ਸ਼੍ਰੀ ਦਸਮ ਗ੍ਰੰਥ

ਅੰਗ - 723


ਨਰਕਿ ਨਿਵਾਰਨ ਅਘ ਹਰਨ ਕ੍ਰਿਪਾ ਸਿੰਧ ਕੌ ਭਾਖੁ ॥

'ਨਰਕ ਨਿਵਾਰਨ', 'ਅਘ ਹਰਨ' ਅਤੇ 'ਕ੍ਰਿਪਾ ਸਿੰਧ' ਸ਼ਬਦ ਕਹਿ ਕੇ ਫਿਰ 'ਅਨੁਜ' (ਛੋਟਾ ਭਾਈ)

ਅਨੁਜ ਤਨੁਜ ਕਹਿ ਸਸਤ੍ਰ ਕਹੁ ਨਾਮ ਬਾਨ ਲਖਿ ਰਾਖੁ ॥੧੨੨॥

'ਤਨੁਜ' (ਪੁੱਤਰ) ਅਤੇ 'ਸਸਤ੍ਰ' ਪਦ ਕਥਨ ਕਰੋ। (ਇਹ ਸਾਰੇ) ਬਾਣ ਦੇ ਨਾਮ ਸਮਝ ਲਵੋ ॥੧੨੨॥

ਬਿਘਨ ਹਰਨ ਬਿਆਧਨਿ ਦਰਨ ਪ੍ਰਿਥਮਯ ਸਬਦ ਬਖਾਨ ॥

'ਬਿਘਨ ਹਰਨ' ਅਤੇ 'ਬਿਆਧਨਿ ਦਰਨ' (ਰੋਗਾਂ ਨੂੰ ਦਲਣ ਵਾਲਾ) ਸ਼ਬਦ ਪਹਿਲਾਂ ਕਹੋ।

ਅਨੁਜ ਤਨੁਜ ਕਹਿ ਸਸਤ੍ਰ ਕਹੁ ਨਾਮ ਬਾਨ ਜੀਅ ਜਾਨ ॥੧੨੩॥

ਫਿਰ 'ਅਨੁਜ', 'ਤਨੁਜ' ਕਹਿ ਕੇ 'ਸਸਤ੍ਰ' ਕਥਨ ਕਰੋ। (ਇਹ ਸਭ) ਬਾਣ ਦੇ ਨਾਮ ਜਾਣ ਲਵੋ ॥੧੨੩॥

ਮਕਰ ਕੇਤੁ ਕਹਿ ਮਕਰ ਧੁਜ ਪੁਨਿ ਆਯੁਧ ਪਦੁ ਦੇਹੁ ॥

'ਮਕਰ ਕੇਤੁ' (ਅਥਵਾ) 'ਮਕਰ ਧੁਜ' ਕਹਿ ਕੇ ਫਿਰ 'ਆਯੁਧ' ਪਦ ਜੋੜੋ।

ਸਭੈ ਨਾਮ ਸ੍ਰੀ ਬਾਨ ਕੇ ਚੀਨ ਚਤੁਰ ਚਿਤਿ ਲੇਹੁ ॥੧੨੪॥

(ਇਹ) ਸਾਰੇ ਨਾਮ ਬਾਣ ਦੇ ਹਨ। ਹੇ ਬੁੱਧੀਮਾਨੋ! ਮਨ ਵਿਚ ਧਾਰਨ ਕਰ ਲਵੋ ॥੧੨੪॥

ਪੁਹਪ ਧਨੁਖ ਅਲਿ ਪਨਚ ਕੇ ਪ੍ਰਿਥਮੈ ਨਾਮ ਬਖਾਨ ॥

'ਪੁਹਪ ਧਨੁਖ' (ਫੁੱਲਾਂ ਦੇ ਧਨੁਸ਼ ਵਾਲਾ, ਕਾਮਦੇਵ) 'ਅਲਿ ਪਨਚ' (ਭੌਰਿਆਂ ਦੇ ਚਿਲੇ ਵਾਲਾ, ਕਾਮਦੇਵ) ਨਾਮ ਪਹਿਲਾਂ ਕਹੋ।

