ਤਦ ਚਿਤ ਤੋਂ ਭਾਟ ਨੂੰ ਵਿਸਾਰ ਦਿੱਤਾ ॥੧॥
ਯਾਰ ਨੇ ਕਿਹਾ:
ਦੋਹਰਾ:
(ਜੇ ਤੂੰ) ਆਪਣੇ ਪਤੀ ਨੂੰ ਮੰਜੀ ਹੇਠਾਂ ਬੰਨ੍ਹ ਕੇ ਮੇਰੇ ਨਾਲ ਕੇਲ ਕਰੇਂ,
ਤਾਂ ਮੈਂ ਜਾਣਾਗਾ ਕਿ ਤੂੰ ਸਚਮੁਚ ਮੇਰੀ ਹਿਤੂ ਹੈਂ ॥੨॥
ਚੌਪਈ:
(ਜਦ) ਇਕ ਦਿਨ ਐਂਡੇ ਰਾਇ ਆਇਆ
(ਤਾਂ ਉਸ ਦੀ) ਇਸਤਰੀ ਨੇ ਦੁਖੀ ਹੋ ਕੇ ਬਚਨ ਸੁਣਾਇਆ,
ਹੇ ਨਾਥ! ਤੈਨੂੰ ਇਕ ਵੱਡਾ ਰੋਗ ਹੈ,
ਇਸ ਕਰ ਕੇ ਮੇਰਾ ਚਿਤ ਬਹੁਤ ਖਿਝਦਾ ਹੈ ॥੩॥
ਦੋਹਰਾ:
ਇਕ ਵੈਦ ਮੈਂ ਤੇਰੇ ਲਈ ਬੁਲਾ ਕੇ ਘਰ ਵਿਚ ਰਖਿਆ ਹੈ।
ਇਸ ਲਈ ਉਸ ਤੋਂ ਤੁਸੀਂ ਤੁਰਤ ਆਪਣਾ ਇਲਾਜ ਕਰਵਾ ਲਵੋ ॥੪॥
ਚੌਪਈ:
ਐਂਡੇ ਰਾਇ ਨੇ ਤਦ ਹੀ ਇਉਂ ਕੀਤਾ
ਅਤੇ ਬੀਰਮ ਦੇਵ ਨੂੰ ਬੁਲਾ ਲਿਆ।
(ਹੇ ਵੈਦ ਜੀ!) ਇਸ ਰੋਗ ('ਗਦ') ਦਾ ਕੀ ਇਲਾਜ ਕਰੀਏ,
ਜਿਸ ਤੋਂ ਵੱਡਾ ਰੋਗ ਨਸ਼ਟ ਹੋ ਜਾਏ ॥੫॥
ਤਦ ਵੈਦ ਨੇ ਇਸ ਤਰ੍ਹਾਂ ਕਿਹਾ,
ਤੈਨੂੰ ਤਾਂ ਬਹੁਤ ਵੱਡਾ ਰੋਗ ਲਗਿਆ ਹੋਇਆ ਹੈ।
ਇਸ ਲਈ ਜੰਤ੍ਰ ਮੰਤ੍ਰ ਦਾ ਕੋਈ (ਉਪਾ) ਨਹੀਂ ਹੈ।
ਇਕ ਤੰਤ੍ਰ ਹੈ, ਉਹੀ ਕੁਝ (ਅਸਰ ਕਰ) ਸਕਦਾ ਹੈ ॥੬॥
(ਤੂੰ) ਆਪ ਬਹੁਤ ਸਾਰੀ ਸ਼ਰਾਬ ਪੀ ਲੈ
ਅਤੇ ਆਪਣੀ ਇਸਤਰੀ ਨੂੰ ਵੀ ਪਿਲਾ ਦੇ।
ਤੂੰ ਮੰਜੀ ਦੇ ਹੇਠਾਂ ਬੰਨ੍ਹਿਆ ਰਹਿ
ਅਤੇ ਮੁਖ ਤੋਂ ਕਬਿੱਤਾਂ ਪੜ੍ਹਦਾ ਰਹਿ ॥੭॥
ਤਦ ਇਕ 'ਬੀਰ' ਨੂੰ ਇਥੇ ਬੁਲਾ ਲੈਣਾ
ਅਤੇ ਇਸ ਮੰਜੀ ਉਤੇ ਬਿਠਾ ਦੇਣਾ।
ਉਹ ਤੇਰੀ ਇਸਤਰੀ ਨਾਲ ਮਲ ਯੁੱਧ ਕਰੇਗਾ,
