂ ਨੇ ਸ਼ਰੀਰ ਉਤੇ ਲਾਲ ਬਸਤ੍ਰ ਧਾਰਨ ਕੀਤੇ ਹੋਏ ਸਨ ਅਤੇ ਇਸ ਤਰ੍ਹਾਂ ਚਮਕ ਰਹੀਆਂ ਸਨ

ਨਰ ਬਪੁਰੇ ਕਾ ਸੁਰਨ ਕੇ ਚਿਤ ਚੁਰਾਏ ਲੇਹਿ ॥੪॥

ਕਿ ਬੰਦਿਆਂ ਦਾ ਕੀ, ਦੇਵਤਿਆਂ ਦੇ ਦਿਲਾਂ ਨੂੰ ਵੀ ਚੁਰਾ ਰਹੀਆਂ ਸਨ ॥੪॥

ਨਵਲ ਬਸਤ੍ਰ ਨਵਲੈ ਜੁਬਨ ਨਵਲਾ ਤਿਯਾ ਅਨੂਪ ॥

ਨਵੇਂ ਬਸਤ੍ਰ, ਨਵੀਂ ਜਵਾਨੀ ਅਤੇ ਸੁੰਦਰ ਤੇ ਅਨੂਪਮ ਇਸਤਰੀਆਂ ਕਾਮ ਦੇਵ ਦੀ

ਤਾ ਕਾਨਨ ਮੈ ਡੋਲਹੀ ਰਤਿ ਸੇ ਸਕਲ ਸਰੂਪ ॥੫॥

ਇਸਤਰੀ ਰਤੀ ਦਾ ਰੂਪ ਬਣ ਕੇ ਬਨ ਵਿਚ ਫਿਰ ਰਹੀਆਂ ਸਨ ॥੫॥

ਇਕ ਗੋਰੀ ਇਕ ਸਾਵਰੀ ਹਸਿ ਹਸਿ ਝੂਮਰ ਦੇਹਿ ॥

ਕੋਈ ਗੋਰੀ ਸੀ ਅਤੇ ਕੋਈ ਸਾਂਵਲੀ; ਹਸ ਹਸ ਕੇ ਧਮਾਰ ਪਾ ਰਹੀਆਂ ਸਨ

ਜਹਾਗੀਰ ਨਰ ਨਾਹ ਕੀ ਸਗਲ ਬਲੈਯਾ ਲੇਹਿ ॥੬॥

ਅਤੇ ਜਹਾਂਗੀਰ ਬਾਦਸ਼ਾਹ ਤੋਂ ਕੁਰਬਾਨ ਹੋ ਰਹੀਆਂ ਸਨ ॥੬॥

ਚੌਪਈ ॥

ਚੌਪਈ:

