ਸ਼੍ਰੀ ਦਸਮ ਗ੍ਰੰਥ

ਅੰਗ - 1223


ਜੌ ਤਿਹ ਦੈ ਮਿਲਾਇ ਮੁਹਿ ਪ੍ਯਾਰੀ ॥

ਹੇ ਪਿਆਰੀ! ਜੇ ਤੂੰ ਮੈਨੂੰ ਉਸ ਨਾਲ ਮਿਲਾ ਦੇਵੇਂ,

ਤੌ ਜਾਨੌ ਤੂ ਹਿਤੂ ਹਮਾਰੀ ॥੬॥

ਤਾਂ (ਮੈਂ) ਜਾਣਾਂਗੀ ਕਿ ਤੂੰ ਮੇਰੀ ਹਿਤੂ ਹੈਂ ॥੬॥

ਕਹਿਯੋ ਕੁਅਰਿ ਸਹਚਰਿ ਸੌ ਜਾਨਾ ॥

ਰਾਜ ਕੁਮਾਰੀ ਨੇ (ਜੋ) ਕਿਹਾ, ਉਹ ਸਖੀ ਨੇ ਸਮਝ ਲਿਆ।

ਭੇਦ ਨ ਦੂਸਰ ਕਾਨ ਬਖਾਨਾ ॥

ਪਰ ਕਿਸੇ ਹੋਰ ਨੂੰ ਇਹ ਭੇਦ ਨਾ ਦਸਿਆ।

ਤਤਛਿਨ ਦੌਰ ਤਵਨ ਪਹਿ ਗਈ ॥

(ਉਹ ਦਾਸੀ) ਤੁਰਤ ਦੌੜ ਕੇ ਉਸ (ਵਿਅਕਤੀ) ਕੋਲ ਗਈ

ਬਹੁ ਬਿਧਿ ਤਾਹਿ ਪ੍ਰਬੋਧਤ ਭਈ ॥੭॥

ਅਤੇ ਉਸ ਨੂੰ ਕਈ ਤਰ੍ਹਾਂ ਨਾਲ ਸਮਝਾਣ ਲਗੀ ॥੭॥

ਬਹੁ ਬਿਧਿ ਤਾਹਿ ਪ੍ਰਬੋਧ ਜਤਾਈ ॥

(ਦਾਸੀ ਨੇ) ਉਸ ਨੂੰ ਕਈ ਤਰ੍ਹਾਂ ਨਾਲ ਸਮਝਾਇਆ

ਜ੍ਯੋਂ ਤ੍ਯੋਂ ਤਾਹਿ ਤਹਾ ਲੈ ਆਈ ॥

ਅਤੇ ਜਿਵੇਂ ਕਿਵੇਂ ਉਸ ਨੂੰ ਉਥੇ ਲੈ ਆਈ।

ਮਾਰਗ ਕੁਅਰਿ ਬਿਲੋਕ ਜਹਾ ॥

ਜਿਥੇ ਰਾਜਾ ਕੁਮਾਰੀ (ਉਸ ਦੀ) ਵਾਟ ਜੋਹ ਰਹੀ ਸੀ,

ਲੈ ਪਹੁਚੀ ਮਿਤਵਾ ਕਹ ਤਹਾ ॥੮॥

(ਦਾਸੀ) ਮਿਤਰ ਨੂੰ ਲੈ ਕੇ ਉਥੇ ਆ ਪਹੁੰਚੀ ॥੮॥

ਲਖਿ ਤਿਹ ਕੁਅਰਿ ਪ੍ਰਫੁਲਿਤ ਭਈ ॥

ਉਸ ਨੂੰ ਵੇਖ ਕੇ ਰਾਜ ਕੁਮਾਰੀ ਖਿੜ ਗਈ,

ਜਨੁਕ ਰਾਕ ਨਵੋ ਨਿਧਿ ਪਈ ॥

ਮਾਨੋ (ਕਿਸੇ) ਰੰਕ ਨੇ ਨੌਂ ਨਿੱਧੀਆਂ ਪ੍ਰਾਪਤ ਕੀਤੀਆਂ ਹੋਣ।

