ਅੜਿਲ:
ਉਸ ਦਾ ਨਾਂ ਜਸ ਤਿਲਕ ਸਿੰਘ ਪਛਾਣਨਾ ਚਾਹੀਦਾ ਹੈ।
ਉਸ ਨੂੰ ਰੂਪਵਾਨ, ਧਨਵਾਨ ਅਤੇ ਚਤੁਰ ਸਮਝਣਾ ਚਾਹੀਦਾ ਹੈ।
ਜੋ ਇਸਤਰੀ ਉਸ ਨੂੰ ਛਿਣ ਭਰ ਲਈ ਵੀ ਵੇਖ ਲੈਂਦੀ,
ਤਾਂ ਉਹ ਲੋਕ ਲਾਜ ਅਤੇ ਕੁਲ ਦੀ ਮਰਯਾਦਾ ਤੁਰਤ ਛਡ ਦਿੰਦੀ ॥੩॥
ਚੌਪਈ:
ਇਕ ਸਖੀ ਨੇ ਉਸ ਨੂੰ ਵੇਖਿਆ
ਅਤੇ (ਹੋਰਨਾਂ) ਸਖੀਆਂ ਵਿਚ ਬੈਠ ਕੇ ਗੱਲ ਤੋਰੀ
ਕਿ ਇਸ ਨਗਰ ਵਿਚ ਇਕ ਅਜਿਹਾ ਸੁੰਦਰ (ਵਿਅਕਤੀ) ਹੈ
ਜਿਸ ਵਰਗਾ ਚੰਦ੍ਰਮਾ ਅਤੇ ਸੂਰਜ ਵੀ ਨਹੀਂ ਹੈ ॥੪॥
ਰਾਣੀ ਨੇ (ਇਹ) ਗੱਲ ਸੁਣ ਕੇ ਮਨ ਵਿਚ ਰਖੀ
ਅਤੇ ਹੋਰਾਂ ਇਸਤਰੀਆਂ ਪ੍ਰਤਿ ਜ਼ਾਹਿਰ ਨਾ ਕੀਤੀ।
ਜਿਹੜੀ ਦਾਸੀ ਉਸ ਨੂੰ ਵੇਖ ਕੇ ਆਈ ਸੀ।
ਰਾਤ ਹੋਈ, ਤਦ ਉਸ ਨੂੰ ਬੁਲਾਇਆ ॥੫॥
ਰਾਣੀ ਨੇ ਉਸ ਨੂੰ ਬਹੁਤ ਧਨ ਦੇ ਕੇ
ਬੜੀ ਅਧੀਨਗੀ ਨਾਲ ਪੁਛਿਆ।
ਜੋ (ਵਿਅਕਤੀ) ਤੂੰ ਵੇਖਿਆ ਹੈ, ਉਸ ਬਾਰੇ ਮੈਨੂੰ ਦਸ ਕਿ ਉਹ ਕਿਥੇ ਹੈ।
ਮੈਂ ਉਸ ਦਾ ਦੀਦਾਰ ਕਰਨਾ ਚਾਹੁੰਦੀ ਹਾਂ ॥੬॥
ਤਦ ਦਾਸੀ ਨੇ ਇਸ ਤਰ੍ਹਾਂ ਗੱਲ ਕੀਤੀ।
ਹੇ ਰਾਣੀ ਜੀ! ਤੁਸੀਂ ਮੇਰੀ ਗੱਲ ਸੁਣੋ।
ਉਸ ਦਾ ਨਾਂ ਜਸ ਤਿਲਕ ਰਾਇ ਸਮਝ ਲਵੋ।
ਉਸ ਨੂੰ ਸ਼ਾਹ ਦੇ ਪੁੱਤਰ ਵਜੋਂ ਪਛਾਣ ਲਵੋ ॥੭॥
ਜੇ ਤੁਸੀਂ ਕਹੋ ਤਾਂ ਉਹ ਤੁਹਾਨੂੰ ਮਿਲਾ ਦਿਆਂ
ਅਤੇ ਤੁਹਾਡੀ ਕਾਮ-ਅਗਨੀ ਨੂੰ ਸ਼ਾਂਤ ਕਰ ਦਿਆਂ।
(ਉਸ ਦੇ) ਬਚਨ ਸੁਣ ਕੇ ਰਾਣੀ ਪੈਰੀਂ ਪੈ ਗਈ
