(ਜਿਨ੍ਹਾਂ ਨਾਲ) ਕਟ-ਕਟ ਕੇ (ਸੂਰਮੇ) ਲੋਟਦੇ ਜਾ ਰਹੇ ਸਨ ॥੧੫॥
ਤੀਰ ਚਮਕਦੇ ਸਨ,
ਝੰਡੇ ਝੂਲਦੇ ਸਨ।
ਝਟ-ਪਟ (ਸੂਰਮੇ ਯੁੱਧ ਵਿੱਚ) ਜੁਟਦੇ ਸਨ
ਅਤੇ ਵੈਰੀ ਦੀ ਛਾਤੀ ਨੂੰ ਪਾੜ ਦਿੰਦੇ ਸਨ ॥੧੬॥
ਬਲਵਾਨ ਯੋਧੇ ਗਜ ਰਹੇ ਸਨ।
(ਉਹ) ਉੱਤਮ ਤੀਰਾਂ ਨਾਲ ਸਜੇ ਹੋਏ ਸਨ।
ਯੋਧੇ ਕਵਚਾਂ ਅਤੇ ਸੰਜੋਆਂ ਨਾਲ ਸਜੇ ਸਨ
ਅਤੇ ਸੁਅਰਗ ਵਿੱਚ ਪਹੁੰਚਦੇ ਜਾਂਦੇ ਸਨ ॥੧੭॥
ਸ੍ਰੇਸ਼ਠ ਤੀਰ ਚਲਦੇ ਸਨ
(ਜੋ) ਵੈਰੀ ਦੀ ਛਾਤੀ ਨੂੰ ਪਾੜ ਦਿੰਦੇ ਸਨ।
(ਤੀਰ) ਝਟਪਟ ਢਾਲ (ਨੂੰ ਪਾੜ ਦਿੰਦੇ ਸਨ)
ਅਤੇ ਕਵਚ ਨੂੰ ਫੋੜ ਦਿੰਦੇ ਸਨ ॥੧੮॥
ਨਰਾਜ ਛੰਦ
ਸੂਰਜ ਹੱਥ ਵਿੱਚ ਬਾਣ ਲੈ ਕੇ ਵੱਡੇ ਦੁਸ਼ਮਣ ਦੀਰਘ ਕਾਇ ਨੂੰ ਵੇਖ ਕੇ ਭੱਜਿਆ।
ਯੁੱਧ-ਭੂਮੀ ਵਿੱਚ (ਜਾ ਕੇ) ਕ੍ਰੋਧ ਨਾਲ ਅਨੰਤ ਤਰ੍ਹਾਂ ਦਾ ਯੁੱਧ ਮਚਾਇਆ।
ਕਿੰਨੇ ਹੀ ਦੈਤ ਭੱਜ ਕੇ ਇੰਦਰ ਪੁਰੀ ਵੱਲ ਚਲੇ ਗਏ।
ਅਨੰਤ ਸੂਰਮਿਆਂ ਨੂੰ ਸੂਰਜ ਨੇ ਜਿੱਤ ਲਿਆ ॥੧੯॥
ਸੂਰਮੇ ਸਿਮਟ ਕੇ ਸਾਹਮਣੇ ਵਲ ਨੂੰ ਸਰ-ਸਰ ਕਰਦੇ ਬਰਛੇ ਚਲਾਉਂਦੇ ਸਨ।
ਬਾਘ ਵੰਗ ਬੜ੍ਹਕਦੇ ਹੋਏ ਸੂਰਮੇ ਹੱਲਾ ਕਰਨ ਲਈ (ਲਲਕਾਰੇ ਮਾਰਦੇ ਸਨ)
ਦ੍ਰਿੜ੍ਹ ਅੰਗਾਂ ਵਾਲਿਆਂ (ਅਭੰਗ) ਦੋ ਅੰਗ-ਭੰਗ ਹੁੰਦੇ ਜਾ ਰਹੇ ਸਨ ਅਤੇ ਉਛਲ-ਉਛਲ ਕੇ ਰਣਭੂਮੀ ਵਿੱਚ ਡਿਗ ਰਹੇ ਸਨ।
ਸੂਹੇ ਰੰਗ ਵਿੱਚ ਰੰਗੇ ਹੋਏ ਸਾਰੇ ਯੋਧੇ ਨਿਡਰ ਹੋ ਕੇ (ਵੈਰੀ ਨਾਲ) ਜੁਟੇ ਹੋਏ ਸਨ ॥੨੦॥
ਅਰਧ ਨਰਾਜ ਛੰਦ
ਨਵੇਂ ਨਗਾਰੇ ਵਜਦੇ ਸਨ
