ਸ਼੍ਰੀ ਦਸਮ ਗ੍ਰੰਥ

ਅੰਗ - 73


ਸੀਸ ਈਂਟ ਕੇ ਘਾਇ ਕਰੇਹੀ ॥

ਜੋ (ਉਨ੍ਹਾਂ ਦੇ) ਸਿਰ ਉਤੇ ਇਟਾਂ ਦੇ ਘਾਉ ਕਰਦੇ ਹਨ,

ਜਨੁ ਤਿਨੁ ਭੇਟ ਪੁਰਾਤਨ ਦੇਹੀ ॥੨੧॥

ਮਾਨੋ (ਕੋਈ) ਪਿਛਲੀ (ਬਾਕੀ ਰਹਿੰਦੀ) ਭੇਂਟ ਦਿੱਤੀ ਹੋਵੇ ॥੨੧॥

ਦੋਹਰਾ ॥

ਦੋਹਰਾ:

ਕਬਹੂੰ ਰਣ ਜੂਝ੍ਯੋ ਨਹੀ ਕਛੁ ਦੈ ਜਸੁ ਨਹੀ ਲੀਨ ॥

(ਜਿਹੜੇ) ਕਦੇ ਯੁੱਧ ਵਿਚ ਲੜੇ ਨਹੀਂ, ਅਤੇ ਕੁਝ ਦਾਨ ਕਰ ਕੇ ਵੀ ਯਸ਼ ਨਹੀਂ ਖਟਿਆ,

ਗਾਵ ਬਸਤਿ ਜਾਨ੍ਯੋ ਨਹੀ ਜਮ ਸੋ ਕਿਨ ਕਹਿ ਦੀਨ ॥੨੨॥

(ਉਨ੍ਹਾਂ ਨੂੰ) ਪਿੰਡ ਵਸਦਿਆਂ ਵੀ ਕੋਈ ਨਹੀਂ ਜਾਣਦਾ, (ਫਿਰ ਪਤਾ ਨਹੀਂ) ਯਮਰਾਜ ਨੂੰ (ਉਨ੍ਹਾਂ ਬਾਰੇ) ਕਿਸ ਨੇ ਕਹਿ ਦਿੱਤਾ ਹੈ ॥੨੨॥

ਚੌਪਈ ॥

ਚੌਪਈ:

ਇਹ ਬਿਧਿ ਤਿਨੋ ਭਯੋ ਉਪਹਾਸਾ ॥

ਉਨ੍ਹਾਂ (ਬੇਮੁਖਾਂ ਨਾਲ) ਇਸ ਤਰ੍ਹਾਂ ਦਾ ਮਖੌਲ ਹੋਇਆ।

ਸਭ ਸੰਤਨ ਮਿਲਿ ਲਖਿਓ ਤਮਾਸਾ ॥

ਸਾਰੇ ਸੰਤਾਂ (ਗੁਰਸਿੱਖਾਂ) ਨੇ ਰਲ ਕੇ (ਇਹ) ਤਮਾਸ਼ਾ ਵੇਖਿਆ।

ਸੰਤਨ ਕਸਟ ਨ ਦੇਖਨ ਪਾਯੋ ॥

ਸੰਤਾਂ ਨੂੰ ਕਸ਼ਟ ਵੇਖਣਾ ਵੀ ਨਾ ਪਿਆ,

ਆਪ ਹਾਥ ਦੈ ਨਾਥਿ ਬਚਾਯੋ ॥੨੩॥

ਆਪ ਪ੍ਰਭੂ ਨੇ (ਉਨ੍ਹਾਂ ਨੂੰ) ਹੱਥ ਦੇ ਕੇ ਬਚਾਇਆ ॥੨੩॥

ਚਾਰਣੀ ਦੋਹਿਰਾ ॥

ਚਾਰਣੀ ਦੋਹਰਾ:

ਜਿਸ ਨੋ ਸਾਜਨ ਰਾਖਸੀ ਦੁਸਮਨ ਕਵਨ ਬਿਚਾਰ ॥

ਜਿਸ ਨੂੰ ਪ੍ਰਭੂ (ਖੁਦ) ਰਖੇਗਾ, ਤਾਂ ਦੁਸ਼ਮਣ ਵਿਚਾਰੇ ਦੀ ਕੀ ਮਜਾਲ ਹੈ?