ਅਤੇ ਫਿਰ ਉਸ ਅਗੇ ਇਸ ਤਰ੍ਹਾਂ ਬੇਨਤੀ ਕੀਤੀ ॥੮॥
ਜੇ ਉਸ ਨੂੰ ਤੂੰ ਮੈਨੂੰ ਮਿਲਾ ਦੇਵੇਂ,
ਜੋ ਧਨ ਤੂੰ ਮੂੰਹੋਂ ਮੰਗੇਗੀ, ਉਹੀ ਪ੍ਰਾਪਤ ਕਰੇਂਗੀ।
(ਤਦ) ਉਹ ਸਖੀ ਬਿਨਾ ਦੇਰ ਕੀਤੇ ਉਥੇ ਗਈ
ਅਤੇ ਉਸ ਵਡਭਾਗੀ ਨੂੰ (ਉਸ ਨਾਲ) ਆਣ ਮਿਲਾਇਆ ॥੯॥
ਦੋਹਰਾ:
ਰਾਣੀ ਨੇ ਉਸ ਨੂੰ ਪ੍ਰਾਪਤ ਕਰ ਕੇ ਉਸ (ਦਾਸੀ) ਦੀ ਗ਼ਰੀਬੀ ਦੂਰ ਕਰ ਦਿੱਤੀ।
ਰਾਣੀ ਨੇ ਰਾਜੇ ਦੀ ਅੱਖ ਬਚਾ ਕੇ ਉਸ ਨੂੰ ਗਲੇ ਨਾਲ ਲਗਾ ਲਿਆ ॥੧੦॥
ਚੌਪਈ:
ਦੋਵੇਂ ਧਨੀ ਅਤੇ ਜੋਬਨਵਾਨ ਸਨ
ਅਤੇ ਕਾਮ-ਕ੍ਰੀੜਾ ਕਰ ਕੇ ਪ੍ਰਸੰਨ ਹੁੰਦੇ ਸਨ।
ਇਕ ਉਹ ਕਾਮੀ ਸਨ ਅਤੇ (ਦੂਜੇ) ਸ਼ਰਾਬ ਪੀ ਰਖੀ ਸੀ।
ਸਾਰੀ ਰਾਤ ਕਾਮ-ਕੇਲਿ ਕਰਦਿਆਂ ਬਿਤਾ ਦਿੱਤੀ ॥੧੧॥
ਉਹ ਲਿਪਟ ਲਿਪਟ ਕੇ ਆਸਣ ਲੈਂਦੇ
ਅਤੇ ਆਪਸ ਵਿਚ ਬਹੁਤ ਤਰ੍ਹਾਂ ਦੇ ਸੁਖ ਦਿੰਦੇ।
ਚੁੰਬਨ ਲੈਂਦੇ ਅਤੇ ਨਹੁੰਆਂ ਦੇ ਨਿਸ਼ਾਣ ਲਗਾਉਂਦੇ।
ਇਸ ਤਰ੍ਹਾਂ ਰਾਤ ਬੀਤ ਗਈ ਅਤੇ ਦਿਨ ਚੜ੍ਹ ਆਇਆ ॥੧੨॥
ਰਾਣੀ ਸਵੇਰੇ ਪਤੀ ਕੋਲ ਗਈ,
ਪਰ ਉਸ ਦੇ ਮਨ ਵਿਚ ਉਸ (ਯਾਰ) ਦੀ ਆਸ ਲਗੀ ਰਹੀ।
(ਮਨ ਵਿਚ ਸੋਚਦੀ ਰਹੀ) ਕਿ ਕਿਸ ਵੇਲੇ ਦਿਨ ਮੁਕੇਗਾ ਅਤੇ ਹਨੇਰਾ ਹੋਵੇਗਾ
ਅਤੇ ਫਿਰ ਮੈਨੂੰ ਪਿਆਰਾ ਆ ਕੇ ਸੰਯੋਗ ਸੁਖ ਦੇਵੇਗਾ ॥੧੩॥
ਜੇ ਮੈਂ ਰਾਜੇ ਕੋਲ ਰਹਿੰਦੀ ਹਾਂ
ਤਾਂ ਇਹ ਬਿਰਧ ਮੈਨੂੰ ਨਿਰਾਸ਼ ਹੀ ਰਖੇਗਾ।