ਤਦ ਤੇਰਾ ਇਹ ਰੋਗ ਦੂਰ ਹੋਵੇਗਾ ॥੮॥
(ਉਸ) ਮੂਰਖ ਨੇ ਇਹ ਗੱਲ ਨਾ ਸਮਝੀ।
(ਉਸ ਨੇ ਆਪਣੀ) ਅਰੋਗ ਦੇਹੀ ਨੂੰ ਰੋਗੀ ਸਮਝ ਲਿਆ।
ਉਸ ਨੇ ਆਪ ਸ਼ਰਾਬ ਮੰਗਵਾ ਕੇ ਪੀ ਲਈ
ਅਤੇ ਯਾਰ ਸਮੇਤ ਪਤਨੀ ਨੂੰ ਵੀ ਪਿਲਾਈ ॥੯॥
ਇਸਤਰੀ ਨੇ ਆਪਣੇ ਹੱਥਾਂ ਨਾਲ ਯਾਰ ਨੂੰ ਸ਼ਰਾਬ ਪਿਲਾਈ।
(ਪਤੀ ਦੇ) ਸ਼ਰੀਰ ਨੂੰ ਮੰਜੀ ਹੇਠਾਂ ਉਲਟਾ ਬੰਨ੍ਹ ਦਿੱਤਾ।
(ਉਸ ਦੀਆਂ) ਦੋਵੇਂ ਅੱਖਾਂ ਬੰਦ ਕਰ ਦਿੱਤੀਆਂ
ਅਤੇ (ਮੰਜੀ ਉਤੇ) ਯਾਰ ਅਤੇ ਇਸਤਰੀ ਬੈਠ ਗਏ ॥੧੦॥
(ਉਹ) ਭਾਟ ਮੰਜੀ ਹੇਠਾਂ ਪਿਆ ਹੋਇਆ ਕਬਿੱਤ ਉਚਾਰਨ ਲਗਾ
ਅਤੇ ਭੇਦ ਦੀ ਗੱਲ ਨੂੰ ਕੁਝ ਨਾ ਵਿਚਾਰ ਸਕਿਆ।
(ਸੋਚਦਾ ਸੀ ਕਿ) ਜੋ ਤੰਤ੍ਰ ਵੈਦ ਨੇ ਬਣਾਇਆ ਸੀ,
ਉਸੇ ਕਰ ਕੇ ਸਾਡੇ (ਘਰ) ਦੇਵ (ਬੀਰ) ਆਇਆ ਹੈ ॥੧੧॥
ਯਾਰ ਨੇ ਇਸਤਰੀ ਨਾਲ ਭੋਗ ਕੀਤਾ
ਅਤੇ ਉਸ ਨੂੰ ਭਾਂਤ ਭਾਂਤ ਦਾ ਸੁਖ ਦਿੱਤਾ।
ਉਛਲ ਉਛਲ ਕੇ ਬਹੁਤ ਕਾਮ-ਕ੍ਰੀੜਾ ਕੀਤੀ,
ਪਰ ਮੂਰਖ ਭਾਟ ਗੱਲ ਨੂੰ ਸਮਝ ਨਾ ਸਕਿਆ ॥੧੨॥
ਦੋਹਰਾ:
ਮੰਜੀ ਤੋਂ ਉਤਰ ਕੇ ਉਸ ਦੀਆਂ ਅੱਖਾਂ ਖੋਲ੍ਹ ਦਿੱਤੀਆਂ (ਅਤੇ ਭਾਟ ਨੇ ਵੀ ਮਨ ਵਿਚ) ਕੋਈ ਦੁਖ ਨਾ ਮਨਾਇਆ।
ਭਾਟ ਨੇ (ਆਪਣੇ) ਮਨ ਵਿਚ ਸਚ ਸਮਝਿਆ ਕਿ ਹੁਣ ਮੈਂ ਅਰੋਗ ਹੋ ਗਿਆ ਹਾਂ ॥੧੩॥
ਭਾਟ ਨੂੰ ਮੰਜੀ ਹੇਠਾਂ ਬੰਨ੍ਹ ਕੇ ਅਤੇ ਉਸ ਦੇ ਹੱਥ ਨਾਲ ਸ਼ਰਾਬ ਪੀ ਕੇ,
ਇਸਤਰੀ ਨੇ ਯਾਰ ਨਾਲ ਰਤੀ-ਕ੍ਰੀੜਾ ਕੀਤੀ, (ਪਰ ਇਹ) ਭੇਦ ਪ੍ਰਿਯ (ਭਾਟ) ਨਾ ਪਾ ਸਕਿਆ ॥੧੪॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੭੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੭੨॥੩੩੮੧॥ ਚਲਦਾ॥
ਦੋਹਰਾ:
ਨਿਰੰਜਨ ਰਾਇ ਚੋਪੜਾ ਦੀ ਇਸਤਰੀ ਬਹੁਤ ਸੁੰਦਰ ਸੀ।
ਸਾਰੇ ਲੋਕੀਂ ਉਸ ਨੂੰ ਰਤੀ ਦਾ ਸਰੂਪ ਸਮਝ ਕੇ ਵੇਖਦੇ ਸਨ ॥੧॥
ਜਿਸ ਦਾ ਅਦੁੱਤੀ ਰੂਪ ਸੀ, (ਉਹ) ਬਹਲੋਲ ਪੁਰ ਵਿਚ ਵਸਦਾ ਸੀ।
ਉਸ ਨੂੰ ਸਾਰੇ ਸੂਰਮੇ ਸਲਾਹੁੰਦੇ ਸਨ ਅਤੇ ਉਸ ਦਾ ਨਾਮ ਬਹਲੋਲ ਖ਼ਾਨ ਸੀ ॥੨॥
ਜਦੋਂ ਬਹਲੋਲ ਨੇ ਸੰਗੀਤ ਕਲਾ ਇਸਤਰੀ ਨੂੰ ਵੇਖਿਆ,
ਤਦੋਂ ਉਸ ਨੇ ਆਪਣੇ ਚਿਤ ਤੋਂ ਸਾਰੀਆਂ ਪਠਾਣੀਆਂ ਨੂੰ ਕਢ ਦਿੱਤਾ ॥੩॥
ਇਕ ਬਨਿਜ ਕਲਾ ਨਾਂ ਦੀ ਇਸਤਰੀ ਸੀ, ਉਸ ਨੂੰ ਕੋਲ ਬੁਲਾ ਲਿਆ।
ਉਸ ਨੂੰ ਬੇਹਿਸਾਬ ਧਨ ਦੇ ਕੇ ਉਸ ਕੋਲ ਭੇਜ ਦਿੱਤਾ ॥੪॥
ਚੌਪਈ:
ਬਨਿਜ ਕਲਾ ਉਥੇ ਚਲ ਕੇ ਆਈ
ਜਿਥੇ ਸੰਗੀਤ ਕਲਾ ਸੁਸ਼ੋਭਿਤ ਸੀ।
ਜਦ ਉਸ ਨੇ ਖ਼ਾਨ ਦੀ ਸਿਫ਼ਤ ਕੀਤੀ
ਤਾ ਉਹ ਇਸਤਰੀ ਵੀ ਸੁਣ ਕੇ ਢਲ ਗਈ ॥੫॥
ਇਨ੍ਹਾਂ ਗੱਲਾਂ ਨਾਲ (ਉਸ ਨੇ) ਇਸਤਰੀ ਨੂੰ ਫਸਾ ਲਿਆ।
ਇਹੀ ਗੱਲ (ਉਸ ਦੇ) ਪ੍ਰਿਯ (ਪਤੀ) ਨੂੰ ਸੋਹਣੇ ਜਿਹੇ ਢੰਗ ਨਾਲ ਸੁਣਾ ਦਿੱਤੀ
ਕਿ ਮੈਂ ਇਕ ਸੁੰਦਰ ਬਾਗ਼ ਬਣਵਾਇਆ ਹੈ।
(ਪਤਨੀ ਨੇ ਪਤੀ ਨੂੰ ਕਿਹਾ ਕਿ) ਤੁਸੀਂ ਮੈਨੂੰ ਨਾਲ ਲੈ ਕੇ ਉਥੇ ਚਲੋ ॥੬॥
ਅਜ ਤਕ ਮੈਂ ਕਿਤੇ ਨਹੀਂ ਗਈ।
ਪੈਂਡੇ ਕੁਪੈਂਡੇ ਪੈਰ ਨਹੀਂ ਰਖਿਆ।