ਆਯੁਧ ਬਹੁਰਿ ਬਖਾਨੀਐ ਜਾਨੁ ਨਾਮ ਸਭ ਬਾਨ ॥੧੨੫॥

ਫਿਰ 'ਆਯੁਧ' ਪਦ ਕਥਨ ਕਰੋ, ਇਹ ਬਾਣ ਦੇ ਨਾਮ ਹੋ ਜਾਣਗੇ ॥੧੨੫॥

ਸੰਬਰਾਰਿ ਤ੍ਰਿਪੁਰਾਰਿ ਅਰਿ ਪ੍ਰਿਥਮੈ ਸਬਦ ਬਖਾਨ ॥

'ਸੰਬਰਾਰਿ' (ਸੰਬਰ ਦੈਂਤ ਦਾ ਵੈਰੀ, ਕਾਮਦੇਵ) 'ਤ੍ਰਿਪਰਾਰਿ ਅਰਿ' (ਸ਼ਿਵ ਦਾ ਵੈਰੀ, ਕਾਮਦੇਵ) ਸ਼ਬਦ ਪਹਿਲਾਂ ਕਹੋ।

ਆਯੁਧ ਬਹੁਰਿ ਬਖਾਨੀਐ ਨਾਮ ਬਾਨ ਕੇ ਮਾਨ ॥੧੨੬॥

ਫਿਰ 'ਆਯੁਧ' ਸ਼ਬਦ ਕਥਨ ਕਰੋ। (ਇਨ੍ਹਾਂ ਨੂੰ) ਬਾਣ ਦੇ ਨਾਮ ਮੰਨ ਲਵੋ ॥੧੨੬॥

ਸ੍ਰੀ ਸਾਰੰਗਗ੍ਰਾ ਬੀਰਹਾ ਬਲਹਾ ਬਾਨ ਬਖਾਨ ॥

'ਸਾਰੰਗਗ੍ਰਾ' (ਧਨੁਸ਼ ਦੇ ਅਗੋਂ ਨਿਕਲਣ ਵਾਲਾ ਬਾਣ) 'ਬੀਰਹਾ' (ਸੂਰਮੇ ਨੂੰ ਮਾਰਨ ਵਾਲਾ) 'ਬਲਹਾ' (ਬਲ ਨੂੰ ਖ਼ਤਮ ਕਰਨ ਵਾਲਾ) ਬਾਨ,

ਬਿਸਿਖ ਬਿਸੀ ਬਾਸੀ ਧਰਨ ਬਾਨ ਨਾਮ ਜੀਅ ਜਾਨ ॥੧੨੭॥

ਬਿਸਿਖ, ਬਿਸੀ (ਵਿਸ਼ ਨਾਲ ਭਰਿਆ) 'ਬਾਸੀ ਧਰਨ' (ਕਾਨੀ ਨੂੰ ਧਾਰਨ ਕਰਨ ਵਾਲਾ) (ਇਹ ਸਾਰੇ) ਬਾਣ ਦੇ ਨਾਮ ਜਾਣ ਲਵੋ ॥੧੨੭॥

