ਸ਼੍ਰੀ ਦਸਮ ਗ੍ਰੰਥ

ਅੰਗ - 1274


ਸਖੀ ਭੇਸ ਕਹ ਧਾਰੇ ਰਹੈ ॥

ਉਹ ਸਖੀ ਦਾ ਭੇਸ ਧਾਰੇ ਹੋਇਆਂ ਰਹਿੰਦਾ ਸੀ।

ਸੋਈ ਕਰੈ ਜੁ ਅਬਲਾ ਕਹੈ ॥

ਉਹੀ ਕਰਦਾ ਜੋ ਰਾਜ ਕੁਮਾਰੀ ਚਾਹੁੰਦੀ ਸੀ।

ਰੋਜ ਭਜੈ ਆਸਨ ਤਿਹ ਲੈ ਕੈ ॥

ਰੋਜ ਆਸਣ ਲੈ ਕੇ ਉਸ ਨਾਲ ਕੇਲ ਕਰਦਾ

ਭਾਤਿ ਭਾਤਿ ਤਾ ਕਹੁ ਸੁਖ ਦੈ ਕੈ ॥੬॥

ਅਤੇ ਭਾਂਤ ਭਾਂਤ ਦੇ ਸੁਖ ਉਸ ਨੂੰ ਦਿੰਦਾ ॥੬॥

ਪਿਤ ਤਿਹ ਨਿਰਖੈ ਭੇਦ ਨ ਜਾਨੈ ॥

ਪਿਤਾ ਉਸ ਨੂੰ ਵੇਖ ਕੇ (ਅਸਲ) ਭੇਦ ਨਹੀਂ ਸਮਝਦਾ ਸੀ

ਦੁਹਿਤਾ ਕੀ ਤਿਹ ਸਖੀ ਪ੍ਰਮਾਨੈ ॥

ਅਤੇ ਉਸ ਨੂੰ ਪੁੱਤਰੀ ਦੀ ਸਖੀ ਹੀ ਸਮਝਦਾ ਸੀ।

ਭੇਦ ਅਭੇਦ ਜੜ ਕੋਇ ਨ ਲਹਹੀ ॥

ਉਹ ਮੂਰਖ ਭੇਦ ਅਭੇਦ ਕੁਝ ਨਹੀਂ ਜਾਣਦਾ ਸੀ

ਵਾ ਕੀ ਤਾਹਿ ਖਵਾਸਿਨਿ ਕਰਹੀ ॥੭॥

ਅਤੇ ਉਸ ਨੂੰ ਉਸ ਦੀ ਜਿਗਰੀ ਸਾਥਣ ਸਮਝਦਾ ਸੀ ॥੭॥

ਇਕ ਦਿਨ ਦੁਹਿਤਾ ਪਿਤਾ ਨਿਹਾਰਤ ॥

ਇਕ ਦਿਨ ਪੁੱਤਰੀ ਨੇ ਪਿਤਾ ਦੇ ਵੇਖਦੇ ਹੋਇਆਂ

ਭਈ ਖੇਲ ਕੇ ਬੀਚ ਮਹਾ ਰਤ ॥

ਖੇਡ ਵਿਚ ਬਹੁਤ ਮਗਨ ਹੋ ਗਈ।

ਤਵਨ ਪੁਰਖ ਕਹ ਪੁਰਖ ਉਚਰਿ ਕੈ ॥

ਉਸ (ਇਸਤਰੀ ਬਣੇ) ਪੁਰਸ਼ ਨੂੰ ਪੁਰਸ਼ ਕਹਿ ਕੇ

ਭਰਤਾ ਕਰਾ ਸੁਯੰਬਰ ਕਰਿ ਕੈ ॥੮॥

ਅਤੇ ਸੁਅੰਬਰ ਰਚ ਕੇ (ਉਸ ਨੂੰ ਆਪਣਾ) ਪਤੀ ਬਣਾ ਲਿਆ ॥੮॥

ਬੈਠੀ ਬਹੁਰਿ ਸੋਕ ਮਨ ਧਰਿ ਕੈ ॥

ਫਿਰ ਮਨ ਵਿਚ ਦੁਖ ਮੰਨਾ ਕੇ ਬੈਠ ਗਈ

ਸੁਨਤ ਮਾਤ ਪਿਤ ਬਚਨ ਉਚਰਿ ਕੈ ॥

ਅਤੇ ਮਾਤਾ ਪਿਤਾ ਨੂੰ ਸੁਣਾ ਕੇ ਕਹਿਣ ਲਗੀ,

ਕਹ ਇਹ ਕਰੀ ਲਖਹੁ ਹਮਰੀ ਗਤਿ ॥

ਵੇਖੋ! ਇਨ੍ਹਾਂ ਨੇ ਮੇਰੀ ਕੀ ਹਾਲਤ ਕਰ ਦਿੱਤੀ ਹੈ।

ਮੁਹਿ ਇਨ ਦੀਨ ਸਹਚਰੀ ਕਰਿ ਪਤਿ ॥੯॥

ਮੈਨੂੰ ਇਨ੍ਹਾਂ ਨੇ ਸਹੇਲੀ ਪਤੀ ਬਣਾ ਕੇ ਦੇ ਦਿੱਤੀ ਹੈ ॥੯॥

ਅਬ ਮੁਹਿ ਭਈ ਇਹੈ ਸਹਚਰਿ ਪਤਿ ॥

ਹੁਣ ਮੇਰੀ ਇਹ ਸਖੀ ਹੀ ਪਤੀ ਬਣ ਗਈ ਹੈ।

ਖੇਲਤ ਦਈ ਲਰਿਕਵਨ ਸੁਭ ਮਤਿ ॥