ਛ੍ਵੈ ਨ ਸਕੈ ਤਿਹ ਛਾਹਿ ਕੌ ਨਿਹਫਲ ਜਾਇ ਗਵਾਰ ॥੨੪॥

ਉਸ ਦੀ ਪਰਛਾਈ ਨੂੰ ਵੀ ਨਹੀਂ ਛੋਹ ਸਕਦਾ, (ਉਸ) ਮੂਰਖ ਦਾ (ਯਤਨ) ਨਿਸਫਲ ਜਾਂਦਾ ਹੈ ॥੨੪॥

ਜੇ ਸਾਧੂ ਸਰਨੀ ਪਰੇ ਤਿਨ ਕੇ ਕਵਣ ਬਿਚਾਰ ॥

ਜਿਹੜੇ ਸੰਤਾਂ ਦੀ ਸ਼ਰਨ ਵਿਚ ਪਏ ਹਨ, ਉਨ੍ਹਾਂ ਦਾ ਕੀ ਵਿਚਾਰ ਕਹੀਏ?

ਦੰਤਿ ਜੀਭ ਜਿਮ ਰਾਖਿ ਹੈ ਦੁਸਟ ਅਰਿਸਟ ਸੰਘਾਰਿ ॥੨੫॥

(ਉਨ੍ਹਾਂ ਦੀ ਰਖਿਆ) ਦੰਦਾਂ ਵਿਚ ਰਹਿੰਦੀ ਜੀਭ ਵਾਂਗ ਹੁੰਦੀ ਹੈ ਅਤੇ ਉਨ੍ਹਾਂ ਦੀਆਂ ਬਿਪਤਾਵਾਂ ਅਤੇ ਦੁਸ਼ਟ ਨਸ਼ਟ ਹੋ ਜਾਂਦੇ ਹਨ ॥੨੫॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਸਾਹਜਾਦੇ ਵ ਅਹਦੀ ਆਗਮਨ ਬਰਨਨੰ ਨਾਮ ਤ੍ਰੋਦਸਮੋ ਧਿਆਇ ਸਮਾਪਤਮ ਸਤੁ ਸੁਭਮ ਸਤੁ ॥੧੩॥੪੬੦॥

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ 'ਸ਼ਾਹਜ਼ਾਦੇ ਵ ਆਹਦੀ ਆਗਮਨ ਬਰਨਨੰ' ਨਾਂ ਵਾਲੇ ਤੇਰ੍ਹਵੇਂ ਅਧਿਆਇ ਦੀ ਸਮਾਪਤੀ ਹੁੰਦੀ ਹੈ, ਸਭ ਸ਼ੁਭ ਹੈ ॥੧੩॥੪੬੦॥

ਚੌਪਈ ॥

ਚੌਪਈ:

ਸਰਬ ਕਾਲ ਸਭ ਸਾਧ ਉਬਾਰੇ ॥

(ਪ੍ਰਭੂ ਨੇ) ਸਾਰਿਆਂ ਸਮਿਆਂ ਵਿਚ ਸਾਧੂ ਪੁਰਸ਼ਾਂ ਦਾ ਉੱਧਾਰ ਕੀਤਾ ਹੈ

ਦੁਖੁ ਦੈ ਕੈ ਦੋਖੀ ਸਭ ਮਾਰੇ ॥

ਅਤੇ ਸਾਰੇ ਦੋਖੀਆਂ ਨੂੰ ਦੁਖ ਦੇ ਦੇ ਕੇ ਮਾਰਿਆ ਹੈ।

ਅਦਭੁਤਿ ਗਤਿ ਭਗਤਨ ਦਿਖਰਾਈ ॥

(ਉਸ ਨੇ ਆਪਣੀ) ਅਦਭੁਤ ਗਤੀ ਦਾ ਅਹਿਸਾਸ ਭਗਤਾਂ ਨੂੰ ਕਰਾਇਆ ਹੈ

ਸਭ ਸੰਕਟ ਤੇ ਲਏ ਬਚਾਈ ॥੧॥

ਅਤੇ ਸਾਰੇ ਸੰਕਟਾਂ ਤੋਂ (ਉਨ੍ਹਾਂ ਨੂੰ) ਬਚਾ ਲਿਆ ਹੈ ॥੧॥

ਸਭ ਸੰਕਟ ਤੇ ਸੰਤ ਬਚਾਏ ॥

ਸਾਰਿਆਂ ਸੰਕਟਾਂ ਤੋਂ ਸੰਤਾਂ ਨੂੰ ਬਚਾਇਆ ਹੈ

ਸਭ ਸੰਕਟ ਕੰਟਕ ਜਿਮ ਘਾਏ ॥

ਅਤੇ ਸਾਰਿਆਂ ਸੰਕਟਾਂ ਨੂੰ ਕੰਡਿਆਂ ਵਾਂਗ ਦੂਰ ਕਰ ਦਿੱਤਾ ਹੈ।

ਦਾਸ ਜਾਨ ਮੁਰਿ ਕਰੀ ਸਹਾਇ ॥

ਦਾਸ ਜਾਣ ਕੇ ਮੇਰੀ ਸਹਾਇਤਾ ਕੀਤੀ ਹੈ

ਆਪ ਹਾਥੁ ਦੈ ਲਯੋ ਬਚਾਇ ॥੨॥

ਆਪਣਾ ਹੱਥ ਦੇ ਕੇ ਬਚਾ ਲਿਆ ਹੈ ॥੨॥

ਅਬ ਜੋ ਜੋ ਮੈ ਲਖੇ ਤਮਾਸਾ ॥

ਹੁਣ ਮੈਂ ਜਿਹੜੇ ਜਿਹੜੇ ਤਮਾਸ਼ੇ ਵੇਖੇ ਹਨ,

ਸੋ ਸੋ ਕਰੋ ਤੁਮੈ ਅਰਦਾਸਾ ॥

ਉਹ ਸਾਰੇ (ਮੈਂ) ਤੁਹਾਡੇ ਅਗੇ ਪੇਸ਼ ਕਰਦਾ ਹਾਂ।

ਜੋ ਪ੍ਰਭ ਕ੍ਰਿਪਾ ਕਟਾਛਿ ਦਿਖੈ ਹੈ ॥

ਹੇ ਪ੍ਰਭੂ! ਜੇਕਰ ਤੁਸੀਂ ਮਿਹਰ ਦੀ ਦ੍ਰਿਸ਼ਟੀ ਕਰੋਗੇ

ਸੋ ਤਵ ਦਾਸ ਉਚਾਰਤ ਜੈ ਹੈ ॥੩॥

ਤਾਂ ਤੁਹਾਡਾ ਦਾਸ ਉਚਾਰਦਾ ਜਾਵੇਗਾ ॥੩॥

ਜਿਹ ਜਿਹ ਬਿਧ ਮੈ ਲਖੇ ਤਮਾਸਾ ॥

