ਸ਼੍ਰੀ ਦਸਮ ਗ੍ਰੰਥ

ਅੰਗ - 1328


ਸੁਨਤ ਬੈਨ ਬੇਗਮ ਡਰਪਾਨੀ ॥

(ਰਾਜੇ ਦੀ) ਗੱਲ ਸੁਣ ਕੇ ਬੇਗਮ ਡਰ ਗਈ

ਥਰਹਰ ਕੰਪਾ ਮਿਤ੍ਰ ਤਿਹ ਮਾਨੀ ॥

ਅਤੇ ਉਸ ਦਾ ਮਾਣ ਮਤਾ ਮਿਤਰ ਵੀ ਥਰਥਰ ਕੰਬਣ ਲਗਾ।

ਅਬ ਹੀ ਮੁਝੈ ਭੂਪ ਗਹਿ ਲੈ ਹੈ ॥

(ਅਤੇ ਕਹਿਣ ਲਗਾ) ਮੈਨੂੰ ਹੁਣੇ ਰਾਜਾ ਪਕੜ ਲਵੇਗਾ

ਇਸੀ ਬਨ ਬਿਖੈ ਮਾਰਿ ਚੁਕੈ ਹੈ ॥੧੬॥

ਅਤੇ ਇਸੇ ਜੰਗਲ ਵਿਚ ਮਾਰ ਮੁਕਾਏਗਾ ॥੧੬॥

ਨਾਰਿ ਕਹੀ ਪਿਯ ਜਿਨ ਜਿਯ ਡਰੋ ॥

ਇਸਤਰੀ ਨੇ ਪ੍ਰੇਮੀ ਨੂੰ ਕਿਹਾ, (ਤੁਸੀਂ) ਮਨ ਵਿਚ ਨਾ ਡਰੋ।

ਕਹੌ ਚਰਿਤ੍ਰ ਤੁਮੈ ਸੋ ਕਰੋ ॥

ਜੋ ਚਰਿਤ੍ਰ (ਮੈਂ) ਤੁਹਾਨੂੰ ਕਹਿੰਦੀ ਹਾਂ, ਉਹੀ ਕਰੋ।

ਕਰੀ ਰੂਖ ਕੇ ਤਰੈ ਨਿਕਾਰਾ ॥

(ਉਸ ਨੇ) ਹਾਥੀ ਨੂੰ ਇਕ ਬ੍ਰਿਛ ਦੇ ਹੇਠੋਂ ਕਢਿਆ

ਲਪਟਿ ਰਹਾ ਤਾ ਸੌ ਤਹ ਯਾਰਾ ॥੧੭॥

ਅਤੇ ਉਸ ਦਾ ਯਾਰ ਉਸ (ਬ੍ਰਿਛ) ਨਾਲ ਲਿਪਟ ਗਿਆ ॥੧੭॥

ਆਪੁ ਪਿਤਾ ਪ੍ਰਤਿ ਕਿਯਾ ਪਯਾਨਾ ॥

ਆਪ ਪਿਤਾ ਕੋਲ ਆ ਗਈ

ਮਾਰੇ ਰੀਛ ਰੋਝ ਮ੍ਰਿਗ ਨਾਨਾ ॥

ਅਤੇ (ਸ਼ਿਕਾਰ ਵਿਚ) ਬਹੁਤ ਸਾਰੇ ਰਿਛ, ਰੋਝ ਅਤੇ ਹਿਰਨ ਮਾਰੇ।

ਤਾਹਿ ਬਿਲੋਕਿ ਪਿਤਾ ਚੁਪ ਰਹਾ ॥

