ਫਿਰ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੮੦੪॥
ਪਹਿਲਾਂ 'ਬਾਰਿਦਨੀ' (ਧਰਤੀ) ਸ਼ਬਦ ਰਖੋ।
ਫਿਰ 'ਜਾ ਚਰ ਨਾਇਕ' ਪਦ ਨੂੰ ਜੋੜੋ।
ਫਿਰ 'ਸਤ੍ਰੁ' ਸ਼ਬਦ ਨੂੰ ਉਚਾਰੋ।
(ਇਸ ਨੂੰ) ਸਭ ਹਿਰਦੇ ਵਿਚ ਤੁਪਕ ਦਾ ਨਾਮ ਸਮਝੋ ॥੮੦੫॥
ਪਹਿਲਾਂ 'ਨਦਿਨੀ' (ਧਰਤੀ) ਸ਼ਬਦ ਉਚਾਰੋ।
(ਫਿਰ) 'ਜਾ ਚਰ ਨਾਇਕ' ਪਦ ਜੋੜੋ।
ਮਗਰੋਂ 'ਸਤ੍ਰੁ' ਸ਼ਬਦ ਕਥਨ ਕਰੋ।
(ਇਸ ਨੂੰ) ਸਭ ਲੋਗ ਤੁਪਕ ਦਾ ਨਾਮ ਸਮਝੋ ॥੮੦੬॥
ਅੜਿਲ:
ਪਹਿਲਾਂ 'ਨਯਨੀ' (ਨਦੀਆਂ ਵਾਲੀ ਧਰਤੀ) ਸ਼ਬਦ ਮੁਖ ਤੋਂ ਕਹੋ।
ਫਿਰ 'ਜਾ ਚਰ ਨਾਇਕ' ਸ਼ਬਦ ਜੋੜੋ।
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
(ਇਹ) ਤੁਪਕ ਦਾ ਨਾਮ ਹੋ ਜਾਏਗਾ। ਸਾਰੇ ਮਨ ਵਿਚ ਧਾਰ ਲਵੋ ॥੮੦੭॥
ਪਹਿਲਾਂ 'ਸਰਤਨਿ' (ਨਦੀਆਂ ਵਾਲੀ ਧਰਤੀ) ਸ਼ਬਦ ਮੁਖ ਤੋਂ ਕਥਨ ਕਰੋ।
ਫਿਰ 'ਜਾ ਚਰ ਨਾਇਕ' ਸ਼ਬਦ ਜੋੜੋ।
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।
(ਇਹ) ਤੁਪਕ ਦਾ ਨਾਮ ਹੈ, ਸਾਰੇ ਸਮਝਦਾਰ ਲੋਗ ਵਿਚਾਰ ਲੈਣ ॥੮੦੮॥
ਪਹਿਲਾਂ 'ਨਾਦਿਨਿ' (ਨਦੀਆਂ ਵਾਲੀ ਧਰਤੀ) ਸ਼ਬਦ ਮੁਖ ਤੋਂ ਉਚਾਰ ਕੇ
ਫਿਰ 'ਜਾ ਚਰ ਨਾਇਕ' ਪਦ ਜੋੜੋ।
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਦਾ ਕਥਨ ਕਰੋ।
(ਇਹ) ਤੁਪਕ ਦਾ ਨਾਮ ਹੈ। ਸਭ ਸੂਝਵਾਨ ਵਿਚਾਰ ਲੈਣ ॥੮੦੯॥
ਪਹਿਲਾਂ 'ਜਲਨੀ' (ਜਲ ਵਾਲੀ ਧਰਤੀ) ਸ਼ਬਦ ਮੁਖ ਵਿਚੋਂ ਉਚਾਰਨ ਕਰ ਕੇ