ਸ਼੍ਰੀ ਦਸਮ ਗ੍ਰੰਥ

ਅੰਗ - 101


ਰਸਾਵਲ ਛੰਦ ॥

ਰਸਾਵਲ ਛੰਦ:

ਤਬੈ ਦੇਵ ਧਾਏ ॥

ਤਦੋਂ ਦੇਵਤੇ (ਹੋਰ ਅਗੇ) ਵਧੇ,

ਸਭੋ ਸੀਸ ਨਿਆਏ ॥

ਸਭ ਨੇ (ਦੇਵੀ ਅਗੇ) ਸੀਸ ਝੁਕਾਏ।

ਸੁਮਨ ਧਾਰ ਬਰਖੇ ॥

ਫੁਲਾਂ ਦੀ ਬਰਖਾ ਹੋਣ ਲਗੀ,

ਸਬੈ ਸਾਧ ਹਰਖੇ ॥੬॥

ਸਾਰੇ ਸਾਧੂ ਲੋਕ ਪ੍ਰਸੰਨ ਹੋਏ ॥੬॥

ਕਰੀ ਦੇਬਿ ਅਰਚਾ ॥

(ਸਾਰਿਆਂ ਨੇ) ਦੇਵੀ ਦੀ ਪੂਜਾ ਕੀਤੀ,

ਬ੍ਰਹਮ ਬੇਦ ਚਰਚਾ ॥

ਬ੍ਰਹਮਾ ਨੇ ਵੇਦਾਂ ਦਾ ਪਾਠ ਕੀਤਾ।

ਜਬੈ ਪਾਇ ਲਾਗੇ ॥

ਜਦੋਂ (ਦੇਵੀ ਦੇ) ਚਰਨਾਂ ਦੀ ਛੋਹ ਪ੍ਰਾਪਤ ਕੀਤੀ,

ਤਬੈ ਸੋਗ ਭਾਗੇ ॥੭॥

ਤਦੋਂ (ਸਾਰਿਆਂ ਦੇ) ਦੁਖ (ਸੋਗ) ਦੂਰ ਹੋ ਗਏ ॥੭॥

ਬਿਨੰਤੀ ਸੁਨਾਈ ॥

(ਦੇਵਤਿਆਂ ਨੇ) ਆਪਣੀ ਵਿਥਿਆ ਸੁਣਾਈ,

ਭਵਾਨੀ ਰਿਝਾਈ ॥

ਦੇਵੀ ਪ੍ਰਸੰਨ ਹੋ ਗਈ।

ਸਬੈ ਸਸਤ੍ਰ ਧਾਰੀ ॥

(ਤਦ ਦੇਵੀ ਨੇ) ਸਾਰੇ ਸ਼ਸਤ੍ਰ ਧਾਰਨ ਕੀਤੇ

ਕਰੀ ਸਿੰਘ ਸੁਆਰੀ ॥੮॥

ਅਤੇ ਸ਼ੇਰ ਉਤੇ ਸਵਾਰ ਹੋ ਗਈ ॥੮॥

ਕਰੇ ਘੰਟ ਨਾਦੰ ॥

ਘੰਟਿਆਂ ਨੂੰ ਵਜਾਇਆ

ਧੁਨੰ ਨਿਰਬਿਖਾਦੰ ॥

ਜਿਨ੍ਹਾਂ ਵਿਚੋਂ ਲਗਾਤਾਰ ਧੁਨੀ ਨਿਕਲਣ ਲਗੀ।

ਸੁਨੋ ਦਈਤ ਰਾਜੰ ॥

(ਉਸ ਧੁਨੀ ਨੂੰ) ਦੈਂਤ-ਰਾਜ (ਮਹਿਖਾਸੁਰ) ਨੇ ਸੁਣਦਿਆਂ ਹੀ

ਸਜਿਯੋ ਜੁਧ ਸਾਜੰ ॥੯॥

ਯੁੱਧ ਦੀ ਤਿਆਰੀ ਕਰ ਲਈ ॥੯॥

ਚੜਿਯੋ ਰਾਛਸੇਸੰ ॥

ਰਾਖਸ਼ਾਂ ਦੇ ਰਾਜੇ (ਮਹਿਖਾਸੁਰ) ਨੇ ਚੜ੍ਹਾਈ ਕਰ ਦਿੱਤੀ

ਰਚੇ ਚਾਰ ਅਨੇਸੰ ॥

ਅਤੇ (ਆਪਣੀ ਫ਼ੌਜ ਦੇ) ਚਾਰ ਸੈਨਾਪਤੀ (ਅਨੇ) ਬਣਾ ਦਿੱਤੇ।

