ਸ਼੍ਰੀ ਦਸਮ ਗ੍ਰੰਥ

ਅੰਗ - 558


ਨਹੀ ਏਕ ਮੰਤ੍ਰਹਿ ਜਾਪ ਹੈ ॥

(ਕਿਸੇ) ਇਕ ਮੰਤ੍ਰ ਨੂੰ ਨਹੀਂ ਜੱਪਣਗੇ।

ਦਿਨ ਦ੍ਵੈਕ ਥਾਪਨ ਥਾਪ ਹੈ ॥੬੩॥

(ਨਵੇਂ ਮਤ ਦੀ) ਦੋ ਇਕ ਦਿਨਾਂ ਲਈ ਸਥਾਪਨਾ ਕਰਨਗੇ ॥੬੩॥

ਗਾਹਾ ਛੰਦੁ ਦੂਜਾ ॥

ਗਾਹਾ ਛੰਦ ਦੂਜਾ:

ਕ੍ਰੀਅਤੰ ਪਾਪਣੋ ਕਰਮੰ ਨ ਅਧਰਮੰ ਭਰਮਣੰ ਤ੍ਰਸਤਾਇ ॥

ਪਾਪ ਕਰਮ ਕਰਨ ਵਾਲੇ ਅਧਰਮ ਦੇ ਭਰਮਾਂ ਤੋਂ ਨਹੀਂ ਡਰਨਗੇ।

ਕੁਕਰਮ ਕਰਮਾਕ੍ਰਿਤੰ ਨ ਦੇਵ ਲੋਕੇਣ ਪ੍ਰਾਪਤਹਿ ॥੬੪॥

(ਪਰ) ਕੁਕਰਮ ਕਰਨ ਵਾਲੇ ਕਦੇ ਵੀ ਦੇਵ ਲੋਕ ਨੂੰ ਪ੍ਰਾਪਤ ਨਹੀਂ ਕਰ ਸਕਣਗੇ ॥੬੪॥

ਰਤ੍ਰਯੰ ਅਨਰਥੰ ਨਿਤ੍ਰਯੰ ਸੁਅਰਥ ਅਰਥਿੰ ਨ ਬੁਝਿਯਮ ॥

ਅਨਰਥ ਦੁਆਰਾ ਪੈਦਾ ਕੀਤੇ ਧਨ ਵਿਚ ਨਿੱਤ ਰੁਚਿਤ ਹੋਣਗੇ ਅਤੇ ਧਨ ਦੀ ਇੱਛਾ (ਵਾਸਨਾ) ਕਦੇ ਤ੍ਰਿਪਤ ਨਹੀਂ ਹੋਵੇਗੀ।

ਨ ਪ੍ਰਹਰਖ ਬਰਖਣੰ ਧਨਿਨੰ ਚਿਤੰ ਬਸੀਅ ਬਿਰਾਟਕੰ ॥੬੫॥

ਧਨ ਦੀ ਬਰਖਾ ਹੋਣ ਤੇ ਵੀ ਉਹ ਪ੍ਰਸੰਨ ਨਹੀਂ ਹੋਣਗੇ ਅਤੇ ਚਿੱਤ ਵਿਚ ਸਦਾ ਮਾਯਾ ਦਾ ਮੋਹ ਵਸਿਆ ਰਹੇਗਾ ॥੬੫॥

ਮਾਤਵੰ ਮਦ੍ਰਯੰ ਕੁਨਾਰੰ ਅਨਰਤੰ ਧਰਮਣੋ ਤ੍ਰੀਆਇ ॥

ਮਦ ਮਸਤ ਹੋ ਕੇ (ਲੋਕੀਂ) ਮਾੜੀਆਂ ਇਸਤਰੀਆਂ ਵਲ ਰੁਚਿਤ ਹੋਣਗੇ ਅਤੇ ਆਪਣੀਆਂ ਧਰਮ-ਇਸਤਰੀਆਂ ਨੂੰ ਤਿਆਗ ਦੇਣਗੇ।

