ਸ਼੍ਰੀ ਦਸਮ ਗ੍ਰੰਥ

ਅੰਗ - 345


ਹਿਤ ਸੋ ਬ੍ਰਿਜ ਭੂਮਿ ਬਿਖੈ ਸਭ ਹੀ ਰਸ ਖੇਲ ਕਰੈ ਕਰ ਡਾਰ ਗਰੈ ॥

ਬ੍ਰਜ-ਭੂਮੀ ਵਿਚ ਸਾਰੇ ਪ੍ਰੇਮ ਪੂਰਵਕ ਗਲ-ਬਾਂਹਵਾਂ ਪਾ ਕੇ ਰਸ ਦੀ ਖੇਡ ਕਰੀਏ।

ਤੁਮ ਕੋ ਜੋਊ ਸੋਕ ਬਢਿਯੋ ਬਿਛੁਰੇ ਹਮ ਸੋ ਮਿਲਿ ਕੈ ਅਬ ਸੋਕ ਹਰੈ ॥੫੧੩॥

ਮੇਰੇ ਵਿਛੋੜੇ ਕਰ ਕੇ ਜੋ ਤੁਹਾਡਾ ਸ਼ੋਕ ਵਧਿਆ ਸੀ, ਹੁਣ ਮਿਲ ਕੇ ਉਸ ਸ਼ੋਕ ਨੂੰ ਦੂਰ ਕਰ ਦੇਈਏ ॥੫੧੩॥

ਐਹੋ ਤ੍ਰੀਯਾ ਕਹਿ ਸ੍ਰੀ ਜਦੁਬੀਰ ਸਭੈ ਤੁਮ ਰਾਸ ਕੋ ਖੇਲ ਕਰੋ ॥

ਸ੍ਰੀ ਕ੍ਰਿਸ਼ਨ ਨੇ ਕਿਹਾ, ਹੇ ਕੁੜੀਓ! ਤੁਸੀਂ ਸਾਰੀਆਂ ਰਾਸ ਦੀ ਖੇਡ ਕਰੋ।

ਗਹਿ ਕੈ ਕਰ ਸੋ ਕਰੁ ਮੰਡਲ ਕੈ ਨ ਕਛੂ ਮਨ ਭੀਤਰ ਲਾਜ ਧਰੋ ॥

(ਇਕ ਦੂਜੀ ਦੇ) ਹੱਥ ਨੂੰ ਹੱਥ ਨਾਲ ਪਕੜ ਕੇ ਗੋਲ ਘੇਰਾ (ਮੰਡਲ) ਬਣਾ ਲਵੋ ਅਤੇ ਮਨ ਵਿਚ ਕੋਈ ਸ਼ਰਮ ਨਾਹ ਰਖੋ।

ਹਮਹੂੰ ਤੁਮਰੇ ਸੰਗ ਰਾਸ ਕਰੈ ਨਚਿ ਹੈ ਨਚਿਯੋ ਨਹ ਨੈਕੁ ਡਰੋ ॥

ਮੈਂ ਤੁਹਾਡੇ ਨਾਲ ਰਾਸ (ਦੀ ਖੇਡ) ਕਰਾਂਗਾ। ਮੈਂ ਨਚਾਂਗਾ, (ਤੁਸੀਂ ਵੀ) ਨਚਿਓ, (ਅਤੇ ਮਨ ਵਿਚ) ਬਿਲਕੁਲ ਨਾ ਡਰੋ।

ਸਭ ਹੀ ਮਨ ਬੀਚ ਅਸੋਕ ਕਰੋ ਅਤਿ ਹੀ ਮਨ ਸੋਕਨ ਕੋ ਸੁ ਹਰੋ ॥੫੧੪॥

ਸਾਰੀਆਂ ਹੀ (ਆਪਣੇ) ਮਨ ਵਿਚ ਸੁਖ ਮਨਾਓ ਅਤੇ ਮਨ ਦੇ ਸਾਰਿਆਂ ਸੋਗਾਂ ਨੂੰ ਦੂਰ ਕਰ ਦਿਓ ॥੫੧੪॥

ਤਿਨ ਸੋ ਭਗਵਾਨ ਕਹੀ ਫਿਰ ਯੋ ਸਜਨੀ ਹਮਰੀ ਬਿਨਤੀ ਸੁਨਿ ਲੀਜੈ ॥

ਸ੍ਰੀ ਕ੍ਰਿਸ਼ਨ ਨੇ ਫਿਰ ਉਨ੍ਹਾਂ ਨੂੰ ਇਸ ਤਰ੍ਹਾਂ ਕਿਹਾ, ਹੇ ਸਜਣੀਓਂ! ਮੇਰੀ (ਇਕ) ਬੇਨਤੀ ਸੁਣ ਲਵੋ।