ਬਿਹਸਿ ਬਿਹਸਿ ਤਿਹ ਕੰਠ ਲਗਾਯੋ ॥

ਉਸ ਨੂੰ (ਰਾਜ ਕੁਮਾਰੀ ਨੇ) ਹਸ ਹਸ ਕੇ ਗਲੇ ਨਾਲ ਲਗਾਇਆ

ਮਨ ਮਾਨਤ ਕੋ ਭੋਗ ਕਮਾਯੋ ॥੯॥

ਅਤੇ (ਉਸ ਨਾਲ) ਮਨ ਭਾਉਂਦਾ ਸੰਯੋਗ ਕੀਤਾ ॥੯॥

ਤਾ ਕੋ ਦੂਰ ਦਰਿਦ੍ਰ ਦਿਯਾ ਕਰਿ ॥

(ਰਾਜ ਕੁਮਾਰੀ ਨੇ) ਉਸ (ਦਾਸੀ) ਦੀ ਗ਼ਰੀਬੀ ਦੂਰ ਕਰ ਦਿੱਤੀ

ਸੀਸ ਰਹੀ ਧਰ ਸਖੀ ਪਗਨ ਪਰ ॥

ਅਤੇ ਸਖੀ ਦੇ ਪੈਰਾਂ ਉਤੇ ਸਿਰ ਧਰਨ ਲਗ ਗਈ

ਤਵਪ੍ਰਸਾਦ ਮੈ ਮਿਤ੍ਰਹਿ ਲਹਿਯੋ ॥

(ਅਤੇ ਕਹਿਣ ਲਗੀ) ਤੇਰੀ ਕ੍ਰਿਪਾ ਨਾਲ ਹੀ ਮੈਂ ਮਿਤਰ ਨੂੰ ਪ੍ਰਾਪਤ ਕੀਤਾ ਹੈ।

ਕਹਾ ਕਹੋ ਤੁਹਿ ਜਾਤ ਨ ਕਹਿਯੋ ॥੧੦॥

ਤੈਨੂੰ ਕੀ ਕਹਾਂ? ਕੁਝ ਕਿਹਾ ਨਹੀਂ ਜਾਂਦਾ ॥੧੦॥

ਅਬ ਕਛੁ ਐਸ ਚਰਿਤ੍ਰ ਬਨੈਯੇ ॥

ਹੁਣ ਕੁਝ ਇਸ ਤਰ੍ਹਾਂ ਦਾ ਚਰਿਤ੍ਰ ਕਰਨਾ ਚਾਹੀਦਾ ਹੈ,

ਜਾ ਤੇ ਸਦਾ ਮਿਤ੍ਰ ਕਹ ਪੈਯੇ ॥

ਜਿਸ ਦੁਆਰਾ ਮਿਤਰ ਨੂੰ ਸਦਾ ਲਈ ਪ੍ਰਾਪਤ ਕੀਤਾ ਜਾ ਸਕੇ।

ਸੋਵੌ ਸਦਾ ਸੰਗ ਲੈ ਤਾ ਕੌ ॥

ਉਸ ਨੂੰ ਸਦਾ ਨਾਲ ਲੈ ਕੇ ਸੌਵਾਂ,

ਚੀਨਿ ਸਕੈ ਕੋਊ ਨਹਿ ਵਾ ਕੌ ॥੧੧॥

ਪਰ ਉਸ ਨੂੰ ਹੋਰ ਕੋਈ ਜਾਣ ਨਾ ਸਕੇ ॥੧੧॥

ਤ੍ਰਿਯ ਚਰਿਤ੍ਰ ਅਸ ਚਿਤ ਬਿਚਾਰੇ ॥

(ਉਸ) ਇਸਤਰੀ ਨੇ ਮਨ ਵਿਚ ਇਸ ਤਰ੍ਹਾਂ ਦਾ ਚਰਿਤ੍ਰ ਵਿਚਾਰਿਆ।

ਸੁ ਮੈ ਕਹਤ ਹੋ ਸੁਨਹੁ ਪ੍ਯਾਰੇ ॥

ਉਹ ਮੈਂ ਕਹਿੰਦਾ ਹਾਂ, ਹੇ ਪਿਆਰੇ (ਰਾਜਨ)! ਸੁਣੋ।