ਮੇਰੇ ਨਾਲ ਇਹ ਬਚਪਨ ਤੋਂ ਹੀ ਖੇਡਦੀ ਆਈ ਹੈ।

ਅਬ ਜੌ ਹੈ ਮੋਰੈ ਸਤ ਮਾਹੀ ॥

ਹੇ ਦੈਵ! ਹੁਣ ਜੇ ਮੇਰੇ ਵਿਚ ਸਤ ਹੈ

ਤੌ ਇਹ ਨਾਰਿ ਪੁਰਖ ਹ੍ਵੈ ਜਾਹੀ ॥੧੦॥

ਤਾਂ ਇਹ ਇਸਤਰੀ ਪੁਰਸ਼ ਬਣ ਜਾਏ ॥੧੦॥

ਤ੍ਰਿਯ ਤੇ ਇਹੈ ਪੁਰਖ ਹ੍ਵੈ ਜਾਹੀ ॥

ਇਹ ਇਸਤਰੀ ਤੋਂ ਮਰਦ ਬਣ ਜਾਵੇ

ਜੌ ਕਛੁ ਸਤ ਮੇਰੇ ਮਹਿ ਆਹੀ ॥

ਜੇ ਮੇਰੇ ਵਿਚ ਕੁਝ ਸਤ ਹੈ।

ਯਹ ਅਬ ਜੂਨਿ ਪੁਰਖ ਕੀ ਪਾਵੈ ॥

ਹੁਣ ਇਹ ਮਰਦ ਦੀ ਜੂਨ ਪਾਏ

ਮਦਨ ਭੋਗ ਮੁਰਿ ਸੰਗ ਕਮਾਵੈ ॥੧੧॥

ਅਤੇ ਮੇਰੇ ਨਾਲ ਕਾਮ-ਕੇਲ ਕਰੇ ॥੧੧॥

ਚਕ੍ਰਿਤ ਭਯੋ ਰਾਜਾ ਇਨ ਬਚਨਨ ॥

ਇਨ੍ਹਾਂ ਬਚਨਾਂ ਤੋਂ ਰਾਜਾ ਹੈਰਾਨ ਹੋ ਗਿਆ।

ਰਾਨੀ ਸਹਿਤ ਬਿਚਾਰ ਕਿਯੋ ਮਨ ॥

ਰਾਣੀ ਸਮੇਤ ਮਨ ਵਿਚ ਵਿਚਾਰ ਕੀਤਾ

ਦੁਹਿਤਾ ਕਹਾ ਕਹਤ ਬੈਨਨ ਕਹ ॥

ਕਿ ਪੁੱਤਰੀ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੀ ਹੈ।

ਅਚਰਜ ਸੋ ਆਵਤ ਹੈ ਜਿਯ ਮਹ ॥੧੨॥

(ਸਾਡੇ) ਮਨ ਵਿਚ ਬਹੁਤ ਅਸਚਰਜ ਲਗਦੀਆਂ ਹਨ ॥੧੨॥

ਜਬ ਤਿਹ ਬਸਤ੍ਰ ਛੋਰਿ ਨ੍ਰਿਪ ਲਹਾ ॥

ਜਦ ਰਾਜੇ ਨੇ ਉਸ ਦੇ ਬਸਤ੍ਰ ਉਤਰਵਾ ਕੇ ਵੇਖਿਆ,

ਨ੍ਰਿਕਸ੍ਰਯੋ ਵਹੈ ਜੁ ਦੁਹਿਤਾ ਕਹਾ ॥

ਤਾਂ ਉਹ ਉਹੀ ਨਿਕਲਿਆ ਜੋ ਪੁੱਤਰੀ ਨੇ ਕਿਹਾ ਸੀ।

ਅਧਿਕ ਸਤੀ ਤਾ ਕਹਿ ਕਰਿ ਜਾਨਾ ॥

(ਰਾਜੇ ਨੇ) ਉਸ ਨੂੰ ਅਧਿਕ ਸਤੀ ਕਰ ਕੇ ਜਾਣਿਆ

ਭਲਾ ਬੁਰਾ ਨਹਿ ਮੂੜ ਪਛਾਨਾ ॥੧੩॥

ਅਤੇ ਮੂਰਖ ਨੇ ਭਲੇ ਬੁਰੇ ਨੂੰ ਨਾ ਪਛਾਣਿਆ ॥੧੩॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਚੌਬੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੨੪॥੬੧੦੮॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੨੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੨੪॥੬੧੦੮॥ ਚਲਦਾ॥