ਜਿਨ੍ਹਾਂ ਦੀ ਆਵਾਜ਼ ਅੱਗੋਂ ਘਟਾਵਾਂ ਵੀ ਲਜਾਉਂਦੀਆਂ ਸਨ।
ਛੋਟੇ ਨਗਾਰੇ ਵਜਣ ਲੱਗੇ,
ਜਿਨ੍ਹਾਂ ਦੀ ਆਵਾਜ਼ ਸੁਣ ਕੇ ਸੂਰਮੇ ਗੱਜਣ ਲੱਗ ਪਏ ॥੨੧॥
(ਲੜਾਕੇ ਯੋਧੇ) ਜੂਝ-ਜੂਝ ਕੇ ਡਿੱਗਦੇ ਸਨ
ਅਤੇ ਇੰਦਰ ਲੋਕ ਨੂੰ ਚਲੇ ਜਾਂਦੇ ਸਨ।
ਉਹ ਵਿਮਾਨਾਂ ਉੱਤੇ ਚੜ੍ਹ ਕੇ ਸ਼ੋਭਾ ਪਾਉਂਦੇ ਸਨ।
(ਜਿਨ੍ਹਾਂ ਨੂੰ ਵੇਖ ਕੇ) ਦੈਂਤ ਅਤੇ ਦੇਵਤੇ (ਉਸ ਪਦਵੀ ਨੂੰ ਪ੍ਰਾਪਤ ਕਰਨ ਲਈ) ਸ਼ੁਭਾਇਮਾਨ ਹੁੰਦੇ ਸਨ ॥੨੨॥
ਬੇਲੀ ਬਿਦ੍ਰਮ ਛੰਦ
ਡਾਹ-ਡਾਹ ਕਰਦੇ ਡਮਰੂ ਵਜ ਰਹੇ ਸਨ
ਅਤੇ ਕਹ-ਕਹ ਕਰਦੀਆਂ ਜੋਗਣਾਂ ਕੂਕ ਰਹੀਆਂ ਸਨ।
ਝਮ-ਝਮ ਕਰਦੇ ਬਰਛੇ ਚਮਕਦੇ ਸਨ
ਅਤੇ ਰਣ-ਭੂਮੀ ਵਿੱਚ ਹਾਥੀ ਅਤੇ ਘੋੜੇ ਉਛਲਦੇ ਸਨ ॥੨੩॥
ਢੰਮ-ਢੰਮ ਢੋਲ ਢਮਕਦੇ ਸਨ,
ਝਲ-ਝਲ ਕਰਦੀਆਂ ਤੇਗਾਂ ਲਿਸ਼ਕ ਰਹੀਆਂ ਸਨ।
(ਸਿਰ ਦਾ) ਜੂੜਾ ਖੋਲ੍ਹ ਕੇ ਰੁਦ੍ਰ ਉਥੇ ਨੱਚਦਾ ਸੀ।
ਉਥੇ ਭਿਆਨਕ ਮਾਰ ਮੱਚੀ ਹੋਈ ਸੀ ॥੨੪॥
ਤੋਟਕ ਛੰਦ
ਸੂਰਮਿਆਂ ਦੇ ਘੋੜੇ ਰਣ ਵਿੱਚ ਉਛਲਦੇ ਸਨ।
ਬੱਦਲਾਂ ਵਿੱਚ ਬਿਜਲੀ ਵਾਂਗ, ਹੱਥਾਂ ਵਿੱਚ ਕ੍ਰਿਪਾਨਾਂ ਚਮਕਦੀਆਂ ਸਨ।
ਰਣ ਦੇ ਧੀਰਜਵਾਨ (ਸੂਰਮਿਆਂ) ਦੀ ਛਾਤੀ ਵਿੱਚੋਂ ਬਾਣ ਲੰਘ ਕੇ,
ਲਹੂ ਦੇ ਰੰਗ ਨਾਲ ਰੱਤੇ ਹੋਏ ਦੂਜੇ ਪਾਸੇ ਨਿਕਲ ਜਾਂਦੇ ਸਨ ॥੨੫॥
ਝੰਡੇ ਝੂਲਦੇ ਸਨ ਅਤੇ ਸੂਰਮੇ ਥਿਰਕਦੇ ਸਨ,
ਜਿਨ੍ਹਾਂ ਨੂੰ ਵੇਖ ਕੇ ਕਾਲੀ ਘਟਾ ਵੀ ਲਜਾਉਂਦੀ ਸੀ।
ਯੁੱਧ ਵਿੱਚ ਤੀਰ ਅਤੇ ਤਲਵਾਰਾਂ ਇਉਂ ਚਮਕਦੀਆਂ ਸਨ,