ਸ਼੍ਰੀ ਦਸਮ ਗ੍ਰੰਥ

ਅੰਗ - 775


ਹਰਿਜ ਅਰਿ ਰਵਨਿਨਿ ਆਦਿ ਬਖਾਨੋ ॥

ਪਹਿਲਾਂ 'ਹਰਿਜ ਅਰਿ ਰਵਨਿਨਿ' (ਸੂਰਜ ਦੇ ਜਾਏ ਪੁੱਤਰ ਦਿਨ ਦੀ ਵੈਰਨ ਰਾਤ ਨੂੰ ਰਮਣ ਕਰਨ ਵਾਲੇ ਚੰਦ੍ਰਮਾ ਨਾਲ ਸੰਬੰਧਿਤ) ਕਹੋ।

ਸੁਤ ਚਰ ਕਹਿ ਪਤਿ ਸਬਦ ਪ੍ਰਮਾਨੋ ॥

(ਫਿਰ) 'ਸੁਤ੍ਰੁ ਚਰ ਪਤਿ' ਸ਼ਬਦ ਜੋੜੋ।

ਤਾ ਕੇ ਅੰਤਿ ਸਤ੍ਰੁ ਪਦ ਕਹੋ ॥

ਉਸ ਦੇ ਅੰਤ ਉਤੇ 'ਸਤ੍ਰੁ' ਪਦ ਕਥਨ ਕਰੋ।

ਸਭ ਸ੍ਰੀ ਨਾਮ ਤੁਪਕ ਕੇ ਲਹੋ ॥੯੫੮॥

(ਇਸ ਨੂੰ) ਸਭ ਤੁਪਕ ਦੇ ਨਾਮ ਸਮਝੋ ॥੯੫੮॥

ਤਿਮ੍ਰਿਯਰਿ ਸੋ ਰਵਨਨਿ ਪਦ ਕਹੀਐ ॥

ਪਹਿਲਾਂ 'ਤਿਮ੍ਰਿਯਰਿ' (ਸੂਰਜ ਦੀ ਵੈਰਨ ਰਾਤ) ਨਾਲ 'ਰਵਨਨਿ' ਪਦ ਕਥਨ ਕਰੋ।

ਸੁਤ ਚਰ ਕਹਿ ਨਾਇਕ ਪਦ ਗਹੀਐ ॥

(ਫਿਰ) 'ਸੁਤ ਚਰ ਨਾਇਕ' ਪਦ ਜੋੜੋ।

ਸਤ੍ਰੁ ਸਬਦ ਤਿਹ ਅੰਤਿ ਕਹਿਜੈ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।

ਨਾਮ ਤੁਪਕ ਕੇ ਸਭ ਲਹਿ ਲਿਜੈ ॥੯੫੯॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੯੫੯॥

ਹਰਿਜਰਿ ਰਵਨਿਨਿ ਆਦਿ ਬਖਾਨੋ ॥

ਪਹਿਲਾਂ 'ਹਰਿਜਰਿ' (ਦਿਨ ਦੀ ਵੈਰਣ ਰਾਤ) ਰਵਨਿਨਿ' ਕਥਨ ਕਰੋ।

ਜਾ ਚਰ ਕਹਿ ਨਾਇਕ ਪਦ ਠਾਨੋ ॥

(ਫਿਰ 'ਜਾ ਚਰ ਨਾਇਕ' ਪਦ ਜੋੜੋ।

ਸਤ੍ਰੁ ਸਬਦ ਕਹੁ ਬਹੁਰਿ ਉਚਰੀਐ ॥

ਮਗਰੋਂ 'ਸਤ੍ਰੁ' ਸ਼ਬਦ ਨੂੰ ਉਚਾਰੋ।

ਨਾਮ ਤੁਪਕ ਕੇ ਸੁਕਬਿ ਬਿਚਰੀਐ ॥੯੬੦॥

(ਇਸ ਨੂੰ) ਕਵੀ ਲੋਗ ਤੁਪਕ ਦਾ ਨਾਮ ਸਮਝ ਲੈਣ ॥੯੬੦॥

ਰਵਿਜਰਿ ਰਵਨਿਨਿ ਆਦਿ ਬਖਾਨਹੁ ॥

ਪਹਿਲਾਂ 'ਰਵਿਜਰਿ ਰਵਨਿਨਿ' (ਸ਼ਬਦ) ਕਥਨ ਕਰੋ।

ਜਾ ਚਰ ਕਹਿ ਪਤਿ ਸਬਦ ਪ੍ਰਮਾਨਹੁ ॥

ਫਿਰ 'ਜਾ ਚਰ ਪਤਿ' ਸ਼ਬਦ ਨੂੰ ਜੋੜੋ।

ਸਤ੍ਰੁ ਸਬਦ ਕਹੁ ਬਹੁਰੋ ਭਾਖਹੁ ॥

ਮਗਰੋਂ 'ਸਤ੍ਰੁ' ਸ਼ਬਦ ਦਾ ਉਚਾਰਨ ਕਰੋ।

ਸਭ ਸ੍ਰੀ ਨਾਮ ਤੁਪਕ ਲਖਿ ਰਾਖਹੁ ॥੯੬੧॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੯੬੧॥

ਭਾਨੁਜ ਅਰਿ ਕਹਿ ਰਵਨਿ ਭਨੀਜੈ ॥

ਪਹਿਲਾਂ 'ਭਾਨੁਜ ਅਰਿ' (ਸੂਰਜ ਦੇ ਪੁੱਤਰ ਦੀ ਵੈਰਨ ਰਾਤ) ਕਹਿ ਕੇ ਫਿਰ 'ਰਵਨਿ' (ਰਮਣ ਕਰਨ ਵਾਲਾ) ਕਥਨ ਕਰੋ।

ਜਾ ਚਰ ਕਹਿ ਨਾਇਕ ਪਦ ਦੀਜੈ ॥

(ਫਿਰ) 'ਜਾ ਚਰ ਨਾਇਕ' ਪਦ ਜੋੜੋ।

ਸਤ੍ਰੁ ਸਬਦ ਕਹੁ ਬਹੁਰਿ ਬਖਾਨਹੁ ॥

ਮਗਰੋਂ 'ਸਤ੍ਰੁ' ਸ਼ਬਦ ਨੂੰ ਉਚਾਰੋ।

ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥੯੬੨॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੬੨॥

ਸੂਰਜਰਿ ਰਵਨਿ ਆਦਿ ਪਦ ਕਹੀਐ ॥

ਪਹਿਲਾਂ 'ਸੂਰਜਰਿ ਰਵਨਿ' ਪਦ ਕਥਨ ਕਰੋ।

ਜਾ ਚਰ ਕਹਿ ਨਾਇਕ ਪਦ ਗਹੀਐ ॥

(ਫਿਰ) 'ਜਾ ਚਰ ਨਾਇਕ' ਪਦ ਜੋੜੋ।

ਸਤ੍ਰੁ ਸਬਦ ਕੋ ਬਹੁਰਿ ਉਚਾਰੋ ॥

ਮਗਰੋਂ 'ਸਤ੍ਰੁ' ਸ਼ਬਦ ਉਚਾਰੋ।

ਨਾਮ ਤੁਪਕ ਕੇ ਸਭ ਜੀਅ ਧਾਰੋ ॥੯੬੩॥

(ਇਸ ਨੂੰ) ਸਭ ਲੋਗ ਮਨ ਵਿਚ ਤੁਪਕ ਦੇ ਨਾਮ ਵਜੋਂ ਧਾਰਨ ਕਰੋ ॥੯੬੩॥

ਭਾਨੁਜਾਰਿ ਰਵਨਿਨਿ ਪਦ ਭਾਖੋ ॥

ਪਹਿਲਾਂ 'ਭਾਨੁਜਾਰਿ ਰਵਨਿਨਿ' ਪਦ ਕਥਨ ਕਰੋ।

ਸੁਤ ਚਰ ਕਹਿ ਪਤਿ ਪਦ ਪੁਨਿ ਰਾਖੋ ॥

ਫਿਰ 'ਸੁਤ ਚਰ ਪਤਿ' ਪਦ ਜੋੜੋ।

ਸਤ੍ਰੁ ਸਬਦ ਕਹੁ ਬਹੁਰਿ ਬਖਾਨਹੁ ॥

ਮਗਰੋਂ 'ਸਤ੍ਰੁ' ਸ਼ਬਦ ਨੂੰ ਉਚਾਰੋ।

ਨਾਮ ਤੁਪਕ ਕੇ ਸਕਲ ਪ੍ਰਮਾਨਹੁ ॥੯੬੪॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੬੪॥

ਅੜਿਲ ॥

ਅੜਿਲ:

ਦਿਨਧੁਜ ਅਰਿ ਰਵਨਿਨਿ ਕੋ ਆਦਿ ਉਚਾਰੀਐ ॥

ਪਹਿਲਾਂ 'ਦਿਨਧੁਜ ਅਰਿ ਰਵਨਿਨਿ' (ਸ਼ਬਦ) ਉਚਾਰੋ।

ਜਾ ਚਰ ਕਹਿ ਕੈ ਨਾਥ ਸਬਦ ਦੇ ਡਾਰੀਐ ॥

(ਫਿਰ) 'ਜਾ ਚਰ ਨਾਥ' ਸ਼ਬਦ ਜੋੜੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਬਖਾਨੀਐ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।

