ਸ਼੍ਰੀ ਦਸਮ ਗ੍ਰੰਥ

ਅੰਗ - 893


ਦੋਹਰਾ ॥

ਦੋਹਰਾ:

ਸਭੈ ਚਮਰੁ ਤੂ ਮੈ ਬਿਨਾ ਯਾ ਪੁਰ ਮੈ ਹ੍ਵੈ ਜਾਹਿ ॥

(ਉਸ ਨੇ ਕਿਹਾ-) ਮੇਰੇ ਬਿਨਾ ਇਸ ਨਗਰ ਦੇ ਸਾਰੇ ਚਿਮਟ ਜਾਣ।

ਜਹ ਤਹ ਨਰ ਨਾਰੀ ਹੁਤੀ ਲਗੀ ਰਹੀ ਛਿਤ ਮਾਹਿ ॥੨੦॥

ਜਿਥੇ ਕਿਥੇ ਜੋ ਨਰ ਨਾਰੀ ਸੀ, ਸਭ ਧਰਤੀ ਨਾਲ ਚਿਮਟ ਗਈ ॥੨੦॥

ਸੋਤ ਜਗਤ ਬੈਠਤ ਉਠਤ ਚਿਮਟ ਗਏ ਛਿਨ ਮਾਹਿ ॥

ਸੌਂਦੇ, ਜਾਗਦੇ, ਉਠਦੇ, ਬੈਠਦੇ ਸਾਰੇ ਹੀ ਛਿਣ ਭਰ ਵਿਚ ਚਿਮਟ ਗਏ।

ਕੂਕ ਉਠੀ ਪੁਰ ਮੈ ਘਨੀ ਨੈਕ ਰਹੀ ਸੁਧਿ ਨਾਹਿ ॥੨੧॥

ਸ਼ਹਿਰ ਵਿਚ ਬਹੁਤ ਚੀਖ ਚਹਾੜਾ ਪੈ ਗਿਆ ਅਤੇ ਕਿਸੇ ਵਿਚ ਸੁੱਧ ਬੁੱਧ ਨਾ ਰਹੀ ॥੨੧॥

ਪਤਿ ਧੋਤੀ ਬਾਧਿਤ ਫਸਿਯੋ ਪਾਕ ਪਕਾਵਤ ਤ੍ਰੀਯ ॥

ਪਤੀ ਧੋਤੀ ਬੰਨ੍ਹਦਿਆਂ ਫਸ ਗਿਆ ਅਤੇ ਇਸਤਰੀ ਰਸੋਈ ਤਿਆਰ ਕਰਦੀ ਫਸ ਗਈ।

ਨੌਆ ਤ੍ਰਿਯ ਸੋਵਤ ਫਸਿਯੋ ਕਛੁ ਨ ਰਹੀ ਸੁਧਿ ਜੀਯ ॥੨੨॥

ਨਵੀਂ ਵਿਆਹੀ ਇਸਤਰੀ (ਪਤੀ ਨਾਲ) ਸੁਤੀ ਹੋਈ ਫਸ ਗਈ ਅਤੇ (ਕਿਸੇ ਨੂੰ ਵੀ ਆਪਣੇ) ਜੀ ਦੀ ਹੋਸ਼ ਨਾ ਰਹੀ ॥੨੨॥

ਚੌਪਈ ॥

ਚੌਪਈ:

ਸਾਹੁ ਪੁਤ੍ਰ ਤਬਹ ਤਾ ਕੇ ਆਯੋ ॥

ਤਦ ਸ਼ਾਹ ਦਾ ਪੁੱਤਰ ਉਸ (ਨਾਈ ਦੇ ਪੁੱਤਰ) ਕੋਲ ਆਇਆ।

ਕਹਾ ਭਯੋ ਕਹਿ ਤਿਸੈ ਸੁਨਾਯੋ ॥

ਜੋ (ਉਸ ਨਾਲ) ਹੋਇਆ, ਉਹ ਉਸ ਨੂੰ ਸੁਣਾਇਆ।

ਜੁ ਕਛੁ ਕਹੋ ਮੁਹਿ ਕਾਜ ਕਮਾਊ ॥

(ਸ਼ਾਹ ਦੇ ਪੁੱਤਰ ਨੇ ਨਾਈ ਦੇ ਪੁੱਤਰ ਨੂੰ ਕਿਹਾ, ਤੁਸੀਂ) ਮੈਨੂੰ ਜੋ ਕੁਝ ਕਹੋ, ਉਹ ਕੰਮ ਕਰਾਂਗਾ।

ਬੈਦਹਿ ਢੂਢਿ ਤਿਹਾਰੇ ਲ੍ਯਾਊ ॥੨੩॥

ਤੁਹਾਡੇ ਲਈ ਵੈਦ ਨੂੰ ਲਭ ਲਿਆਵਾਂਗਾ ॥੨੩॥

ਲੈ ਘੋਰੀ ਸੁਤ ਸਾਹੁ ਸਿਧਾਯੋ ॥

ਘੋੜੀ ਲੈ ਕੇ ਸ਼ਾਹ ਦਾ ਪੁੱਤਰ ਗਿਆ

ਖੋਜਿ ਬੈਦ ਕੋ ਸੰਗ ਲੈ ਆਯੋ ॥

ਅਤੇ ਵੈਦ ਨੂੰ ਲਭ ਕੇ ਨਾਲ ਲੈ ਆਇਆ।

ਤਹ ਜੰਗਲ ਕੀ ਹਾਜਤਿ ਭਈ ॥

ਉਸ ਵੈਦ ਨੂੰ ਜੰਗਲ ਜਾਣ ਦੀ ਹਾਜਤ ਹੋਈ

ਘੋਰੀ ਸਾਹੁ ਪੁਤ੍ਰ ਕੋ ਦਈ ॥੨੪॥

ਅਤੇ ਸ਼ਾਹ ਦੇ ਪੁੱਤਰ ਨੂੰ ਉਸ ਨੇ ਘੋੜੀ ਦੇ ਦਿੱਤੀ ॥੨੪॥

ਦੋਹਰਾ ॥

ਦੋਹਰਾ:

ਜਾਇ ਬੂਟੈ ਤਬ ਬੈਠਿਯੋ ਲਈ ਕੁਪੀਨ ਉਠਾਇ ॥

ਤਦ ਉਹ ਲੰਗੋਟੀ ਚੁਕ ਕੇ ਇਕ ਬੂਟੇ ਪਾਸ ਜਾ ਬੈਠਾ

ਡਲਾ ਭਏ ਪੌਛਨ ਲਗਿਯੋ ਕਹਿਯੋ ਚਮਰੁ ਤੂ ਤਾਹਿ ॥੨੫॥

ਅਤੇ (ਜਦੋ) ਮਿੱਟੀ ਦਾ ਡਲਾ ਲੈ ਕੇ (ਗੁਦਾ ਨੂੰ) ਪੂੰਝਣ ਲਗਿਆ (ਤਾਂ ਸ਼ਾਹ ਦੇ ਪੁੱਤਰ ਨੇ) ਕਿਹਾ, 'ਤੂੰ ਚਿਮਟ ਜਾ' ॥੨੫॥