ਸਬ ਤ੍ਰਿਯ ਹਥਿਨ ਅਰੂੜਿਤ ਭਈ ॥

ਸਾਰੀਆਂ ਇਸਤਰੀਆਂ ਹਾਥੀਆਂ ਉਪਰ ਸਵਾਰ ਹੋ ਗਈਆਂ।

ਸਭ ਹੀ ਹਾਥ ਬੰਦੂਕੈ ਲਈ ॥

ਸਭ ਨੇ ਹੱਥ ਵਿਚ ਬੰਦੂਕਾਂ ਲੈ ਲਈਆਂ।

ਬਿਹਸਿ ਬਿਹਸਿ ਕਰਿ ਬਚਨ ਸੁਨਾਵੈ ॥

ਹਸ ਹਸ ਕੇ ਬੋਲ ਸੁਣਾਉਂਦੀਆਂ ਸਨ

ਜਹਾਗੀਰ ਕਹ ਸੀਸ ਝੁਕਾਵੈ ॥੭॥

ਅਤੇ ਜਹਾਂਗੀਰ ਨੂੰ ਸਿਰ ਨਿਵਾ ਰਹੀਆਂ ਸਨ ॥੭॥

ਸਭ ਇਸਤ੍ਰਿਨ ਕਰ ਜੋਰੈ ਕੀਨੌ ॥

ਸਭ ਇਸਤਰੀਆਂ ਨੇ ਜੋਟੀਆਂ ਬਣਾਈਆਂ ਹੋਈਆਂ ਸਨ

ਏਕ ਮ੍ਰਿਗਹਿ ਜਾਨੇ ਨਹਿ ਦੀਨੌ ॥

ਅਤੇ ਇਕ ਹਿਰਨ ਵੀ ਜਾਣ ਨਹੀਂ ਦੇ ਰਹੀਆਂ ਸਨ।

ਕੇਤਿਕ ਬੈਠ ਬਹਲ ਪਰ ਗਈ ॥

ਕਈ (ਇਸਤਰੀਆਂ) ਸਵਾਰੀਆਂ (ਬਹਲੀਆਂ ਅਥਵਾ ਰਥਾਂ) ਉਤੇ ਗਈਆਂ।

ਹੈ ਗੈ ਕਿਤੀ ਅਰੂੜਿਤ ਭਈ ॥੮॥

ਕਈ ਇਕ ਘੋੜਿਆਂ ਅਤੇ ਹਾਥੀਆਂ ਉਤੇ ਸਵਾਰ ਹੋਈਆਂ ॥੮॥

ਦੋਹਰਾ ॥

ਦੋਹਰਾ:

ਕਿਨਹੂੰ ਗਹੀ ਤੁਫੰਗ ਕਰ ਕਿਨਹੂੰ ਗਹੀ ਕ੍ਰਿਪਾਨ ॥

ਕਿਸੇ ਨੇ ਬੰਦੂਕ ਫੜੀ ਹੋਈ ਸੀ, ਕਿਸੇ ਨੇ ਕ੍ਰਿਪਾਨ ਪਕੜੀ ਹੋਈ ਸੀ।

ਕਿਨਹੂੰ ਕਟਾਰੀ ਕਾਢਿ ਲੀ ਕਿਨਹੂੰ ਤਨੀ ਕਮਾਨ ॥੯॥

ਕਿਸੇ ਨੇ ਕਟਾਰ ਕੱਢੀ ਹੋਈ ਸੀ ਅਤੇ ਕਿਸੇ ਨੇ ਕਮਾਨ ਕਸੀ ਹੋਈ ਸੀ ॥੯॥

ਚੌਪਈ ॥

ਚੌਪਈ:

ਪ੍ਰਿਥਮ ਮ੍ਰਿਗਨ ਪਰ ਸ੍ਵਾਨ ਧਵਾਏ ॥

ਪਹਿਲਾਂ ਹਿਰਨਾਂ ਪਿਛੇ ਕੁੱਤੇ ਭਜਾਏ

ਪੁਨਿ ਚੀਤਾ ਤੇ ਹਰਿਨ ਗਹਾਏ ॥

ਅਤੇ ਫਿਰ ਚਿਤਰਿਆਂ ਦੁਆਰਾ ਹਿਰਨਾਂ ਨੂੰ ਪਕੜਵਾਇਆ।

ਬਾਜ ਜੁਰਨ ਕਾ ਕਿਯਾ ਸਿਕਾਰਾ ॥

ਬਾਜ਼ਾਂ ਅਤੇ ਜੁਰਿਆਂ ਨਾਲ ਸ਼ਿਕਾਰ ਕੀਤਾ।

ਨੂਰ ਜਹਾ ਪਰ ਪ੍ਰੀਤਿ ਅਪਾਰਾ ॥੧੦॥

(ਜਹਾਂਗੀਰ ਬਾਦਸ਼ਾਹ ਦਾ) ਨੂਰ ਜਹਾਂ ਪ੍ਰਤਿ ਅਪਾਰ ਪ੍ਰੇਮ ਸੀ ॥੧੦॥

ਰੋਝ ਹਰਿਨ ਝੰਖਾਰ ਸੰਘਾਰੇ ॥

ਨੂਰ ਜਹਾਂ ਨੇ ਬੰਦੂਕ ਚਲਾ ਕੇ ਰੋਝ (ਨੀਲ ਗਊਆਂ)

ਨੂਰ ਜਹਾ ਗਹਿ ਤੁਪਕ ਪ੍ਰਹਾਰੇ ॥

ਹਿਰਨ, ਝੰਖਾਰ (ਬਾਰਾਸਿੰਗੇ) ਮਾਰੇ।

ਕਿਨਹੂੰ ਹਨੇ ਬੇਗਮਨ ਬਾਨਾ ॥

ਕਿਤਨਿਆਂ ਨੂੰ ਬੇਗਮਾਂ ਨੇ ਤੀਰਾਂ ਨਾਲ ਮਾਰ ਦਿੱਤਾ

ਪਸੁਨ ਕਰਾ ਜਮ ਧਾਮ ਪਯਾਨਾ ॥੧੧॥

(ਅਤੇ ਇਸ ਤਰ੍ਹਾਂ) ਪਸ਼ੂਆਂ ਨੇ ਯਮ-ਲੋਕ ਵਲ ਚਾਲੇ ਪਾਏ ॥੧੧॥

ਦੋਹਰਾ ॥

ਦੋਹਰਾ:

ਅਧਿਕ ਰੂਪ ਬੇਗਮ ਨਿਰਖਿ ਰੀਝਿ ਰਹੈ ਮ੍ਰਿਗ ਕੋਟਿ ॥

ਬੇਗਮ ਦਾ ਰੂਪ ਵੇਖ ਕੇ ਬਹੁਤ ਹਿਰਨ ਖ਼ੁਸ਼ ਹੋ ਗਏ

ਗਿਰੇ ਮੂਰਛਨਾ ਹ੍ਵੈ ਧਰਨਿ ਲਗੇ ਬਿਨਾ ਸਰ ਚੋਟਿ ॥੧੨॥

ਅਤੇ ਬਿਨਾ ਬਾਣ ਲਗੇ ਧਰਤੀ ਉਤੇ ਮੂਰਛਿਤ ਹੋ ਕੇ ਡਿਗ ਪਏ ॥੧੨॥

ਜਿਨ ਕੈ ਤੀਖਨ ਅਸਿ ਲਗੇ ਲੀਜਤ ਤਿਨੈ ਬਚਾਇ ॥

ਜਿਨ੍ਹਾਂ ਨੂੰ ਤਿਖੀ ਤਲਵਾਰ ਲਗੇ, ਉਨ੍ਹਾਂ ਨੂੰ ਤਾਂ ਬਚਾਇਆ ਜਾ ਸਕਦਾ ਹੈ,

ਜਿਨੈ ਦ੍ਰਿਗਨ ਕੇ ਸਰ ਲਗੇ ਤਿਨ ਕੋ ਕਛੁ ਨ ਉਪਾਇ ॥੧੩॥

(ਪਰ) ਜਿਨ੍ਹਾਂ ਨੂੰ ਨੈਣਾਂ ਦੇ ਬਾਣ ਲਗੇ ਹੋਣ, ਉਨ੍ਹਾਂ (ਦੇ ਬਚਾਓ ਦਾ) ਕੋਈ ਉਪਾ ਨਹੀਂ ਹੋ ਸਕਦਾ ॥੧੩॥

ਚੌਪਈ ॥

ਚੌਪਈ:

ਕਿਤੀ ਸਹਚਰੀ ਤੁਰੈ ਧਵਾਵੈ ॥

ਕਈ ਸਹੇਲੀਆਂ ਘੋੜਿਆਂ ਨੂੰ ਦੌੜਾਂਦੀਆਂ ਸਨ

ਪਹੁਚਿ ਮ੍ਰਿਗਨ ਕੋ ਘਾਇ ਲਗਾਵੈ ॥

ਅਤੇ ਹਿਰਨਾਂ ਤਕ ਪਹੁੰਚ ਕੇ (ਉਨ੍ਹਾਂ ਨੂੰ) ਜ਼ਖ਼ਮੀ ਕਰਦੀਆਂ ਸਨ।

ਕਿਨਹੂੰ ਮ੍ਰਿਗਨ ਦ੍ਰਿਗਨ ਸਰ ਮਾਰੇ ॥

ਕਈਆਂ ਨੇ ਹਿਰਨਾਂ ਨੂੰ ਨੈਣਾਂ ਦੇ ਤੀਰ ਮਾਰੇ ਸਨ।

ਬਿਨੁ ਪ੍ਰਾਨਨ ਗਿਰਿ ਗਏ ਬਿਚਾਰੇ ॥੧੪॥

ਉਹ ਵਿਚਾਰੇ ਪ੍ਰਾਣਹੀਨ ਹੋ ਕੇ ਡਿਗ ਪਏ ਸਨ ॥੧੪॥

ਇਹੀ ਭਾਤਿ ਸੋ ਕੀਆ ਸਿਕਾਰਾ ॥

ਇਸ ਤਰ੍ਹਾਂ ਨਾਲ ਸ਼ਿਕਾਰ ਕੀਤਾ।

ਤਬ ਲੌ ਨਿਕਸਾ ਸਿੰਘ ਅਪਾਰਾ ॥

ਉਦੋਂ ਤਕ ਇਕ ਵੱਡਾ ਸ਼ੇਰ ਆ ਨਿਕਲਿਆ।

ਯਹ ਧੁਨਿ ਸਾਹ ਸ੍ਰਵਨ ਸੁਨਿ ਪਾਈ ॥

ਉਸ ਦੀ ਆਵਾਜ਼ ਬਾਦਸ਼ਾਹ ਨੇ ਕੰਨੀ ਸੁਣ ਲਈ

ਸਕਲ ਨਾਰਿ ਇਕਠੀ ਹ੍ਵੈ ਆਈ ॥੧੫॥

ਅਤੇ ਸਾਰੀਆਂ ਇਸਤਰੀਆਂ ਇਕੱਠੀਆਂ ਹੋ ਕੇ (ਉਥੇ) ਆ ਗਈਆਂ ॥੧੫॥

ਦੋਹਰਾ ॥

ਦੋਹਰਾ:

ਬਹੁ ਅਰਨਾ ਭੈਸਾਨ ਕੋ ਆਗੇ ਧਰਾ ਬਨਾਇ ॥

ਬਹੁਤ ਸਾਰੇ ਗੈਂਡਿਆਂ ਅਤੇ (ਜੰਗਲੀ) ਝੋਟਿਆਂ ਨੂੰ ਅਗੇ ਕਰ ਲਿਆ

ਤਾ ਪਾਛੇ ਹਜਰਤਿ ਚਲੇ ਬੇਗਮ ਸੰਗ ਸੁਹਾਇ ॥੧੬॥

ਅਤੇ ਉਨ੍ਹਾਂ ਦੇ ਪਿਛੇ ਬੇਗਮਾਂ ਨਾਲ ਸੁਸ਼ੋਭਿਤ ਹੋ ਕੇ ਬਾਦਸ਼ਾਹ ਚਲ ਪਿਆ ॥੧੬॥

ਚੌਪਈ ॥

ਚੌਪਈ:

ਜਹਾਗੀਰ ਤਕਿ ਤੁਪਕਿ ਚਲਾਈ ॥

(ਉਸ ਨੂੰ) ਵੇਖ ਕੇ ਜਹਾਂਗੀਰ ਨੇ ਬੰਦੂਕ ਚਲਾਈ,

ਸੋ ਨਹਿ ਲਗੀ ਸਿੰਘ ਕੇ ਜਾਈ ॥

ਪਰ ਉਹ ਸ਼ੇਰ ਨੂੰ ਜਾ ਕੇ ਨਾ ਲਗੀ।

ਅਧਿਕ ਕੋਪ ਕਰਿ ਕੇਹਰਿ ਧਾਯੋ ॥

ਬਹੁਤ ਕ੍ਰੋਧਿਤ ਹੋ ਕੇ ਸ਼ੇਰ ਭਜਿਆ

ਪਾਤਿਸਾਹ ਕੇ ਊਪਰ ਆਯੋ ॥੧੭॥

ਅਤੇ ਬਾਦਸ਼ਾਹ ਦੇ ਉਪਰ ਆਇਆ ॥੧੭॥

ਹਰਿ ਧਾਵਤ ਹਥਿਨੀ ਭਜਿ ਗਈ ॥

ਸ਼ੇਰ ਦੇ ਆਉਂਦਿਆਂ ਹੀ ਹਥਣੀ ਦੌੜ ਗਈ

ਨੂਰ ਜਹਾਦਿਕ ਠਾਢ ਨ ਪਈ ॥

ਅਤੇ ਨੂਰ ਜਹਾਂ ਆਦਿਕ ਕੋਈ ਵੀ ਠਹਿਰ ਨਾ ਸਕੀ।

ਜੋਧ ਬਾਇ ਯਹ ਤਾਹਿ ਨਿਹਾਰਿਯੋ ॥

ਤਦੋਂ ਜੋਧਾਬਾਈ ਨੇ ਇਹ (ਸਥਿਤੀ) ਵੇਖੀ

ਤਾਕਿ ਤੁਪਕ ਕੋ ਘਾਇ ਪ੍ਰਹਾਰਿਯੋ ॥੧੮॥

ਅਤੇ ਉਸ (ਸ਼ੇਰ) ਨੂੰ ਬੰਦੂਕ ਦੀ ਗੋਲੀ ਮਾਰੀ ॥੧੮॥

ਦੋਹਰਾ ॥

ਦੋਹਰਾ: