ਸ਼੍ਰੀ ਦਸਮ ਗ੍ਰੰਥ

ਅੰਗ - 1206


ਪੂਰਬ ਸੈਨ ਨ੍ਰਿਪਤਿ ਕੋ ਨਾਮਾ ॥

ਰਾਜੇ ਦਾ ਨਾਂ ਪੂਰਬ ਸੈਨ ਸੀ,

ਜਿਨ ਜੀਤੇ ਅਨਗਨ ਸੰਗ੍ਰਾਮਾ ॥

ਜਿਸ ਨੇ ਅਣਗਿਣਤ ਜੰਗਾਂ ਜਿਤੀਆਂ ਹੋਈਆਂ ਸਨ।

ਜਾ ਕੇ ਚੜਤ ਅਮਿਤ ਦਲ ਸੰਗਾ ॥

ਉਸ ਨਾਲ ਅਣਗਿਣਤ ਹਾਥੀ, ਘੋੜੇ, ਰਥ

ਹੈ ਗੈ ਰਥ ਪੈਦਲ ਚਤੁਰੰਗਾ ॥੨॥

ਅਤੇ ਪੈਦਲ ਚਾਰ ਪ੍ਰਕਾਰ ਦੀ ਚਤੁਰੰਗਨੀ ਸੈਨਾ ਚੜ੍ਹਦੀ ਸੀ ॥੨॥

ਤਹ ਇਕ ਆਯੋ ਸਾਹ ਅਪਾਰਾ ॥

ਉਥੇ ਇਕ ਵੱਡਾ ਸ਼ਾਹ ਆਇਆ।

ਜਾ ਕੇ ਸੰਗ ਇਕ ਪੁਤ੍ਰ ਪ੍ਯਾਰਾ ॥

ਉਸ ਨਾਲ ਇਕ ਪਿਆਰਾ ਪੁੱਤਰ ਸੀ।

ਜਾ ਕੋ ਰੂਪ ਕਹੈ ਨਹੀ ਆਵੈ ॥

ਉਸ ਦੇ ਰੂਪ ਦਾ ਵਰਣਨ ਨਹੀਂ ਕੀਤਾ ਜਾ ਸਕਦਾ।

ਊਖ ਲਿਖਤ ਲੇਖਨ ਹ੍ਵੈ ਜਾਵੈ ॥੩॥

(ਇਥੋਂ ਤਕ ਕਿ) ਲਿਖਦਿਆਂ ਲਿਖਦਿਆਂ ਗੰਨਾ ਵੀ ਕਲਮ ਜਿੰਨਾ ਰਹਿ ਜਾਂਦਾ ਹੈ ॥੩॥

ਪੂਰਬ ਦੇ ਤਿਹ ਊਪਰ ਅਟਕੀ ॥

ਪੂਰਬ ਦੇਈ (ਨੇ ਜਦ ਉਸ ਨੂੰ ਵੇਖਿਆ ਤਾਂ) ਉਸ ਉਪਰ ਅਟਕ ਗਈ

ਭੂਲਿ ਗਈ ਸਭ ਹੀ ਸੁਧਿ ਘਟਿ ਕੀ ॥

ਅਤੇ ਆਪਣੇ ਸ਼ਰੀਰ ਦੀ ਸੁੱਧ ਬੁੱਧ ਭੁਲ ਗਈ।

ਲਗਿਯੋ ਕੁਅਰ ਸੋ ਨੇਹ ਅਪਾਰਾ ॥

(ਉਸ ਦਾ) ਸ਼ਾਹ ਦੇ ਲੜਕੇ ਨਾਲ ਅਪਾਰ ਪ੍ਰੇਮ ਹੋ ਗਿਆ।

ਜਿਹ ਬਿਨੁ ਰੁਚੈ ਨ ਭੋਜਨ ਬਾਰਾ ॥੪॥

ਉਸ ਤੋਂ ਬਿਨਾ (ਉਸ ਨੂੰ) ਭੋਜਨ ਅਤੇ ਜਲ ਚੰਗੇ ਨਹੀਂ ਲਗਦੇ ਸਨ ॥੪॥

ਏਕ ਦਿਵਸ ਤਿਹ ਬੋਲਿ ਪਠਾਯੋ ॥

ਇਕ ਦਿਨ ਉਸ ਨੂੰ (ਰਾਣੀ ਨੇ) ਬੁਲਾ ਭੇਜਿਆ।

ਕਾਮ ਕੇਲ ਰੁਚਿ ਮਾਨਿ ਕਮਾਯੋ ॥

ਉਸ ਨਾਲ ਰੁਚੀ ਪੂਰਵਕ ਕਾਮਕ੍ਰੀੜਾ ਕੀਤੀ।

ਦੁਹੂੰਅਨ ਐਸੇ ਬਧਾ ਸਨੇਹਾ ॥

ਦੋਹਾਂ ਵਿਚ ਇਤਨਾ ਸਨੇਹ ਵੱਧ ਗਿਆ

ਜਿਨ ਕੋ ਭਾਖਿ ਨ ਆਵਤ ਨੇਹਾ ॥੫॥

ਕਿ ਉਸ ਪ੍ਰੇਮ ਦਾ ਵਰਣਨ ਨਹੀਂ ਕੀਤਾ ਜਾ ਸਕਦਾ ॥੫॥