ਹਾਥ ਲਗੋਟੀ ਰਹਿ ਗਈ ਡਲਾ ਫਸਿਯੋ ਬੁਰਿ ਮਾਹਿ ॥

ਲੰਗੋਟੀ (ਵੈਦ) ਦੇ ਹੱਥ ਵਿਚ ਰਹਿ ਗਈ ਅਤੇ ਮਿੱਟੀ ਦਾ ਡਲਾ ਗੁਦਾ ਵਿਚ ਫਸ ਗਿਆ।

ਚਰਨ ਝਾਰ ਕੇ ਸੰਗ ਰਸੇ ਤਾਹਿ ਰਹੀ ਸੁਧਿ ਨਾਹਿ ॥੨੬॥

(ਉਸ ਦੇ) ਪੈਰ ਝਾੜੀ ਵਿਚ ਉਲਝ ਗਏ ਅਤੇ ਉਸ ਨੂੰ ਕੋਈ ਸੁੱਧ ਬੁੱਧ ਨਾ ਰਹੀ ॥੨੬॥

ਲਏ ਅਸ੍ਵਨੀ ਸਾਹੁ ਕੋ ਪੂਤ ਪਹੂੰਚ੍ਯੋ ਆਇ ॥

ਸ਼ਾਹ ਦਾ ਪੁੱਤਰ ਘੋੜੀ ਲੈ ਕੇ ਆ ਪਹੁੰਚਿਆ

ਕਹਿਯੋ ਬੈਦ ਮੈ ਕ੍ਯਾ ਕਰੋਂ ਇਹ ਦੁਖ ਕੋ ਸੁ ਉਪਾਇ ॥੨੭॥

ਅਤੇ ਕਹਿਣ ਲਗਿਆ। ਹੇ ਵੈਦ! ਮੈਂ ਕੀ ਕਰਾਂ, ਇਸ ਦੁਖ ਦਾ ਕੀ ਉਪਾ ਹੈ ॥੨੭॥

ਚੌਪਈ ॥

ਚੌਪਈ:

ਸਾਹੁ ਪੁਤ੍ਰ ਤਬ ਬਚਨ ਉਚਾਰੋ ॥

ਤਦ ਸ਼ਾਹ ਦੇ ਪੁੱਤਰ ਨੇ ਕਿਹਾ,

ਸੁਨੋ ਬੈਦ ਉਪਚਾਰ ਹਮਾਰੋ ॥

ਹੇ ਵੈਦ! ਮੇਰਾ ਇਲਾਜ ਸੁਣੋ।

ਹਮਰੋ ਇਹ ਆਗੇ ਦੁਖ ਭਯੋ ॥

ਮੈਨੂੰ ਵੀ (ਇਕ ਵਾਰ) ਅਗੇ ਇਹ ਦੁਖ ਹੋਇਆ ਸੀ

ਇਹ ਉਪਚਾਰ ਦੂਰਿ ਹ੍ਵੈ ਗਯੋ ॥੨੮॥

(ਜੋ) ਇਹ ਇਲਾਜ ਕਰਨ ਨਾਲ ਦੂਰ ਹੋ ਗਿਆ ਸੀ ॥੨੮॥

ਦੋਹਰਾ ॥

ਦੋਹਰਾ:

ਯਾ ਘੋਰੀ ਕੇ ਭਗ ਬਿਖੈ ਜੀਭ ਦਈ ਸੌ ਬਾਰ ॥

ਇਸ ਘੋੜੀ ਦੀ ਭਗ ਵਿਚ ਮੈਂ ਸੌ ਵਾਰ ਜੀਭ ਦਿੱਤੀ ਸੀ।

ਤੁਰਤ ਰੋਗ ਹਮਰੋ ਕਟਿਯੋ ਸੁਨਹੁ ਬੈਦ ਉਪਚਾਰ ॥੨੯॥

ਹੇ ਵੈਦ! ਸੁਣੋ, ਇਸ ਇਲਾਜ ਨਾਲ ਮੇਰਾ ਰੋਗ ਤੁਰਤ ਕਟ ਗਿਆ ਸੀ ॥੨੯॥

ਚੌਪਈ ॥

ਚੌਪਈ:

ਤਬੈ ਬੈਦ ਸੋਊ ਕ੍ਰਿਆ ਕਮਾਈ ॥

ਤਦ ਵੈਦ ਨੇ ਉਹੀ ਕ੍ਰਿਆ ਕੀਤੀ

ਤਾ ਕੇ ਭਗ ਮੈ ਜੀਭ ਧਸਾਈ ॥

ਅਤੇ ਘੋੜੀ ਦੀ ਭਗ ਵਿਚ ਜੀਭ ਧਸ ਦਿੱਤੀ।

ਕਹਿਯੋ ਚਮਰੁ ਤੂ ਸੋ ਲਗਿ ਗਈ ॥

(ਸ਼ਾਹ ਦੇ ਪੁੱਤਰ ਨੇ) ਕਿਹਾ, ਤੂੰ ਚਿਮਟ ਜਾ' ਅਤੇ ਉਹ ਜੁੜ ਗਈ।

ਅਤਿ ਹਾਸੀ ਗਦਹਾ ਕੋ ਭਈ ॥੩੦॥

ਉਸ ਖੋਤੇ (ਵੈਦ) ਦੀ ਬਹੁਤ ਹਾਸੀ ਹੋਈ ॥੩੦॥

ਲਏ ਲਏ ਤਾ ਕੋ ਪੁਰ ਆਯੋ ॥

ਉਸ ਨੂੰ ਨਾਲ ਲੈ ਕੇ ਪਿੰਡ ਵਿਚ ਆਇਆ

ਸਗਲ ਗਾਵ ਕੋ ਦਰਸ ਦਿਖਾਯੋ ॥

ਅਤੇ ਸਾਰੇ ਪਿੰਡ ਨੂੰ ਨਜ਼ਾਰਾ ਵਿਖਾਇਆ।

ਬੈਦ ਕਛੂ ਉਪਚਾਰਹਿ ਕਰੌ ॥

(ਪਿੰਡ ਦੇ ਇਕ ਵੈਦ ਨੂੰ ਕਿਹਾ-) ਹੇ ਵੈਦ! ਇਸ ਦਾ ਕੁਝ ਉਪਚਾਰ ਕਰੋ

ਇਨ ਕੇ ਪ੍ਰਾਨ ਛੁਟਨ ਤੇ ਡਰੌ ॥੩੧॥

ਅਤੇ ਇਸ ਦੇ ਪ੍ਰਾਣ ਨਿਕਲਣ ਤੋਂ ਡਰੋ ॥੩੧॥

ਪੁਰ ਜਨ ਬਾਚ ॥

ਪਿੰਡ ਵਾਸੀਆਂ ਨੇ ਕਿਹਾ:

ਦੋਹਰਾ ॥

ਦੋਹਰਾ:

ਅਧਿਕ ਦੁਖੀ ਪੁਰ ਜਨ ਭਏ ਕਛੂ ਨ ਚਲਿਯੋ ਉਪਾਇ ॥

ਪਿੰਡ ਦੇ ਲੋਕ ਬਹੁਤ ਦੁਖੀ ਹੋ ਗਏ ਅਤੇ ਉਨ੍ਹਾਂ ਦਾ ਕੋਈ ਉਪਾ ਨਾ ਚਲਿਆ।

ਚਲਤ ਫਿਰਤ ਯਾ ਕੋ ਨਿਰਖਿ ਰਹੇ ਚਰਨ ਲਪਟਾਇ ॥੩੨॥

(ਸ਼ਾਹ ਨੂੰ) ਚਲਦਾ ਫਿਰਦਾ ਦੇਖ ਕੇ ਸਾਰੇ ਉਸ ਦੇ ਚਰਨੀ ਲਗ ਗਏ ॥੩੨॥

ਚੌਪਈ ॥

ਚੌਪਈ:

ਹਮਰੇ ਨਾਥ ਉਪਾਇਹਿ ਕੀਜੈ ॥

ਹੇ ਨਾਥ! ਸਾਡਾ (ਕੋਈ) ਉਪਾ ਕਰੋ

ਅਪਨੇ ਜਾਨਿ ਰਾਖਿ ਕਰਿ ਲੀਜੈ ॥

ਅਤੇ ਆਪਣਾ ਜਾਣ ਕੇ (ਸਾਡੀ) ਰਖਿਆ ਕਰੋ।

ਇਨੈ ਕਰੀ ਕਛੁ ਚੂਕ ਤਿਹਾਰੀ ॥

ਇਨ੍ਹਾਂ ਨੇ ਤੁਹਾਡੀ ਕੋਈ ਗ਼ਲਤੀ ਕੀਤੀ ਹੋਵੇਗੀ।