ਤਾਂ ਹੱਥ ਨਾਲ ਚੁਕ ਕੇ ਘੜੇ ਵਿਚ ਪਾ ਲਏ ॥੨॥
ਉਪਰ ਜਲ ਸੀ ਅਤੇ ਉਸ ਦੇ ਹੇਠਾਂ ਗਹਿਣੇ ਸਨ।
ਪਰ ਕੋਈ ਵਿਅਕਤੀ ਵੀ (ਚੋਰੀ ਦੇ) ਇਸ ਦੋਸ਼ ਨੂੰ ਨਾ ਸਮਝ ਸਕਿਆ।
ਬਹੁਤ ਵਿਅਕਤੀਆਂ ਨੇ ਉਸ ਕੋਲੋਂ ਪਾਣੀ ਪੀਤਾ,
ਪਰ ਕੋਈ ਵੀ ਭੇਦ ਨੂੰ ਨਾ ਸਮਝ ਸਕਿਆ ॥੩॥
ਰਾਣੀ ਨੇ ਵੀ ਉਸ ਘੜੇ ਨੂੰ ਵੇਖਿਆ
ਅਤੇ ਰਾਜੇ ਦੀ ਨਿਗਾਹ ਵਿਚੋਂ ਵੀ ਲੰਘਿਆ।
ਕਿਸੇ ਤੋਂ ਵੀ ਗੱਲ ਸਮਝੀ ਨਾ ਗਈ।
(ਇਸ ਤਰ੍ਹਾਂ ਉਹ) ਇਸਤਰੀ ਗਹਿਣੇ ਚੁਰਾ ਕੇ ਲੈ ਗਈ ॥੪॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੨੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੨੯॥੬੧੭੮॥ ਚਲਦਾ॥
ਚੌਪਈ:
ਦੱਖਣ ਵਲ ਇਕ ਬਿਰਹਾਵਤੀ ਨਾਂ ਦਾ ਨਗਰ ਹੈ।
ਬਿਰਹ ਸੈਨ ਨਾਂ ਦਾ (ਉਥੋਂ ਦਾ) ਇਕ ਸੂਝਵਾਨ ਰਾਜਾ ਸੀ।
(ਉਸ ਦੇ) ਘਰ ਬਿਰਹ ਦੇਈ ਨਾਂ ਦੀ ਇਸਤਰੀ ਸੀ,
ਜੋ ਮਾਨੋ ਅਗਨੀ ਦੀ ਲਾਟ ਹੋਵੇ ॥੧॥
ਉਨ੍ਹਾਂ ਦੀ ਇਸਕਾ ਦੇ (ਦੇਈ) ਨਾਂ ਦੀ ਇਕ ਪੁੱਤਰੀ ਦਸੀ ਜਾਂਦੀ ਸੀ।
ਜਿਸ ਦੀ ਛਬੀ ਦੀ ਉਪਮਾ ਸੂਰਜ ਅਤੇ ਚੰਦ੍ਰਮਾ ਨਾਲ ਦਿੱਤੀ ਜਾਂਦੀ ਸੀ।
ਉਸ ਵਰਗੀ ਕੋਈ ਹੋਰ ਇਸਤਰੀ ਨਹੀਂ ਸੀ।
ਉਹ ਇਸਤਰੀ ਆਪਣੀ ਉਪਮਾ ਸਮਾਨ ਆਪ ਹੀ ਸੀ ॥੨॥
ਉਸ ਦੇ ਸ਼ਰੀਰ ਦੀ ਸੁੰਦਰਤਾ ਅਜਿਹੀ ਸੀ
ਕਿ ਸਚੀ ਅਤੇ ਪਾਰਬਤੀ ਵੀ ਉਸ ਵਰਗੀ (ਸੁੰਦਰਤਾ ਵਾਲੀ) ਨਹੀਂ ਸੀ।
ਉਹ ਸਾਰੇ ਜਗਤ ਵਿਚ ਸੁੰਦਰਤਾ ਵਜੋਂ ਪ੍ਰਸਿੱਧ ਸੀ।
(ਉਹ) ਯਕਸ਼ਾਂ ਅਤੇ ਗੰਧਰਬਾਂ ਵਿਚ ਵੀ ਪਿਆਰੀ ਸੀ ॥੩॥