ਸਾਹੁ ਪੁਤ੍ਰ ਤਬ ਸਾਹੁ ਬਿਸਾਰਿਯੋ ॥

ਸ਼ਾਹ ਦੇ ਪੁੱਤਰ ਨੇ (ਆਪਣੇ ਪਿਤਾ) ਸ਼ਾਹ ਨੂੰ ਭੁਲਾ ਦਿੱਤਾ।

ਤਾ ਕੇ ਸਦਾ ਰਹਿਤ ਜਿਯ ਧਾਰਿਯੋ ॥

(ਰਾਣੀ ਹੀ) ਉਸ ਦੇ ਹਿਰਦੇ ਵਿਚ ਸਦਾ ਛਾਈ ਰਹਿੰਦੀ।

ਪਿਤਾ ਸੰਗ ਕਛੁ ਕਲਹ ਬਢਾਯੋ ॥

(ਉਸ ਦਾ) ਪਿਤਾ ਨਾਲ ਕੁਝ ਝਗੜਾ ਹੋ ਗਿਆ

ਚੜਿ ਘੋਰਾ ਪਰਦੇਸ ਸਿਧਾਯੋ ॥੬॥

ਅਤੇ ਘੋੜੇ ਉਤੇ ਚੜ੍ਹ ਕੇ ਪਰਦੇਸ ਚਲਾ ਗਿਆ ॥੬॥

ਅੜਿਲ ॥

ਅੜਿਲ:

ਤ੍ਰਿਯ ਨਿਮਿਤ ਨਿਜੁ ਪਿਤੁ ਸੌ ਕਲਹ ਬਢਾਇ ਕੈ ॥

(ਉਸ) ਇਸਤਰੀ ਲਈ ਆਪਣੇ ਪਿਓ ਨਾਲ ਕਲੇਸ਼ ਵਧਾ ਕੇ,

ਚੜਿ ਬਾਜੀ ਪਰ ਚਲਾ ਦੇਸ ਕਹ ਧਾਇ ਕੈ ॥

ਘੋੜੇ ਉਤੇ ਚੜ੍ਹ ਕੇ ਦੇਸ਼ ਵਲ ਚਲ ਪਿਆ।

ਪਿਤੁ ਜਾਨ੍ਯੋ ਸੁਤ ਮੇਰੋ ਦੇਸ ਅਪਨੇ ਗਯੋ ॥

ਪਿਤਾ ਨੇ ਸਮਝਿਆ ਕਿ ਮੇਰਾ ਪੁੱਤਰ ਆਪਣੇ ਦੇਸ ਨੂੰ ਗਿਆ ਹੈ,

ਹੌ ਅਰਧ ਰਾਤ੍ਰਿ ਗੇ ਗ੍ਰਿਹ ਰਾਨੀ ਆਵਤ ਭਯੋ ॥੭॥

ਪਰ ਉਹ ਅੱਧੀ ਰਾਤ ਦੇ ਬੀਤਣ ਤੇ ਰਾਣੀ ਦੇ ਘਰ ਆ ਗਿਆ ॥੭॥

ਚੌਪਈ ॥

ਚੌਪਈ:

ਤਹ ਤੇ ਸਾਹੁ ਜਬੈ ਉਠਿ ਗਯੋ ॥

ਜਦੋਂ ਉਥੋਂ ਸ਼ਾਹ ਚਲਾ ਗਿਆ,

ਤਬ ਰਾਨੀ ਅਸ ਚਰਿਤ ਬਨਯੋ ॥

ਤਦ ਰਾਣੀ ਨੇ ਇਹ ਚਰਿਤ੍ਰ ਬਣਾਇਆ।

ਤਾਹਿ ਨਿਪੁੰਸਕ ਕਰਿ ਠਹਰਾਯੋ ॥

ਉਸ (ਸ਼ਾਹ ਦੇ ਪੁੱਤਰ ਨੂੰ) ਨਪੁੰਸਕ ਦਸ ਕੇ

ਰਾਜਾ ਸੌ ਇਸ ਭਾਤਿ ਜਤਾਯੋ ॥੮॥

ਰਾਜੇ ਨੂੰ ਇਸ ਤਰ੍ਹਾਂ ਕਿਹਾ ॥੮॥

ਮੈ ਇਕ ਮੋਲ ਨਿਪੁੰਸਕ ਆਨਾ ॥

ਮੈਂ ਇਕ ਨਪੁੰਸਕ ਮੁੱਲ ਲਿਆਂਦਾ ਹੈ,

ਜਾ ਕੋ ਰੂਪ ਨ ਜਾਤ ਬਖਾਨਾ ॥

ਜਿਸ ਦੇ ਰੂਪ ਦਾ ਵਰਣਨ ਨਹੀਂ ਕੀਤਾ ਜਾ ਸਕਦਾ।

ਤਾ ਤੇ ਅਪਨੇ ਕਾਜ ਕਰੈ ਹੌ ॥

ਉਸ ਤੋਂ ਆਪਣੇ ਕੰਮ ਕਰਵਾਵਾਂਗੀ

ਮਨ ਭਾਵਤ ਕੇ ਭੋਗ ਕਮੈ ਹੌ ॥੯॥

ਅਤੇ ਮਨਚਾਹੇ ਭੋਗ ਵਿਲਾਸ ਕਰਾਂਗੀ ॥੯॥

ਦੋਹਰਾ ॥

ਦੋਹਰਾ:

ਭਲੀ ਭਲੀ ਰਾਜਾ ਕਹੀ ਭੇਦ ਨ ਸਕਾ ਬਿਚਾਰ ॥

ਰਾਜੇ ਨੇ 'ਠੀਕ ਹੈ ਠੀਕ ਹੈ' ਕਿਹਾ, ਪਰ ਭੇਦ ਦੀ ਗੱਲ ਵਿਚਾਰ ਨਾ ਸਕਿਆ।

ਪੁਰਖ ਨਿਪੁੰਸਕ ਭਾਖਿ ਤ੍ਰਿਯ ਰਾਖਾ ਧਾਮ ਸੁਧਾਰਿ ॥੧੦॥

ਇਸਤਰੀ ਨੇ ਉਸ ਪੁਰਸ਼ ਨੂੰ ਨਪੁੰਸਕ ਕਹਿ ਕੇ ਘਰ ਵਿਚ ਰਖ ਲਿਆ ॥੧੦॥

ਰਮ੍ਯੋ ਕਰਤ ਰਾਨੀ ਭਏ ਤਵਨ ਪੁਰਖ ਦਿਨ ਰੈਨਿ ॥

ਰਾਣੀ ਉਸ ਮਰਦ ਨਾਲ ਦਿਨ ਰਾਤ ਰਮਣ ਕਰਦੀ ਸੀ।

ਨ੍ਰਿਪਤਿ ਨਿਪੁੰਸਕ ਤਿਹ ਲਖੈ ਕਛੂ ਨ ਭਾਖੈ ਬੈਨ ॥੧੧॥

ਰਾਜਾ ਉਸ ਨੂੰ ਨਪੁੰਸਕ ਸਮਝ ਕੇ ਮੂੰਹੋਂ ਕੁਝ ਨਹੀਂ ਕਹਿੰਦਾ ਸੀ ॥੧੧॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਸਤਰ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੭੦॥੫੨੫੪॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੭੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੭੦॥੫੨੫੪॥ ਚਲਦਾ॥

ਚੌਪਈ ॥

ਚੌਪਈ:

ਤੇਲੰਗਾ ਜਹ ਦੇਸ ਅਪਾਰਾ ॥

ਤੇਲੰਗਾ ਨਾਂ ਦਾ ਜੋ ਵੱਡਾ ਦੇਸ਼ ਸੀ,

ਸਮਰ ਸੈਨ ਤਹ ਕੋ ਸਰਦਾਰਾ ॥

ਉਸ ਦੇ ਸਰਦਾਰ (ਰਾਜੇ ਦਾ ਨਾਂ) ਸਮਰ ਸੈਨ ਸੀ।

ਤਾਹਿ ਬਿਲਾਸ ਦੇਇ ਘਰ ਰਾਨੀ ॥

ਉਸ ਦੇ ਘਰ ਲਿਬਾਸ ਦੇਈ ਨਾਂ ਦੀ ਰਾਣੀ ਸੀ

ਜਾ ਕੀ ਜਾਤ ਨ ਪ੍ਰਭਾ ਬਖਾਨੀ ॥੧॥

ਜਿਸ ਦੀ ਪ੍ਰਭਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ ॥੧॥

ਤਿਹ ਇਕ ਛੈਲ ਪੁਰੀ ਸੰਨ੍ਯਾਸੀ ॥

ਉਥੇ ਇਕ ਛੈਲ ਪੁਰੀ ਨਾਂ ਦਾ ਸੰਨਿਆਸੀ ਸੀ (ਅਰਥਾਂਤਰ-ਪੁਰੀ ਸੰਪ੍ਰਦਾਇ ਦਾ ਇਕ ਨੌਜਵਾਨ ਸੰਨਿਆਸੀ ਸੀ)।

ਤਿਹ ਪੁਰ ਮਦ੍ਰ ਦੇਸ ਕੌ ਬਾਸੀ ॥

ਉਹ ਮਦ੍ਰ ਦੇਸ ਦੇ (ਕਿਸੇ) ਨਗਰ ਦਾ ਨਿਵਾਸੀ ਸੀ।

ਰਾਨੀ ਨਿਰਖਿ ਲਗਨਿ ਤਿਹ ਲਾਗੀ ॥

(ਉਸ ਨੂੰ) ਵੇਖ ਕੇ ਰਾਣੀ ਦਾ ਉਸ ਨਾਲ ਪ੍ਰੇਮ ਹੋ ਗਿਆ।


Flag Counter