ਬਿਖ ਕੇ ਪ੍ਰਿਥਮੇ ਨਾਮ ਕਹਿ ਧਰ ਪਦ ਬਹੁਰੌ ਦੇਹੁ ॥

'ਬਿਖ' ਦੇ ਪਹਿਲਾਂ ਨਾਮ ਲਵੋ, ਫਿਰ 'ਧਰ' ਪਦ ਜੋੜੋ।

ਨਾਮ ਸਕਲ ਸ੍ਰੀ ਬਾਨ ਕੇ ਚਤੁਰ ਚਿਤਿ ਲਖਿ ਲੇਹੁ ॥੧੨੮॥

(ਇਹ) ਸਾਰੇ ਨਾਮ ਬਾਣ ਦੇ ਹਨ। ਚਤੁਰੋ! ਮਨ ਵਿਚ ਜਾਣ ਲਵੋ ॥੧੨੮॥

ਸਕਲ ਸਿੰਧੁ ਕੇ ਨਾਮ ਲੈ ਤਨੈ ਸਬਦ ਕੌ ਦੇਹੁ ॥

ਸਮੁੰਦਰ ਦੇ ਸਾਰੇ ਨਾਮ ਲੈ ਕੇ ਫਿਰ 'ਤਨੈ' (ਤਨਯ, ਪੁੱਤਰ, ਸਮੁੰਦਰ ਦਾ ਪੁੱਤਰ ਵਿਸ਼) ਸ਼ਬਦ ਜੋੜੋ।

ਧਰ ਪਦ ਬਹੁਰ ਬਖਾਨੀਐ ਨਾਮ ਬਾਨ ਲਖਿ ਲੇਹੁ ॥੧੨੯॥

ਮਗਰੋਂ 'ਧਰ' ਪਦ ਕਥਨ ਕਰੋ। ਇਹ ਨਾਮ ਬਾਣ ਦੇ ਜਾਣ ਲਵੋ ॥੧੨੯॥

ਉਦਧਿ ਸਿੰਧੁ ਸਰਿਤੇਸ ਜਾ ਕਹਿ ਧਰ ਬਹੁਰਿ ਬਖਾਨ ॥

'ਉਦਧਿ' (ਸਮੁੰਦਰ) 'ਸਿੰਧੁ', 'ਸਰਿਤੇਸ' (ਨਦੀਆਂ ਦਾ ਸੁਆਮੀ, ਸਮੁੰਦਰ) ਆਦਿ ਕਹਿਣ ਤੋਂ ਪਿਛੋਂ 'ਜਾ' ਅਤੇ 'ਧਰ' ਪਦਾਂ ਦਾ ਕਥਨ ਕਰੋ।

ਬੰਸੀਧਰ ਕੇ ਨਾਮ ਸਭ ਲੀਜਹੁ ਚਤੁਰ ਪਛਾਨ ॥੧੩੦॥

(ਇਹ) ਸਾਰ ਨਾਮ 'ਬੰਸੀਧਰ' (ਬਾਂਸ ਦੀ ਕਾਨੀ ਨੂੰ ਧਾਰਨ ਕਰਨ ਵਾਲਾ ਬਾਣ) ਦੇ ਹਨ। ਚਤੁਰੋ! ਸਮਝ ਲਵੋ ॥੧੩੦॥

ਬਧ ਨਾਸਨੀ ਬੀਰਹਾ ਬਿਖ ਬਿਸਖਾਗ੍ਰਜ ਬਖਾਨ ॥

ਬਧ, ਨਾਸਨੀ, ਬੀਰਹਾ, ਬਿਖ, ਬਿਸਖਾਗ੍ਰਜ (ਬਾਣ ਦੇ ਅੱਗੇ ਲਗਣ ਵਾਲੀ, ਵਿਸ਼) (ਸ਼ਬਦਾਂ) ਦਾ ਕਥਨ ਕਰੋ।

