ਰਣ-ਭੂਮੀ ਵਿਚ ਯੁੱਧ ਹੁੰਦਾ ਰਿਹਾ। (ਭਲਾ ਇਸ ਦਾ) ਕੌਣ ਕਥਨ ਕਰ ਸਕਦਾ ਹੈ ॥੩੨੬॥
ਤੇਰੇ ਬਲ ਨਾਲ ਕਹਿੰਦਾ ਹਾਂ:
ਭਾਰੀ ਯੁੱਧ ਮਚਿਆ ਹੈ ਅਤੇ ਅੰਧਾ ਧੁੰਧ ਹੋ ਗਈ ਹੈ।
ਚੌਂਸਠ ਜੋਗਣਾਂ ਅਤੇ ਪ੍ਰੇਤ (ਆ ਕੇ ਯੁੱਧ-ਭੂਮੀ ਵਿਚ) ਚੰਗੀ ਤਰ੍ਹਾਂ ਨਚੇ ਹਨ।
ਭਿਆਨਕ ਕਾਲਿਕਾ ਅਤੇ ਕਮਖ੍ਯਾ ਵੀ ਨਚੀਆਂ ਹਨ।
ਡਾਕਣੀਆਂ ਡਕਾਰ ਰਹੀਆਂ ਹਨ ਅਤੇ ਯੁੱਧ ਵਿਚ ਅੱਗ ਨੂੰ ਮਚਾਂਦੀਆਂ ਹਨ ॥੩੨੭॥
ਤੇਰਾ ਜੋਰ:
ਬਹੁਤ ਤਕੜਾ ਯੁੱਧ ਮਚਿਆ ਹੈ ਅਤੇ ਕੋਈ ਵੀ ਹਟਿਆ ਨਹੀਂ ਹੈ।
ਦੋਵੇਂ ਹੀ ਬਹੁਤ ਛਤ੍ਰਧਾਰੀ ਅਤੇ ਛਤ੍ਰਪਤੀ ਹਨ।
ਸਾਰੇ ਲੋਕਾਂ ਅਤੇ (ਅਣਦਿਸਦੇ) ਅਪਾਰ ਅਲੋਕਾਂ ਨੂੰ ਖਪਾ ਦਿੱਤਾ ਹੈ,
(ਪਰ) ਇਹ ਜੁਝਾਰੂ ਯੋਧੇ ਯੁੱਧ ਤੋਂ ਮਿਟੇ ਨਹੀਂ ਹਨ ॥੩੨੮॥
ਤੇਰਾ ਜੋਰ:
ਦੋਹਰਾ:
ਝਟਪਟ ਹੀ ਨਾ ਕਟੇ ਜਾ ਸਕਣ ਵਾਲੇ ਯੋਧੇ ਕਟੇ ਗਏ ਹਨ ਅਤੇ ਨਾ ਭੰਗ ਹੋਣ ਵਾਲੇ ਵੀ ਝਟਪਟ (ਭੰਗ) ਹੋ ਗਏ ਹਨ।
ਨਾ ਸੂਰਮੇ ਟਲੇ ਹਨ ਅਤੇ ਨਾ ਹਟੇ ਹਨ; ਨਾ ਲੜਾਈ ਘਟੀ ਹੈ ਅਤੇ ਨਾ ਹੀ ਇਸ ਅਟਪਟੀ ਅਵਸਥਾ ਵਿਚ ਯੁੱਧ ਮਿਟਿਆ ਹੈ ॥੩੨੯॥
ਤੇਰਾ ਜੋਰ:
ਚੌਪਈ:
ਵੀਹ ਲਖ ਯੁਗ ਅਤੇ ਵੀਹ ਹਜ਼ਾਰ ('ਐਤੁ') ਤਕ ਦੋਵੇਂ ਲੜਦੇ ਰਹੇ,
ਪਰ ਕਿਸੇ ਦਾ ਵੀ ਨਾਸ਼ ਨਾ ਹੋਇਆ।
ਤਦ ਰਾਜਾ (ਪਾਰਸ ਨਾਥ) ਮਨ ਵਿਚ ਵਿਆਕੁਲ ਹੋ ਗਿਆ।
ਨਕ ਚੜ੍ਹਾ ਕੇ ਮਛਿੰਦ੍ਰ ਕੋਲ ਆਇਆ ॥੩੩੦॥
(ਅਤੇ ਕਹਿਣ ਲਗਿਆ) ਹੇ ਸ੍ਰੇਸ਼ਠ ਮੁਨੀ! ਮੈਨੂੰ ਸਾਰਾ ਵਿਚਾਰ ਕਹਿ ਕੇ ਦਸ।
ਇਹ ਦੋਵੇਂ ਸੂਰਮੇ ਬਹੁਤ ਬਲਵਾਨ ਹਨ।
ਇਨ੍ਹਾਂ ਦਾ (ਆਪਸੀ) ਵਿਰੋਧ ਨਿਵ੍ਰਿਤ ਨਹੀਂ ਹੋਇਆ ਹੈ।