ਬਲੀ ਚਾਮਰੇਵੰ ॥

(ਜਿੰਨ੍ਹਾਂ ਵਿਚੋਂ ਇਕ) ਬਲੀ ਚਾਮਰ ਸੀ,

ਹਠੀ ਚਿਛੁਰੇਵੰ ॥੧੦॥

(ਦੂਜਾ) ਹਠੀ ਚਿਛੁਰ ਸੀ ॥੧੦॥

ਬਿੜਾਲਛ ਬੀਰੰ ॥

ਅਤੇ (ਤੀਜਾ) ਬਹਾਦਰ ਬਿੜਾਲਛ ਸੀ।

ਚੜੇ ਬੀਰ ਧੀਰੰ ॥

(ਉਨ੍ਹਾਂ) ਬੜੇ ਧੀਰਜਵਾਨ ਯੋਧਿਆਂ ਨੇ ਚੜ੍ਹਾਈ ਕੀਤੀ;

ਬੜੇ ਇਖੁ ਧਾਰੀ ॥

(ਉਹ) ਬਹੁਤ ਵੱਡੇ ਧਨੁਸ਼ਧਾਰੀ ਸਨ

ਘਟਾ ਜਾਨ ਕਾਰੀ ॥੧੧॥

(ਅਤੇ ਉਨ੍ਹਾਂ ਦੀ ਸੈਨਾ ਇਸ ਤਰ੍ਹਾਂ ਚੜ੍ਹੀ ਸੀ) ਮਾਨੋ ਕਾਲੀਆਂ ਘਟਾਵਾਂ ਚੜ੍ਹੀਆਂ ਹੋਣ ॥੧੧॥

ਦੋਹਰਾ ॥

ਦੋਹਰਾ:

ਬਾਣਿ ਜਿਤੇ ਰਾਛਸਨਿ ਮਿਲਿ ਛਾਡਤ ਭਏ ਅਪਾਰ ॥

ਰਾਖਸ਼ਾਂ ਨੇ ਇਕੱਠੇ ਹੋ ਕੇ ਜਿਤਨੇ ਵੀ ਅਣਗਿਣਤ ਬਾਣ ਛਡੇ ਸਨ,

ਫੂਲਮਾਲ ਹੁਐ ਮਾਤ ਉਰਿ ਸੋਭੇ ਸਭੇ ਸੁਧਾਰ ॥੧੨॥

ਉਹ ਸਾਰੇ ਦੁਰਗਾ ਦੇ ਗਲੇ (ਉਰ) ਵਿਚ ਫੁਲਾਂ ਦੀ ਮਾਲਾ ਬਣ ਕੇ ਸੋਭ ਰਹੇ ਸਨ ॥੧੨॥

ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ:

ਜਿਤੇ ਦਾਨਵੌ ਬਾਨ ਪਾਨੀ ਚਲਾਏ ॥

ਜਿਤਨੇ ਵੀ ਬਾਣ ਦਾਨਵਾਂ ਨੇ ਆਪਣੇ ਹੱਥਾਂ ਨਾਲ ਚਲਾਏ,

ਤਿਤੇ ਦੇਵਤਾ ਆਪਿ ਕਾਟੇ ਬਚਾਏ ॥

ਉਤਨੇ ਹੀ ਦੇਵੀ ਨੇ ਕਟ ਕੇ ਆਪਣੇ ਆਪ ਨੂੰ ਬਚਾ ਲਿਆ।

ਕਿਤੇ ਢਾਲ ਢਾਹੇ ਕਿਤੇ ਪਾਸ ਪੇਲੇ ॥

ਕਿਤਨਿਆਂ (ਦੈਂਤਾਂ) ਨੂੰ ਢਾਲ ਮਾਰ ਕੇ ਢਾਹ ਲਿਆ

ਭਰੇ ਬਸਤ੍ਰ ਲੋਹੂ ਜਨੋ ਫਾਗ ਖੇਲੈ ॥੧੩॥

ਅਤੇ ਕਿਤਨਿਆਂ ਨੂੰ ਪਾਸ਼ (ਫੰਧੇ) ਵਿਚ ਫਸਾ ਲਿਆ। (ਉਨ੍ਹਾਂ ਦੇ) ਬਸਤ੍ਰ ਲਹੂ ਨਾਲ ਲਿਬੜੇ ਹੋਏ ਸਨ ਮਾਨੋ ਹੋਲੀ ਖੇਡ ਰਹੇ ਹੋਣ ॥੧੩॥