ਆਨੰਦ ਬੀਚ ਕਰੋ ਮਨ ਕੇ ਜਿਹ ਤੇ ਹਮਰੇ ਤਨ ਕੋ ਮਨ ਜੀਜੈ ॥

(ਆਪਣੇ) ਮਨ ਵਿਚ ਆਨੰਦ (ਪ੍ਰਾਪਤ) ਕਰੋ ਜਿਸ ਨਾਲ ਮੇਰਾ ਮਨ ਅਤੇ ਤਨ ਜੀ ਪਵੇ (ਅਰਥਾਤ ਤਾਜ਼ਾ ਹੋ ਜਾਵੇ)।

ਮਿਤਵਾ ਜਿਹ ਤੇ ਹਿਤ ਮਾਨਤ ਹੈ ਤਬ ਹੀ ਉਠ ਕੈ ਸੋਊ ਕਾਰਜ ਕੀਜੈ ॥

ਜਿਸ (ਕੰਮ) ਨੂੰ ਕਰਨ ਨਾਲ ਮਿਤਰ (ਆਪਣਾ) ਹਿਤ ਸਮਝਦਾ ਹੋਵੇ, ਉਸੇ ਵੇਲੇ ਉਠ ਕੇ ਉਹ ਕੰਮ ਕਰ ਲੈਣਾ ਚਾਹੀਦਾ ਹੈ।

ਦੈ ਰਸ ਕੋ ਸਿਰਪਾਵ ਤਿਸੈ ਮਨ ਕੋ ਸਭ ਸੋਕ ਬਿਦਾ ਕਰਿ ਦੀਜੈ ॥੫੧੫॥

(ਆਪਣੇ ਮਿਤਰ ਨੂੰ ਪ੍ਰੇਮ) ਰਸ ਦਾ ਸਿਰੋਪਾਓ ਦੇ ਕੇ ਉਸ ਦੇ ਮਨ ਦੇ ਸਾਰੇ ਸੋਗ ਵਿਦਾ ਕਰ ਦੇਣੇ ਚਾਹੀਦੇ ਹਨ ॥੫੧੫॥

ਹਸਿ ਕੈ ਭਗਵਾਨ ਕਹੀ ਫਿਰਿ ਯੌ ਰਸ ਕੀ ਬਤੀਯਾ ਹਮ ਤੇ ਸੁਨ ਲਈਯੈ ॥

ਸ੍ਰੀ ਕ੍ਰਿਸ਼ਨ ਨੇ ਹਸ ਕੇ ਫਿਰ ਇਸ ਤਰ੍ਹਾਂ ਕਿਹਾ ਕਿ (ਪ੍ਰੇਮ) ਰਸ ਦੀਆਂ ਗੱਲਾਂ ਮੇਰੇ ਕੋਲੋਂ ਸੁਣ ਲਵੋ।

ਜਾ ਕੈ ਲੀਏ ਮਿਤਵਾ ਹਿਤ ਮਾਨਤ ਸੋ ਸੁਨ ਕੈ ਉਠਿ ਕਾਰਜ ਕਈਯੈ ॥

ਜਿਸ ਵਾਸਤੇ ਮਿਤਰ (ਆਪਣਾ) ਹਿਤ ਮੰਨਦਾ ਹੋਵੇ, ਉਹ (ਗੱਲ) ਸੁਣ ਕੇ ਅਤੇ ਉਠ ਕੇ ਕਾਰਜ ਕਰਨਾ ਚਾਹੀਦਾ ਹੈ।