ਇਨ੍ਹਾਂ ਨੂੰ ਛੁਡਾਂਦਿਆਂ ਛੁਡਾਂਦਿਆਂ ਸਾਰਾ ਜਗਤ (ਨਸ਼ਟ ਹੋ) ਗਿਆ ਹੈ ॥੩੩੧॥
ਇਨ੍ਹਾਂ ਨੂੰ ਲੜਾਉਂਦੇ ਹੋਇਆਂ ਹਰ ਕੋਈ ਜੂਝ ਮਰਿਆ ਹੈ।
(ਪਰ) ਇਨ੍ਹਾਂ ਦਾ ਅੰਤ ਕਿਸੇ ਨੇ ਵੀ ਨਹੀਂ ਜਾਣਿਆ ਹੈ।
ਇਹ ਸਭ ਤੋਂ ਮੁਢਲੇ ਹਠੀ ਅਤੇ ਬਲਵਾਨ ਹਨ;
ਮਹਾਰਥੀ ਅਤੇ ਬਹੁਤ ਭਿਆਨਕ ਹਨ ॥੩੩੨॥
ਮਛਿੰਦ੍ਰ (ਰਾਜੇ ਦੇ) ਬਚਨ ਸੁਣ ਕੇ ਚੁਪ ਹੀ ਰਿਹਾ।
(ਫਿਰ) ਰਾਜੇ (ਪਾਰਸ ਨਾਥ) ਨੇ ਸਭ ਨੂੰ ਕਿਹਾ।
(ਮਛਿੰਦ੍ਰ ਨੇ) ਚਿਤ ਵਿਚ ਹੈਰਾਨ ਹੋ ਕੇ ਝਟਪਟ (ਪਾਰਸ ਨਾਥ ਵਲ) ਤਕਿਆ।
ਉਸ ਦਿਨ ਤੋਂ ਚਰਪਟ ਨਾਥ ਪ੍ਰਗਟ ਹੋ ਗਿਆ ॥੩੩੩॥
ਇਥੇ ਚਰਪਟ ਨਾਥ ਨਾਮ ਵਾਲਾ (ਜੋਗੀ) ਪ੍ਰਗਟ ਹੋਇਆ:
ਚੌਪਈ:
ਹੇ ਰਾਜਨ! ਸੁਣੋ, ਤੁਹਾਨੂੰ ਬਿਬੇਕ ਦਾ (ਬ੍ਰਿੱਤਾਂਤ) ਕਹਿੰਦਾ ਹਾਂ।
ਇਨ੍ਹਾਂ ਦੋਹਾਂ ਨੂੰ ਦੋ ਨਾ ਸਮਝੋ, ਇਕ ਹੀ ਹਨ।
ਇਹ ਵਿਕਾਰ ਰਹਿਤ ਅਵਤਾਰੀ ਪੁਰਸ਼ ਹਨ।
ਵੱਡੇ ਧਨੁਸ਼ਧਾਰੀ ਅਤੇ ਬਹੁਤ ਲੜਾਕੇ ਹਨ ॥੩੩੪॥
ਆਦਿ ਪੁਰਖ ਨੇ ਜਦ ਆਪਣੇ ਆਪ ਨੂੰ ਸੰਭਾਲਿਆ।
(ਤਾਂ) ਆਪਣੇ ਰੂਪ ਵਿਚ ਆਪਣੇ ਆਪ ਨੂੰ ਵੇਖਿਆ।
(ਉਸ ਨੇ) ਇਕ ਵਾਰ 'ਓਅੰਕਾਰ' (ਸ਼ਬਦ) ਕਿਹਾ,
(ਤਦ) ਸਾਰੀ ਭੂਮੀ ਅਤੇ ਆਕਾਸ਼ ਬਣ ਕੇ ਸਥਿਤ ਹੋ ਗਿਆ ॥੩੩੫॥
ਸੱਜੇ ਪਾਸੇ ਤੋਂ 'ਸਤਿ' ਨੂੰ ਪੈਦਾ ਕੀਤਾ
ਅਤੇ ਖਬੇ ਪਾਸੇ ਤੋਂ 'ਝੂਠ' ਨੂੰ ਉਤਪੰਨ ਕੀਤਾ।
ਪੈਦਾ ਹੁੰਦਿਆਂ ਹੀ (ਇਹ ਦੋਵੇਂ) ਸੂਰਮੇ ਲੜਨ ਲਗ ਗਏ।
ਤਦ ਤੋਂ (ਇਹ) ਜਗਤ ਵਿਚ ਲੜਾਈ ਕਰਦੇ ਆ ਰਹੇ ਹਨ ॥੩੩੬॥
ਜੋ (ਕੋਈ) ਹਜ਼ਾਰ ਸਾਲ ਉਮਰ ਵਧਾ ਲਵੇ