ਕੁਕਰਮਣੋ ਕਥਤੰ ਬਦਿਤੰ ਲਜਿਣੋ ਤਜਤੰ ਨਰੰ ॥੬੬॥

(ਸਾਰੇ) ਲੋਗ ਲਾਜ ਦਾ ਤਿਆਗ ਕਰਕੇ ਕਥਨ ਅਤੇ ਬੋਲਣ ਵਿਚ ਕੁਕਰਮ ਕਰਨਗੇ ॥੬੬॥

ਸਜ੍ਰਯੰ ਕੁਤਿਸਿਤੰ ਕਰਮੰ ਭਜਿਤੰ ਤਜਤੰ ਨ ਲਜਾ ॥

ਪਾਪ ਕਰਮਾਂ ਨਾਲ ਆਪਣੇ ਆਪ ਨੂੰ ਸੁਸਜਿਤ ਕਰਨ ਤੇ ਲਾਜ ਨੂੰ ਨਹੀਂ ਤਿਆਗਣਗੇ।

ਕੁਵਿਰਤੰ ਨਿਤਪ੍ਰਤਿ ਕ੍ਰਿਤਣੇ ਧਰਮ ਕਰਮੇਣ ਤਿਆਗਤੰ ॥੬੭॥

ਧਰਮ ਕਰਮ ਨੂੰ ਛਡ ਕੇ ਨਿੱਤ ਮਾੜੇ ਢੰਗ ਨਾਲ ਰੋਜ਼ੀ ਕਮਾਣਗੇ ॥੬੭॥

ਚਤੁਰਪਦੀ ਛੰਦ ॥

ਚਤੁਰਪਦੀ ਛੰਦ:

ਕੁਕ੍ਰਿਤੰ ਨਿਤ ਕਰਿ ਹੈ ਸੁਕ੍ਰਿਤਾਨੁ ਨ ਸਰ ਹੈ ਅਘ ਓਘਨ ਰੁਚਿ ਰਾਚੇ ॥

ਨਿੱਤ ਮਾੜੇ ਕੰਮ ਕਰਨਗੇ। (ਉਨ੍ਹਾਂ ਤੋਂ) ਚੰਗੇ ਕਰਮ ਨਹੀਂ ਹੋ ਸਕਣਗੇ। ਅਤਿਅਧਿਕ ਪਾਪਾਂ ਵਿਚ ਰੁਚੀ ਰਖਣਗੇ।

ਮਾਨ ਹੈ ਨ ਬੇਦਨ ਸਿੰਮ੍ਰਿਤਿ ਕਤੇਬਨ ਲੋਕ ਲਾਜ ਤਜਿ ਨਾਚੇ ॥

ਵੇਦਾਂ, ਕਤੇਬਾਂ ਅਤੇ ਸਮ੍ਰਿਤੀਆਂ ਨੂੰ ਨਹੀਂ ਮੰਨਣਗੇ ਅਤੇ ਲੋਕ ਲਾਜ ਦਾ ਤਿਆਗ ਕਰਕੇ ਨਚਣਗੇ (ਭਾਵ-ਜੀਵਨ-ਜਾਚ ਬਣਾਉਣਗੇ)।