ਧਰ ਪਦ ਬਹੁਰਿ ਬਖਾਨੀਐ ਨਾਮ ਬਾਨ ਕੇ ਮਾਨ ॥੧੩੧॥

ਫਿਰ 'ਧਰ' ਪਦ ਦਾ ਕਥਨ ਕਰੋ। ਇਨ੍ਹਾਂ ਨੂੰ ਬਾਣ ਦੇ ਨਾਮ ਮੰਨ ਲਵੋ ॥੧੩੧॥

ਸਭ ਮਨੁਖਨ ਕੇ ਨਾਮ ਕਹਿ ਹਾ ਪਦ ਬਹੁਰੋ ਦੇਹੁ ॥

ਸਾਰਿਆਂ ਮਨੁੱਖਾਂ ਦੇ ਨਾਮ ਕਹਿ ਕੇ, ਫਿਰ (ਉਨ੍ਹਾਂ ਨਾਲ) 'ਹਾ' ਪਦ ਜੋੜੋ।

ਸਕਲ ਨਾਮ ਸ੍ਰੀ ਬਾਨ ਕੇ ਚਤੁਰ ਚਿਤਿ ਲਖਿ ਲੇਹੁ ॥੧੩੨॥

(ਇਹ ਸਾਰੇ ਨਾਮ ਬਾਣ ਦੇ ਹਨ। ਵਿਦਵਾਨੋ! ਚਿਤ ਵਿਚ ਜਾਣ ਲਵੋ ॥੧੩੨॥

ਕਾਲਕੂਟ ਕਹਿ ਕਸਟਕਰਿ ਸਿਵਕੰਠੀ ਅਹਿ ਉਚਾਰਿ ॥

ਕਾਲਕੂਟ, ਕਸਟਕਰਿ, ਸ਼ਿਵਕੰਠੀ ਅਤੇ ਅਹਿ (ਸੱਪ) ਨਾਲ

ਧਰ ਪਦ ਬਹੁਰਿ ਬਖਾਨੀਐ ਜਾਨੁ ਬਾਨ ਨਿਰਧਾਰ ॥੧੩੩॥

'ਧਰ' ਪਦ ਜੋੜਨ ਨਾਲ, ਬਾਣ ਦੇ ਨਾਮ ਹੋ ਜਾਂਦੇ ਹਨ ॥੧੩੩॥

ਸਿਵ ਕੇ ਨਾਮ ਉਚਾਰਿ ਕੈ ਕੰਠੀ ਪਦ ਪੁਨਿ ਦੇਹੁ ॥

(ਪਹਿਲਾਂ) ਸ਼ਿਵ ਦੇ ਨਾਮ ਉਚਾਰ ਕੇ ਫਿਰ 'ਕੰਠੀ' ਅਤੇ 'ਧਰ' ਪਦ ਜੋੜ ਦਿਓ।

ਪੁਨਿ ਧਰ ਸਬਦ ਬਖਾਨੀਐ ਨਾਮ ਬਾਨ ਲਖਿ ਲੇਹੁ ॥੧੩੪॥

(ੱਇਨ੍ਹਾਂ ਨੂੰ) ਬਾਣ ਦਾ ਨਾਮ ਸਮਝ ਲਵੋ ॥੧੩੪॥

ਬਿਆਧਿ ਬਿਖੀ ਮੁਖਿ ਪ੍ਰਿਥਮ ਕਹਿ ਧਰ ਪਦ ਬਹੁਰਿ ਬਖਾਨ ॥

'ਬਿਆਧਿ', 'ਬਿਖੀ ਮੁਖਿ' ਪਹਿਲਾਂ ਕਹਿ ਕੇ, ਫਿਰ 'ਧਰ' ਪਦਾ ਦਾ ਕਥਨ ਕਰੋ।

ਨਾਮ ਸਭੈ ਏ ਬਾਨ ਕੇ ਲੀਜੋ ਚਤੁਰ ਪਛਾਨ ॥੧੩੫॥

(ਇਹ) ਸਾਰੇ ਨਾਮ ਬਾਣ ਦੇ ਹਨ। ਚਤੁਰ (ਵਿਅਕਤੀਓ!) ਪਛਾਣ ਲਵੋ ॥੧੩੫॥

ਖਪਰਾ ਨਾਲਿਕ ਧਨੁਖ ਸੁਤ ਲੈ ਸੁ ਕਮਾਨਜ ਨਾਉ ॥

ਖਪਰਾ, ਨਾਲਿਕ (ਨਾਲੀ ਵਾਲਾ) ਧਨੁਖ ਸੁਤ, ਕਮਾਨਜ,

ਸਕਰ ਕਾਨ ਨਰਾਚ ਭਨਿ ਧਰ ਸਭ ਸਰ ਕੇ ਗਾਉ ॥੧੩੬॥

ਸਕਰ ਧਰ (ਸਰਕੰਡਾ ਨਾਲ ਲਗਿਆ ਹੋਇਆ) ਕਾਨ ਧਰ (ਕਾਨੇ ਨਾਲ ਲਗਿਆ ਹੋਇਆ) ਅਤੇ ਨਰਾਚ (ਇਹ ਸਾਰੇ) ਬਾਣ ਦੇ ਨਾਮ ਹਨ ॥੧੩੬॥

ਬਾਰਿਦ ਜਿਉ ਬਰਸਤ ਰਹੈ ਜਸੁ ਅੰਕੁਰ ਜਿਹ ਹੋਇ ॥

(ਜੋ) ਬਦਲ ਵਾਂਗ ਵਸਦਾ ਰਹਿੰਦਾ ਹੈ ਅਤੇ (ਜਿਸ ਨਾਲ) ਯਸ਼ ਦੀ ਖੇਤੀ ਪੈਦਾ ਹੁੰਦੀ ਹੈ।

ਬਾਰਿਦ ਸੋ ਬਾਰਿਦ ਨਹੀ ਤਾਹਿ ਬਤਾਵਹੁ ਕੋਇ ॥੧੩੭॥

ਬਦਲ ਵਾਂਗ ਜਲ ਨਹੀਂ ਦਿੰਦਾ (ਬਾਰਿਦ) ਦਸੋ, ਉਹ ਕੌਣ ਹੈ? (ਉੱਤਰ-ਬਾਣ) ॥੧੩੭॥

ਬਿਖਧਰ ਬਿਸੀ ਬਿਸੋਕਕਰ ਬਾਰਣਾਰਿ ਜਿਹ ਨਾਮ ॥

ਬਿਖਧਰ, ਬਿਸੀ, ਬਿਸੋਕਕਰ (ਸ਼ੋਕ ਨੂੰ ਨਸ਼ਟ ਕਰਨ ਵਾਲਾ) ਬਾਰਣਾਰਿ (ਹਾਥੀ ਦਾ ਵੈਰੀ)