ਚੌਪਈ ॥

ਚੌਪਈ:

ਸ੍ਰੀ ਸੁਲਤਾਨ ਸੈਨ ਇਕ ਰਾਜਾ ॥

ਇਕ ਸੁਲਤਾਨ ਸੈਨ ਨਾਂ ਦਾ ਰਾਜਾ ਸੀ

ਜਾ ਸਮ ਦੁਤਿਯ ਨ ਬਿਧਨਾ ਸਾਜਾ ॥

ਜਿਸ ਵਰਗਾ ਵਿਧਾਤਾ ਨੇ ਕੋਈ ਹੋਰ ਨਹੀਂ ਸਿਰਜਿਆ ਸੀ।

ਸ੍ਰੀ ਸੁਲਤਾਨ ਦੇਇ ਤਿਹ ਨਾਰੀ ॥

ਉਸ ਦੀ ਸੁਲਤਾਨ ਦੇਈ ਨਾਂ ਦੀ ਇਸਤਰੀ ਸੀ

ਰੂਪਵਾਨ ਗੁਨਵਾਨ ਉਜਿਯਾਰੀ ॥੧॥

ਜੋ ਬਹੁਤ ਰੂਪਵਾਨ, ਗੁਣਵਾਨ ਅਤੇ ਉਜਲੇ ਆਚਾਰ ਵਾਲੀ ਸੀ ॥੧॥

ਤਾ ਕੇ ਭਵਨ ਭਈ ਇਕ ਬਾਲਾ ॥

ਉਨ੍ਹਾਂ ਦੇ ਘਰ ਇਕ ਪੁੱਤਰੀ ਹੋਈ,

ਜਾਨੁਕ ਸਿਥਰ ਅਗਨਿ ਕੀ ਜ੍ਵਾਲਾ ॥

ਮਾਨੋ ਅੱਗ ਦੀ ਲਾਟ ਸਥਿਤ ਹੋਵੇ।

ਸ੍ਰੀ ਸੁਲਤਾਨ ਕੁਅਰਿ ਉਜਿਯਾਰੀ ॥

(ਉਹ) ਸੁਲਤਾਨ ਕੁਅਰਿ ਬਹੁਤ ਸੁੰਦਰ ਸੀ।

ਕਨਕ ਅਵਟਿ ਸਾਚੇ ਜਨ ਢਾਰੀ ॥੨॥

(ਇੰਜ ਲਗਦਾ ਸੀ) ਮਾਨੋ ਸੋਨੇ ਨੂੰ ਪੰਘਾਰ ਕੇ ਸੰਚੇ ਵਿਚ ਢਾਲੀ ਗਈ ਹੋਵੇ ॥੨॥

ਜੋਬਨੰਗ ਤਾ ਕੇ ਜਬ ਭਯੋ ॥

ਜਦ ਉਸ ਦੇ ਸ਼ਰੀਰ ਵਿਚ ਜੋਬਨ ਪਸਰ ਗਿਆ

ਬਾਲਾਪਨ ਤਬ ਹੀ ਸਭ ਗਯੋ ॥

ਤਦ ਸਾਰਾ ਬਚਪਨਾ ਚਲਾ ਗਿਆ।

ਅੰਗ ਅੰਗ ਦਯੋ ਅਨੰਗ ਦਮਾਮਾ ॥

(ਉਸ ਦੇ) ਅੰਗ ਅੰਗ ਉਤੇ ਕਾਮ ਦੇਵ ਨੇ ਦਮਾਮਾ ਵਜਾ ਦਿੱਤਾ

ਜਾਹਿਰ ਭਈ ਜਗਤ ਮਹਿ ਬਾਮਾ ॥੩॥

ਅਤੇ ਉਹ ਇਸਤਰੀ ਜਗਤ ਵਿਚ ਪ੍ਰਸਿੱਧ ਹੋ ਗਈ ॥੩॥

ਸੁਨਿ ਸੁਨਿ ਪ੍ਰਭਾ ਕੁਅਰ ਤਹ ਆਵੈ ॥

ਉਸ ਦੀ ਸੁੰਦਰਤਾ ਨੂੰ ਸੁਣ ਸੁਣ ਕੇ ਰਾਜ ਕੁਮਾਰ ਉਥੇ ਆਉਂਦੇ ਸਨ

ਦ੍ਵਾਰੈ ਭੀਰ ਬਾਰ ਨਹਿ ਪਾਵੈ ॥

ਅਤੇ ਦੁਆਰ ਉਤੇ ਭੀੜ ਹੋਣ ਕਾਰਨ (ਵੇਖਣ ਲਈ) ਵਾਰੀ ਹੀ ਨਹੀਂ ਮਿਲਦੀ ਸੀ।


Flag Counter