ਪਰ ਆਪਣੀ ਇਸਤਰੀ ਦੇ ਡਰ ਤੋਂ ਬਹੁਤ ਘਬਰਾਉਂਦਾ ਸੀ ॥੪॥
ਜਦ ਰਾਣੀ ਨੇ ਇਸ ਤਰ੍ਹਾਂ ਸੁਣਿਆ
(ਤਾਂ ਉਸ ਨੇ) ਆਪਣੇ ਚਿਤ ਵਿਚ (ਇਹ ਗੱਲ) ਪੱਕੀ ਕੀਤੀ
ਕਿ ਜੇ ਮੈਂ (ਕਿਸੇ) ਯਾਰ ਦੇ ਘਰ ਜਾਵਾਂ
ਤੇ ਰਾਜੇ ਨੂੰ ਕਹਿ ਕੇ (ਪਹਿਲਾਂ ਹੀ ਆਪਣੀ ਗ਼ਲਤੀ) ਕੁਝ ਮਾਫ਼ ਕਰਵਾ ਲਵਾਂ ॥੫॥
ਰਾਤ ਵੇਲੇ ਜਦ ਰਾਜਾ ਉਥੇ ਆਇਆ (ਅਰਥਾਤ ਘਰ ਆਇਆ)
ਤਾਂ ਰਾਣੀ ਨੇ ਇਸ ਤਰ੍ਹਾਂ ਬੋਲ ਸਾਂਝੇ ਕੀਤੇ।
ਤੁਸੀਂ ਮੇਰੇ ਨਾਲੋਂ ਉਸ (ਵੇਸਵਾ) ਨੂੰ ਅਧਿਕ ਸੁੰਦਰ ਸਮਝਦੇ ਹੋ,
(ਇਸ ਲਈ) ਹੇ ਰਾਜਨ! ਤੁਸੀਂ ਉਸ ਨਾਲ ਪ੍ਰੀਤ ਲਗਾਈ ਹੋਈ ਹੈ ॥੬॥
ਇਸ ਕਰ ਕੇ ਮੇਰੇ ਮਨ ਵਿਚ ਬਹੁਤ ਰੋਹ ਹੈ
ਕਿ (ਇਕ) ਰਾਜਾ ਵੇਸਵਾ ਦੇ ਘਰ ਜਾਂਦਾ ਹੈ।
(ਜਾਂ ਤਾਂ) ਆਪਣੀ ਇਸ ਭੈਣ (ਭਾਵ ਵੇਸਵਾ) ਨਾਲ ਭੋਗ ਕਰਨਾ ਛਡ ਦਿਓ।
ਨਹੀਂ ਤਾਂ ਮੇਰੇ ਨਾਲ ਪਿਆਰ ਕਰਨਾ ਤਿਆਗ ਦਿਓ ॥੭॥
ਜੇ ਤੁਸੀਂ ਵੇਸਵਾ ਦੇ ਘਰ ਜਾਓਗੇ
ਅਤੇ ਉਸ ਨਾਲ ਕਾਮ ਭੋਗ ਕਰੋਗੇ।
ਤਦ ਮੈਂ (ਆਪਣੇ) ਯਾਰ ਦੇ ਘਰ ਜਾਵਾਂਗੀ
ਅਤੇ ਤੇਰੇ ਸਿਰ ਵਿਚ ਸੁਆਹ ਪਾ ਕੇ ਆਵਾਂਗੀ ॥੮॥
ਪਹਿਲਾਂ ਮੈਨੂੰ ਇਹ ਗੱਲ ਲਿਖ ਦਿਓ।
ਫਿਰ ਜਿਸ ਨੂੰ ਚਾਹੋ, ਉਸੇ ਨੂੰ ਬੁਲਾਓ।
ਜਿਸ ਨੂੰ ਚਾਹੋ ਉਸੇ ਨੂੰ ਬੁਲਾ ਲਵੋ
ਅਤੇ ਉਸ ਨਾਲ ਕਾਮ-ਕ੍ਰੀੜਾ ਕਰੋ ॥੯॥
ਜਦ ਰਾਜੇ ਨੇ ਇਸ ਤਰ੍ਹਾਂ ਦੇ ਬੋਲ ਸੁਣੇ
ਅਤੇ (ਉਸ ਦੀਆਂ) ਅੱਖਾਂ ਨਾਲ ਅੱਖਾਂ ਜੋੜੀਆਂ,
ਤਾਂ ਚੁਪ ਕਰ ਕੇ ਰਹਿ ਗਿਆ, ਕੁਝ ਵੀ ਨਾ ਬੋਲਿਆ।