ਉਥੇ ਕੰਚਨ ਸੈਨ ਨਾਂ ਦਾ ਵੱਡਾ ਦੈਂਤ ਰਹਿੰਦਾ ਸੀ।
(ਉਹ) ਬਹੁਤ ਬਲਵਾਨ, ਸੁੰਦਰ ਅਤੇ ਤਿਖਾ ਸੀ।
ਉਸ ਨੇ ਸਾਰਿਆਂ ਦੈਂਤਾਂ ਨੂੰ ਨਿਸ਼ਕੰਟਕ (ਭਾਵ ਦੁਖ ਤੋਂ ਮੁਕਤ) ਕਰ ਦਿੱਤਾ ਸੀ।
ਜੋ ਬਲਵਾਨ ਵੀ ਉਸ ਦੇ ਸਾਹਮਣੇ ਹੋਇਆ, ਉਸ ਨੂੰ ਮਾਰ ਮੁਕਾਇਆ ॥੪॥
ਉਸ ਨਗਰ ਵਿਚ ਉਹ ਅੱਧੀ ਰਾਤ ਵੇਲੇ ਆਉਂਦਾ
ਅਤੇ ਰੋਜ਼ ਇਕ ਮਨੁੱਖ ਨੂੰ ਖਾ ਜਾਂਦਾ।
ਸਭ ਦੇ ਮਨ ਵਿਚ ਬਹੁਤ ਚਿੰਤਾ ਹੋਣ ਲਗੀ।
(ਸਭ) ਸਿਆਣੇ ਬੈਠ ਕੇ ਵਿਚਾਰ ਕਰਨ ਲਗੇ ॥੫॥
ਇਹ ਰਾਖਸ਼ ਬਹੁਤ ਬਲਵਾਨ ਹੈ
ਜੋ ਰਾਤ ਦਿਨ ਕਈਆਂ ਮਨੁੱਖਾਂ ਨੂੰ ਖਾਂਦਾ ਰਹਿੰਦਾ ਹੈ।
ਉਹ ਕਿਸੇ ਦਾ ਵੀ ਡਰ ਨਹੀਂ ਮੰਨਦਾ
ਅਤੇ ਮਨ ਵਿਚ ਨਿਰਭੈ ਹੋ ਕੇ ਵਿਚਰਦਾ ਹੈ ॥੬॥
ਉਸ ਨਗਰ ਵਿਚ ਇਕ ਵੇਸਵਾ ਰਹਿੰਦੀ ਸੀ।
ਜਿਥੋਂ ਦੀ ਧਰਤੀ ਦੇ ਬੰਦੇ ਦੈਂਤ ਖਾ ਜਾਂਦਾ ਸੀ।
ਉਹ ਇਸਤਰੀ (ਵੇਸਵਾ) ਰਾਜੇ ਕੋਲ ਆਈ
ਅਤੇ ਰਾਜੇ ਦੀ ਸੁੰਦਰਤਾ ਨੂੰ ਵੇਖ ਕੇ ਮੋਹਿਤ ਹੋ ਗਈ ॥੭॥
ਉਸ ਨੇ ਰਾਜੇ ਨੂੰ ਇਸ ਤਰ੍ਹਾਂ ਬਚਨ ਕਿਹਾ
ਕਿ ਜੇ ਤੁਸੀਂ ਮੈਨੂੰ ਆਪਣੇ ਮਹੱਲ ਵਿਚ ਰਖ ਲਵੋ
ਤਾਂ ਮੈਂ ਦੈਂਤ ਨੂੰ ਮਾਰ ਦੇਵਾਂਗੀ
ਅਤੇ ਇਸ ਨਗਰ ਦਾ ਸਾਰਾ ਦੁਖ ਦੂਰ ਕਰ ਦਿਆਂਗੀ ॥੮॥
(ਰਾਜੇ ਨੇ ਉੱਤਰ ਦਿੱਤਾ) ਤਦ ਮੈਂ ਤੈਨੂੰ ਵਰ ਕੇ ਘਰ ਲੈ ਆਵਾਂਗਾ,
ਹੇ ਇਸਤਰੀ! ਜਦ ਤੂੰ ਦੈਂਤ ਨੂੰ ਮਾਰ ਦੇਵੇਂਗੀ।
ਦੇਸ ਅਤੇ ਸਾਰੇ ਲੋਕ ਸੁਖੀ ਵਸਣਗੇ
ਅਤੇ ਪ੍ਰਜਾ ਦੇ ਮਨ ਦੇ ਸਾਰੇ ਦੁਖ ਦੂਰ ਹੋ ਜਾਣਗੇ ॥੯॥
(ਉਸ ਇਸਤਰੀ ਨੇ) ਅੱਠ ਸੌ ਤਕੜੇ ਝੋਟੇ ਮੰਗਵਾਏ