ਚੌਪਈ:
ਪਹਿਲਾਂ 'ਦੁਰਦਨੀ' (ਹਾਥੀਆਂ ਵਾਲੀ ਸੈਨਾ) ਸ਼ਬਦ ਕਹੋ।
ਉਸ ਦੇ ਅੰਤ ਉਤੇ 'ਸਤ੍ਰੁ' ਪਦ ਜੋੜੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਇਸ ਵਿਚ ਕਿਸੇ ਕਿਸਮ ਦਾ ਭੇਦ ਨਾ ਕਰੋ ॥੧੦੬੯॥
ਪਹਿਲਾਂ 'ਦ੍ਵਿਪਨੀ' (ਹਾਥੀ ਵਾਲੀ ਸੈਨਾ) (ਸ਼ਬਦ) ਦਾ ਉਚਾਰਨ ਕਰੋ।
ਉਸ ਦੇ ਅੰਤ ਵਿਚ 'ਅਰਿ' ਸ਼ਬਦ ਜੋੜੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਇਸ ਨੂੰ ਜਿਥੇ ਚਾਹੋ, ਉਥੇ ਕਹੋ ॥੧੦੭੦॥
ਪਹਿਲਾਂ 'ਪਦਮਿਨੀ' (ਹਾਥੀ-ਸੈਨਾ) ਸ਼ਬਦ ਕਥਨ ਕਰੋ।
ਉਸ ਦੇ ਅੰਤ ਵਿਚ 'ਅਰਿ' ਸ਼ਬਦ ਜੋੜੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਇਸ ਵਿਚ ਕੋਈ ਅੰਤਰ ਨਾ ਕਰੋ ॥੧੦੭੧॥
ਅੜਿਲ:
ਪਹਿਲਾਂ ਮੂੰਹ ਤੋਂ 'ਬਾਰਣੀ' (ਹਾਥੀ-ਸੈਨਾ) ਸ਼ਬਦ ਬਖਾਨੋ।
ਉਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਜੋੜੋ।
(ਇਸ ਨੂੰ) ਸਾਰੇ ਕਵੀਓ! ਤੁਪਕ ਦਾ ਨਾਮ ਸਮਝੋ।
ਇਸ ਵਿਚ ਕੋਈ ਫਰਕ ਨਾ ਕਰੋ ॥੧੦੭੨॥
ਚੌਪਈ:
ਪਹਿਲਾਂ 'ਬਿਆਲਣੀ' (ਹਾਥੀ-ਸੈਨਾ) ਸ਼ਬਦ ਬਖਾਨ ਕਰੋ।
ਉਸ ਦੇ ਅੰਤ ਉਤੇ 'ਅਰਿ' ਸ਼ਬਦ ਜੋੜੋ।
(ਇਸ ਨੂੰ) ਸਭ ਤੁਪਕ ਦੇ ਨਾਮ ਸਮਝੋ।
ਇਸ ਵਿਚ ਕੋਈ ਫਰਕ ਨਾ ਮੰਨੋ ॥੧੦੭੩॥
ਪਹਿਲਾਂ 'ਇੰਭਣੀ' (ਹਾਥੀ-ਸੈਨਾ) (ਸ਼ਬਦ) ਉਚਾਰਨ ਕਰੋ।