ਚੀਨ ਹੈ ਨ ਬਾਨੀ ਸੁਭਗ ਭਵਾਨੀ ਪਾਪ ਕਰਮ ਰਤਿ ਹੁਇ ਹੈ ॥

ਸੌਭਾਗਸ਼ਾਲੀ ਭਵਾਨੀ ਦੀ ਬਾਣੀ ਦੀ ਪਛਾਣ ਨਹੀਂ ਕਰਨਗੇ ਅਤੇ ਪਾਪ ਕਰਮਾਂ ਵਿਚ ਲੀਨ ਹੋਣਗੇ।

ਗੁਰਦੇਵ ਨ ਮਾਨੈ ਭਲ ਨ ਬਖਾਨੈ ਅੰਤਿ ਨਰਕ ਕਹ ਜੈ ਹੈ ॥੬੮॥

ਗੁਰਦੇਵ ਨੂੰ ਨਹੀਂ ਮੰਨਣਗੇ, ਚੰਗਾ ਨਹੀਂ ਬੋਲਣਗੇ ਅਤੇ ਅੰਤ ਵਿਚ ਨਰਕ ਨੂੰ ਜਾਣਗੇ ॥੬੮॥

ਜਪ ਹੈ ਨ ਭਵਾਨੀ ਅਕਥ ਕਹਾਨੀ ਪਾਪ ਕਰਮ ਰਤਿ ਐਸੇ ॥

ਅਕਥ ਕਹਾਣੀ ਵਾਲੀ ਭਵਾਨੀ ਦਾ ਜਾਪ ਨਹੀਂ ਕਰਨਗੇ ਅਤੇ ਇਸ ਤਰ੍ਹਾਂ ਪਾਪ ਕਰਮਾਂ ਵਿਚ ਮਗਨ ਰਹਿਣਗੇ।

ਮਾਨਿ ਹੈ ਨ ਦੇਵੰ ਅਲਖ ਅਭੇਵੰ ਦੁਰਕ੍ਰਿਤੰ ਮੁਨਿ ਵਰ ਜੈਸੇ ॥

ਅਲਖ ਅਤੇ ਅਭੇਵ ਦੇਵ (ਪ੍ਰਭੂ) ਨੂੰ ਨਹੀਂ ਮੰਨਣਗੇ ਅਤੇ ਮਾੜੇ ਕਰਮ ਕਰਦੇ ਹੋਏ ਵੀ ਸ੍ਰੇਸ਼ਠ ਮੁਨੀਆਂ ਵਰਗੇ ਲਗਣਗੇ।

ਚੀਨ ਹੈ ਨ ਬਾਤੰ ਪਰ ਤ੍ਰਿਯਾ ਰਾਤੰ ਧਰਮਣਿ ਕਰਮ ਉਦਾਸੀ ॥

(ਗਿਆਨ) ਦੀ ਗੱਲ ਨੂੰ ਨਹੀਂ ਸਮਝਣਗੇ, ਪਰ ਇਸਤਰੀਆਂ ਵਿਚ ਪਲਚੇ ਹੋਣਗੇ ਅਤੇ ਧਰਮ ਵਾਲੇ ਕਰਮਾਂ ਪ੍ਰਤਿ ਉਦਾਸ ਹੋਣਗੇ।

ਜਾਨਿ ਹੈ ਨ ਬਾਤੰ ਅਧਕ ਅਗਿਆਤੰ ਅੰਤ ਨਰਕ ਕੇ ਬਾਸੀ ॥੬੯॥

(ਕਿਸੇ ਚੰਗੀ) ਗੱਲ ਨੂੰ ਨਹੀਂ ਜਾਣਨਗੇ, ਅਧਿਕ ਅਗਿਆਨੀ ਹੋਣਗੇ ਅਤੇ ਅੰਤ ਨਰਕ ਵਿਚ ਵਾਸਾ ਕਰਨਗੇ ॥੬੯॥

ਨਿਤ ਨਵ ਮਤਿ ਕਰ ਹੈ ਹਰਿ ਨ ਨਿਸਰਿ ਹੈ ਪ੍ਰਭ ਕੋ ਨਾਮ ਨ ਲੈ ਹੈ ॥

ਨਿੱਤ ਨਵੇਂ ਮਤ ਕਰਨਗੇ, ਹਰਿ (ਦਾ ਨਾਮ) ਨਹੀਂ ਉਚਾਰਨਗੇ ਅਤੇ ਪ੍ਰਭੂ ਦਾ ਨਾਮ ਨਹੀਂ ਲੈਣਗੇ।

ਸ੍ਰੁਤਿ ਸਮ੍ਰਿਤਿ ਨ ਮਾਨੈ ਤਜਤ ਕੁਰਾਨੈ ਅਉਰ ਹੀ ਪੈਂਡ ਬਤੈ ਹੈ ॥

ਵੇਦ ਅਤੇ ਸਮ੍ਰਿਤੀਆਂ ਨੂੰ ਨਹੀਂ ਮੰਨਣਗੇ, ਕੁਰਾਨ ਨੂੰ ਤਿਆਗ ਦੇਣਗੇ ਅਤੇ ਹੋਰ ਹੀ ਰਾਹ ਦਸਣਗੇ।

ਪਰ ਤ੍ਰੀਅ ਰਸ ਰਾਚੇ ਸਤ ਕੇ ਕਾਚੇ ਨਿਜ ਤ੍ਰੀਯ ਗਮਨ ਨ ਕਰ ਹੈ ॥

ਪਰ-ਇਸਤ੍ਰੀ ਦੇ ਸੁਆਦ ਵਿਚ ਲਗੇ ਹੋਣਗੇ, ਜੱਤ-ਸੱਤ ਦੇ ਕੱਚੇ ਹੋਣਗੇ ਅਤੇ ਆਪਣੀ ਇਸਤਰੀ ਨਾਲ ਰਮਣ ਨਹੀਂ ਕਰਨਗੇ।