ਹੋ ਸਕਲ ਤੁਪਕ ਕੇ ਨਾਮ ਪ੍ਰਬੀਨ ਪ੍ਰਮਾਨੀਐ ॥੯੬੫॥

(ਇਸ ਨੂੰ) ਸਭ ਪ੍ਰਬੀਨ ਤੁਪਕ ਦਾ ਨਾਮ ਸਮਝ ਲੈਣ ॥੯੬੫॥

ਦਿਨਰਾਜਿ ਅਰਿ ਰਵਨਿਨੀ ਸੁ ਆਦਿ ਬਖਾਨੀਐ ॥

ਪਹਿਲਾਂ 'ਦਿਨਰਾਜਿ ਅਰਿ ਰਵਨਿਨੀ' (ਸ਼ਬਦ) ਕਥਨ ਕਰੋ।

ਜਾ ਚਰ ਕਹਿ ਕੈ ਨਾਥ ਸਬਦ ਪੁਨਿ ਠਾਨੀਐ ॥

ਫਿਰ 'ਜਾ ਚਰ ਨਾਥ' ਸ਼ਬਦ ਜੋੜੋ।

ਸਤ੍ਰੁ ਸਬਦ ਕਹੁ ਤਾ ਕੇ ਅੰਤਿ ਉਚਾਰੀਐ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਉਚਾਰੋ।

ਹੋ ਸਕਲ ਤੁਪਕ ਕੇ ਨਾਮ ਸੁਬੁਧ ਬਿਚਾਰੀਐ ॥੯੬੬॥

(ਇਸ ਨੂੰ) ਸਭ ਬੁੱਧੀਮਾਨ ਤੁਪਕ ਦਾ ਨਾਮ ਸਮਝ ਲੈਣ ॥੯੬੬॥

ਚੌਪਈ ॥

ਚੌਪਈ:

ਦਿਨਿਸ ਅਰਿ ਰਵਨਿਨਿ ਆਦਿ ਉਚਾਰੋ ॥

ਪਹਿਲਾਂ 'ਦਿਨਿਸ ਅਰਿ ਰਵਨਿਨਿ' (ਸ਼ਬਦ) ਕਥਨ ਕਰੋ।

ਜਾ ਚਰ ਕਹਿ ਨਾਇਕ ਪਦ ਡਾਰੋ ॥

(ਫਿਰ) 'ਜਾ ਚਰ ਨਾਇਕ' ਪਦ ਨੂੰ ਜੋੜੋ।

ਸਤ੍ਰੁ ਸਬਦ ਕਹੁ ਪੁਨਿ ਕਹਿ ਲੀਜੈ ॥

ਮਗਰੋਂ 'ਸਤ੍ਰੁ' ਸ਼ਬਦ ਨੂੰ ਉਚਾਰੋ।

ਨਾਮ ਤੁਪਕ ਕੇ ਸਕਲ ਪਤੀਜੈ ॥੯੬੭॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੬੭॥

ਤਮ ਅਰਿ ਜਰਿ ਰਵਨਿਨਿ ਪਦ ਭਾਖੋ ॥

ਪਹਿਲਾਂ 'ਤਮ ਅਰਿ ਜਰਿ (ਹਨੇਰੇ ਦੇ ਵੈਰੀ ਸੂਰਜ ਤੋਂ ਪੈਦਾ ਹੋਇਆ ਦਿਨ, ਉਸ ਦੀ ਵੈਰੀ ਰਾਤ, ਉਸ ਨੂੰ ਰਮਣ ਕਰਨ ਵਾਲਾ ਚੰਦ੍ਰਮਾ) ਰਵਨਿਨਿ' ਪਦ ਕਥਨ ਕਰੋ।

ਜਾ ਚਰ ਕਹਿ ਨਾਇਕ ਪਦ ਰਾਖੋ ॥

(ਫਿਰ) 'ਜਾ ਚਰ ਨਾਇਕ' ਪਦ ਨੂੰ ਜੋੜੋ।

ਸਤ੍ਰੁ ਸਬਦ ਤਿਹ ਅੰਤਿ ਭਣਿਜੈ ॥

ਫਿਰ ਅੰਤ ਵਿਚ 'ਸਤ੍ਰੁ' ਸ਼ਬਦ ਉਚਾਰੋ।

ਨਾਮ ਤੁਪਕ ਕੇ ਸਕਲ ਪਤਿਜੈ ॥੯੬੮॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੬੮॥

ਚੰਦ੍ਰ ਜੋਨਨੀ ਆਦਿ ਬਖਾਨੋ ॥

ਪਹਿਲਾਂ 'ਚੰਦ੍ਰ ਜੋਨਨੀ' (ਚੰਦ੍ਰਮਾ ਦੀ ਚਾਨਣੀ ਵਰਗੀ ਚੰਨ੍ਹਾ ਨਦੀ ਵਾਲੀ ਧਰਤੀ) (ਸ਼ਬਦ) ਕਹੋ।

ਜਾ ਚਰ ਕਹਿ ਨਾਇਕ ਪਦ ਠਾਨੋ ॥

(ਫਿਰ) 'ਜਾ ਚਰ ਨਾਇਕ' ਪਦ ਜੋੜੋ।


Flag Counter