ਤਾਹਿ ਛਪਾਇ ਸਦਨ ਮਹਿ ਰਾਖਾ ॥

ਉਸ ਨੂੰ ਘਰ ਵਿਚ ਲੁਕਾ ਲਿਆ

ਰਾਨੀ ਸੌ ਐਸੀ ਬਿਧਿ ਭਾਖਾ ॥੧੨॥

ਅਤੇ ਰਾਣੀ ਨੂੰ ਇਸ ਤਰ੍ਹਾਂ ਕਿਹਾ ॥੧੨॥

ਰਾਨੀ ਜੋ ਤੁਮ ਪੁਰਖ ਸਰਾਹਾ ॥

ਹੇ ਰਾਨੀ (ਮਾਤਾ)! ਜਿਸ ਪੁਰਸ਼ ਨੂੰ ਤੁਸੀਂ ਸਲਾਹਿਆ ਸੀ।

ਤਾ ਕਹ ਸ੍ਰੀ ਬਿਸੁਨਾਥਨ ਚਾਹਾ ॥

ਉਸ ਨੂੰ ਵਿਧਾਤਾ ਨੇ ਚਾਹਿਆ ਹੈ (ਭਾਵ ਭਗਵਾਨ ਨੂੰ ਪਿਆਰਾ ਹੋ ਗਿਆ ਹੈ)।

ਵਾ ਕੋ ਕਾਲਿ ਕਾਲ ਹ੍ਵੈ ਗਯੋ ॥

ਉਸ ਦੀ ਕਲ ਹੀ ਮ੍ਰਿਤੂ ਹੋ ਗਈ ਹੈ।

ਯਾ ਸਖਿ ਕੇ ਮੁਖ ਤੇ ਸੁਨਿ ਲਯੋ ॥੧੩॥

ਇਹ (ਗੱਲ ਇਸ) ਸਖੀ ਦੇ ਮੂੰਹ ਤੋਂ ਸੁਣ ਲਵੋ ॥੧੩॥

ਹਮ ਸਭਹਿਨ ਜੋ ਤਾਹਿ ਸਰਾਹਾ ॥

ਅਸੀਂ ਸਾਰਿਆਂ ਨੇ ਜੋ ਉਸ ਨੂੰ ਸਲਾਹਿਆ ਸੀ,

ਤਾ ਤੇ ਤਿਸੁ ਬਿਸੁਨਾਥਨ ਚਾਹਾ ॥

ਇਸ ਲਈ ਵਿਧਾਤਾ ਨੇ ਉਸ ਨੂੰ ਪਸੰਦ ਕਰ ਲਿਆ ਹੈ।

ਜਨਿਯਤ ਦ੍ਰਿਸਟਿ ਤ੍ਰਿਯਨ ਕੀ ਲਾਗੀ ॥

ਲਗਦਾ ਹੈ ਉਸ ਨੂੰ ਇਸਤਰੀਆਂ ਦੀ ਨਜ਼ਰ ਲਗ ਗਈ ਹੈ।

ਤਾ ਤੇ ਤਾਹਿ ਮ੍ਰਿਤੁ ਲੈ ਭਾਗੀ ॥੧੪॥

ਇਸ ਲਈ ਉਸ ਨੂੰ ਮ੍ਰਿਤੂ ਲੈ ਕੇ ਭਜ ਗਈ ਹੈ ॥੧੪॥

ਰਾਨੀ ਸੋਕ ਤਵਨ ਕੋ ਕਿਯੋ ॥

ਰਾਣੀ ਨੇ ਉਸ ਦਾ ਬਹੁਤ ਸੋਗ ਮੰਨਾਇਆ

ਤਾ ਦਿਨ ਅੰਨ ਨ ਪਾਨੀ ਪਿਯੋ ॥

ਅਤੇ ਉਸ ਦਿਨ ਤੋਂ ਨਾ ਅੰਨ ਖਾਇਆ ਅਤੇ ਨਾ ਪਾਣੀ ਪੀਤਾ।

ਸਾਚ ਮਰਿਯੋ ਜਾਨ੍ਯੋ ਜਿਯ ਤਾ ਕੌ ॥