ਮਾਨ ਹੈ ਨ ਏਕੰ ਪੂਜ ਅਨੇਕੰ ਅੰਤਿ ਨਰਕ ਮਹਿ ਪਰ ਹੈ ॥੭੦॥

ਇਕ (ਪ੍ਰਭੂ) ਨੂੰ ਨਹੀਂ ਮੰਨਣਗੇ, ਅਨੇਕਾਂ ਇਸ਼ਟਾਂ ਦੀ ਪੂਜਾ ਕਰਨਗੇ ਅਤੇ ਅੰਤ ਵਿਚ ਨਰਕ ਵਿਚ ਪੈਣਗੇ ॥੭੦॥

ਪਾਹਣ ਪੂਜੈ ਹੈ ਏਕ ਨ ਧਿਐ ਹੈ ਮਤਿ ਕੇ ਅਧਿਕ ਅੰਧੇਰਾ ॥

ਮੂਰਤੀਆਂ ਦੀ ਪੂਜਾ ਕਰਨਗੇ, ਇਕ (ਪ੍ਰਭੂ) ਦੀ ਆਰਾਧਨਾ ਨਹੀਂ ਕਰਨਗੇ ਅਤੇ ਅਕਲ ਦੇ ਬਹੁਤ ਅੰਨ੍ਹੇ ਹੋਣਗੇ।

ਅਮ੍ਰਿਤ ਕਹੁ ਤਜਿ ਹੈ ਬਿਖ ਕਹੁ ਭਜਿ ਹੈ ਸਾਝਹਿ ਕਹਹਿ ਸਵੇਰਾ ॥

ਅੰਮ੍ਰਿਤ ਨੂੰ ਤਿਆਗਣਗੇ, ਵਿਸ਼ ਦਾ ਪਾਨ ਕਰਨਗੇ ਅਤੇ ਸ਼ਾਮ ਨੂੰ ਸਵੇਰ ਕਹਿਣਗੇ (ਅਰਥਾਤ ਉਲਟੀ ਗੱਲ ਕਰਨਗੇ)।

ਫੋਕਟ ਧਰਮਣਿ ਰਤਿ ਕੁਕ੍ਰਿਤ ਬਿਨਾ ਮਤਿ ਕਹੋ ਕਹਾ ਫਲ ਪੈ ਹੈ ॥

ਫੋਕਟ ਧਰਮਾਂ ਵਿਚ ਲੀਨ ਹੋਣਗੇ, ਬਿਨਾ ਸੋਚ ਮਾੜੇ ਕਰਮ ਕਰਨਗੇ, ਦਸੋ (ਉਹ) ਕੀਹ ਫਲ ਪ੍ਰਾਪਤ ਕਰਨਗੇ।

ਬਾਧੇ ਮ੍ਰਿਤ ਸਾਲੈ ਜਾਹਿ ਉਤਾਲੈ ਅੰਤ ਅਧੋਗਤਿ ਜੈ ਹੈ ॥੭੧॥

(ਉਹ) ਜਲਦੀ ਹੀ ਮੌਤ ਦੇ ਸਥਾਨ ਵਲ ਜਾਣਗੇ ਅਤੇ ਅੰਤ ਨੀਚ ਗਤੀ ਪ੍ਰਾਪਤ ਕਰਨਗੇ ॥੭੧॥

ਏਲਾ ਛੰਦ ॥

ਏਲਾ ਛੰਦ:

ਕਰ ਹੈ ਨਿਤ ਅਨਰਥ ਅਰਥ ਨਹੀ ਏਕ ਕਮੈ ਹੈ ॥

ਨਿੱਤ ਅਨਰਥ ਕਰਨਗੇ ਅਤੇ ਚੰਗਾ ਕੰਮ ਇਕ ਵੀ ਨਹੀਂ ਕਰਨਗੇ।

ਨਹਿ ਲੈ ਹੈ ਹਰਿ ਨਾਮੁ ਦਾਨ ਕਾਹੂੰ ਨਹੀ ਦੈ ਹੈ ॥

ਹਰਿ ਨਾਮ ਨਹੀਂ ਲੈਣਗੇ ਅਤੇ ਕਿਸੇ ਨੂੰ ਦਾਨ ਨਹੀਂ ਦੇਣਗੇ।

ਨਿਤ ਇਕ ਮਤ ਤਜੈ ਇਕ ਮਤਿ ਨਿਤ ਉਚੈ ਹੈ ॥੭੨॥

ਹਰ ਰੋਜ਼ ਇਕ ਮਤ ਛਡਣਗੇ ਅਤੇ ਨਿੱਤ ਇਕ (ਨਵਾਂ) ਮਤ ਖੜਾ ਕਰਨਗੇ ॥੭੨॥

ਨਿਤ ਇਕ ਮਤਿ ਮਿਟੈ ਉਠੈ ਹੈ ਨਿਤ ਇਕ ਮਤਿ ॥

ਨਿੱਤ ਇਕ ਮਤ ਮਿਟੇਗਾ ਅਤੇ ਨਿੱਤ ਇਕ (ਨਵਾਂ) ਮਤ ਪੈਦਾ ਹੋਏਗਾ।

ਧਰਮ ਕਰਮ ਰਹਿ ਗਇਓ ਭਈ ਬਸੁਧਾ ਅਉਰੈ ਗਤਿ ॥

ਧਰਮ ਕਰਮ ਖ਼ਤਮ ਹੋ ਗਿਆ ਹੋਵੇਗਾ ਅਤੇ ਧਰਤੀ ਦੀ ਹੋਰ ਹੀ ਗਤੀ ਹੋ ਜਾਵੇਗੀ।

ਭਰਮ ਧਰਮ ਕੈ ਗਇਓ ਪਾਪ ਪ੍ਰਚਰਿਓ ਜਹਾ ਤਹ ॥੭੩॥

ਧਰਮ ਦਾ ਭਰਮ ਖ਼ਤਮ ਹੋ ਜਾਵੇਗਾ ਅਤੇ ਜਿਥੇ ਕਿਥੇ ਪਾਪ ਬਹੁਤ ਪਸਰ ਜਾਵੇਗਾ ॥੭੩॥

ਸ੍ਰਿਸਟਿ ਇਸਟ ਤਜਿ ਦੀਨ ਕਰਤ ਆਰਿਸਟ ਪੁਸਟ ਸਬ ॥

ਸ੍ਰਿਸ਼ਟੀ ਨੇ ਇਸ਼ਟ ਨੂੰ ਛਡ ਦਿੱਤਾ ਹੋਵੇਗਾ ਅਤੇ ਸਭ ਵੱਡੇ ਵੱਡੇ ਪਾਪ ਕੀਤੇ ਜਾਣਗੇ।

ਬ੍ਰਿਸਟਿ ਸ੍ਰਿਸਟਿ ਤੇ ਮਿਟੀ ਭਏ ਪਾਪਿਸਟ ਭ੍ਰਿਸਟ ਤਬ ॥

ਤਦ ਸ੍ਰਿਸ਼ਟੀ ਵਿਚ ਬਰਖਾ ਹੋਣੀ ਬੰਦ ਹੋ ਜਾਵੇਗੀ ਅਤੇ ਸਾਰੇ ਪਾਪਾਂ ਕਰ ਕੇ ਭ੍ਰਿਸ਼ਟ ਹੋ ਜਾਣਗੇ।

ਇਕ ਇਕ ਨਿੰਦ ਹੈ ਇਕ ਇਕ ਕਹਿ ਹਸਿ ਚਲੈ ॥੭੪॥

ਇਕ (ਕਿਸੇ) ਇਕ ਦੀ ਨਿੰਦਾ ਕਰੇਗਾ ਅਤੇ ਇਕ (ਕਿਸੇ ਹੋਰ) ਇਕ ਦੀ ਹਾਸੀ ਉਡਾਏਗਾ ॥੭੪॥