ਜਿਸ ਜਿਸ ਤਰ੍ਹਾਂ ਦੇ ਮੈਂ ਤਮਾਸ਼ੇ ਵੇਖੇ ਹਨ,

ਚਹਤ ਤਿਨ ਕੋ ਕੀਯੋ ਪ੍ਰਕਾਸਾ ॥

ਉਨ੍ਹਾਂ ਦਾ (ਜਗਤ ਵਿਚ) ਪ੍ਰਕਾਸ਼ ਕਰਨਾ ਚਾਹੁੰਦਾ ਹਾਂ।

ਜੋ ਜੋ ਜਨਮ ਪੂਰਬਲੇ ਹੇਰੇ ॥

ਜਿਹੜੇ ਜਿਹੜੇ ਪੂਰਬਲੇ ਜਨਮ (ਮੈਂ) ਵੇਖੇ ਹਨ,

ਕਹਿਹੋ ਸੁ ਪ੍ਰਭੁ ਪਰਾਕ੍ਰਮ ਤੇਰੇ ॥੪॥

ਉਨ੍ਹਾਂ ਨੂੰ, ਹੇ ਪ੍ਰਭੂ! ਤੇਰੇ ਬਲ ਨਾਲ ਕਹਿੰਦਾ ਹਾਂ ॥੪॥

ਸਰਬ ਕਾਲ ਹੈ ਪਿਤਾ ਅਪਾਰਾ ॥

ਸਭ ਦਾ ਕਾਲ (ਸਰਬ ਕਾਲ) ਅਪਾਰ (ਪ੍ਰਭੂ ਸਾਡਾ) ਪਿਤਾ ਹੈ

ਦੇਬਿ ਕਾਲਿਕਾ ਮਾਤ ਹਮਾਰਾ ॥

ਅਤੇ (ਉਸ ਦੀ ਸ਼ਕਤੀ) ਦੇਵੀ ਕਾਲਿਕਾ ਸਾਡੀ ਮਾਤਾ ਹੈ।

ਮਨੂਆ ਗੁਰ ਮੁਰਿ ਮਨਸਾ ਮਾਈ ॥

ਮਨ ਮੇਰਾ ਗੁਰੂ ਅਤੇ ਮਨਸ਼ਾ (ਕਾਮਨਾ) ਮੇਰੀ ਮਾਈ (ਗੁਰੂ ਪਤਨੀ) ਹੈ

ਜਿਨਿ ਮੋ ਕੋ ਸੁਭ ਕ੍ਰਿਆ ਪੜਾਈ ॥੫॥

ਜਿਨ੍ਹਾਂ ਨੇ ਮੈਨੂੰ ਸਾਰੀ ਕਾਵਿ-ਕ੍ਰਿਆ ਸਿਖਾਈ ਹੈ ॥੫॥

ਜਬ ਮਨਸਾ ਮਨ ਮਯਾ ਬਿਚਾਰੀ ॥

ਜਦ ਮਨ ਨੇ (ਆਪਣੇ ਉਤੇ) ਮਨਸਾ ਦੀ ਕ੍ਰਿਪਾ ਵਿਚਾਰੀ

ਗੁਰੁ ਮਨੂਆ ਕਹ ਕਹ੍ਯੋ ਸੁਧਾਰੀ ॥

ਤਦ ਮਨ ਰੂਪੀ ਗੁਰੂ ਦੇ ਕਥਨ ਨੂੰ ਸੁਧਾਰ ਕੇ ਕਹਿੰਦਾ ਹਾਂ।

ਜੇ ਜੇ ਚਰਿਤ ਪੁਰਾਤਨ ਲਹੇ ॥

ਜਿਹੜੇ ਜਿਹੜੇ (ਮੈਂ) ਪੁਰਾਤਨ ਜਨਮ ਵੇਖੇ ਹਨ,

ਤੇ ਤੇ ਅਬ ਚਹੀਅਤ ਹੈ ਕਹੇ ॥੬॥

ਉਹ ਉਹ (ਮੈਂ) ਹੁਣ ਕਹਿਣੇ ਚਾਹੁੰਦਾ ਹਾਂ ॥੬॥