ਉਸ ਨੂੰ ਵੇਖ ਕੇ ਰਾਜਾ ਚੁਪ ਰਿਹਾ

ਝੂਠ ਲਖਾ ਤਿਹ ਤ੍ਰਿਯ ਮੁਹਿ ਕਹਾ ॥੧੮॥

ਅਤੇ ਉਸ ਦਾਸੀ ਨੇ ਜੋ ਮੈਨੂੰ ਕਿਹਾ ਸੀ, ਉਸ ਨੂੰ ਝੂਠ ਸਮਝਿਆ ॥੧੮॥

ਉਸੀ ਸਖੀ ਕੋ ਪਲਟਿ ਪ੍ਰਹਾਰਾ ॥

ਉਲਟਾ ਉਸੇ ਸਖੀ ਨੂੰ (ਰਾਜੇ ਨੇ) ਮਾਰ ਦਿੱਤਾ

ਝੂਠ ਬਚਨ ਇਨ ਮੁਝੈ ਉਚਾਰਾ ॥

ਕਿ ਇਸ ਨੇ ਮੈਨੂੰ ਝੂਠੀ ਗੱਲ ਕਹੀ ਸੀ।

ਖੇਲਿ ਅਖੇਟ ਭੂਪ ਗ੍ਰਿਹ ਆਯੋ ॥

ਰਾਜਾ ਸ਼ਿਕਾਰ ਖੇਡ ਕੇ ਘਰ ਆ ਗਿਆ।

ਤਿਸੀ ਬਿਰਛ ਤਰ ਕਰੀ ਲਖਾਯੋ ॥੧੯॥

(ਕੁਮਾਰੀ ਨੇ) ਉਸੇ ਬ੍ਰਿਛ ਹੇਠੋਂ ਹਾਥੀ ਨੂੰ ਲੰਘਾਇਆ ॥੧੯॥

ਅੜਿਲ ॥

ਅੜਿਲ:

ਪਕਰਿ ਭੁਜਾ ਗਜ ਪਰ ਪਿਯ ਲਯੋ ਚੜਾਇ ਕੈ ॥

ਬਾਂਹ ਪਕੜ ਕੇ ਉਸ ਨੇ ਪ੍ਰੀਤਮ ਨੂੰ ਹਾਥੀ ਉਤੇ ਚੜ੍ਹਾ ਲਿਆ

ਭੋਗ ਅੰਬਾਰੀ ਬੀਚ ਕਰੇ ਸੁਖ ਪਾਇ ਕੈ ॥

ਅਤੇ ਅੰਬਾਰੀ ਵਿਚ ਸੁਖ ਪੂਰਵਕ ਸੰਯੋਗ ਕੀਤਾ।

ਲਪਟਿ ਲਪਟਿ ਦੋਊ ਕੇਲ ਕਰਤ ਮੁਸਕਾਇ ਕਰਿ ॥

(ਉਹ) ਦੋਵੇਂ ਲਿਪਟ ਲਿਪਟ ਕੇ ਮੁਸਕਰਾਉਂਦੇ ਹੋਏ ਰਤੀਕ੍ਰੀੜਾ ਕਰ ਰਹੇ ਸਨ

ਹੋ ਹਮਰੌ ਭੂਪਤਿ ਭੇਦ ਨ ਸਕਿਯੋ ਪਾਇ ਕਰਿ ॥੨੦॥

(ਅਤੇ ਸੋਚ ਰਹੇ ਸਨ ਕਿ) ਰਾਜਾ ਸਾਡੇ ਭੇਦ ਨੂੰ ਨਹੀਂ ਪਾ ਸਕਿਆ ॥੨੦॥

ਦੋਹਰਾ ॥

ਦੋਹਰਾ:

ਪਹਿਲੇ ਰੂਖ ਚੜਾਇ ਤਿਹ ਲੈ ਆਈ ਫਿਰਿ ਧਾਮ ॥

ਪਹਿਲਾਂ ਉਸ ਨੂੰ ਬ੍ਰਿਛ ਉਤੇ ਚੜ੍ਹਾਇਆ ਅਤੇ ਫਿਰ ਘਰ ਲੈ ਆਈ।

ਉਲਟਾ ਤਿਹ ਝੂਠਾ ਕਿਯਾ ਭੇਦ ਦਿਯਾ ਜਿਹ ਬਾਮ ॥੨੧॥

ਜਿਸ ਦਾਸੀ ਨੇ ਭੇਦ ਦਸਿਆ, ਉਸੇ ਨੂੰ ਉਲਟਾ ਝੂਠਾ ਠਹਿਰਾਇਆ ॥੨੧॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਚੁਹਤਰ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੭੪॥੬੭੮੧॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੭੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੭੪॥੬੭੮੧॥ ਚਲਦਾ॥

ਚੌਪਈ ॥

ਚੌਪਈ:

ਇਸਕ ਤੰਬੋਲ ਸਹਿਰ ਹੈ ਜਹਾ ॥

ਜਿਥੇ ਇਸਕ ਤੰਬੋਲ ਨਾਂ ਦਾ ਨਗਰ ਸੀ,

ਇਸਕ ਤੰਬੋਲ ਨਰਾਧਿਪ ਤਹਾ ॥

ਉਥੇ ਇਸਕ ਤੰਬੋਲ ਨਾਂ ਦਾ ਰਾਜਾ ਸੀ।

ਸ੍ਰੀ ਸਿੰਗਾਰ ਮਤੀ ਤਿਹ ਦਾਰਾ ॥

ਉਸ ਦੀ ਸ਼ਿਗਾਰ ਮਤੀ ਨਾਂ ਦੀ ਪਤਨੀ ਸੀ।

ਜਾ ਸੀ ਘੜੀ ਨ ਬ੍ਰਹਮੁ ਸੁ ਨਾਰਾ ॥੧॥

ਉਸ ਵਰਗੀ ਸੁੰਦਰ ਬ੍ਰਹਮਾ ਨੇ ਹੋਰ ਕੋਈ ਇਸਤਰੀ ਨਹੀਂ ਬਣਾਈ ਸੀ ॥੧॥

ਅੜਿਲ ॥

ਅੜਿਲ:

ਸ੍ਰੀ ਜਗ ਜੋਬਨ ਦੇ ਤਿਹ ਸੁਤਾ ਬਖਾਨਿਯੈ ॥

ਉਸ ਦੀ ਪੁੱਤਰੀ ਨੂੰ ਜਗ ਜੋਬਨ ਦੇ (ਦੇਈ) ਕਹਿੰਦੇ ਸਨ।

ਦੁਤਿਯ ਰੂਪ ਕੀ ਰਾਸ ਜਗਤ ਮਹਿ ਜਾਨਿਯੈ ॥

ਉਸ ਨੂੰ ਜਗਤ ਵਿਚ ਰੂਪ ਦੀ ਦੂਜੀ ਰਾਸ ਜਾਣਿਆ ਜਾਂਦਾ ਸੀ।

ਅਧਿਕ ਪ੍ਰਭਾ ਜਲ ਥਲ ਮਹਿ ਜਾ ਕੀ ਜਾਨਿਯਤ ॥

ਉਸ ਦੀ ਜਲ ਥਲ ਵਿਚ ਬਹੁਤ ਪ੍ਰਭਾ ਜਾਣੀ ਜਾਂਦੀ ਸੀ।

ਹੋ ਨਰੀ ਨਾਗਨੀ ਨਾਰਿ ਨ ਵੈਸੀ ਮਾਨਿਯਤ ॥੨॥

ਕੋਈ ਨਰੀ ਜਾਂ ਨਾਗਣ ਉਸ ਵਰਗੀ ਨਹੀਂ ਮੰਨੀ ਜਾਂਦੀ ਸੀ ॥੨॥

ਦੋਹਰਾ ॥

ਦੋਹਰਾ:

ਤਹ ਇਕ ਪੂਤ ਸਰਾਫ ਕੋ ਤਾ ਕੋ ਰੂਪ ਅਪਾਰ ॥

ਉਥੇ ਇਕ ਸਰਾਫ਼ ਦਾ ਪੁੱਤਰ ਸੀ ਜੋ ਬਹੁਤ ਹੀ ਸੁੰਦਰ ਸੀ।

ਜੋਰਿ ਨੈਨਿ ਨਾਰੀ ਰਹੈ ਜਾਨਿ ਨ ਗ੍ਰਿਹ ਬਿਸੰਭਾਰ ॥੩॥

ਜੇ (ਉਸ ਨਾਲ) ਕੋਈ ਇਸਤਰੀ ਨੈਣ ਜੋੜ ਲੈਂਦੀ ਤਾਂ ਬੇਸੁਧ ਹੋ ਕੇ ਘਰ ਜਾਣ ਯੋਗ ਨਾ ਰਹਿੰਦੀ ॥੩॥

ਚੌਪਈ ॥

ਚੌਪਈ:

ਰਾਜ ਸੁਤਾ ਤਾ ਕੀ ਛਬਿ ਲਹੀ ॥

ਰਾਜ ਕੁਮਾਰੀ ਨੇ (ਇਕ ਵਾਰ) ਉਸ ਦੀ ਛਬੀ ਨੂੰ ਵੇਖਿਆ

ਮਨ ਬਚ ਕ੍ਰਮ ਮਨ ਮੈ ਅਸ ਕਹੀ ॥

ਅਤੇ ਮਨ, ਬਚਨ ਤੇ ਕਰਮ ਕਰ ਕੇ ਮਨ ਵਿਚ ਇਸ ਤਰ੍ਹਾਂ ਕਹਿਣ ਲਗੀ।

ਏਕ ਬਾਰ ਗਹਿ ਯਾਹਿ ਮੰਗਾਊ ॥

ਜੇ ਇਸ ਨੂੰ ਇਕ ਵਾਰ ਪਕੜ ਕੇ ਘਰ ਮੰਗਵਾ ਲਵਾਂ,

ਕਾਮ ਭੋਗ ਰੁਚਿ ਮਾਨ ਮਚਾਊ ॥੪॥

ਤਾਂ ਰੁਚੀ ਪੂਰਵਕ ਇਸ ਨਾਲ ਰਮਣ ਕਰਾਂ ॥੪॥

ਪਠੈ ਸਹਚਰੀ ਦਈ ਤਹਾ ਇਕ ॥

ਇਕ ਦਿਨ ਇਕ ਦਾਸੀ ਨੂੰ ਸਾਰੀ ਗੱਲ

ਤਾਹਿ ਬਾਤ ਸਮੁਝਾਇ ਅਨਿਕ ਨਿਕ ॥

ਅਨੇਕ ਤਰ੍ਹਾਂ ਨਾਲ ਸਮਝਾ ਕੇ ਉਸ ਪਾਸ ਭੇਜ ਦਿੱਤਾ।

ਅਮਿਤ ਦਰਬ ਦੈ ਤਾਹਿ ਭੁਲਾਈ ॥

ਉਸ ਨੂੰ ਬਹੁਤ ਧਨ ਦੇ ਕੇ (ਨਿਰਧਨਤਾ) ਭੁਲਾ ਦਿੱਤੀ।

ਜਿਹ ਤਿਹ ਭਾਤਿ ਕੁਅਰਿ ਕੌ ਲਿਆਈ ॥੫॥

(ਉਹ) ਜਿਵੇਂ ਕਿਵੇਂ ਉਸ ਕੁਮਾਰ ਨੂੰ ਲੈ ਆਈ ॥੫॥

ਭਾਤਿ ਭਾਤਿ ਕੇ ਕਰਤ ਬਿਲਾਸਾ ॥

ਕਿਸੇ ਵੀ ਬੰਦੇ ਦਾ ਡਰ ਮੰਨੇ ਬਿਨਾ


Flag Counter