ਕਹਿਣ ਲਗੀ ਕਿ ਸੌਦੇ ਕਾਰਨ ਕਿਤੇ ਗਿਆ ਸੀ,
ਚੋਰਾਂ ਨੇ ਧਨ ਲੁਟ ਕੇ ਮਾਰ ਦਿੱਤਾ ਹੋਵੇਗਾ ॥੧੦॥
ਉਸ ਇਸਤਰੀ ਨੇ ਅਨੂਪ ਭੇਸ ਧਾਰਨ ਕੀਤਾ
ਅਤੇ ਅੰਗ ਅੰਗ ਵਿਚ ਗਹਿਣੇ ਸਜਾ ਲਏ।
(ਫਿਰ) ਬਿਤਨ ਕੇਤੁ ਕੋਲ ਚਲੀ ਗਈ
ਅਤੇ ਅਨੇਕ ਤਰ੍ਹਾਂ ਨਾਲ ਤਰਲੇ ਕਰਨ ਲਗੀ ॥੧੧॥
ਅੜਿਲ:
ਗਲ ਵਿਚ ਪਲੂ ਪਾ ਕੇ ਅਤੇ ਸਿਰ ਨੀਵਾਂ ਕਰ ਕੇ ਖੜੋਤੀ ਰਹੀ
ਅਤੇ ਕੁੰਵਰ ਦੇ ਪੈਰ ਪਕੜ ਕੇ (ਉਨ੍ਹਾਂ ਨਾਲ) ਲਿਪਟ ਗਈ।
ਹੇ ਪ੍ਰੀਤਮ! ਇਕ ਵਾਰ ਹਰ ਪ੍ਰਕਾਰ ਦਾ ਡਰ ਤਿਆਗ ਕੇ ਮੇਰੇ ਨਾਲ ਰਤੀ-ਕ੍ਰੀੜਾ ਕਰੋ
ਅਤੇ ਹੁਣ ਮੇਰੀ ਸਾਰੀ ਕਾਮ ਅਗਨੀ ਨੂੰ ਸ਼ਾਂਤ ਕਰੋ ॥੧੨॥
ਚੌਪਈ:
(ਕੁੰਵਰ ਕਹਿਣ ਲਗਾ) ਤੂੰ ਭਾਵੇਂ ਮਰ ਮਰ ਕੇ ਕਰੋੜ ਜਨਮ ਧਾਰਨ ਕਰ
ਅਤੇ ਹਜ਼ਾਰ ਵਾਰ ਪੈਰੀ ਕਿਉਂ ਨਾ ਪੈ।
ਤਦ ਵੀ ਹੇ ਨਿਰਲਜ! (ਮੈਂ) ਤੈਨੂੰ ਨਹੀਂ ਭੋਗਾਂਗਾ
ਅਤੇ ਸਾਰੀ ਗੱਲ ਤੇਰੇ ਪਤੀ ਨੂੰ ਦਸ ਦਿਆਂਗਾ ॥੧੩॥
ਰਾਣੀ ਅਧਿਕ ਯਤਨ ਕਰ ਕੇ ਹਾਰ ਗਈ।
ਪੈਰੀਂ ਪਈ ਨੂੰ ਮੂਰਖ (ਕੁੰਵਰ) ਨੇ ਲਤ ਮਾਰੀ
(ਅਤੇ ਕਹਿਣ ਲਗਾ) ਹੇ ਨਿਰਲਜ, ਮੂਰਖ ਕੁਤੀਏ! ਚਲੀ ਜਾ।
ਮੇਰੇ ਨਾਲ ਕਿਉਂ ਭੋਗ ਕਰਨਾ ਚਾਹੁੰਦੀ ਹੈਂ ॥੧੪॥
ਮਾੜੇ ਬੋਲ ਸੁਣ ਕੇ ਇਸਤਰੀ ਮਨ ਵਿਚ ਖਿਝ ਗਈ।
ਉਸ ਦੇ ਤਨ ਵਿਚ ਬੇਹੱਦ ਰੋਹ ਜਾਗ ਪਿਆ।
ਜਿਸ ਪਤੀ ਦਾ ਤੂੰ ਮੈਨੂੰ ਡਰ ਵਿਖਾ ਰਿਹਾ ਹੈਂ,
ਮੈਂ ਵੀ ਤਦ ਹੀ (ਮੰਨਾਗੀ) ਜੋ ਉਹੀ ਤੈਨੂੰ (ਆ ਕੇ) ਮਾਰੇ ॥੧੫॥
ਇਸ ਤਰ੍ਹਾਂ ਕਹਿ ਕੇ ਉਸ ਨੂੰ ਪਕੜ ਕੇ ਬਾਹਿਰ ਕਢ ਲਿਆ