ਸਰਬ ਕਾਲ ਕਰੁਣਾ ਤਬ ਭਰੇ ॥

ਤਦ ਸਰਬ-ਕਾਲ ਕਰੁਣਾ ਨਾਲ ਭਰ ਗਏ

ਸੇਵਕ ਜਾਨਿ ਦਯਾ ਰਸ ਢਰੇ ॥

ਅਤੇ ਸੇਵਕ ਜਾਣ ਕੇ ਦਇਆ ਦੇ ਰਸ ਨਾਲ ਪਸੀਜ ਗਏ।

ਜੋ ਜੋ ਜਨਮੁ ਪੂਰਬਲੋ ਭਯੋ ॥

ਜਿਹੜੇ ਜਿਹੜੇ ਪੂਰਬਲੇ ਜਨਮ ਹੋਏ ਸਨ,

ਸੋ ਸੋ ਸਭ ਸਿਮਰਣ ਕਰਿ ਦਯੋ ॥੭॥

ਉਹ ਸਾਰੇ ਯਾਦ ਕਰਾ ਦਿੱਤੇ ਹਨ ॥੭॥

ਮੋ ਕੋ ਇਤੀ ਹੁਤੀ ਕਹ ਸੁਧੰ ॥

ਮੈਨੂੰ ਇਤਨੀ ਸੋਝੀ ਭਲਾ ਕਿਥੇ ਸੀ

ਜਸ ਪ੍ਰਭ ਦਈ ਕ੍ਰਿਪਾ ਕਰਿ ਬੁਧੰ ॥

ਜਿਸ ਤਰ੍ਹਾਂ ਦੀ ਬੁੱਧੀ ਪ੍ਰਭੂ ਨੇ ਕ੍ਰਿਪਾ ਕਰ ਕੇ (ਮੈਨੂੰ) ਦਿੱਤੀ ਹੈ।

ਸਰਬ ਕਾਲ ਤਬ ਭਏ ਦਇਆਲਾ ॥

ਤਦ ਸਰਬ-ਕਾਲ (ਮੇਰੇ ਉਤੇ) ਦਿਆਲੂ ਹੋ ਗਏ

ਲੋਹ ਰਛ ਹਮ ਕੋ ਸਬ ਕਾਲਾ ॥੮॥

ਅਤੇ ਸਭ ਸਮਿਆਂ ਵਿਚ (ਸਾਨੂੰ) ਸ਼ਸਤ੍ਰ ਦੀ ਰਖਿਆ ਪ੍ਰਦਾਨ ਕੀਤੀ ॥੮॥

ਸਰਬ ਕਾਲ ਰਛਾ ਸਭ ਕਾਲ ॥

ਸਰਬ-ਕਾਲ ਦੀ (ਮੈਨੂੰ) ਸਭ ਸਮਿਆਂ ਵਿਚ ਰਖਿਆ ਹੈ।

ਲੋਹ ਰਛ ਸਰਬਦਾ ਬਿਸਾਲ ॥

ਸਦਾ (ਉਸ) ਵਿਸ਼ਾਲ (ਪ੍ਰਭੂ ਦੀ) ਸ਼ਸਤ੍ਰ ਰੂਪ ਰਖਿਆ ਮਿਲ ਰਹੀ ਹੈ।

ਢੀਠ ਭਯੋ ਤਵ ਕ੍ਰਿਪਾ ਲਖਾਈ ॥

ਜਦੋਂ (ਆਪਣੇ ਉਪਰ) ਤੇਰੀ ਕ੍ਰਿਪਾ ਦਿਸ ਪਈ, ਤਾਂ (ਮੈਂ) ਨਿਡਰ ਹੋ ਗਿਆ

ਐਂਡੋ ਫਿਰੇ ਸਭਨ ਭਯੋ ਰਾਈ ॥੯॥

ਅਤੇ (ਆਪਣੇ ਆਪ ਨੂੰ) ਸਭ ਦਾ ਰਾਜਾ ਸਮਝ ਕੇ ਐਂਠਿਆ ਫਿਰਦਾ ਹਾਂ ॥੯॥