ਨਾਮ ਸਬੈ ਸ੍ਰੀ ਬਾਨ ਕੇ ਲੀਨੇ ਹੋਵਹਿ ਕਾਮ ॥੧੩੮॥

ਜਿਸ ਦੇ ਨਾਮ ਹਨ। (ਇਹ) ਸਾਰੇ ਬਾਣ ਦੇ ਨਾਮ ਹਨ, ਜਿਨ੍ਹਾਂ ਨਾਲ (ਸਾਰੇ) ਕੰਮ ਪੂਰੇ ਹੋ ਜਾਂਦੇ ਹਨ ॥੧੩੮॥

ਅਰਿ ਬੇਧਨ ਛੇਦਨ ਲਹ੍ਯੋ ਬੇਦਨ ਕਰ ਜਿਹ ਨਾਉ ॥

(ਜੋ) ਵੈਰੀ ਨੂੰ ਮਾਰਨ ਅਤੇ ਵਿੰਨ੍ਹਣ ਵਾਲਾ ਹੈ ਅਤੇ ਜਿਸ ਦਾ ਨਾਂ 'ਬੇਦਨ ਕਰ' (ਪੀੜਾ ਦੇਣ ਵਾਲਾ) ਹੈ।

ਰਛ ਕਰਨ ਅਪਨਾਨ ਕੀ ਪਰੋ ਦੁਸਟ ਕੇ ਗਾਉ ॥੧੩੯॥

(ਉਹ) ਆਪਣਿਆਂ ਦੀ ਰਖਿਆ ਕਰਨ ਲਈ ਦੁਸ਼ਟਾਂ ਦੇ ਸ਼ਰੀਰ (ਗਾਉਂ, ਸਥਾਨ) ਵਿਚ ਜਾ ਪੈਂਦਾ ਹੈ ॥੧੩੯॥

ਜਦੁਪਤਾਰਿ ਬਿਸਨਾਧਿਪ ਅਰਿ ਕ੍ਰਿਸਨਾਤਕ ਜਿਹ ਨਾਮ ॥

ਜਿਸ ਦਾ ਨਾਮ ਜਦੁਪਤਾਰਿ (ਕ੍ਰਿਸ਼ਨ ਦਾ ਵੈਰੀ) ਬਿਸਨਾਧਿਪ ਅਰਿ, ਕ੍ਰਿਸਨਾਂਤਕ ਹੈ।

ਸਦਾ ਹਮਾਰੀ ਜੈ ਕਰੋ ਸਕਲ ਕਰੋ ਮਮ ਕਾਮ ॥੧੪੦॥

ਉਹ (ਬਾਣ) ਸਦਾ ਮੇਰੀ ਜਿਤ ਕਰੇ ਅਤੇ ਮੇਰੇ ਕੰਮ ਸੰਵਾਰੇ ॥੧੪੦॥

ਹਲਧਰ ਸਬਦ ਬਖਾਨਿ ਕੈ ਅਨੁਜ ਉਚਰਿ ਅਰਿ ਭਾਖੁ ॥

'ਹਲਧਰ' ਸ਼ਬਦ (ਪਹਿਲਾਂ) ਕਹਿ ਕੇ ਫਿਰ 'ਅਨੁਜ' (ਛੋਟਾ ਭਾਈ) ਅਤੇ 'ਅਰਿ' ਪਦ ਦਾ ਉਚਾਰਨ ਕਰੋ,

ਸਕਲ ਨਾਮ ਸ੍ਰੀ ਬਾਨ ਕੇ ਚੀਨਿ ਚਤੁਰ ਚਿਤ ਰਾਖੁ ॥੧੪੧॥

(ਇਹ) ਸਾਰੇ ਨਾਮ ਬਾਣ ਦੇ ਹਨ। ਚਤੁਰੋ! ਸੋਚ ਕੇ ਮਨ ਵਿਚ ਵਸਾ ਲਵੋ ॥੧੪੧॥

ਰਉਹਣਾਯ ਮੁਸਲੀ ਹਲੀ ਰੇਵਤੀਸ ਬਲਰਾਮ ॥

'ਰਉਹਣਾਯ' (ਰੋਹਣੀ ਤੋਂ ਜਨਮਿਆ, ਬਲਰਾਮ) ਮੁਸਲੀ, ਹਲੀ, ਰੇਵਤੀਸ (ਰੇਵਤੀ ਦਾ ਪਤੀ, ਬਲਰਾਮ) ਬਲਰਾਮ (ਆਦਿ ਸ਼ਬਦ) ਉਚਾਰ ਕੇ,

