ਸ਼੍ਰੀ ਦਸਮ ਗ੍ਰੰਥ

ਅੰਗ - 791


ਹਰਿ ਸਕਤਣਿ ਪਦ ਆਣਿ ਭਣਿਜੈ ॥

ਪਹਿਲਾਂ 'ਹਰਿ ਸਕਤਣਿ' (ਸ਼ੇਰ ਦੀ ਤਾਕਤ ਵਾਲੀ ਸੈਨਾ) ਸ਼ਬਦ ਕਹੋ।

ਅਰਿਣੀ ਸਬਦ ਅੰਤਿ ਤਿਹ ਦਿਜੈ ॥

ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।

ਨਾਮ ਤੁਪਕ ਕੇ ਸਕਲ ਲਹੀਜੈ ॥

ਇਸ ਨੂੰ ਸਭ ਤੁਪਕ ਦਾ ਨਾਮ ਕਥਨ ਕਰੋ।

ਜਹੀ ਠਵਰ ਚਹੀਐ ਤਹ ਦੀਜੈ ॥੧੧੩੪॥

ਜਿਥੇ ਲੋੜ ਹੋਵੇ, ਉਥੇ ਵਰਤ ਲਵੋ ॥੧੧੩੪॥

ਅੜਿਲ ॥

ਅੜਿਲ:

ਬਿਸਿਖ ਬਰਸਣੀ ਆਦਿ ਉਚਾਰਣ ਕੀਜੀਐ ॥

ਪਹਿਲਾਂ 'ਬਿਸਿਖ (ਬਾਣ) ਬਰਸਣੀ' (ਸ਼ਬਦ) ਉਚਾਰਨ ਕਰੋ।

ਅਰਿਣੀ ਤਾ ਕੇ ਅੰਤਿ ਸਬਦ ਕੋ ਦੀਜੀਐ ॥

ਉਸ ਦੇ ਅੰਤ ਵਿਚ 'ਅਰਿਣੀ' ਸ਼ਬਦ ਨੂੰ ਜੋੜੋ।

ਸਕਲ ਤੁਪਕ ਕੇ ਨਾਮ ਚਤੁਰ ਜੀਅ ਜਾਨੀਐ ॥

(ਇਸ ਨੂੰ) ਸਭ ਸਿਆਣੇ ਲੋਗ ਤੁਪਕ ਦਾ ਨਾਮ ਮਨ ਵਿਚ ਸਮਝਣ।

ਹੋ ਕਾਬਿ ਕਬਿਤ ਕੇ ਭੀਤਰ ਸਦਾ ਪ੍ਰਮਾਨੀਐ ॥੧੧੩੫॥

ਕਵੀ ਲੋਗ ਇਸ ਨੂੰ ਸਦਾ ਕਬਿੱਤਾ ਵਿਚ ਵਰਤਣ ॥੧੧੩੫॥

ਚੌਪਈ ॥

ਚੌਪਈ:

ਬਾਨ ਬਰਖਣੀ ਆਦਿ ਉਚਰੀਐ ॥

ਪਹਿਲਾਂ 'ਬਾਨ ਬਰਖਣੀ' (ਸ਼ਬਦ) ਉਚਾਰੋ।

ਅਰਿਣੀ ਸਬਦ ਅੰਤਿ ਤਿਹ ਧਰੀਐ ॥

ਉਸ ਦੇ ਅੰਤ ਤੇ 'ਅਰਿਣੀ' (ਸ਼ਬਦ) ਜੋੜੋ।

ਸਕਲ ਤੁਪਕ ਕੇ ਨਾਮ ਲਹੀਜੈ ॥

(ਇਸ ਤਰ੍ਹਾਂ) ਸਭ ਤੁਪਕ ਦਾ ਨਾਮ ਗ੍ਰਹਿਣ ਕਰੋ।

ਜਿਹ ਚਾਹੋ ਤਿਹ ਠਵਰ ਭਣੀਜੈ ॥੧੧੩੬॥

ਜਿਥੇ ਚਾਹੋ, ਉਥੇ ਕਥਨ ਕਰ ਦਿਓ ॥੧੧੩੬॥

ਅੜਿਲ ॥

ਅੜਿਲ:

ਆਦਿ ਬਾਨਨੀ ਸਬਦਹਿ ਅਭੂਲਿ ਬਖਾਨੀਐ ॥

ਪਹਿਲਾਂ 'ਬਾਨਨੀ' ਸ਼ਬਦ ਬਿਨਾ ਭੁਲੇ ਕਥਨ ਕਰੋ।

ਅਰਿਣੀ ਤਾ ਕੇ ਅੰਤਿ ਸਬਦ ਕੋ ਠਾਨੀਐ ॥

ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।

ਨਾਮ ਤੁਪਕ ਕੇ ਸਕਲ ਜਾਨ ਜੀਅ ਲੀਜੀਐ ॥

(ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਸਮਝ ਲਵੋ।

ਹੋ ਜਹ ਚਾਹੋ ਤਹ ਸਬਦ ਤਹੀ ਤੇ ਦੀਜੀਐ ॥੧੧੩੭॥

ਜਿਥੇ ਚਾਹੋ, ਇਸ ਸ਼ਬਦ ਨੂੰ ਵਰਤ ਲਵੋ ॥੧੧੩੭॥

ਚੌਪਈ ॥

ਚੌਪਈ:

ਆਦਿ ਪਨਚਨੀ ਸਬਦ ਬਖਾਨੋ ॥

ਪਹਿਲਾਂ 'ਪਨਚਨੀ' (ਧਨੁਸ਼ਧਾਰੀ ਸੈਨਾ) ਸ਼ਬਦ ਕਥਨ ਕਰੋ।

ਮਥਣੀ ਸਬਦ ਅੰਤਿ ਤਿਹ ਠਾਨੋ ॥

(ਫਿਰ) ਅੰਤ ਉਤੇ 'ਮਥਣੀ' ਸ਼ਬਦ ਨੂੰ ਜੋੜੋ।

ਸਭ ਸ੍ਰੀ ਨਾਮ ਤੁਪਕ ਕੇ ਲਹੀਐ ॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਰੁਚਿ ਜੈ ਜਹੀ ਤਹੀ ਤੇ ਕਹੀਐ ॥੧੧੩੮॥

ਜਿਥੇ ਰੁਚੀ ਹੋਵੇ, ਉਥੇ ਹੀ ਕਹੋ ॥੧੧੩੮॥


Flag Counter