ਜਿਹ ਜਿਹ ਬਿਧਿ ਜਨਮਨ ਸੁਧਿ ਆਈ ॥

ਜਿਸ ਜਿਸ ਤਰ੍ਹਾਂ (ਪੂਰਬਲੇ) ਜਨਮਾਂ ਦੀ ਸੁਰਤ ਆਈ,

ਤਿਮ ਤਿਮ ਕਹੇ ਗਿਰੰਥ ਬਨਾਈ ॥

ਉਸੇ ਤਰ੍ਹਾਂ ਕਹਿ ਕੇ ਗ੍ਰੰਥ ਬਣਾਏ ਹਨ।

ਪ੍ਰਥਮੇ ਸਤਿਜੁਗ ਜਿਹ ਬਿਧਿ ਲਹਾ ॥

ਸਭ ਤੋਂ ਪਹਿਲਾਂ ਸਤਿਯੁਗ ਨੂੰ ਜਿਸ ਤਰ੍ਹਾਂ ਵੇਖਿਆ,

ਪ੍ਰਥਮੇ ਦੇਬਿ ਚਰਿਤ੍ਰ ਕੋ ਕਹਾ ॥੧੦॥

(ਉਸ ਤਰ੍ਹਾਂ) ਪਹਿਲਾਂ ਦੇਵੀ-ਚਰਿਤ੍ਰ ਨੂੰ ਕਥਨ ਕੀਤਾ ॥੧੦॥

ਪਹਿਲੇ ਚੰਡੀ ਚਰਿਤ੍ਰ ਬਨਾਯੋ ॥

ਪਹਿਲਾਂ ਚੰਡੀ-ਚਰਿਤ੍ਰ ਬਣਾਇਆ ਹੈ।

ਨਖ ਸਿਖ ਤੇ ਕ੍ਰਮ ਭਾਖ ਸੁਨਾਯੋ ॥

(ਉਸ ਦੀ ਕਥਾ) ਨਹੁੰ ਤੋਂ ਲੈ ਕੇ ਚੋਟੀ ਤਕ (ਆਦਿ ਤੋਂ ਅੰਤ ਤਕ) ਕ੍ਰਮਵਾਰ ਕਹਿ ਕੇ ਵਰਣਨ ਕੀਤੀ ਹੈ।

ਛੋਰ ਕਥਾ ਤਬ ਪ੍ਰਥਮ ਸੁਨਾਈ ॥

ਆਦਿ-ਕਾਲ ਦੀ (ਮੁੱਢ ਕਦੀਮ ਦੀ) ਕਥਾ (ਮੈਂ) ਪਹਿਲਾਂ ਸੁਣਾਈ ਹੈ।

ਅਬ ਚਾਹਤ ਫਿਰ ਕਰੌ ਬਡਾਈ ॥੧੧॥

ਹੁਣ ਫਿਰ ਵਡਿਆਈ ਕਰਨੀ ਚਾਹੁੰਦਾ ਹਾਂ ॥੧੧॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਸਰਬ ਕਾਲ ਕੀ ਬੇਨਤੀ ਬਰਨਨੰ ਨਾਮ ਚੌਦਸਮੋ ਧਿਆਇ ਸਮਾਪਤਮ ਸਤੁ ਸੁਭਮ ਸਤੁ ॥੧੪॥੪੭੧॥

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ 'ਸਰਬ ਕਾਲ ਦੀ ਬੇਨਤੀ ਬਰਨੰਨ' ਨਾਂ ਦੇ ਚੌਦਵੇਂ ਅਧਿਆਇ ਦੀ ਸਮਾਪਤੀ ਹੁੰਦੀ ਹੈ, ਸਭ ਸ਼ੁਭ ਹੈ ॥੧੪॥੪੭੧॥