ਅਨੁਜ ਉਚਰਿ ਪੁਨਿ ਅਰਿ ਉਚਰਿ ਜਾਨੁ ਬਾਨ ਕੇ ਨਾਮ ॥੧੪੨॥

ਫਿਰ 'ਅਨੁਜ' (ਛੋਟਾ ਭਰਾ) ਅਤੇ 'ਅਰਿ' ਪਦ ਜੋੜੋ। (ਇਹ) ਬਾਣ ਦੇ ਨਾਮ ਜਾਣ ਲਵੋ ॥੧੪੨॥

ਤਾਲਕੇਤੁ ਲਾਗਲਿ ਉਚਰਿ ਕ੍ਰਿਸਨਾਗ੍ਰਜ ਪਦ ਦੇਹੁ ॥

ਤਾਲਕੇਤੁ (ਤਾਲ ਬ੍ਰਿਛ ਦੇ ਚਿੰਨ੍ਹ ਵਾਲੇ ਝੰਡੇ ਵਾਲਾ, ਬਲਰਾਮ) ਲਾਗਲਿ (ਹਲ ਵਾਲਾ, ਬਲਰਾਮ) ਕ੍ਰਿਸ਼ਨਾਗ੍ਰਜ (ਸ਼ਬਦ ਪਹਿਲਾਂ) ਉਚਾਰ ਕੇ,

ਅਨੁਜ ਉਚਰਿ ਅਰਿ ਉਚਰੀਐ ਨਾਮ ਬਾਨ ਲਖਿ ਲੇਹੁ ॥੧੪੩॥

ਫਿਰ 'ਅਨੁਜ' ਅਤੇ 'ਅਰਿ' ਸ਼ਬਦਾਂ ਦਾ ਕਥਨ ਕਰੋ। (ਇਹ ਸਾਰੇ) ਬਾਣ ਦੇ ਨਾਮ ਸਮਝ ਲਵੋ ॥੧੪੩॥

ਨੀਲਾਬਰ ਰੁਕਮਿਆਂਤ ਕਰ ਪਊਰਾਣਿਕ ਅਰਿ ਭਾਖੁ ॥

ਨੀਲਾਂਬਰ, ਰੁਕਮਿਆਂਤ ਕਰ (ਰੁਕਮੀ ਦਾ ਅੰਤ ਕਰਨ ਵਾਲਾ, ਬਲਰਾਮ) ਪਊਰਾਣਿਕ ਅਰਿ (ਰੋਮ ਹਰਸ਼ਣ ਰਿਸ਼ੀ ਦਾ ਵੈਰੀ, ਬਲਰਾਮ) (ਸ਼ਬਦ ਪਹਿਲਾਂ) ਕਹਿ ਕੇ

ਅਨੁਜ ਉਚਰਿ ਅਰਿ ਉਚਰੀਐ ਨਾਮ ਬਾਨ ਲਖਿ ਰਾਖੁ ॥੧੪੪॥

ਫਿਰ 'ਅਨੁਜ' ਅਤੇ 'ਅਰਿ' ਸ਼ਬਦ ਉਚਾਰੋ। ਇਨ੍ਹਾਂ ਨੂੰ ਬਾਣ ਦਾ ਨਾਮ ਸਮਝ ਲਵੋ ॥੧੪੪॥

ਸਭ ਅਰਜੁਨ ਕੇ ਨਾਮ ਲੈ ਸੂਤ ਸਬਦ ਪੁਨਿ ਦੇਹੁ ॥

ਅਰਜਨ ਦੇ ਸਾਰੇ ਨਾਮ ਲੈ ਕੇ, ਫਿਰ 'ਸੂਤ' ਸ਼ਬਦ ਜੋੜੋ (ਭਾਵ ਕ੍ਰਿਸ਼ਨ)।

ਪੁਨਿ ਅਰਿ ਸਬਦ ਬਖਾਨੀਐ ਨਾਮ ਬਾਨ ਲਖਿ ਲੇਹੁ ॥੧੪੫॥

ਫਿਰ 'ਅਰਿ' ਸ਼ਬਦ ਦਾ ਕਥਨ ਕਰੋ। ਇਹ ਸਾਰੇ ਬਾਣ ਦੇ ਨਾਮ ਸਮਝ ਲਵੋ ॥੧੪੫॥


Flag Counter