ਗੋਪਿਨ ਸਾਥ ਕ੍ਰਿਪਾ ਕਰਿ ਕੈ ਕਬਿ ਸ੍ਯਾਮ ਕਹਿਯੋ ਮੁਸਲੀਧਰ ਭਈਯੈ ॥

ਕਵੀ ਸ਼ਿਆਮ ਕਹਿੰਦੇ ਹਨ, ਗੋਪੀਆਂ ਨਾਲ ਕ੍ਰਿਪਾ ਪੂਰਵਕ ਸ੍ਰੀ ਕ੍ਰਿਸ਼ਨ ('ਮੁਸਲੀਧਰ ਭਈਆ') ਨੇ (ਇਹ ਗੱਲ) ਕੀਤੀ।

ਜਾ ਸੰਗ ਹੇਤ ਮਹਾ ਕਰੀਯੈ ਬਿਨੁ ਦਾਮਨ ਤਾ ਹੀ ਕੇ ਹਾਥਿ ਬਿਕਈਯੈ ॥੫੧੬॥

ਜਿਸ ਨਾਲ ਬਹੁਤਾ ਪ੍ਰੇਮ ਕੀਤਾ ਜਾਏ, ਉਸ ਦੇ ਹੱਥ ਬਿਨਾ ਪੈਸੇ ਹੀ ਵਿਕ ਜਾਣਾ ਚਾਹੀਦਾ ਹੈ ॥੫੧੬॥

ਕਾਨਰ ਕੀ ਸੁਨ ਕੈ ਬਤੀਆ ਮਨ ਮੈ ਤਿਨ ਗ੍ਵਾਰਿਨ ਧੀਰ ਗਹਿਯੋ ਹੈ ॥

ਸ੍ਰੀ ਕ੍ਰਿਸ਼ਨ ਦੀਆਂ ਗੱਲਾਂ ਸੁਣ ਕੇ ਉਨ੍ਹਾਂ ਗੋਪੀਆਂ ਨੇ ਮਨ ਵਿਚ ਧੀਰਜ ਧਾਰਨ ਕਰ ਲਿਆ।

ਦੋਖ ਜਿਤੋ ਮਨ ਭੀਤਰ ਥੋ ਰਸ ਪਾਵਕ ਮੋ ਤ੍ਰਿਣ ਤੁਲਿ ਦਹਿਯੋ ਹੈ ॥

ਜਿਤਨੇ ਵੀ ਮਨ ਵਿਚ ਸੋਗ ਸਨ, (ਉਹ ਪ੍ਰੇਮ) ਰਸ ਦੀ ਅਗਨੀ ਵਿਚ ਕੱਖਾਂ ਵਾਂਗ ਸੜ ਗਏ ਹਨ।

ਰਾਸ ਕਰਿਯੋ ਸਭ ਹੀ ਮਿਲਿ ਕੈ ਜਸੁਧਾ ਸੁਤ ਕੋ ਤਿਨ ਮਾਨਿ ਕਹਿਯੋ ਹੈ ॥

ਜਸੋਧਾ ਦੇ ਪੁੱਤਰ (ਸ੍ਰੀ ਕ੍ਰਿਸ਼ਨ) ਦਾ ਕਿਹਾ ਮੰਨ ਕੇ ਸਾਰੀਆਂ ਨੇ ਮਿਲ ਕੇ ਰਾਸ ਕੀਤੀ ਹੈ।

ਰੀਝ ਰਹੀ ਪ੍ਰਿਥਮੀ ਪ੍ਰਿਥਮੀ ਗਨ ਅਉ ਨਭ ਮੰਡਲ ਰੀਝ ਰਹਿਯੋ ਹੈ ॥੫੧੭॥

(ਉਸ ਰਾਸ ਨੂੰ ਵੇਖ ਕੇ) ਪ੍ਰਿਥਵੀ ਪ੍ਰਸੰਨ ਹੋ ਰਹੀ ਹੈ, ਪ੍ਰਿਥਵੀ (ਉਤੇ ਰਹਿਣ ਵਾਲੇ) ਅਤੇ ਆਕਾਸ਼ ਮੰਡਲ (ਵਿਚ ਰਹਿਣ ਵਾਲੇ) ਖੁਸ਼ ਹੋ ਰਹੇ ਹਨ ॥੫੧੭॥