ਉਸ ਨੂੰ ਸਚਮੁਚ ਮਰਿਆ ਹੋਇਆ ਮਨ ਵਿਚ ਸਮਝ ਲਿਆ।

ਭੇਦ ਅਭੇਦ ਨ ਪਾਯੋ ਯਾ ਕੌ ॥੧੫॥

ਪਰ ਉਸ ਦਾ ਭੇਦ ਅਭੇਦ ਕੁਝ ਨਾ ਸਮਝਿਆ ॥੧੫॥

ਜਸ ਤੁਮ ਸੁੰਦਰ ਯਾਹਿ ਨਿਹਾਰਿਯੋ ॥

ਜਿਸ ਤਰ੍ਹਾਂ ਦਾ ਸੁੰਦਰ ਤੁਸੀਂ ਉਹ ਵੇਖਿਆ ਸੀ,

ਭਯੌ ਨ ਹੈ ਹ੍ਵੈਹੈ ਨ ਬਿਚਾਰਿਯੋ ॥

(ਉਸ ਵਰਗਾ) ਨਾ ਕੋਈ ਸੀ, ਨਾ ਹੈ ਅਤੇ ਨਾ ਹੀ ਹੋਵੇਗਾ, ਵਿਚਾਰਿਆ ਜਾ ਸਕਦਾ ਹੈ।

ਯਾ ਕੀ ਬਹਿਨਿ ਏਕ ਤਿਹ ਘਰ ਮੈ ॥

ਉਸ ਦੀ ਇਕ ਭੈਣ ਘਰ ਵਿਚ ਸੀ,

ਛਾਡਿ ਅਯੋ ਜਿਹ ਭ੍ਰਾਤ ਨਗਰ ਮੈ ॥੧੬॥

ਜਿਸ ਨੂੰ ਭਰਾ ਪਿਛੇ ਨਗਰ ਵਿਚ ਛਡ ਆਇਆ ਸੀ ॥੧੬॥

ਮੁਹਿ ਤੁਮ ਕਹੋ ਤੁ ਤਹ ਮੈ ਜਾਊ ॥

ਹੇ ਰਾਣੀ ਜੀ! ਜੇ ਤੁਸੀਂ ਮੈਨੂੰ ਕਹੋ ਤਾਂ ਮੈਂ ਉਥੇ ਜਾਵਾਂ

ਵਾ ਕੀ ਖੋਜਿ ਬਹਿਨਿ ਮੈ ਲਯਾਊ ॥

ਅਤੇ ਉਸ ਦੀ ਭੈਣ ਨੂੰ ਲਭ ਲਿਆਵਾਂ।

ਸੋ ਅਤਿ ਚਤੁਰਿ ਸਭਨ ਗੁਨ ਆਗਰਿ ॥

ਉਹ ਬਹੁਤ ਸਿਆਣੀ ਅਤੇ ਸਭ ਗੁਣਾਂ ਦੀ ਖਾਣ ਹੈ।

ਆਣਿ ਦਿਖਾਊ ਤੁਹਿ ਨ੍ਰਿਪ ਨਾਗਰਿ ॥੧੭॥

ਮੈਂ ਉਸ ਨੂੰ ਲਿਆ ਕੇ ਤੁਹਾਨੂੰ ਅਤੇ ਚਤੁਰ ਰਾਜੇ ਨੂੰ ਵਿਖਾਉਂਦੀ ਹਾਂ ॥੧੭॥

ਭਲੀ ਭਲੀ ਸਭ ਤ੍ਰਿਯ ਬਖਾਨੀ ॥

ਇਸਤਰੀ ਨੇ ਕਿਹਾ, ਸਭ 'ਠੀਕ ਹੈ, ਠੀਕ ਹੈ'

ਭੇਦ ਅਭੇਦ ਗਤਿ ਕਿਨੂੰ ਨ ਜਾਨੀ ॥

ਪਰ ਭੇਦ ਅਭੇਦ ਦੀ ਸਥਿਤੀ ਕਿਸੇ ਨੇ ਨਾ ਸਮਝੀ।


Flag Counter