(ਉਨ੍ਹਾਂ ਨੂੰ ਵੇਖ ਕੇ) ਗਣ ਲਜਾਉਣਗੇ ॥੩੩੫॥
ਕ੍ਰੋਧ ਨਾਲ ਮੰਡੇ ਹੋਏ ਹੋਣਗੇ।
ਬਾਣਾਂ ਨੂੰ ਛਡਣਗੇ।
ਰਣ ਵਿਚ ਜੁਟਣਗੇ।
ਤਲਵਾਰਾਂ ਟੁਟਣਗੀਆਂ ॥੩੩੬॥
(ਯੋਧੇ) ਗਲੇ ਤੋਂ ਗਜਣਗੇ।
(ਰਣ-ਭੂਮੀ) ਤੋਂ ਨਹੀਂ ਭਜਣਗੇ।
ਤਲਵਾਰਾਂ ਦੇ ਵਾਰ ਕਰਨਗੇ।
ਵੈਰੀਆਂ ਨੂੰ ਮਾਰਨਗੇ ॥੩੩੭॥
ਹਾਥੀ ਜੂਝਣਗੇ।
ਘੋੜੇ ਲੁਝਣਗੇ।
ਸੂਰਮੇ ਮਾਰੇ ਜਾਣਗੇ।
ਭਵ ਸਾਗਰ ਨੂੰ ਤਰ ਜਾਣਗੇ ॥੩੩੮॥
ਦੇਵਤੇ ਵੇਖਣਗੇ।
ਜਿਤ ਨੂੰ ਜਾਣਨਗੇ।
ਧੰਨ ਧੰਨ ਆਖਣਗੇ।
ਮਨ ਵਿਚ (ਕਲਕੀ ਦਾ ਯਸ਼) ਰਖਣਗੇ ॥੩੩੯॥
(ਕਿ ਕਲਕੀ) ਜਿਤ ਦਾ ਕਾਰਨ ਹਨ।
ਵੈਰੀਆਂ ਨੂੰ ਹਰਾਉਣ ਵਾਲੇ ਹਨ।
ਦੁਸ਼ਟਾਂ ਨੂੰ ਖ਼ਤਮ ਕਰਨ ਵਾਲੇ ਹਨ।
ਧਰਤੀ ਦਾ ਸ਼ਿੰਗਾਰ ਹਨ ॥੩੪੦॥
ਵੈਰੀ ਨੂੰ ਦੁਖ ਦੇਣ ਵਾਲੇ ਹਨ।
ਸੰਸਾਰ ਨੂੰ (ਸ਼ਿੰਗਾਰਨ ਵਾਲੇ) ਗਹਿਣੇ ਹਨ।
ਧਰਤੀ ਨੂੰ ਸੁਸ਼ੋਭਿਤ ਕਰਨ ਵਾਲੇ ਹਨ।
ਵੈਰੀ ਨੂੰ ਦੰਗ ਦੇਣ ਵਾਲੇ ਹਨ ॥੩੪੧॥
(ਵੈਰੀ) ਦਲ ਨੂੰ ਗਾਹਣ ਵਾਲੇ ਹਨ।
ਤਲਵਾਰ ਚਲਾਉਣ ਵਾਲੇ ਹਨ।
ਜਗਤ ਦਾ ਕਾਰਨ ਰੂਪ ਹਨ।
ਸ਼ਸਤ੍ਰ ('ਅਯ') ਧਾਰਨ ਕਰਨ ਵਾਲੇ ਹਨ ॥੩੪੨॥
ਮਨ ਨੂੰ ਮੋਹਣ ਵਾਲੇ ਹਨ।
ਸ਼ੋਭਾਸ਼ਾਲੀ ਸੁੰਦਰ ਹਨ।
ਵੈਰੀ ਨੂੰ ਦੁਖ ਦੇਣ ਵਾਲੇ ਹਨ।
ਜਗਤ ਦੁਆਰਾ ਜਪੇ ਜਾਣ ਵਾਲੇ ਹਨ ॥੩੪੩॥
ਪ੍ਰਣ ਨੂੰ ਪੂਰਾ ਕਰਨ ਵਾਲੇ ਹਨ।
ਵੈਰੀ ਨੂੰ ਚੂਰ ਚੂਰ ਕਰ ਦੇਣ ਵਾਲੇ ਹਨ।
ਬਾਣਾਂ ਦੀ ਬਰਖਾ ਕਰਨ ਵਾਲੇ ਹਨ।
ਧਨੁਸ਼ ਨੂੰ ਖਿਚਣ ਵਾਲੇ ਹਨ ॥੩੪੪॥
ਇਸਤਰੀਆਂ ਨੂੰ ਮੋਹਣ ਵਾਲੇ ਹਨ।
ਸੁੰਦਰ ਛਬੀ ਵਾਲੇ ਹਨ।
ਮਨ ਨੂੰ ਚੰਗੇ ਲਗਣ ਵਾਲੇ ਹਨ।
ਸਾਵਣ ਦੇ ਬਦਲ ਵਾਂਗ ਹਨ ॥੩੪੫॥
ਸੰਸਾਰ ਦੇ ਭੂਸ਼ਣ ਹਨ।
ਦਾਸਾਂ ਨੂੰ ਪਾਲਣ ਵਾਲੇ ਹਨ।
ਚੰਦ੍ਰਮਾ ਵਰਗੇ ਮੁਖ ਵਾਲੇ ਹਨ।
ਸੂਰਜ ਵਰਗੇ (ਤੇਜ ਵਾਲੇ) ਹਨ ॥੩੪੬॥
ਵੈਰੀਆਂ ਨੂੰ ਮਾਰਨ ਵਾਲੇ ਹਨ।
ਸੁਖ ਦੇਣ ਵਾਲੇ ਹਨ।
ਬਦਲ ਵਾਂਗ ਗਜਣ ਵਾਲੇ ਹਨ।