ਦ੍ਰੁਗਾ ਹੂੰ ਕੀਯੰ ਖੇਤ ਧੁੰਕੇ ਨਗਾਰੇ ॥

ਦੁਰਗਾ ਨੇ ਰਣ ਮੰਡਿਆ ਅਤੇ ਨਗਾਰੇ ਵਜੇ।

ਕਰੰ ਪਟਿਸੰ ਪਰਿਘ ਪਾਸੀ ਸੰਭਾਰੇ ॥

ਉਸ ਨੇ ਹੱਥਾਂ ਵਿਚ ਪਟਾ, ਕੁਹਾੜਾ ('ਪਰਿਘ') ਅਤੇ ਫੰਧਾ ('ਪਾਸੀ') ਆਦਿ ਫੜੇ ਹੋਏ ਸਨ।

ਤਹਾ ਗੋਫਨੈ ਗੁਰਜ ਗੋਲੇ ਸੰਭਾਰੈ ॥

(ਦੈਂਤ ਸੂਰਬੀਰਾਂ ਨੇ) ਹੱਥ ਵਿਚ ਕਮੰਦਾਂ ('ਗੋਫਨੈ') ਗੁਰਜ ਤੇ ਗੋਲੇ ਆਦਿ ਧਾਰਨ ਕਰ ਕੇ-

ਹਠੀ ਮਾਰ ਹੀ ਮਾਰ ਕੈ ਕੈ ਪੁਕਾਰੈ ॥੧੪॥

ਉਥੇ ਹਠੀ 'ਮਾਰੋ-ਮਾਰੋ' ਪੁਕਾਰਨਾ ਸ਼ੁਰੂ ਕਰ ਦਿੱਤਾ ॥੧੪॥

ਤਬੇ ਅਸਟ ਹਾਥੰ ਹਥਿਯਾਰੰ ਸੰਭਾਰੇ ॥

ਤਦੋਂ ਅੱਠ ਭੁਜਾਵਾਂ ਵਾਲੀ (ਦੇਵੀ ਨੇ) ਅੱਠਾਂ ਹੱਥਾਂ ਵਿਚ ਹਥਿਆਰ ਫੜ ਲਏ

ਸਿਰੰ ਦਾਨਵੇਾਂਦ੍ਰਾਨ ਕੇ ਤਾਕਿ ਝਾਰੇ ॥

ਅਤੇ ਦਾਨਵਾਂ ਦੇ ਮੁਖੀਆਂ ਦੇ ਸਿਰਾਂ ਨੂੰ ਨਿਸ਼ਾਣਾ ਬਣਾ ਕੇ ਚਲਾ ਦਿੱਤੇ।

ਬਬਕਿਯੋ ਬਲੀ ਸਿੰਘ ਜੁਧੰ ਮਝਾਰੰ ॥

ਉੱਧਰ ਯੁੱਧ ਵਿਚ ਬਲਵਾਨ ਸ਼ੇਰ ਭਬਕਣ ਲਗਾ

ਕਰੇ ਖੰਡ ਖੰਡੰ ਸੁ ਜੋਧਾ ਅਪਾਰੰ ॥੧੫॥

ਅਤੇ ਅਣਗਿਣਤ ਯੋਧਿਆਂ ਨੂੰ ਟੋਟੇ ਟੋਟੇ ਕਰ ਦਿੱਤਾ ॥੧੫॥

ਤੋਟਕ ਛੰਦ ॥

ਤੋਟਕ ਛੰਦ:

ਤਬ ਦਾਨਵ ਰੋਸ ਭਰੇ ਸਬ ਹੀ ॥

ਜਦੋਂ ਦੁਰਗਾ ਦੇ ਬਾਣ (ਉਨ੍ਹਾਂ ਦੈਂਤਾਂ ਨੂੰ) ਲਗੇ

ਜਗ ਮਾਤ ਕੇ ਬਾਣ ਲਗੈ ਜਬ ਹੀ ॥

ਤਦੋਂ ਸਾਰੇ ਦਾਨਵ ਗੁੱਸੇ ਨਾਲ ਭਰ ਗਏ।

ਬਿਬਿਧਾਯੁਧ ਲੈ ਸੁ ਬਲੀ ਹਰਖੇ ॥

ਅਨੇਕ ਪ੍ਰਕਾਰ ਦੇ ਸ਼ਸਤ੍ਰ ਲੈ ਕੇ ਬਹਾਦਰ (ਦੈਂਤ) ਪ੍ਰਸੰਨ ਹੋ ਗਏ


Flag Counter