ਅਤੇ ਦਾਸੀ ਭੇਜ ਕੇ ਪਤੀ ਨੂੰ ਬੁਲਾ ਲਿਆ।
ਭੂਤ ਕਹਿ ਕੇ ਉਹ ਰਾਜੇ ਨੂੰ ਵਿਖਾ ਦਿੱਤਾ
ਅਤੇ ਰਾਜੇ ਦੇ ਮਨ ਵਿਚ ਬਹੁਤ ਚਿੰਤਾ ਪੈਦਾ ਕਰ ਦਿੱਤੀ ॥੧੬॥
ਦੋਹਰਾ:
(ਫਿਰ ਰਾਜੇ ਨੂੰ ਕਹਿਣ ਲਗੀ) ਹੇ ਰਾਜਨ! ਜਿਸ ਚੋਰ ਨੇ ਸ਼ਾਹ ਦਾ ਪੁੱਤਰ ਮਾਰਿਆ ਸੀ,
ਉਹ ਅਜ ਭੂਤ ਹੋ ਕੇ ਮੇਰੇ ਘਰ ਪ੍ਰਗਟ ਹੋਇਆ ਵੇਖਿਆ ਹੈ ॥੧੭॥
ਚੌਪਈ:
ਰਾਜੇ ਨੇ ਤਦ ਕਿਹਾ ਕਿ ਇਸ ਨੂੰ ਧਰਤੀ ਵਿਚ ਗਡ ਦਿਓ।
ਇਸ ਨੂੰ ਰਹਿਣ ਨਾ ਦਿਓ, ਤੁਰਤ ਮਾਰ ਦਿਓ।
ਅਗਨੀ ਨਾਲ ਸੜਦਾ ਹੋਇਆ ਪਲੀਤਾ
ਸ਼ਾਹ ਦੇ ਪੁੱਤਰ ਦੇ ਸਿਰ ਉਤੇ ਸੁਟ ਦਿਓ ॥੧੮॥
ਉਹ ਬਹੁਤ ਹਾਹਾਕਾਰ ਮਚਾਉਣ ਲਗਾ,
ਪਰ ਮੂਰਖ ਰਾਜੇ ਨੇ ਭੇਦ ਅਭੇਦ ਨਾ ਪਾਇਆ।
ਵੇਖੋ, ਇਸਤਰੀ ਨੇ ਕਿਸ ਤਰ੍ਹਾਂ ਦਾ ਚਰਿਤ੍ਰ ਬਣਾਇਆ ਹੈ
ਕਿ ਸ਼ਾਹ ਦੇ ਪੁੱਤਰ ਨੂੰ ਭੂਤ ਕਹਿ ਕੇ ਮਰਵਾ ਦਿੱਤਾ ਹੈ ॥੧੯॥
ਇਸਤਰੀ ਨੂੰ ਕਦੇ ਦਿਲ ਨਹੀਂ ਦੇਣਾ ਚਾਹੀਦਾ।
ਉਨ੍ਹਾਂ ਦਾ ਦਿਲ ਸਦਾ ਚੁਰਾ (ਜ਼ਰੂਰ) ਲੈਣਾ ਚਾਹੀਦਾ ਹੈ।
ਇਸਤਰੀ ਉਪਰ ਕਦੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਹੈ।
ਇਸਤਰੀ ਦੇ ਚਰਿਤ੍ਰ ਤੋਂ ਸਦਾ ਮਨ ਵਿਚ ਡਰਨਾ ਚਾਹੀਦਾ ਹੈ ॥੨੦॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੪੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੪੯॥੪੬੯੬॥ ਚਲਦਾ॥
ਚੌਪਈ:
ਅਜਿਤਾਵਤੀ ਨਾਂ ਦਾ ਇਕ ਸ਼ਹਿਰ ਸ਼ੋਭਦਾ ਸੀ।
ਉਥੋਂ ਦਾ ਰਾਜਾ ਅਜਿਤ ਸਿੰਘ ਸੀ।