ਤਜੀ ਆਨਿ ਜਹਾਨ ਕਾਨਿ ਕਾਹੂੰ ਨਹੀ ਮਾਨਹਿ ॥

ਜਹਾਨ ਦੀ ਅਣਖ ('ਆਨਿ') ਛਡ ਕੇ ਕਿਸੇ ਦੀ ਕਾਣ (ਮਾਣ-ਮਰਯਾਦਾ) ਨਹੀਂ ਮੰਨਣਗੇ।

ਤਾਤ ਮਾਤ ਕੀ ਨਿੰਦ ਨੀਚ ਊਚਹ ਸਮ ਜਾਨਹਿ ॥

ਮਾਤਾ ਪਿਤਾ ਦੀ ਨਿੰਦਿਆ ਕਰਨਗੇ ਅਤੇ ਊਚ-ਨੀਚ ਨੂੰ ਇਕ-ਸਮਾਨ ਸਮਝਣਗੇ।

ਧਰਮ ਭਰਮ ਕੈ ਗਇਓ ਭਈ ਇਕ ਬਰਣ ਪ੍ਰਜਾ ਸਬ ॥੭੫॥

ਧਰਮ ਦਾ ਭਰਮ ਚਲਾ ਗਿਆ ਹੋਵੇਗਾ ਅਤੇ ਸਾਰੀ ਪ੍ਰਜਾ ਇਕੋ ਵਰਣ ਵਾਲੀ ਹੋ ਜਾਵੇਗੀ ॥੭੫॥

ਘਤਾ ਛੰਦ ॥

ਘਤਾ ਛੰਦ:

ਕਰਿ ਹੈ ਪਾਪ ਅਨੇਕ ਨ ਏਕ ਧਰਮ ਕਰ ਹੈ ਨਰ ॥

ਪੁਰਸ਼ ਅਨੇਕ ਪਾਪ ਕਰਨਗੇ ਅਤੇ ਇਕ ਵੀ ਧਰਮ (ਦਾ ਕੰਮ) ਨਹੀਂ ਕਰਨਗੇ।

ਮਿਟ ਜੈ ਹੈ ਸਭ ਖਸਟ ਕਰਮ ਕੇ ਧਰਮ ਘਰਨ ਘਰਿ ॥

ਸਾਰੇ ਛੇ ਕਰਮਾਂ ਦੇ ਧਰਮ ਘਰਾਂ ਤੋਂ ਮਿਟ ਜਾਣਗੇ।

ਨਹਿ ਸੁਕ੍ਰਿਤ ਕਮੈ ਹੈ ਅਧੋਗਤਿ ਜੈ ਹੈ ॥

(ਜੋ) ਪੁੰਨ ਕਰਮ ਨਹੀਂ ਕਰਨਗੇ, (ਉਹ) ਨੀਚ ਸਥਿਤੀ ਨੂੰ ਪ੍ਰਾਪਤ ਹੋਣਗੇ

ਅਮਰ ਲੋਗਿ ਜੈ ਹੈ ਨ ਬਰ ॥੭੬॥

ਅਤੇ ਸ੍ਰੇਸ਼ਠ ਦੇਵ ਲੋਕ ਵਿਚ ਨਹੀਂ ਜਾ ਸਕਣਗੇ ॥੭੬॥

ਧਰਮ ਨ ਕਰ ਹੈ ਏਕ ਅਨੇਕ ਪਾਪ ਕੈ ਹੈ ਸਬ ॥

ਧਰਮ ਦਾ ਇਕ (ਕਰਮ) ਵੀ ਨਹੀਂ ਕਰਨਗੇ ਅਤੇ ਸਭ ਤਰ੍ਹਾਂ ਦੇ ਅਨੇਕ ਪਾਪ ਕਰਨਗੇ।

ਲਾਜ ਬੇਚਿ ਤਹ ਫਿਰੈ ਸਕਲ ਜਗੁ ॥

ਸਾਰਾ ਜਗਤ ਲਾਜ-ਮਰਯਾਦਾ ਨੂੰ ਵੇਚ ਕੇ ਉਥੇ ਹੀ ਫਿਰੇਗਾ।


Flag Counter