ਗਾਵਤ ਏਕ ਬਜਾਵਤ ਤਾਲ ਸਭੈ ਬ੍ਰਿਜ ਨਾਰਿ ਮਹਾ ਹਿਤ ਸੋ ॥

ਬ੍ਰਜ ਦੀਆਂ ਸਾਰੀਆਂ ਨਾਰੀਆਂ ਅਤਿ ਅਧਿਕ ਪ੍ਰੇਮ ਨਾਲ ਗਾਉਂਦੀਆਂ ਅਤੇ ਤਾੜੀਆਂ ਵਜਾਉਂਦੀਆਂ ਹਨ।

ਭਗਵਾਨ ਕੋ ਮਾਨਿ ਕਹਿਯੋ ਤਬ ਹੀ ਕਬਿ ਸ੍ਯਾਮ ਕਹੈ ਅਤਿ ਹੀ ਚਿਤ ਸੋ ॥

ਕਵੀ ਸ਼ਿਆਮ ਕਹਿੰਦੇ ਹਨ, ਉਨ੍ਹਾਂ ਨੇ ਤਦੋਂ ਹੀ ਦਿਲੀ ਇੱਛਾ ਨਾਲ ਸ੍ਰੀ ਕ੍ਰਿਸ਼ਨ ਦੇ ਕਹੇ ਨੂੰ ਮੰਨ ਲਿਆ।

ਇਨ ਸੀਖ ਲਈ ਗਤਿ ਗਾਮਨ ਤੇ ਸੁਰ ਭਾਮਨ ਤੇ ਕਿ ਕਿਧੋ ਕਿਤ ਸੋ ॥

ਇਨ੍ਹਾਂ ਨੇ (ਸਹੀ ਤੋਰ) ਤੋਰਨ ਵਾਲੀਆਂ ਤੋਂ ਚਲਣ ਸਦਾ ਤਰੀਕਾ ਸਿਖ ਲਿਆ ਹੈ, ਜਾਂ ਦੇਵਤਿਆਂ ਦੀਆਂ ਨਾਰੀਆਂ ਤੋਂ ਜਾਂ ਕਿਤੇ ਹੋਰੋਂ (ਸਿਖਿਆ ਹੈ)।

ਅਬ ਮੋਹਿ ਇਹੈ ਸਮਝਿਯੋ ਸੁ ਪਰੈ ਜਿਹ ਕਾਨ੍ਰਹ ਸਿਖੇ ਇਨ ਹੂੰ ਤਿਤ ਸੋ ॥੫੧੮॥

ਮੈਨੂੰ ਹੁਣ ਇਹ ਸਮਝ ਆਉਂਦੀ ਹੈ ਕਿ ਜਿਥੋਂ ਕ੍ਰਿਸ਼ਨ (ਇਹ) ਸਿਖਿਆ ਹੈ, ਇਨ੍ਹਾਂ ਨੇ ਵੀ ਉਥੋਂ ਹੀ (ਸਿਖਿਆ ਹੈ) ॥੫੧੮॥

ਮੋਰ ਕੋ ਪੰਖ ਬਿਰਾਜਤ ਸੀਸ ਸੁ ਰਾਜਤ ਕੁੰਡਲ ਕਾਨਨ ਦੋਊ ॥

(ਸ੍ਰੀ ਕ੍ਰਿਸ਼ਨ ਦੇ) ਸਿਰ ਉਤੇ ਮੋਰ ਦੇ ਖੰਭਾਂ (ਦਾ ਮੁਕਟ) ਸ਼ੋਭਦਾ ਹੈ ਅਤੇ ਦੋਹਾਂ ਕੰਨਾਂ ਵਿਚ ਕੁੰਡਲ ਸ਼ੁਭਾਇਮਾਨ ਹਨ।

ਲਾਲ ਕੀ ਮਾਲ ਸੁ ਛਾਜਤ ਕੰਠਹਿ ਤਾ ਉਪਮਾ ਸਮ ਹੈ ਨਹਿ ਕੋਊ ॥

ਉਸ ਦੇ ਗਲੇ ਵਿਚ ਲਾਲਾਂ ਦੀ ਮਾਲਾ ਸ਼ੋਭਾ ਪਾ ਰਹੀ ਹੈ, ਜਿਸ ਦੀ ਸਿਫ਼ਤ ਵਰਗੀ ਹੋਰ ਕੋਈ (ਚੀਜ਼) ਨਹੀਂ ਹੈ।


Flag Counter