(ਮਨ ਵਿਚ ਸਮਝ ਗਿਆ ਕਿ) ਉਸ ਦਾ ਭੇਦ ਇਸਤਰੀ (ਰਾਣੀ) ਨੇ ਪਾ ਲਿਆ ਹੈ ॥੧੦॥
(ਰਾਜੇ ਨੇ ਮਨ ਵਿਚ ਸੋਚਿਆ ਕਿ) ਮੇਰੀ ਲਗਨ ਉਸ (ਵੇਸਵਾ) ਨਾਲ ਲਗ ਗਈ ਹੈ,
ਇਸੇ ਕਰ ਕੇ ਹੀ ਰਾਣੀ ਨੇ ਇਹ ਗੱਲ ਕਹੀ ਹੈ।
ਇਸ ਦਾ ਕੋਈ ਉਪਾ ਕਰਨਾ ਚਾਹੀਦਾ ਹੈ
(ਕਿਉਂਕਿ) ਮੇਰੇ ਕੋਲੋਂ ਵੇਸਵਾ ਛਡੀ ਨਹੀਂ ਜਾਂਦੀ ॥੧੧॥
ਹੁਣ ਰਾਣੀ ਨੇ ਇਹ ਗੱਲ ਫੜ ਲਈ ਹੈ
ਕਿ (ਇਸ ਨੇ) ਮੇਰੀ ਪ੍ਰੀਤ ਵੇਸਵਾ ਨਾਲ ਵੇਖ ਲਈ ਹੈ।
ਉਸ (ਵੇਸਵਾ) ਤੋਂ ਬਿਨਾ ਮੇਰੇ ਪਾਸੋਂ ਰਿਹਾ ਨਹੀਂ ਜਾਂਦਾ,
(ਪਰ ਜੇ) ਉਸ ਨਾਲ ਸੰਯੋਗ ਕਰਦਾ ਹਾਂ ਤਾਂ ਰਾਣੀ ਹੱਥੋਂ ਜਾਂਦੀ ਹੈ ॥੧੨॥
ਜਦ ਰਾਜਾ ਫਿਰ ਰਾਣੀ ਕੋਲ ਆਇਆ,
ਤਦ ਰਾਣੀ ਨੇ ਇਸ ਤਰ੍ਹਾਂ (ਕਹਿ ਕੇ) ਸੁਣਾਇਆ।
(ਜੇ ਮੈਂ) ਸੁਣ ਲਿਆ ਕਿ ਤੁਸੀਂ ਵੇਸਵਾ ਦੇ ਗਏ ਹੋ,
ਤਾਂ ਮੈਂ ਯਾਰ ਨਾਲ ਸੰਭੋਗ ਕਰਾਂਗੀ ॥੧੩॥
ਹੇ ਪ੍ਰਿਯ! ਹੁਣ ਤੁਸੀਂ 'ਨ੍ਰਿਧਾਤ' (ਰਸ-ਰੁਧਰ ਅਥਵਾ ਵੀਰਜ ਰਹਿਤ) ਹੋ ਗਏ ਹੋ,
ਇਸ ਲਈ ਤੁਹਾਡੇ ਘਰ ਕੋਈ ਪੁੱਤਰ ਨਹੀਂ ਹੋਇਆ ਹੈ।
ਜਦ (ਤੁਹਾਡੀ) ਇਸਤਰੀ ਨਾਲ ਹੋਰ ਲੋਗ ਸੰਯੋਗ ਕਰਨਗੇ,
ਤਦ ਹੀ ਤੁਹਾਡੇ ਘਰ ਪੁੱਤਰ ਹੋਵੇਗਾ ॥੧੪॥
ਤਦ ਰਾਜੇ ਨੇ ਇਸ ਤਰ੍ਹਾਂ ਹਿਰਦੇ ਵਿਚ ਸੋਚਿਆ
ਕਿ ਰਾਣੀ ਨੇ ਠੀਕ ਗੱਲ ਕਹੀ ਹੈ।
ਉਸ ਨੂੰ ਭੋਗ ਕਰਨ ਦੀ ਮਾਫ਼ੀ ਲਿਖ ਦਿੱਤੀ
ਅਤੇ ਆਪ ਵੇਸਵਾ ਦੇ (ਘਰ) ਚਲਾ ਗਿਆ ॥੧੫॥
ਜਦ ਰਾਜਾ ਵੇਸਵਾ ਦੇ ਜਾਂਦਾ,
(ਤਾਂ ਪਿਛੋਂ) ਰਾਣੀ ਜਿਸ (ਮਰਦ) ਨੂੰ ਚਾਹੁੰਦੀ, ਬੁਲਾ ਲੈਂਦੀ।
ਉਸ ਨਾਲ ਚੰਗੀ ਤਰ੍ਹਾਂ ਕਾਮ-ਕ੍ਰੀੜਾ ਕਰਦੀ